< ਉਪਦੇਸ਼ਕ 5 >
1 ੧ ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇ ਤਾਂ ਆਪਣੇ ਪੈਰ ਚੌਕਸੀ ਨਾਲ ਰੱਖ, ਕਿਉਂਕਿ ਸੁਣਨ ਲਈ ਨਜ਼ਦੀਕ ਆਉਣਾ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਕਿ ਉਹ ਬੁਰਿਆਈ ਕਰਦੇ ਹਨ।
Пази ногата си, когато отиваш в Божия дом, Защото да се приближиш да слушаш е по-добро, Отколкото да принесеш жертва на безумните, Които не знаят, че струват зло.
2 ੨ ਗੱਲਾਂ ਕਰਨ ਵਿੱਚ ਜਲਦਬਾਜ਼ੀ ਨਾ ਕਰ ਅਤੇ ਤੇਰਾ ਮਨ ਪਰਮੇਸ਼ੁਰ ਦੇ ਸਾਹਮਣੇ ਛੇਤੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈਂ, ਇਸ ਲਈ ਤੇਰੀਆਂ ਗੱਲਾਂ ਥੋੜ੍ਹੀਆਂ ਹੀ ਹੋਣ।
Не прибързвай с устата си, Нито да бърза сърцето ти да произнася дума пред Бога; Защото Бог е на небесата, а ти на земята, За това, нека бъдат думите ти малко;
3 ੩ ਕਿਉਂਕਿ ਕੰਮ ਵੱਧ ਹੋਣ ਕਰਕੇ ਸੁਫ਼ਨਾ ਆਉਂਦਾ ਹੈ ਅਤੇ ਵੱਧ ਗੱਲਾਂ ਕਰਨ ਵਾਲਾ ਮੂਰਖ ਠਹਿਰਦਾ ਹੈ।
Защото както съновидението произхожда от многото занимание, Така и гласът на безумния от многото думи.
4 ੪ ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਵਿੱਚ ਢਿੱਲ ਨਾ ਕਰ, ਕਿਉਂ ਜੋ ਉਹ ਮੂਰਖਾਂ ਤੋਂ ਪ੍ਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੂੰ ਸੁੱਖੀ ਹੈ, ਉਸ ਨੂੰ ਪੂਰਾ ਕਰ।
Когато направиш обрек Богу, Не се бави да го изпълниш, Защото той няма благоволение в безумните; Изпълни това, което си обрекъл.
5 ੫ ਤੇਰੇ ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ, ਨਾ ਸੁੱਖਣਾ ਹੀ ਚੰਗਾ ਹੈ।
По-добре да се не обричаш, Отколкото да се обречеш и да не изпълниш.
6 ੬ ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ ਇਹ ਭੁੱਲ ਨਾਲ ਹੋਇਆ। ਪਰਮੇਸ਼ੁਰ ਤੇਰੀ ਅਵਾਜ਼ ਨਾਲ ਕਿਉਂ ਕ੍ਰੋਧਿਤ ਹੋਵੇ ਅਤੇ ਤੇਰੇ ਹੱਥਾਂ ਦਾ ਕੰਮ ਬਰਬਾਦ ਕਰੇ?
Не позволявай на устата си да вкарат в грях плътта ти; И не казвай пред Божия служител (Еврейски: пред ангела), че е било по небрежение; Защо да се разгневи Бог на гласа ти, И да погуби делото на ръцете ти?
7 ੭ ਸੁਫ਼ਨਿਆਂ ਦੇ ਵਾਧੇ ਅਤੇ ਬਹੁਤੀਆਂ ਗੱਲਾਂ ਵਿਅਰਥ ਹਨ, ਪਰ ਤੂੰ ਪਰਮੇਸ਼ੁਰ ਕੋਲੋਂ ਡਰ।
Защото, макар да изобилват сънища и суети и много думи, Ти се бой от Бога.
8 ੮ ਜੇਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਹਨੇਰ ਅਤੇ ਨਿਆਂ ਅਤੇ ਸਚਿਆਈ ਦਾ ਵੱਡਾ ਵਿਗਾੜ ਵੇਖੇਂ, ਤਾਂ ਉਸ ਗੱਲ ਉੱਤੇ ਹੈਰਾਨ ਨਾ ਹੋ, ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ, ਵੇਖਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।
Ако видиш, че сиромахът се угнетява, И че правосъдието и правдата в държавата се изнасилват, Да се не почудиш на това нещо; Защото над високия надзирава по-висок, И над тях има по-високи.
9 ੯ ਧਰਤੀ ਦੀ ਉਪਜ ਸਭ ਦੇ ਲਈ ਹੈ, ਸਗੋਂ ਖੇਤੀਬਾੜੀ ਨਾਲ ਰਾਜਾ ਨੂੰ ਵੀ ਲਾਭ ਹੁੰਦਾ ਹੈ।
При това, ползата от земята е за всичките, И сам царят служи на нивите.
10 ੧੦ ਉਹ ਜੋ ਚਾਂਦੀ ਨੂੰ ਲੋਚਦਾ ਹੈ, ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ, ਉਹ ਉਸ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੀ ਹੈ।
Който обича среброто не ще се насити от сребро, Нито с доходи оня, който обича изобилието. И това е суета.
11 ੧੧ ਜਦ ਮਾਲ-ਧਨ ਦਾ ਵਾਧਾ ਹੁੰਦਾ ਹੈ ਤਾਂ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ ਅਤੇ ਉਸ ਦੇ ਮਾਲਕ ਨੂੰ ਇਸ ਨਾਲੋਂ ਹੋਰ ਕੀ ਲਾਭ ਹੈ ਕਿ ਉਹ ਨੂੰ ਆਪਣੀਆਂ ਅੱਖਾਂ ਨਾਲ ਵੇਖੇ?
Когато се умножават благата, Умножават се и ония, които ги ядат; И каква полза има на притежателите им, Освен да ги гледат с очите си?
12 ੧੨ ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜ੍ਹਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਵਾਧਾ ਉਸ ਨੂੰ ਸੌਣ ਨਹੀਂ ਦਿੰਦਾ।
Сънят на работника е сладък, малко ли ял, или много; А пресищането на богатия не го оставя да спи.
13 ੧੩ ਇੱਕ ਵੱਡੀ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਵੇਖੀ ਕਿ ਧਨ ਆਪਣੇ ਮਾਲਕ ਦੀ ਹਾਨੀ ਦੇ ਲਈ ਸਾਂਭਿਆ ਜਾਂਦਾ ਹੈ
има тежко зло, което видях под слънцето, именно, Богатство пазено от притежателя му за негова му вреда;
14 ੧੪ ਅਤੇ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫੇਰ ਉਸ ਦੇ ਇੱਕ ਪੁੱਤਰ ਜੰਮਦਾ ਹੈ ਅਤੇ ਉਸ ਵੇਲੇ ਉਹ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ।
И онова богатство се изгубва чрез зъл случай, И не остава нищо в ръката на сина, когото е родил.
15 ੧੫ ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨੰਗਾ ਨਿੱਕਲਿਆ, ਉਸੇ ਤਰ੍ਹਾਂ ਹੀ ਮੁੜ ਜਾਵੇਗਾ ਅਤੇ ਆਪਣੀ ਕਮਾਈ ਵਿੱਚੋਂ ਨਾਲ ਕੁਝ ਨਾ ਰੱਖੇਗਾ, ਜੋ ਆਪਣੇ ਹੱਥ ਵਿੱਚ ਲੈ ਜਾਵੇ।
Както е излязъл из утробата на майка си, Гол ще отиде пак както е дошъл, Без да вземе нещо от труда си, За да го занесе в ръката си.
16 ੧੬ ਇਹ ਵੀ ਵੱਡੀ ਬਿਪਤਾ ਹੈ ਕਿ ਜਿਵੇਂ ਉਹ ਆਇਆ ਉਸੇ ਤਰ੍ਹਾਂ ਹੀ ਜਾਵੇਗਾ ਅਤੇ ਜਿਸ ਨੇ ਹਵਾ ਲਈ ਮਿਹਨਤ ਕੀਤੀ ਉਸ ਨੂੰ ਕੀ ਲਾਭ ਹੈ?
Още и това е тежко зло, Че, по всичко, както е дошъл, така ще и да отиде; И каква полза за него, че се е трудил за вятъра?
17 ੧੭ ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਹੈ ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ।
Още и през всичките си дни яде в тъмнина, И има много досада и болест и негодуване.
18 ੧੮ ਵੇਖੋ, ਮੈਂ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਆਪਣੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ੁਰ ਦੇ ਦਿੱਤੇ ਹੋਏ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ - ਇਹੋ ਉਸ ਦਾ ਭਾਗ ਹੈ
Ето какво видях аз за добро и прилично: Да яде някой и да пие, И да се наслаждава от благото на всичкия си труд, В който се труди под слънцето, През всичките дни на живота си, които му е дал Бог; Защото това е делът му.
19 ੧੯ ਹਰੇਕ ਮਨੁੱਖ ਲਈ ਜਿਸ ਨੂੰ ਪਰਮੇਸ਼ੁਰ ਨੇ ਧਨ ਦਿੱਤਾ ਹੈ ਅਤੇ ਸਮਰੱਥਾ ਦਿੱਤੀ ਹੈ, ਤਾਂ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ - ਇਹ ਵੀ ਪਰਮੇਸ਼ੁਰ ਦੀ ਦਾਤ ਹੈ।
И на който човек е дал Бог богатство и имот, И му е дал и власт да яде от тях, И да взема дела си, и да се весели в труда си, - Това е дар от Бога.
20 ੨੦ ਉਹ ਆਪਣੇ ਜੀਵਨ ਦੇ ਦਿਨਾਂ ਨੂੰ ਬਹੁਤ ਚੇਤੇ ਨਾ ਰੱਖੇਗਾ ਕਿਉਂਕਿ ਪਰਮੇਸ਼ੁਰ ਉਹ ਦੇ ਮਨ ਨੂੰ ਅਨੰਦ ਦੇ ਨਾਲ ਭਰਦਾ ਹੈ।
Защото няма много да помни дните на живота си, Понеже Бог му отговаря с веселието та сърцето му.