< ਉਪਦੇਸ਼ਕ 10 >
1 ੧ ਮਰੀਆਂ ਮੱਖੀਆਂ ਗੰਧੀ ਦੇ ਤੇਲ ਨੂੰ ਦੁਰਗੰਧਤ ਕਰਦੀਆਂ ਹਨ, ਉਸੇ ਤਰ੍ਹਾਂ ਹੀ ਥੋੜ੍ਹੀ ਜਿਹੀ ਮੂਰਖਤਾਈ ਬੁੱਧ ਅਤੇ ਆਦਰ ਨੂੰ ਮਾਤ ਪਾ ਦਿੰਦੀ ਹੈ।
[Assim como] as moscas mortas fazem cheirar mal do óleo do perfumador, [assim também] um pouco de tolice se sobrepõe à sabedoria e honra.
2 ੨ ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਇਸ ਦੇ ਉਲਟ ਹੁੰਦਾ ਹੈ।
O coração do sábio [está] à sua direita; mas o coração do tolo [está] à sua esquerda.
3 ੩ ਹਾਂ, ਜਦ ਮੂਰਖ ਰਾਹ ਵਿੱਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਡ ਜਾਂਦੀ ਹੈ ਅਤੇ ਉਹ ਸਾਰਿਆਂ ਨੂੰ ਵਿਖਾਉਂਦਾ ਹੈ ਕਿ ਮੈਂ ਮੂਰਖ ਹਾਂ!
E até quando o tolo vai pelo caminho, falta-lhe [bom-senso em seu] coração, e diz a todos que é ele é tolo.
4 ੪ ਜੇ ਹਾਕਮ ਦਾ ਕ੍ਰੋਧ ਤੇਰੇ ਵਿਰੁੱਧ ਉੱਠੇ, ਤਾਂ ਆਪਣਾ ਥਾਂ ਨਾ ਛੱਡ, ਕਿਉਂ ਜੋ ਧੀਰਜ ਵੱਡੇ ਪਾਪਾਂ ਨੂੰ ਦਬਾ ਦਿੰਦਾ ਹੈ।
Se o espírito de um chefe se levantar contra ti, não deixes teu lugar, porque a calma aquieta grandes ofensas.
5 ੫ ਇੱਕ ਬੁਰਿਆਈ ਹੈ ਜੋ ਮੈਂ ਸੂਰਜ ਦੇ ਹੇਠ ਦੇਖੀ, ਜੋ ਹਾਕਮ ਦੀ ਭੁੱਲ ਨਾਲ ਹੁੰਦੀ ਹੈ, -
Há um mal que vi abaixo do sol, um [tipo de] erro que é proveniente dos que têm autoridade:
6 ੬ ਮੂਰਖਤਾਈ ਵੱਡੇ ਉੱਚੇ ਥਾਂ ਬਿਠਾਈ ਜਾਂਦੀ ਹੈ, ਪਰ ਧਨੀ ਨੀਵੇਂ ਥਾਂ ਬਹਿੰਦੇ ਹਨ।
Põem o tolo em cargos elevados, mas os ricos sentam em lugares baixos.
7 ੭ ਮੈਂ ਦੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ ਅਤੇ ਸਰਦਾਰ ਦਾਸਾਂ ਵਾਂਗੂੰ ਧਰਤੀ ਉੱਤੇ ਪੈਦਲ ਤੁਰਦੇ ਹਨ।
Vi servos a cavalo, e príncipes que andavam [a pé] como [se fossem] servos sobre a terra.
8 ੮ ਜਿਹੜਾ ਟੋਆ ਪੁੱਟਦਾ ਹੈ ਉਹ ਉਸ ਦੇ ਵਿੱਚ ਡਿੱਗੇਗਾ ਅਤੇ ਜਿਹੜਾ ਕੰਧ ਢਾਉਂਦਾ ਹੈ ਉਹ ਨੂੰ ਸੱਪ ਲੜੇਗਾ।
Quem cavar uma cova, nela cairá; e quem romper um muro, uma cobra o morderá.
9 ੯ ਜਿਹੜਾ ਪੱਥਰਾਂ ਨੂੰ ਖੋਦਦਾ ਹੈ, ਉਹ ਉਹਨਾਂ ਕੋਲੋਂ ਸੱਟ ਖਾਂਦਾ ਹੈ ਅਤੇ ਜਿਹੜਾ ਲੱਕੜ ਚੀਰਦਾ ਹੈ, ਉਹ ਉਸੇ ਤੋਂ ਜੋਖ਼ਮ ਵਿੱਚ ਪੈਂਦਾ ਹੈ।
Quem extrai pedras, por elas será ferido; e quem parte lenha, correrá perigo por ela.
10 ੧੦ ਜੇਕਰ ਲੋਹਾ ਖੁੰਡਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਤਿੱਖੀ ਨਾ ਕਰੇ, ਤਾਂ ਜ਼ੋਰ ਵਧੇਰੇ ਲਾਉਣਾ ਪੈਂਦਾ ਹੈ, ਪਰ ਸਫ਼ਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।
Se o ferro está embotado, e não afiar o corte, então deve se pôr mais forças; mas a sabedoria é proveitosa para se ter sucesso.
11 ੧੧ ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।
Se a cobra morder sem estar encantada, então proveito nenhum tem a fala do encantador.
12 ੧੨ ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਆਪਣੇ ਮੂੰਹ ਦੀਆਂ ਗੱਲਾਂ ਦੇ ਨਾਲ ਨਸ਼ਟ ਹੋ ਜਾਂਦੇ ਹਨ।
As palavras da boca do sábio são agradáveis; porém os lábios do tolo o devoram.
13 ੧੩ ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
O princípio das palavras de sua boca é tolice; e o fim de sua boca [é] uma loucura ruim.
14 ੧੪ ਮੂਰਖ ਢੇਰ ਸਾਰੀਆਂ ਗੱਪਾਂ ਮਾਰਦਾ ਹੈ, ਤਾਂ ਵੀ ਮਨੁੱਖ ਨਹੀਂ ਜਾਣਦਾ ਕਿ ਕੀ ਹੋਵੇਗਾ ਅਤੇ ਜੋ ਕੁਝ ਉਹ ਦੇ ਬਾਅਦ ਹੋਵੇਗਾ, ਉਹ ਨੂੰ ਕੌਣ ਦੱਸ ਸਕਦਾ ਹੈ?
O tolo multiplica as palavras, [porém] ninguém sabe o que virá no futuro; e quem lhe fará saber o que será depois dele?
15 ੧੫ ਮੂਰਖ ਦੀ ਮਿਹਨਤ ਉਹ ਨੂੰ ਇਸ ਤਰ੍ਹਾਂ ਥਕਾਉਂਦੀ ਹੈ, ਭਈ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ।
O trabalho dos tolos lhes traz cansaço, porque não sabem ir à cidade.
16 ੧੬ ਹੇ ਦੇਸ, ਤੇਰੇ ਉੱਤੇ ਹਾਏ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।
Ai de ti, ó terra cujo rei é um menino, e cujos príncipes comem pela madrugada!
17 ੧੭ ਧੰਨ ਹੈਂ ਤੂੰ, ਹੇ ਦੇਸ! ਜਦ ਤੇਰਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ ਅਤੇ ਤੇਰੇ ਹਾਕਮ ਵੇਲੇ ਸਿਰ ਜ਼ੋਰ ਵਧਾਉਣ ਲਈ ਖਾਂਦੇ ਹਨ, ਨਾ ਕਿ ਨਸ਼ੇ ਲਈ।
Bem-aventurada é tu, ó terra, cujo rei é filho de nobres, e cujos príncipes comem no tempo [devido], para se fortalecerem, e não para se embebedarem!
18 ੧੮ ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।
Pela muita preguiça o teto se deteriora; e pala frouxidão das mãos a casa tem goteiras.
19 ੧੯ ਦਾਵਤ ਖੁਸ਼ੀ ਦੇ ਲਈ ਕੀਤੀ ਜਾਂਦੀ ਹੈ ਅਤੇ ਮਧ ਮਨ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਚੀਜ਼ਾਂ ਦਾ ਉੱਤਰ ਹੈ।
Para rir se fazem banquetes, e o vinho alegra aos vivos; mas o dinheiro responde por tudo.
20 ੨੦ ਤੂੰ ਆਪਣੇ ਮਨ ਵਿੱਚ ਵੀ ਰਾਜੇ ਨੂੰ ਨਾ ਫਿਟਕਾਰ, ਨਾ ਆਪਣੇ ਸੌਣ ਦੀ ਕੋਠੜੀ ਵਿੱਚ ਧਨੀ ਨੂੰ ਫਿਟਕਾਰ, ਕਿਉਂ ਜੋ ਅਕਾਸ਼ ਦਾ ਪੰਛੀ ਤੇਰੀ ਅਵਾਜ਼ ਨੂੰ ਲੈ ਉੱਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪਰਗਟ ਕਰੇਗਾ!।
Nem mesmo em pensamento amaldiçoes ao rei, nem também no interior de teu quarto amaldiçoes ao rico, porque as aves dos céus levam o que foi falado, e os que tem asas contam o que foi dito.