< ਬਿਵਸਥਾ ਸਾਰ 5 >
1 ੧ ਮੂਸਾ ਨੇ ਸਾਰੇ ਇਸਰਾਏਲ, ਨੂੰ ਬੁਲਾ ਕੇ ਆਖਿਆ, “ਹੇ ਇਸਰਾਏਲ, ਇਹਨਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ, ਜਿਹੜੇ ਮੈਂ ਅੱਜ, ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਇਹਨਾਂ ਨੂੰ ਸਿੱਖੋ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਮੰਨੋ।
Шуниң билән Муса пүткүл Исраилни чақирип уларға мундақ деди: — «И Исраил, мән бүгүн қулақлириңларға аңлитиватқан бу бәлгүлимиләргә һәм һөкүмләргә қулақ селиңлар, уларни үгиниңлар, уларға әмәл қилишқа көңүл бөлүңлар!
2 ੨ ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ,
Пәрвәрдигар Худайимиз биз билән Һорәб теғида әһдә түзди.
3 ੩ ਯਹੋਵਾਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਇੱਥੇ ਜੀਉਂਦੇ ਹਾਂ।
Бу әһдини Пәрвәрдигар ата-бовилиримиз билән түзгән әмәс, бәлки биз билән, йәни бүгүнки күндә тирик қалған бизләр билән түзди.
4 ੪ ਯਹੋਵਾਹ ਅੱਗ ਦੇ ਵਿੱਚੋਂ ਦੀ ਪਰਬਤ ਉੱਤੋਂ ਤੁਹਾਡੇ ਨਾਲ ਆਹਮੋ-ਸਾਹਮਣੇ ਹੋ ਕੇ ਬੋਲਿਆ,
Тағда от ичидә туруп Пәрвәрдигар силәр билән йүз туранә сөзләшкән еди
5 ੫ (ਉਸ ਸਮੇਂ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ, ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਰਬਤ ਉੱਤੇ ਨਾ ਚੜ੍ਹੇ)।
(шу чағда силәргә Пәрвәрдигарниң сөз-каламини җакалаш үчүн мән силәр вә Пәрвәрдигарниң оттурисида турған едим; силәр отниң алдида қорқуп, таққа чиқишни халимидиңлар).
6 ੬ ਉਸ ਨੇ ਆਖਿਆ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ, ਅਰਥਾਤ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।
У мундақ деди: — «Мән сени Мисир зиминидин, йәни «қуллуқ макани»дин чиқарған Пәрвәрдигариң Худадурмән.
7 ੭ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।
Сениң Мәндин башқа һеч қандақ илаһиң болмайду.
8 ੮ ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ, ਹੇਠਾਂ ਧਰਤੀ ਉੱਤੇ, ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ।
Сән өзүң үчүн мәйли жуқуридики асманда болсун, мәйли төвәндики зиминда болсун, яки йәр астидики суларда болсун, һәр қандақ нәрсиниң қияпитидики һеч қандақ ойма шәкилни ясима;
9 ੯ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪੁਰਖਿਆਂ, ਦੀ ਬੁਰਿਆਈ ਨੂੰ ਬੱਚਿਆਂ ਉੱਤੇ, ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ,
Сән бундақ нәрсиләргә баш урма яки уларниң қуллуғиға кирмә. Чүнки Мәнки Пәрвәрдигар Худайиң вапасизлиққа һәсәт қилғучи Худадурмән. Мәндин нәпрәтләнгәнләрниң қәбиһликлирини өзлиригә, оғуллириға, һәтта нәврә-чәврилиригичә чүшүримән.
10 ੧੦ ਪਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੇ ਹਜ਼ਾਰਾਂ ਉੱਤੇ ਦਯਾ ਕਰਦਾ ਹਾਂ।
Амма Мени сөйидиған вә әмирлиримни тутидиғанларға миң әвладиғичә өзгәрмәс меһриванлиқ көрситимән.
11 ੧੧ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ।
Пәрвәрдигар Худайиңниң намини қалаймиқан тилға алма; чүнки кимдәким намини қалаймиқан тилға алса, Пәрвәрдигар уни гунакар һесаплимай қалмайду.
12 ੧੨ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
Пәрвәрдигар Худайиң саңа әмир қилғандәк шабат күнини муқәддәс дәп билип тут, униңға әмәл қил.
13 ੧੩ ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ,
Алтә күн ишләп барлиқ ишлириңни түгәткин;
14 ੧੪ ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਉਸ ਦਿਨ ਵਿੱਚ ਤੂੰ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲ਼ਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ।
лекин йәттинчи күни Пәрвәрдигар Худайиңға аталған шабат күнидур. Сән шу күни һеч қандақ иш қилмайсән; мәйли сән яки оғлуң болсун, мәйли қизиң, мәйли қулуң, мәйли дедигиң, мәйли буқаң, мәйли ешигиң, мәйли һәр қандақ башқа улиғиң, яки сән билән бир йәрдә туруватқан мусапир болсун, һеч қандақ иш қилмисун; шуниң билән қулуң вә дедигиң сәндәк арам алалайду.
15 ੧੫ ਯਾਦ ਰੱਖ ਕਿ ਤੂੰ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੈਨੂੰ ਕੱਢ ਲਿਆ, ਇਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ।
Сән өзүңниң әслидә Мисир зиминида қул болғанлиғиңни, Пәрвәрдигар Худайиң күчлүк қоли вә узатқан билиги билән сени шу йәрдин чиқарғанлиғини есиңдә тут; шу сәвәптин Пәрвәрдигар Худайиң саңа шабат күнини тутушни әмир қилған.
16 ੧੬ ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ, ਤਾਂ ਜੋ ਤੇਰੀ ਉਮਰ ਲੰਮੀ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ, ਤੇਰਾ ਭਲਾ ਹੋਵੇ।
Пәрвәрдигар Худайиң саңа әмир қилғандәк ата-анаңни һөрмәт қил. Шундақ қилсаң Пәрвәрдигар Худайиң саңа ата қилмақчи болған зиминда узун өмүр көрисән, һалиң яхши болиду.
20 ੨੦ ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।
Һәм хошнаң тоғрилиқ ялған гувалиқ бәрмә.
21 ੨੧ ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।
Һәм хошнаңниң аялини тама қилма вә нә униң өйи, униң етизи, униң қули, нә униң дедиги, нә униң калиси, нә униң ешигигә яки хошнаңниң һәр қандақ башқа нәрсисигә көз қириңни салма».
22 ੨੨ ਇਹੋ ਸਾਰੇ ਬਚਨ ਯਹੋਵਾਹ ਨੇ ਉਸ ਪਰਬਤ ਉੱਤੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਦੀ ਹੋ ਕੇ ਤੁਹਾਡੀ ਸਾਰੀ ਸਭਾ ਨੂੰ ਵੱਡੀ ਅਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।
— бу сөзләрни Пәрвәрдигар тағда, от, булут вә сүрлүк қараңғулуқ ичидин күчлүк авази билән силәрниң пүткүл җамаитиңларға ейтқан вә уларға Цеч башқа [сөзләрни] қошмиған; у уларни икки таш тахтайға пүтүп маңа тапшурди.
23 ੨੩ ਤਦ ਅਜਿਹਾ ਹੋਇਆ ਕਿ ਜਦ ਤੁਸੀਂ ਉਸ ਅਵਾਜ਼ ਨੂੰ ਉਸ ਹਨੇਰੇ ਵਿੱਚੋਂ ਸੁਣਿਆ, ਜਦ ਪਰਬਤ ਅੱਗ ਨਾਲ ਬਲ ਰਿਹਾ ਸੀ, ਤਾਂ ਤੁਸੀਂ ਅਤੇ ਤੁਹਾਡੇ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ
Вә шундақ болдики, қараңғулуқтин чиққан авазни аңлиғиниңларда вә отлуқ тағ көйгинидә силәр, йәни қәбилә башлиқлириңлар вә ақсақаллириңлар йенимға келип: —
24 ੨੪ ਅਤੇ ਤੁਸੀਂ ਆਖਿਆ, ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਹੈ ਅਤੇ ਅਸੀਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ ਹੈ। ਅੱਜ ਦੇ ਦਿਨ ਅਸੀਂ ਵੇਖਿਆ ਹੈ ਕਿ ਪਰਮੇਸ਼ੁਰ ਮਨੁੱਖ ਨਾਲ ਗੱਲਾਂ ਕਰਦਾ ਹੈ ਅਤੇ ਮਨੁੱਖ ਜੀਉਂਦਾ ਰਹਿੰਦਾ ਹੈ।
«Мана, Пәрвәрдигар Худайимиз өз шан-шәриви вә улуқлуғини аян қилди вә биз униң авазини от оттурисидин аңлидуқ, шуниң билән биз бүгүнки күндә Худа инсанлар билән сөзләшкән болсиму, уларниң тирик қалғанлиғини көрдуқ.
25 ੨੫ ਇਸ ਲਈ ਹੁਣ ਅਸੀਂ ਕਿਉਂ ਮਰੀਏ? ਕਿਉਂ ਜੋ ਇਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ, ਜੇਕਰ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਂਵਾਂਗੇ।
Әнди биз җенимизға тәвәккүл қилишимизниң немә һаҗити? Чүнки мошу дәһшәтлик от бизни жутуветиду. Әгәр биз Пәрвәрдигар Худайимизниң авазини аңлавәрсәк өлүп кетимиз.
26 ੨੬ ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ?
Чүнки әт егилиридин һаят егиси Худаниң отниң оттурисидин сөзлигән авазини аңлап, биздәк тирик туруватқанлардин ким бар?
27 ੨੭ ਤੂੰ ਨਜ਼ਦੀਕ ਜਾ ਅਤੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਅਤੇ ਫਿਰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੈਨੂੰ ਆਖੇ ਉਹ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।
Сән өзүң Пәрвәрдигар Худайимизға йеқинлишип, униң сөзлигәнлириниң һәммисини аңлиғин; андин Пәрвәрдигар Худайимиз саңа сөзлигәнлириниң һәммисини бизгә ейтип берисән; шуниң билән биз уни аңлап әмәл қилимиз» — дедиңлар.
28 ੨੮ ਜਦ ਤੁਸੀਂ ਮੈਨੂੰ ਇਹ ਗੱਲਾਂ ਆਖਦੇ ਸੀ ਤਾਂ ਯਹੋਵਾਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਦ ਯਹੋਵਾਹ ਨੇ ਮੈਨੂੰ ਆਖਿਆ, ਮੈਂ ਇਸ ਪਰਜਾ ਦੀਆਂ ਗੱਲਾਂ ਸੁਣੀਆਂ ਹਨ, ਜਿਹੜੀਆਂ ਉਹ ਤੈਨੂੰ ਆਖਦੇ ਹਨ। ਜੋ ਕੁਝ ਉਨ੍ਹਾਂ ਨੇ ਬੋਲਿਆ ਹੈ, ਉਹ ਠੀਕ ਹੈ।
Пәрвәрдигар силәрниң бу маңа ейтқан сөзлириңларни аңлап маңа: «Бу хәлиқниң саңа ейтқан сөзлирини аңлидим; уларниң барлиқ ейтқан сөзлири дурустур.
29 ੨੯ ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜਿਹਾ ਹੀ ਮਨ ਹਮੇਸ਼ਾ ਹੁੰਦਾ ਕਿ ਉਹ ਮੈਥੋਂ ਡਰਦੇ ਅਤੇ ਸਦਾ ਮੇਰੇ ਹੁਕਮਾਂ ਨੂੰ ਮੰਨਦੇ, ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੱਕ ਭਲਾ ਹੁੰਦਾ!
Кашки уларда Мәндин қорқуп, әмирлиримни изчил тутидиған бир қәлб болсиди, уларниң һали вә балилириңниң һали мәңгүгә яхши болатти!
30 ੩੦ ਤੂੰ ਜਾ ਕੇ ਉਨ੍ਹਾਂ ਨੂੰ ਆਖ, “ਆਪਣੇ-ਆਪਣੇ ਤੰਬੂਆਂ ਨੂੰ ਮੁੜ ਜਾਓ।”
Сән берип уларға: «Чедириңларға қайтиңлар» — дегин.
31 ੩੧ ਪਰ ਤੂੰ ਇੱਥੇ ਮੇਰੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਤੈਨੂੰ ਉਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂੰਨ ਦੱਸਾਂਗਾ, ਜਿਹੜੇ ਤੂੰ ਉਨ੍ਹਾਂ ਨੂੰ ਸਿਖਾਉਣੇ ਹਨ, ਤਾਂ ਜੋ ਉਹ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜਿਹੜਾ ਮੈਂ ਉਨ੍ਹਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।
Сән болсаң йенимда турғин; Мән сениң уларға үгитишиң керәк болған әмирләр, бәлгүлимиләр вә һөкүмләрниң һәммисини саңа ейтип беримән; шуниң билән улар Мән уларға тәвәлик қилип беридиған зиминда туруп буларға әмәл қилидиған болиду.
32 ੩੨ ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ।
Әнди Пәрвәрдигар Худайиңлар силәргә әмир қилғандәк қилишқа көңүл бөлүңлар; униңдин оң вә солға таймаңлар!
33 ੩੩ ਜਿਸ ਰਾਹ ਉੱਤੇ ਚੱਲਣ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਸ ਸਾਰੇ ਰਾਹ ਚੱਲਦੇ ਰਹੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਤੁਸੀਂ ਬਹੁਤ ਦਿਨਾਂ ਤੱਕ ਜੀਉਂਦੇ ਰਹੋ।
Пәрвәрдигар Худайиңлар силәргә әмир қилған барлиқ йоллирида меңиңлар; шундақ қилсаңлар һаятлиқ тепип, һалиңлар яхши болиду вә силәр егидарчилиқ қилидиған зиминда туруп күнлириңлар узун болиду».