< ਬਿਵਸਥਾ ਸਾਰ 5 >

1 ਮੂਸਾ ਨੇ ਸਾਰੇ ਇਸਰਾਏਲ, ਨੂੰ ਬੁਲਾ ਕੇ ਆਖਿਆ, “ਹੇ ਇਸਰਾਏਲ, ਇਹਨਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ, ਜਿਹੜੇ ਮੈਂ ਅੱਜ, ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਇਹਨਾਂ ਨੂੰ ਸਿੱਖੋ ਅਤੇ ਇਹਨਾਂ ਨੂੰ ਪੂਰਾ ਕਰਨ ਲਈ ਮੰਨੋ।
Mose frɛɛ Israelfoɔ nyinaa ka kyerɛɛ wɔn sɛ: Montie mmara ne ahyɛdeɛ a mede rema mo ɛnnɛ no yie. Monsua na monni so.
2 ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ,
Ɛberɛ a yɛwɔ Horeb no, Awurade yɛn Onyankopɔn ne yɛn yɛɛ apam bi.
3 ਯਹੋਵਾਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਇੱਥੇ ਜੀਉਂਦੇ ਹਾਂ।
Ɛnyɛ yɛn agyanom na Awurade ne wɔn yɛɛ apam tete no, na mmom, ɔne yɛn a yɛte ase ɛnnɛ yi na ɛyɛeɛ.
4 ਯਹੋਵਾਹ ਅੱਗ ਦੇ ਵਿੱਚੋਂ ਦੀ ਪਰਬਤ ਉੱਤੋਂ ਤੁਹਾਡੇ ਨਾਲ ਆਹਮੋ-ਸਾਹਮਣੇ ਹੋ ਕੇ ਬੋਲਿਆ,
Awurade ne mo kasaa animuanimu firi ogyaframa no mu.
5 (ਉਸ ਸਮੇਂ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ, ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਰਬਤ ਉੱਤੇ ਨਾ ਚੜ੍ਹੇ)।
Megyinaa mo ne Awurade ntam, ɛfiri sɛ, na mosuro ogya no enti, moamforo bepɔ no. Ɔkasa kyerɛɛ me na me nso mekaa nsɛm a ɔkaeɛ no kyerɛɛ mo. Nsɛm a ɔkaeɛ no nie:
6 ਉਸ ਨੇ ਆਖਿਆ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜਿਹੜਾ ਤੈਨੂੰ ਮਿਸਰ ਦੇਸ਼ ਤੋਂ, ਅਰਥਾਤ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।
“Mene Awurade mo Onyankopɔn a meyii mo firii nkoasom wɔ Misraim no.
7 ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।
“Monnsom onyame foforɔ biara nka me ho.
8 ਤੂੰ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਈਂ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ, ਹੇਠਾਂ ਧਰਤੀ ਉੱਤੇ, ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ।
Monnyɛ ohoni anaa biribiara a ɛsɛ adeɛ a ɛwɔ ewiem, anaa deɛ ɛwɔ asase so, anaa deɛ ɛwɔ nsuo mu, anaa deɛ ɛwɔ asase ase.
9 ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ, ਜਿਹੜਾ ਪੁਰਖਿਆਂ, ਦੀ ਬੁਰਿਆਈ ਨੂੰ ਬੱਚਿਆਂ ਉੱਤੇ, ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ,
Monnkoto ohoni biara nsom no ɛkwan biara so, na me, Awurade mo Onyankopɔn, meyɛ ninkunfoɔ. Na me ne onyame foforɔ bi nkyɛ mo dɔ a modɔ me no. Na sɛ nnipa bi bɔne a wayɛ enti metwe wɔn aso a, metwe wɔn aso kɔsi wɔn awontoatoasoɔ a wɔtan me no nyinaa so.
10 ੧੦ ਪਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਉਨ੍ਹਾਂ ਦੇ ਹਜ਼ਾਰਾਂ ਉੱਤੇ ਦਯਾ ਕਰਦਾ ਹਾਂ।
Na medɔ awoɔ ntoatoasoɔ mpem a wɔdɔ me na wɔdi mʼahyɛdeɛ so.
11 ੧੧ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜੋ ਕੋਈ ਉਹ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾਹ ਉਸ ਨੂੰ ਨਿਰਦੋਸ਼ ਨਾ ਠਹਿਰਾਵੇਗਾ।
Mommmɔ Awurade Onyankopɔn din basabasa. Sɛ moyɛ saa a, ɔbɛbu mo fɔ.
12 ੧੨ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਯਾਦ ਰੱਖ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
Monkae homeda na monni no sɛ ɛda kronkron, sɛdeɛ Awurade ahyɛ no.
13 ੧੩ ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ,
Nnansia na momfa nyɛ mo nnwuma nyinaa,
14 ੧੪ ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਉਸ ਦਿਨ ਵਿੱਚ ਤੂੰ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਬਲ਼ਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ।
na ɛda a ɛtɔ so nson no yɛ homeda ma Awurade Onyankopɔn. Saa ɛda no, ɛnsɛ sɛ moyɛ adwuma biara; ɛnsɛ sɛ mo mmammarima, mo mmabaa anaa mo asomfoɔ anaa mo anantwie ne mo afunumu anaa mo ahɔhoɔ yɛ adwuma biara.
15 ੧੫ ਯਾਦ ਰੱਖ ਕਿ ਤੂੰ ਵੀ ਮਿਸਰ ਦੇਸ਼ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੈਨੂੰ ਕੱਢ ਲਿਆ, ਇਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ।
Monkae sɛ berɛ bi a atwam no na moyɛ nkoa wɔ Misraim, na Awurade, mo Onyankopɔn, nam anwanwa tumi ne tumi nnwuma so na ɔyii mo firii hɔ. Ɛno enti na Awurade mo Onyankopɔn hyɛ mo sɛ monni homeda no.
16 ੧੬ ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ, ਤਾਂ ਜੋ ਤੇਰੀ ਉਮਰ ਲੰਮੀ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ, ਤੇਰਾ ਭਲਾ ਹੋਵੇ।
Di wʼagya ne wo maame ni sɛdeɛ Awurade, mo Onyankopɔn, hyɛ mo no. Na ɛbɛma wo nkwa nna aware wɔ asase a Awurade wo Onyankopɔn de bɛma wo no so.
17 ੧੭ ਤੂੰ ਖ਼ੂਨ ਨਾ ਕਰ।
Nni awu.
18 ੧੮ ਤੂੰ ਵਿਭਚਾਰ ਨਾ ਕਰ।
Nsɛe awadeɛ.
19 ੧੯ ਤੂੰ ਚੋਰੀ ਨਾ ਕਰ।
Mmɔ korɔno
20 ੨੦ ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।
Nni wo yɔnko ho adansekurumu
21 ੨੧ ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।
Mma wʼani mmere wo yɔnko yere. Mma wʼani mmere wo yɔnko fie anaa nʼasase anaa nʼakoa anaa nʼafenawa, ne nʼanantwie, nʼafunumu anaa biribiara a ɛyɛ wo yɔnko dea.”
22 ੨੨ ਇਹੋ ਸਾਰੇ ਬਚਨ ਯਹੋਵਾਹ ਨੇ ਉਸ ਪਰਬਤ ਉੱਤੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਦੀ ਹੋ ਕੇ ਤੁਹਾਡੀ ਸਾਰੀ ਸਭਾ ਨੂੰ ਵੱਡੀ ਅਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।
Awurade de nne kɛseɛ a ɛfiri ogyaframa no mu ka kyerɛɛ mo firii omununkum a esum kabii atwa ho ahyia mu. Nsɛm a ɔkaeɛ ara ni na ɔtwerɛɛ ne nsɛm no guu aboɔ ɛpono mmienu so na ɔde maa me.
23 ੨੩ ਤਦ ਅਜਿਹਾ ਹੋਇਆ ਕਿ ਜਦ ਤੁਸੀਂ ਉਸ ਅਵਾਜ਼ ਨੂੰ ਉਸ ਹਨੇਰੇ ਵਿੱਚੋਂ ਸੁਣਿਆ, ਜਦ ਪਰਬਤ ਅੱਗ ਨਾਲ ਬਲ ਰਿਹਾ ਸੀ, ਤਾਂ ਤੁਸੀਂ ਅਤੇ ਤੁਹਾਡੇ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ
Motee nne no firii esum mu ɛberɛ a bepɔ no ogya redɛre framfram no, mmusuakuo mu ntuanofoɔ no nyinaa baa me nkyɛn.
24 ੨੪ ਅਤੇ ਤੁਸੀਂ ਆਖਿਆ, ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਹੈ ਅਤੇ ਅਸੀਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ ਹੈ। ਅੱਜ ਦੇ ਦਿਨ ਅਸੀਂ ਵੇਖਿਆ ਹੈ ਕਿ ਪਰਮੇਸ਼ੁਰ ਮਨੁੱਖ ਨਾਲ ਗੱਲਾਂ ਕਰਦਾ ਹੈ ਅਤੇ ਮਨੁੱਖ ਜੀਉਂਦਾ ਰਹਿੰਦਾ ਹੈ।
Wɔkaa sɛ, “Awurade yɛn Onyankopɔn, akyerɛ yɛn nʼanimuonyam ne ne tumi na yɛate ne nne afiri ogya mu. Ɛnnɛ, yɛahunu sɛ, sɛ Onyankopɔn ne onipa kasa koraa a, onipa tumi tena ase.
25 ੨੫ ਇਸ ਲਈ ਹੁਣ ਅਸੀਂ ਕਿਉਂ ਮਰੀਏ? ਕਿਉਂ ਜੋ ਇਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ, ਜੇਕਰ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਂਵਾਂਗੇ।
Na afei, adɛn enti na ɛsɛ sɛ yɛwuwu? Sɛ Awurade, yɛn Onyankopɔn, kasa kyerɛ yɛn bio a, akyinnyeɛ biara nni ho sɛ yɛbɛwuwu na ogya no ahye yɛn pasaa.
26 ੨੬ ਕਿਉਂ ਜੋ ਸਾਰੇ ਪ੍ਰਾਣੀਆਂ ਵਿੱਚੋਂ ਕਿਹੜਾ ਹੈ, ਜਿਸ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੇ ਹੋਏ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਹੈ ਅਤੇ ਜੀਉਂਦਾ ਰਿਹਾ ਹੋਵੇ?
Enti, ɔkra teasefoɔ bɛtumi ate Onyankopɔn teasefoɔ no nne afiri ogyaframa no mu na watena ase anaa?
27 ੨੭ ਤੂੰ ਨਜ਼ਦੀਕ ਜਾ ਅਤੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਅਤੇ ਫਿਰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੈਨੂੰ ਆਖੇ ਉਹ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।
Wo, kɔ na kɔtie deɛ Awurade yɛn Onyankopɔn no ka. Na afei, bra na bɛka biribiara a ɔka kyerɛɛ wo no kyerɛ yɛn, na yɛbɛtie na yɛadi so.”
28 ੨੮ ਜਦ ਤੁਸੀਂ ਮੈਨੂੰ ਇਹ ਗੱਲਾਂ ਆਖਦੇ ਸੀ ਤਾਂ ਯਹੋਵਾਹ ਨੇ ਤੁਹਾਡੀਆਂ ਗੱਲਾਂ ਸੁਣੀਆਂ, ਤਦ ਯਹੋਵਾਹ ਨੇ ਮੈਨੂੰ ਆਖਿਆ, ਮੈਂ ਇਸ ਪਰਜਾ ਦੀਆਂ ਗੱਲਾਂ ਸੁਣੀਆਂ ਹਨ, ਜਿਹੜੀਆਂ ਉਹ ਤੈਨੂੰ ਆਖਦੇ ਹਨ। ਜੋ ਕੁਝ ਉਨ੍ਹਾਂ ਨੇ ਬੋਲਿਆ ਹੈ, ਉਹ ਠੀਕ ਹੈ।
Awurade tee mo nne ɛberɛ a mokasa kyerɛɛ me no, Awurade ka kyerɛɛ me sɛ, “Mate nsɛm a nnipa ka kyerɛɛ wo no. Nsɛm a wɔkaaeɛ no nyinaa yɛ.
29 ੨੯ ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜਿਹਾ ਹੀ ਮਨ ਹਮੇਸ਼ਾ ਹੁੰਦਾ ਕਿ ਉਹ ਮੈਥੋਂ ਡਰਦੇ ਅਤੇ ਸਦਾ ਮੇਰੇ ਹੁਕਮਾਂ ਨੂੰ ਮੰਨਦੇ, ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੱਕ ਭਲਾ ਹੁੰਦਾ!
Ao, sɛ daa wɔbɛnya akoma sɛdeɛ ɛbɛma wɔasuro me na wɔadi mʼahyɛdeɛ nyinaa so a, anka ɛbɛyɛ ama wɔn ne wɔn asefoɔ nyinaa afebɔɔ.
30 ੩੦ ਤੂੰ ਜਾ ਕੇ ਉਨ੍ਹਾਂ ਨੂੰ ਆਖ, “ਆਪਣੇ-ਆਪਣੇ ਤੰਬੂਆਂ ਨੂੰ ਮੁੜ ਜਾਓ।”
“Kɔ na kɔka kyerɛ wɔn sɛ, wɔnsane mmra wɔn ntomadan mu.
31 ੩੧ ਪਰ ਤੂੰ ਇੱਥੇ ਮੇਰੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਤੈਨੂੰ ਉਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂੰਨ ਦੱਸਾਂਗਾ, ਜਿਹੜੇ ਤੂੰ ਉਨ੍ਹਾਂ ਨੂੰ ਸਿਖਾਉਣੇ ਹਨ, ਤਾਂ ਜੋ ਉਹ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜਿਹੜਾ ਮੈਂ ਉਨ੍ਹਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।
Nanso, wo deɛ, wo ne me ntena ha sɛdeɛ ɛbɛyɛ a mɛtumi de me nhyɛ ne me mmara ama wo. Wobɛkyerɛkyerɛ nnipa no sɛdeɛ wɔbɛtie wɔ asase a mede rema wɔn no so sɛ wɔn agyapadeɛ.”
32 ੩੨ ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰਿਓ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਨਾ ਤਾਂ ਸੱਜੇ ਮੁੜਿਓ ਨਾ ਹੀ ਖੱਬੇ।
Enti, Mose ka kyerɛɛ nnipa no sɛ, “Monyɛ ɔsetie mma Awurade mo Onyankopɔn ahyɛdeɛ nyinaa, na monni ne nkyerɛkyerɛ so pɛpɛɛpɛ.
33 ੩੩ ਜਿਸ ਰਾਹ ਉੱਤੇ ਚੱਲਣ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਉਸ ਸਾਰੇ ਰਾਹ ਚੱਲਦੇ ਰਹੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਤੁਸੀਂ ਬਹੁਤ ਦਿਨਾਂ ਤੱਕ ਜੀਉਂਦੇ ਰਹੋ।
Akwan a Awurade mo Onyankopɔn ahyɛ mo sɛ monnante so no so, monnante so. Na moatena ase nna tenten na asi mo yie wɔ asase a morebɛkɔ akɔtena so no so.”

< ਬਿਵਸਥਾ ਸਾਰ 5 >