< ਬਿਵਸਥਾ ਸਾਰ 33 >
1 ੧ ਇਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਦਾਸ ਨੇ ਆਪਣੀ ਮੌਤ ਤੋਂ ਪਹਿਲਾਂ ਇਸਰਾਏਲੀਆਂ ਨੂੰ ਦਿੱਤੀ।
And this is the blessing wherewith Moses the man of God blessed the children of Israel before his death.
2 ੨ ਉਸ ਨੇ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਉੱਭਰਿਆ, ਉਹ ਪਾਰਾਨ ਦੇ ਪਰਬਤ ਤੋਂ ਚਮਕਿਆ, ਅਤੇ ਲੱਖਾਂ ਪਵਿੱਤਰ ਜਨਾਂ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਹੁਕਮਨਾਮਾ ਸੀ।
And he said: The LORD came from Sinai, and rose from Seir unto them; He shined forth from mount Paran, and He came from the myriads holy, at His right hand was a fiery law unto them.
3 ੩ ਸੱਚ-ਮੁੱਚ ਉਹ ਲੋਕਾਂ ਨਾਲ ਪ੍ਰੇਮ ਕਰਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਉਹ ਤੇਰੇ ਪੈਰਾਂ ਕੋਲ ਬੈਠਦੇ ਹਨ, ਹਰ ਇੱਕ ਤੇਰੇ ਬਚਨਾਂ ਤੋਂ ਲਾਭ ਉਠਾਉਂਦਾ ਹੈ।
Yea, He loveth the peoples, all His holy ones — they are in Thy hand; and they sit down at Thy feet, receiving of Thy words.
4 ੪ ਮੂਸਾ ਨੇ ਸਾਨੂੰ ਬਿਵਸਥਾ ਦਾ ਹੁਕਮਨਾਮਾ ਦਿੱਤਾ, ਉਹ ਯਾਕੂਬ ਦੀ ਸਭਾ ਦੀ ਵਿਰਾਸਤ ਠਹਿਰੀ।
Moses commanded us a law, an inheritance of the congregation of Jacob.
5 ੫ ਉਹ ਯਸ਼ੁਰੂਨ ਵਿੱਚ ਰਾਜਾ ਸੀ, ਜਦ ਲੋਕਾਂ ਦੇ ਆਗੂ ਇਕੱਠੇ ਹੋਏ, ਅਤੇ ਇਸਰਾਏਲ ਦੇ ਗੋਤ ਜਮਾਂ ਹੋਏ।
And there was a king in Jeshurun, when the heads of the people were gathered, all the tribes of Israel together.
6 ੬ ਰਊਬੇਨ ਮਰੇ ਨਾ ਸਗੋਂ ਜੀਉਂਦਾ ਰਹੇ, ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜ੍ਹੇ ਜਿਹੇ ਹੋਣ।
Let Reuben live, and not die in that his men become few.
7 ੭ ਯਹੂਦਾਹ ਲਈ ਉਸ ਨੇ ਆਖਿਆ, ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ। ਉਹ ਆਪਣੇ ਲਈ ਆਪਣੇ ਹੱਥੀਂ ਲੜਿਆ, ਅਤੇ ਤੂੰ ਉਹ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ।
And this for Judah, and he said: Hear, LORD, the voice of Judah, and bring him in unto his people; his hands shall contend for him, and Thou shalt be a help against his adversaries.
8 ੮ ਲੇਵੀ ਲਈ ਉਸ ਨੇ ਆਖਿਆ, ਤੇਰੀ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਸ ਨੂੰ ਤੂੰ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ,
And of Levi he said: Thy Thummim and Thy Urim be with Thy holy one, whom Thou didst prove at Massah, with whom Thou didst strive at the waters of Meribah;
9 ੯ ਉਸ ਨੇ ਆਪਣੇ ਪਿਤਾ ਤੇ ਮਾਤਾ ਦੇ ਵਿਖੇ ਆਖਿਆ, ਮੈਂ ਉਨ੍ਹਾਂ ਨੂੰ ਨਹੀਂ ਵੇਖਿਆ, ਨਾ ਹੀ ਉਸਨੇ ਆਪਣੇ ਭਰਾਵਾਂ ਨੂੰ ਆਪਣਾ ਮੰਨਿਆ, ਨਾ ਆਪਣੇ ਪੁੱਤਰਾਂ ਨੂੰ ਪਛਾਣਿਆ, ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ।
Who said of his father, and of his mother: 'I have not seen him'; neither did he acknowledge his brethren, nor knew he his own children; for they have observed Thy word, and keep Thy covenant.
10 ੧੦ ਉਹ ਯਾਕੂਬ ਨੂੰ ਤੇਰੇ ਨਿਯਮ ਸਿਖਾਉਣਗੇ, ਅਤੇ ਇਸਰਾਏਲ ਨੂੰ ਤੇਰੀ ਬਿਵਸਥਾ। ਉਹ ਤੇਰੇ ਅੱਗੇ ਧੂਪ ਧੁਖਾਉਣਗੇ, ਅਤੇ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ ਚੜ੍ਹਾਉਣਗੇ।
They shall teach Jacob Thine ordinances, and Israel Thy law; they shall put incense before Thee, and whole burnt-offering upon Thine altar.
11 ੧੧ ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇ ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ, ਅਤੇ ਉਸ ਤੋਂ ਘਿਰਣਾ ਕਰਨ ਵਾਲਿਆਂ ਦਾ ਵੀ ਕਿ ਉਹ ਫੇਰ ਨਾ ਉੱਠਣ।
Bless, LORD, his substance, and accept the work of his hands; smite through the loins of them that rise up against him, and of them that hate him, that they rise not again.
12 ੧੨ ਬਿਨਯਾਮੀਨ ਲਈ ਉਸ ਨੇ ਆਖਿਆ, ਯਹੋਵਾਹ ਦਾ ਪਿਆਰਾ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਢੱਕ ਕੇ ਰੱਖੇਗਾ, ਅਤੇ ਉਹ ਉਸ ਦੇ ਮੋਢਿਆਂ ਦੇ ਵਿਚਕਾਰ ਵੱਸਦਾ ਰਹੇਗਾ।
Of Benjamin he said: The beloved of the LORD shall dwell in safety by Him; He covereth him all the day, and He dwelleth between his shoulders.
13 ੧੩ ਯੂਸੁਫ਼ ਲਈ ਉਸ ਨੇ ਆਖਿਆ, ਯਹੋਵਾਹ ਵੱਲੋਂ ਉਸ ਦੀ ਧਰਤੀ ਮੁਬਾਰਕ ਹੋਵੇ, ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, ਅਤੇ ਹੇਠਾਂ ਪਈ ਹੋਈ ਡੁੰਘਿਆਈ ਤੋਂ,
And of Joseph he said: Blessed of the LORD be his land; for the precious things of heaven, for the dew, and for the deep that coucheth beneath,
14 ੧੪ ਅਤੇ ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ,
And for the precious things of the fruits of the sun, and for the precious things of the yield of the moons,
15 ੧੫ ਅਤੇ ਆਦ ਪਹਾੜਾਂ ਦੀਆਂ ਉੱਤਮ ਚੀਜ਼ਾਂ ਤੋਂ, ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ,
And for the tops of the ancient mountains, and for the precious things of the everlasting hills,
16 ੧੬ ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਾਰਥਾਂ ਤੋਂ, ਝਾੜੀਆਂ ਵਿੱਚ ਵੱਸਣ ਵਾਲੇ ਦੀ ਪ੍ਰਸੰਨਤਾ ਤੋਂ, ਇਹ ਸਭ ਯੂਸੁਫ਼ ਦੇ ਸਿਰ ਉੱਤੇ ਆਉਣ, ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਤੋਂ ਵੱਖਰਾ ਹੋਇਆ ਸੀ।
And for the precious things of the earth and the fulness thereof, and the good will of Him that dwelt in the bush; let the blessing come upon the head of Joseph, and upon the crown of the head of him that is prince among his brethren.
17 ੧੭ ਉਹ ਬਲ਼ਦ ਦੇ ਪਹਿਲੌਠੇ ਵਰਗਾ ਪ੍ਰਤਾਪੀ ਹੈ, ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੱਕ ਧੱਕੇਗਾ। ਉਹ ਇਫ਼ਰਾਈਮ ਦੇ ਲੱਖਾਂ ਲੱਖ, ਅਤੇ ਮਨੱਸ਼ਹ ਦੇ ਹਜ਼ਾਰਾਂ ਹਨ।
His firstling bullock, majesty is his; and his horns are the horns of the wild-ox; with them he shall gore the peoples all of them, even the ends of the earth; and they are the ten thousands of Ephraim, and they are the thousands of Manasseh.
18 ੧੮ ਜ਼ਬੂਲੁਨ ਲਈ ਉਸ ਨੇ ਆਖਿਆ, ਹੇ ਜ਼ਬੂਲੁਨ, ਤੂੰ ਆਪਣੇ ਬਾਹਰ ਜਾਣ ਉੱਤੇ, ਅਤੇ ਹੇ ਯਿੱਸਾਕਾਰ, ਤੂੰ ਆਪਣੇ ਤੰਬੂਆਂ ਵਿੱਚ ਖੁਸ਼ ਹੋ।
And of Zebulun he said: Rejoice, Zebulun, in thy going out, and, Issachar, in thy tents.
19 ੧੯ ਉਹ ਲੋਕਾਂ ਨੂੰ ਪਰਬਤ ਉੱਤੇ ਸੱਦਣਗੇ, ਉੱਥੇ ਉਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਉਹ ਸਮੁੰਦਰਾਂ ਦੀ ਬਹੁਤਾਇਤ ਤੋਂ, ਅਤੇ ਰੇਤ ਵਿੱਚ ਲੁਕੇ ਹੋਏ ਖ਼ਜ਼ਾਨਿਆਂ ਤੋਂ ਲਾਭ ਉਠਾਉਣਗੇ।
They shall call peoples unto the mountain; there shall they offer sacrifices of righteousness; for they shall suck the abundance of the seas, and the hidden treasures of the sand.
20 ੨੦ ਗਾਦ ਲਈ ਉਸ ਨੇ ਆਖਿਆ, ਮੁਬਾਰਕ ਹੈ ਉਹ, ਜੋ ਗਾਦ ਨੂੰ ਵਧਾਉਂਦਾ ਹੈ, ਗਾਦ ਸ਼ੇਰਨੀ ਵਾਂਗੂੰ ਵੱਸਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪੜੀ ਨੂੰ ਤੋੜ ਸੁੱਟਦਾ ਹੈ।
And of Gad he said: Blessed be He that enlargeth Gad; he dwelleth as a lioness, and teareth the arm, yea, the crown of the head.
21 ੨੧ ਉਸ ਨੇ ਪਹਿਲਾ ਹਿੱਸਾ ਆਪਣੇ ਲਈ ਚੁਣ ਲਿਆ, ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਸੀ। ਉਸ ਨੇ ਲੋਕਾਂ ਦੇ ਆਗੂਆਂ ਨੂੰ ਲਿਆ ਕੇ, ਯਹੋਵਾਹ ਦਾ ਧਰਮ ਪੂਰਾ ਕੀਤਾ, ਅਤੇ ਇਸਰਾਏਲ ਨਾਲ ਉਸ ਦੇ ਨਿਆਂ ਦਾ ਪਾਲਣ ਕੀਤਾ।
And he chose a first part for himself, for there a portion of a ruler was reserved; and there came the heads of the people, he executed the righteousness of the LORD, and His ordinances with Israel.
22 ੨੨ ਦਾਨ ਲਈ ਉਸ ਨੇ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਉਹ ਬਾਸ਼ਾਨ ਤੋਂ ਕੁੱਦਦਾ ਹੈ।
And of Dan he said: Dan is a lion's whelp, that leapeth forth from Bashan.
23 ੨੩ ਨਫ਼ਤਾਲੀ ਲਈ ਉਸ ਨੇ ਆਖਿਆ, ਹੇ ਨਫ਼ਤਾਲੀ, ਤੂੰ ਜੋ ਦਯਾ ਨਾਲ ਤ੍ਰਿਪਤ, ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ ਹੈਂ, ਪੱਛਮ ਉੱਤੇ ਅਤੇ ਦੱਖਣ ਉੱਤੇ ਅਧਿਕਾਰ ਕਰ ਲੈ।
And of Naphtali he said: O Naphtali, satisfied with favour, and full with the blessing of the LORD: possess thou the sea and the south.
24 ੨੪ ਆਸ਼ੇਰ ਲਈ ਉਸ ਨੇ ਆਖਿਆ, ਹੇ ਆਸ਼ੇਰ, ਪੁੱਤਰਾਂ ਨਾਲ ਮੁਬਾਰਕ ਹੋ, ਉਹ ਆਪਣੇ ਭਰਾਵਾਂ ਨੂੰ ਭਾਵੇ, ਅਤੇ ਆਪਣੇ ਪੈਰ ਤੇਲ ਵਿੱਚ ਡਬੋਏ।
And of Asher he said: Blessed be Asher above sons; let him be the favoured of his brethren, and let him dip his foot in oil.
25 ੨੫ ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ।
Iron and brass shall be thy bars; and as thy days, so shall thy strength be.
26 ੨੬ ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ ਹੈ, ਜੋ ਤੇਰੀ ਸਹਾਇਤਾ ਕਰਨ ਲਈ ਅਕਾਸ਼ ਉੱਤੇ, ਅਤੇ ਆਪਣੇ ਪ੍ਰਤਾਪ ਵਿੱਚ ਬੱਦਲਾਂ ਉੱਤੇ ਸਵਾਰ ਹੈ।
There is none like unto God, O Jeshurun, who rideth upon the heaven as thy help, and in His excellency on the skies.
27 ੨੭ ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਨੇ ਆਖਿਆ, ਉਹਨਾਂ ਦਾ ਨਾਸ ਕਰ ਦੇ।
The eternal God is a dwelling-place, and underneath are the everlasting arms; and He thrust out the enemy from before thee, and said: 'Destroy.'
28 ੨੮ ਇਸਰਾਏਲ ਸੁੱਖ ਨਾਲ ਵੱਸੇਗਾ, ਉਸ ਧਰਤੀ ਵਿੱਚ ਜਿੱਥੇ ਅੰਨ ਅਤੇ ਨਵੀਂ ਮਧ ਹੈ, ਉੱਥੇ ਯਾਕੂਬ ਦਾ ਸੋਤਾ ਇਕੱਲਾ ਹੈ, ਹਾਂ, ਉਸ ਦੇ ਉੱਪਰ ਅਕਾਸ਼ ਤੋਂ ਤ੍ਰੇਲ ਪੈਂਦੀ ਹੈ।
And Israel dwelleth in safety, the fountain of Jacob alone, in a land of corn and wine; yea, his heavens drop down dew.
29 ੨੯ ਹੇ ਇਸਰਾਏਲ, ਤੂੰ ਧੰਨ ਹੈ! ਹੇ ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੇ ਵਰਗਾ ਕੌਣ ਹੈ? ਉਹ ਤੇਰੀ ਸਹਾਇਤਾ ਦੀ ਢਾਲ਼, ਅਤੇ ਤੇਰੇ ਪ੍ਰਤਾਪ ਦੀ ਤਲਵਾਰ ਹੈ, ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਉਹਨਾਂ ਦੇ ਉੱਚੇ ਸਥਾਨਾਂ ਨੂੰ ਮਿੱਧਦਾ ਫਿਰੇਂਗਾ।
Happy art thou, O Israel, who is like unto thee? a people saved by the LORD, the shield of thy help, and that is the sword of thy excellency! And thine enemies shall dwindle away before thee; and thou shalt tread upon their high places.