< ਬਿਵਸਥਾ ਸਾਰ 3 >
1 ੧ ਫੇਰ ਅਸੀਂ ਮੁੜ ਕੇ ਬਾਸ਼ਾਨ ਦੇ ਰਾਹ ਤੋਂ ਉੱਪਰ ਚੱਲੇ ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਦੇ ਨਾਲ ਸਾਡਾ ਸਾਹਮਣਾ ਕਰਨ ਨੂੰ ਨਿੱਕਲਿਆ ਤਾਂ ਜੋ ਅਦਰਈ ਵਿੱਚ ਸਾਡੇ ਨਾਲ ਯੁੱਧ ਕਰੇ।
Then we turned, and went up the way to Bashan: and Og the king of Bashan came out against us, he and all his people, to battle at Edrei.
2 ੨ ਯਹੋਵਾਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ, ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰੀਂ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ, ਜੋ ਹਸ਼ਬੋਨ ਵਿੱਚ ਵੱਸਦਾ ਸੀ।”
The LORD said to me, "Do not fear him; for I have delivered him, and all his people, and his land, into your hand; and you shall do to him as you did to Sihon king of the Amorites, who lived at Heshbon."
3 ੩ ਇਸ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ।
So the LORD our God delivered into our hand Og also, the king of Bashan, and all his people: and we struck him until none was left to him remaining.
4 ੪ ਉਸੇ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਅਜਿਹਾ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸੀਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ।
We took all his cities at that time; there was not a city which we did not take from them; sixty cities, all the region of Argob, the kingdom of Og in Bashan.
5 ੫ ਇਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਉਹਨਾਂ ਦੀਆਂ ਸ਼ਹਿਰਪਨਾਹਾਂ ਉੱਚੀਆਂ ਅਤੇ ਉਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਇਹਨਾਂ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਸਨ, ਜਿਨ੍ਹਾਂ ਦੀ ਸ਼ਹਿਰ ਪਨਾਹ ਨਹੀਂ ਸੀ।
All these were cities fortified with high walls, gates, and bars; besides the unwalled towns a great many.
6 ੬ ਅਸੀਂ ਉਹਨਾਂ ਦਾ ਨਾਸ ਕਰ ਦਿੱਤਾ, ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ ਸੀ। ਅਸੀਂ ਸਾਰੇ ਵੱਸੇ ਹੋਏ ਸ਼ਹਿਰਾਂ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ।
We utterly destroyed them, as we did to Sihon king of Heshbon, utterly destroying every inhabited city, with the women and the little ones.
7 ੭ ਪਰ ਸਾਰੇ ਪਸ਼ੂ ਅਤੇ ਸ਼ਹਿਰਾਂ ਦੀ ਲੁੱਟ ਦਾ ਮਾਲ ਅਸੀਂ ਆਪਣੇ ਲਈ ਲੁੱਟ ਲਿਆ
But all the livestock, and the spoil of the cities, we took for a prey to ourselves.
8 ੮ ਅਤੇ ਉਸ ਸਮੇਂ ਅਸੀਂ ਯਰਦਨ ਤੋਂ ਪਾਰ ਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਉਸ ਦੇਸ਼ ਨੂੰ ਅਰਨੋਨ ਦੇ ਨਾਲੇ ਤੋਂ ਲੈ ਕੇ ਹਰਮੋਨ ਦੇ ਪਰਬਤ ਤੱਕ ਲੈ ਲਿਆ
We took the land at that time out of the hand of the two kings of the Amorites who were beyond the Jordan, from the Valley of the Arnon to Mount Hermon.
9 ੯ (ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਸ ਨੂੰ ਸਨੀਰ ਆਖਦੇ ਹਨ)
(The Sidonians call Hermon Sirion, and the Amorites call it Senir.)
10 ੧੦ ਉਸ ਮੈਦਾਨੀ ਇਲਾਕੇ ਦੇ ਸਾਰੇ ਸ਼ਹਿਰ, ਸਾਰਾ ਗਿਲਆਦ, ਸਾਰਾ ਬਾਸ਼ਾਨ, ਸਲਕਾਹ ਅਤੇ ਅਦਰਈ ਤੱਕ ਦੇ ਸਾਰੇ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ, ਅਸੀਂ ਲੈ ਲਏ
We took all the cities of the plain, and all Gilead, and all Bashan, to Salecah and Edrei, cities of the kingdom of Og in Bashan.
11 ੧੧ ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ।
(For only Og king of Bashan remained of the remnant of the Rephaim; look, his bedstead was a bedstead of iron; isn't it in Rabbah of the people of Ammon? Thirteen feet three inches was its length, and five feet eleven inches its breadth, according to the standard measure.)
12 ੧੨ ਜਿਹੜੇ ਦੇਸ਼ ਅਸੀਂ ਉਸ ਸਮੇਂ ਆਪਣੇ ਅਧਿਕਾਰ ਵਿੱਚ ਲੈ ਲਏ ਉਹ ਇਹ ਹਨ, ਅਰਥਾਤ ਅਰੋਏਰ ਸ਼ਹਿਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਸ਼ਹਿਰਾਂ ਦੇ ਨਾਲ ਗਿਲਆਦ ਦੇ ਪਹਾੜੀ ਦੇਸ਼ ਦਾ ਅੱਧਾ ਹਿੱਸਾ, ਜਿਹੜਾ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ
This land we took in possession at that time: from Aroer, which is by the Valley of the Arnon, and half the hill country of Gilead, and its cities, gave I to the Reubenites and to the Gadites:
13 ੧੩ ਅਤੇ ਗਿਲਆਦ ਦਾ ਬਚਿਆ ਹੋਇਆ ਹਿੱਸਾ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ, ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਮੇਤ ਅਰਗੋਬ ਦਾ ਸਾਰਾ ਇਲਾਕਾ। (ਬਾਸ਼ਾਨ ਤਾਂ ਰਫ਼ਾਈਆਂ ਦਾ ਦੇਸ਼ ਅਖਵਾਉਂਦਾ ਹੈ)
and the rest of Gilead, and all Bashan, the kingdom of Og, gave I to the half-tribe of Manasseh. All the region of Argob, with all Bashan, was called the land of Rephaim.
14 ੧੪ ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਸ਼ੂਰੀਆਂ ਅਤੇ ਮਆਕਾਥੀਆਂ ਦੀਆਂ ਹੱਦਾਂ ਤੱਕ ਲੈ ਲਿਆ ਅਤੇ ਉਨ੍ਹਾਂ ਦਾ ਨਾਮ ਅਰਥਾਤ ਬਾਸ਼ਾਨ ਦੇ ਨਗਰਾਂ ਦਾ ਨਾਮ ਆਪਣੇ ਨਾਮ ਉੱਤੇ ਹੱਵੋਥ-ਯਾਈਰ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ।
Jair the son of Manasseh took all the region of Argob, to the border of the Geshurites and the Maacathites, and called them, even Bashan, after his own name, Havvoth Jair, to this day.)
15 ੧੫ ਗਿਲਆਦ ਮੈਂ ਮਾਕੀਰ ਨੂੰ ਦੇ ਦਿੱਤਾ
I gave Gilead to Makir.
16 ੧੬ ਅਤੇ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਲੈ ਕੇ ਅਰਨੋਨ ਦੇ ਨਾਲੇ ਤੱਕ ਦਾ ਦੇਸ਼ ਦੇ ਦਿੱਤਾ, ਅਰਥਾਤ ਨਾਲੇ ਦੇ ਵਿਚਕਾਰ ਤੋਂ ਉਸ ਦੇ ਕੰਢਿਆਂ ਤੱਕ ਅਤੇ ਯਬੋਕ ਦੀ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
To the Reubenites and to the Gadites I gave from Gilead to the Valley of the Arnon, the middle of the valley, and its border, even to the river Jabbok, which is the border of the people of Ammon;
17 ੧੭ ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ਼ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ।
the Arabah also, and the Jordan and its border, from Kinnereth even to the sea of the Arabah, the Salt Sea, under the slopes of Pisgah eastward.
18 ੧੮ ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਅਤੇ ਆਖਿਆ, “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਹ ਦੇਸ਼ ਤੁਹਾਡੀ ਵਿਰਾਸਤ ਕਰਕੇ ਦੇ ਦਿੱਤਾ ਹੈ। ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ-ਅੱਗੇ ਪਾਰ ਲੰਘੋ
I commanded you at that time, saying, "The LORD your God has given you this land to possess it: you shall pass over armed before your brothers the children of Israel, all the men of valor.
19 ੧੯ ਪਰ ਤੁਹਾਡੀਆਂ ਇਸਤਰੀਆਂ, ਬੱਚੇ ਅਤੇ ਤੁਹਾਡੇ ਵੱਗ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਗ ਵੱਡੇ-ਵੱਡੇ ਹਨ, ਉਹ ਸਾਰੇ ਤੁਹਾਡੇ ਸ਼ਹਿਰਾਂ ਵਿੱਚ ਰਹਿ ਜਾਣ, ਜਿਹੜੇ ਮੈਂ ਤੁਹਾਨੂੰ ਦਿੱਤੇ ਹਨ।
But your wives, and your little ones, and your livestock, (I know that you have much livestock), shall live in your cities which I have given you,
20 ੨੦ ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ, ਫੇਰ ਤੁਸੀਂ ਵੀ ਆਪਣੇ-ਆਪਣੇ ਅਧਿਕਾਰ ਦੀ ਭੂਮੀ ਨੂੰ ਮੁੜ ਜਾਇਓ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”
until the LORD gives rest to your brothers, as to you, and they also possess the land which the LORD your God gives them beyond the Jordan: then you shall return every man to his possession, which I have given you."
21 ੨੧ ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਅਤੇ ਆਖਿਆ, “ਤੇਰੀਆਂ ਅੱਖਾਂ ਨੇ ਉਹ ਸਭ ਕੁਝ ਵੇਖਿਆ ਹੈ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ, ਅਜਿਹਾ ਹੀ ਯਹੋਵਾਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ।
I commanded Joshua at that time, saying, "Your eyes have seen all that the LORD your God has done to these two kings: so shall the LORD do to all the kingdoms where you go over.
22 ੨੨ ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ।”
Do not fear them, for the LORD your God himself will fight for you."
23 ੨੩ ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਕਰ ਕੇ ਬੇਨਤੀ ਕੀਤੀ,
I begged the LORD at that time, saying,
24 ੨੪ “ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?
"Lord GOD, you have begun to show your servant your greatness, and your strong hand: for what god is there in heaven or in earth, that can do according to your works, and according to your mighty acts?
25 ੨੫ ਕਿਰਪਾ ਕਰਕੇ ਮੈਨੂੰ ਪਾਰ ਲੰਘਣ ਦੇ ਤਾਂ ਜੋ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ਼ ਨੂੰ ਅਤੇ ਲਬਾਨੋਨ ਨੂੰ ਵੇਖ ਸਕਾਂ।”
Please let me go over and see the good land that is beyond the Jordan, that good hill country, and Lebanon."
26 ੨੬ ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, “ਬਸ ਕਰ! ਫੇਰ ਕਦੀ ਮੇਰੇ ਨਾਲ ਇਹ ਗੱਲ ਨਾ ਛੇੜੀਂ!
But the LORD was angry with me for your sakes, and did not listen to me; and the LORD said to me, "Enough from you; speak no more to me of this matter.
27 ੨੭ ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਚੁੱਕ ਅਤੇ ਆਪਣੀਆਂ ਅੱਖਾਂ ਨਾਲ ਉਹ ਦੇਸ਼ ਵੇਖ ਲੈ ਕਿਉਂ ਜੋ ਤੂੰ ਇਸ ਯਰਦਨ ਦੇ ਪਾਰ ਨਾ ਲੰਘੇਂਗਾ।
Go up to the top of Pisgah, and lift up your eyes westward, and northward, and southward, and eastward, and see with your eyes: for you shall not go over this Jordan.
28 ੨੮ ਪਰ ਯਹੋਸ਼ੁਆ ਨੂੰ ਹੁਕਮ ਦੇ, ਉਸ ਦਾ ਹੌਂਸਲਾ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂ ਜੋ ਉਹ ਇਸ ਪਰਜਾ ਦੇ ਅੱਗੇ-ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਦੇਸ਼ ਜਿਹੜਾ ਤੂੰ ਵੇਖੇਂਗਾ, ਉਨ੍ਹਾਂ ਦੀ ਵਿਰਾਸਤ ਹੋਣ ਲਈ ਦੁਆਵੇਗਾ।”
But commission Joshua, and encourage him, and strengthen him; for he shall go over before this people, and he shall cause them to inherit the land which you shall see."
29 ੨੯ ਤਦ ਅਸੀਂ ਬੈਤ ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਠਹਿਰ ਗਏ।
So we stayed in the valley over against Beth Peor.