< ਬਿਵਸਥਾ ਸਾਰ 24 >

1 ਜਦ ਕੋਈ ਪੁਰਖ ਕਿਸੇ ਇਸਤਰੀ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂ ਜੋ ਉਹ ਨੇ ਉਸ ਵਿੱਚ ਬੇਸ਼ਰਮੀ ਦੀ ਕੋਈ ਗੱਲ ਵੇਖੀ ਤਾਂ ਉਹ ਉਸ ਨੂੰ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਸ ਨੂੰ ਆਪਣੇ ਘਰੋਂ ਕੱਢ ਦੇਵੇ।
ئەگەر پیاوێک ژنێکی هێنا و پەسەند نەبوو لەبەرچاوی، چونکە بێ ئابڕووییەکی تێدا بینی و تەڵاقنامەی بۆ نووسی و دایە دەستی، لە ماڵەکەی خۆی بەڕێی کرد،
2 ਜਦ ਉਹ ਉਸ ਦੇ ਘਰ ਤੋਂ ਨਿੱਕਲ ਜਾਵੇ ਤਾਂ ਉਹ ਜਾ ਕੇ ਕਿਸੇ ਹੋਰ ਪੁਰਖ ਦੀ ਪਤਨੀ ਹੋ ਸਕਦੀ ਹੈ।
ئەویش کە لە ماڵەکەی چووە دەرەوە، بووە ژنی پیاوێکی دیکە،
3 ਪਰ ਜੇਕਰ ਉਹ ਦੂਜਾ ਪੁਰਖ ਵੀ ਉਸ ਨੂੰ ਨਾਪਸੰਦ ਕਰੇ ਅਤੇ ਉਹ ਉਸ ਲਈ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਾਂ ਫਿਰ ਉਹ ਦੂਜਾ ਪੁਰਖ ਜਿਸ ਨੇ ਉਸ ਨਾਲ ਵਿਆਹ ਕੀਤਾ ਸੀ, ਮਰ ਜਾਵੇ,
جا ئەگەر پیاوەکەی دووەم ڕقی لێی بووەوە و تەڵاقنامەی بۆ نووسی و دایە دەستی و لە ماڵەکەی خۆی بەڕێی کرد، یان ئەگەر پیاوەکەی دووەم کە هێنابووی مرد،
4 ਤਾਂ ਉਸ ਦਾ ਪਹਿਲਾ ਪਤੀ, ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਨਹੀਂ ਲੈ ਸਕਦਾ, ਜਦ ਕਿ ਉਹ ਭਰਿਸ਼ਟ ਹੋ ਚੁੱਕੀ ਹੈ, ਕਿਉਂ ਜੋ ਇਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਸ ਤਰ੍ਹਾਂ ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਪਾਪੀ ਨਾ ਬਣਾਇਓ।
ئەوا مێردەکەی یەکەمی کە تەڵاقی دابوو ناتوانێت بیهێنێتەوە بۆ ئەوەی ببێتە ژنی دوای ئەوەی گڵاو بووە. ئەوە شتێکی قێزەونە لەلای یەزدان، جا گوناه مەهێنە سەر ئەو خاکەی یەزدانی پەروەردگارت بە میرات دەتداتێ.
5 ਜਦ ਕੋਈ ਪੁਰਖ ਦਾ ਨਵਾਂ ਵਿਆਹ ਹੋਇਆ ਹੋਵੇ, ਤਾਂ ਉਹ ਸੈਨਾਂ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਉਹ ਇੱਕ ਸਾਲ ਆਪਣੇ ਘਰ ਵਿੱਚ ਵਿਹਲਾ ਰਹੇ ਅਤੇ ਆਪਣੀ ਵਿਆਹੀ ਹੋਈ ਪਤਨੀ ਨੂੰ ਖੁਸ਼ ਕਰੇ।
ئەگەر پیاوێک ژنی هێنا ئەوا هەتا ساڵێک بۆ سەربازی ناچێت و هیچ لێپرسراویەتییەکی لەسەر شان نابێت، ئەو ساڵە لە ماڵەکەی ئازاد دەبێت و ژنەکەی دڵخۆش دەکات.
6 ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।
نابێت کەس دەستاڕ، تەنانەت بەرداشێکی بکاتە بارمتە، چونکە سەرچاوەی بژێوییە.
7 ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਨੂੰ ਚੁਰਾਉਂਦਾ ਪਾਇਆ ਜਾਵੇ ਤਾਂ ਜੋ ਉਹ ਉਸ ਨੂੰ ਗੁਲਾਮ ਬਣਾਏ ਜਾਂ ਉਸ ਨੂੰ ਵੇਚੇ, ਤਾਂ ਉਹ ਚੋਰ ਮਾਰਿਆ ਜਾਵੇ। ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
ئەگەر پیاوێک لە کاتی ڕفاندنی یەکێک لە براکانی لە نەوەی ئیسرائیل بگیردرێت و وەک کۆیلە هەڵسوکەوتی لەگەڵ کرد یان فرۆشتی، ئەوا کابرای ڕفێنەر دەبێت بمرێت، جا خراپەکە لەنێو خۆتان دادەماڵن.
8 ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਜੋ ਕੁਝ ਲੇਵੀ ਜਾਜਕ ਤੁਹਾਨੂੰ ਦੱਸਣ, ਤੁਸੀਂ ਉਸੇ ਦੇ ਅਨੁਸਾਰ ਸਭ ਕੁਝ ਕਰਿਓ, ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾਂ ਪੂਰਾ ਕਰਨ ਦੀ ਚੌਕਸੀ ਕਰਿਓ।
لە کاتی نەخۆشی گولی زۆر ئاگاداربن و بەگوێرەی هەموو ئەوەی کاهینە لێڤییەکان فێرتان دەکەن ئاوا بکەن، ئەوەی من فەرمانم بەوان کردووە ئێوە بیکەن.
9 ਯਾਦ ਰੱਖੋ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀਤਾ, ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਰਾਹ ਵਿੱਚ ਆਉਂਦੇ ਸੀ।
لە یادتان بێت یەزدانی پەروەردگارتان لە ڕێگا چی بە مریەم کرد، پاش ئەوەی لە میسر هاتنە دەرەوە.
10 ੧੦ ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇਂ, ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੀਂ,
ئەگەر قەرزت بە دراوسێکەت دا، مەچۆ ماڵەکەی هەتا شتێکی ماڵەکەی بکەیتە بارمتە،
11 ੧੧ ਤੂੰ ਬਾਹਰ ਹੀ ਖੜ੍ਹਾ ਰਹੀਂ, ਅਤੇ ਜਿਸ ਮਨੁੱਖ ਨੂੰ ਤੂੰ ਉਧਾਰ ਦਿੱਤਾ ਹੈ, ਉਹ ਹੀ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।
لە دەرەوە دەوەستیت و ئەو پیاوەی قەرزی پێدەدەیت بارمتەکەت بۆ دەهێنێتە دەرەوە.
12 ੧੨ ਜੇਕਰ ਉਹ ਮਨੁੱਖ ਕੰਗਾਲ ਹੋਵੇ, ਤਾਂ ਤੂੰ ਉਸ ਦੀ ਗਿਰਵੀ ਚੀਜ਼ ਆਪਣੇ ਕੋਲ ਰੱਖੇ ਹੋਏ ਸੌਂ ਨਾ ਜਾਵੀਂ,
ئەگەر کابرا هەژار بوو با بارمتەکە بۆ شەو لەلات نەمێنێتەوە،
13 ੧੩ ਸੂਰਜ ਡੁੱਬਣ ਤੱਕ ਤੂੰ ਜ਼ਰੂਰ ਉਹ ਗਿਰਵੀ ਰੱਖੀ ਚੀਜ਼ ਉਸ ਨੂੰ ਮੋੜ ਦੇਵੀਂ, ਤਾਂ ਜੋ ਉਹ ਆਪਣੇ ਕੱਪੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਇਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਲਈ ਧਰਮ ਗਿਣਿਆ ਜਾਵੇਗਾ।
لەگەڵ ئاوابوونی خۆر بارمتەکەی بۆ بگەڕێنەوە هەتا لەناو جلوبەرگەکەی بنووێت و داوای بەرەکەتت بۆ بکات و بۆت ببێتە کارێکی ڕاست لەلای یەزدانی پەروەردگارت.
14 ੧੪ ਤੂੰ ਕਿਸੇ ਮਜ਼ਦੂਰ ਉੱਤੇ ਜੋ ਕੰਗਾਲ ਅਤੇ ਜ਼ਰੂਰਤਮੰਦ ਹੈ ਜ਼ੁਲਮ ਨਾ ਕਰੀਂ, ਉਹ ਭਾਵੇਂ ਤੇਰੇ ਭਰਾਵਾਂ ਵਿੱਚੋਂ ਹੋਵੇ, ਭਾਵੇਂ ਪਰਦੇਸੀਆਂ ਵਿੱਚੋਂ ਜਿਹੜੇ ਤੇਰੇ ਦੇਸ਼ ਵਿੱਚ ਤੇਰੇ ਫਾਟਕਾਂ ਦੇ ਅੰਦਰ ਰਹਿੰਦੇ ਹਨ।
زوڵم لە کرێگرتەیەکی هەژار و نەدار مەکە، کە لە براکانت بێت یان لەو نامۆیانەی لە یەکێک لە شارۆچکەکانی خاکەکەتن.
15 ੧੫ ਤੂੰ ਇਹ ਜਾਣ ਕੇ ਕਿ ਉਹ ਕੰਗਾਲ ਹੈ ਅਤੇ ਉਸਦਾ ਦਿਲ ਮਜ਼ਦੂਰੀ ਵਿੱਚ ਲੱਗਦਾ ਹੈ, ਉਸ ਦੀ ਮਜ਼ਦੂਰੀ ਉਸੇ ਦਿਨ ਹੀ ਸੂਰਜ ਡੁੱਬਣ ਤੋਂ ਪਹਿਲਾਂ ਦੇ ਦੇਵੀਂ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਵਿਰੁੱਧ ਯਹੋਵਾਹ ਦੇ ਅੱਗੇ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ।
لە ڕۆژی خۆی کرێیەکەی دەدەیتێ، پێش ئاوابوونی خۆر، چونکە هەژارە و بۆ ئەمە خۆی هەڵگرتووە، نەوەک لەسەر تۆ هاوار بۆ یەزدان بکات، جا دەبێت بە گوناه بەسەرتەوە.
16 ੧੬ ਪੁੱਤਰਾਂ ਦੇ ਕਾਰਨ ਪਿਤਾ ਨਾ ਮਾਰੇ ਜਾਣ, ਅਤੇ ਨਾ ਪਿਤਾ ਦੇ ਕਾਰਨ ਪੁੱਤਰ ਮਾਰੇ ਜਾਣ। ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
باوک لە جیاتی کوڕ ناکوژرێت و کوڕ لە جیاتی باوک ناکوژرێت، هەر یەکێک لەسەر گوناهی خۆی دەکوژرێت.
17 ੧੭ ਤੂੰ ਪਰਦੇਸੀ ਅਤੇ ਯਤੀਮ ਦਾ ਨਿਆਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਕੱਪੜਾ ਗਿਰਵੀ ਰੱਖੀਂ।
نامۆ و هەتیو لە دادپەروەری بێبەش مەکە، جلوبەرگی بێوەژن مەکە بارمتە،
18 ੧੮ ਤੂੰ ਯਾਦ ਰੱਖੀਂ ਕਿ ਤੂੰ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ ਹੈ, ਇਸ ਲਈ ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ।
لە یادت نەچێت کە تۆش لە میسر کۆیلە بوویت و یەزدانی پەروەردگارت لەوێ تۆی کڕییەوە، بۆیە من فەرمانت پێدەدەم ئەم کارە بکەیت.
19 ੧੯ ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇ ਅਤੇ ਇੱਕ ਪੂਲਾ ਉੱਥੇ ਹੀ ਭੁੱਲ ਜਾਵੇਂ, ਤਾਂ ਤੂੰ ਉਸ ਦੇ ਲੈਣ ਨੂੰ ਵਾਪਸ ਨਾ ਮੁੜੀਂ। ਉਸ ਨੂੰ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਵੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ।
کاتێک لە کێڵگەکەت خەریکی دروێنەکردنیت و دەسکێکت لە کێڵگە لەبیر چوو، مەگەڕێوە بۆ ئەوەی بیبەیتەوە، ئەوە بۆ نامۆ و هەتیو و بێوەژن دەبێت، تاکو یەزدانی پەروەردگارت لە هەموو کاری دەستت بەرەکەتدارت بکات.
20 ੨੦ ਜਦ ਤੂੰ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੇਂ ਤਾਂ ਤੂੰ ਦੂਜੀ ਵਾਰੀ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ, ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।
لە کاتی ڕاتەکاندنی دار زەیتوونەکەت، بەدوای ئەوانەدا مەچووەوە کە لە لقەکاندا ماوەتەوە، ئەوە بۆ نامۆ و هەتیو و بێوەژن دەبێت.
21 ੨੧ ਜਦ ਤੂੰ ਆਪਣੇ ਅੰਗੂਰੀ ਬਾਗ਼ ਦੇ ਅੰਗੂਰ ਇਕੱਠੇ ਕਰੇਂ ਤਾਂ ਤੂੰ ਉਸ ਦੇ ਸਾਰੇ ਗੁੱਛੇ ਨਾ ਤੋੜੀਂ ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।
کاتێک ترێی ڕەزە مێوەکەت دەڕنیت، پاشماوەکەی هەڵمەگرەوە، ئەوە بۆ نامۆ و هەتیو و بێوەژن دەبێت،
22 ੨੨ ਯਾਦ ਰੱਖੀਂ ਕਿ ਤੂੰ ਮਿਸਰ ਦੇਸ਼ ਵਿੱਚ ਗੁਲਾਮ ਸੀ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ।
لە یادت نەچێت تۆش لە خاکی میسر کۆیلە بوویت، بۆیە من فەرمانت پێدەدەم ئەم کارە بکەیت.

< ਬਿਵਸਥਾ ਸਾਰ 24 >