< ਬਿਵਸਥਾ ਸਾਰ 24 >
1 ੧ ਜਦ ਕੋਈ ਪੁਰਖ ਕਿਸੇ ਇਸਤਰੀ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂ ਜੋ ਉਹ ਨੇ ਉਸ ਵਿੱਚ ਬੇਸ਼ਰਮੀ ਦੀ ਕੋਈ ਗੱਲ ਵੇਖੀ ਤਾਂ ਉਹ ਉਸ ਨੂੰ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਸ ਨੂੰ ਆਪਣੇ ਘਰੋਂ ਕੱਢ ਦੇਵੇ।
When a man taketh a wife, and marrieth her, if so be shee finde no fauour in his eyes, because hee hath espyed some filthinesse in her, then let him write her a bill of diuorcement, and put it in her hand, and send her out of his house.
2 ੨ ਜਦ ਉਹ ਉਸ ਦੇ ਘਰ ਤੋਂ ਨਿੱਕਲ ਜਾਵੇ ਤਾਂ ਉਹ ਜਾ ਕੇ ਕਿਸੇ ਹੋਰ ਪੁਰਖ ਦੀ ਪਤਨੀ ਹੋ ਸਕਦੀ ਹੈ।
And when she is departed out of his house, and gone her way, and marrie with an other man,
3 ੩ ਪਰ ਜੇਕਰ ਉਹ ਦੂਜਾ ਪੁਰਖ ਵੀ ਉਸ ਨੂੰ ਨਾਪਸੰਦ ਕਰੇ ਅਤੇ ਉਹ ਉਸ ਲਈ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਜਾਂ ਫਿਰ ਉਹ ਦੂਜਾ ਪੁਰਖ ਜਿਸ ਨੇ ਉਸ ਨਾਲ ਵਿਆਹ ਕੀਤਾ ਸੀ, ਮਰ ਜਾਵੇ,
And if the latter husband hate her, and write her a letter of diuorcement, and put it in her hand, and send her out of his house, or if the latter man die which tooke her to wife:
4 ੪ ਤਾਂ ਉਸ ਦਾ ਪਹਿਲਾ ਪਤੀ, ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਨਹੀਂ ਲੈ ਸਕਦਾ, ਜਦ ਕਿ ਉਹ ਭਰਿਸ਼ਟ ਹੋ ਚੁੱਕੀ ਹੈ, ਕਿਉਂ ਜੋ ਇਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਸ ਤਰ੍ਹਾਂ ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਪਾਪੀ ਨਾ ਬਣਾਇਓ।
Then her first husband, which sent her away, may not take her againe to be his wife, after that she is defiled: for that is abomination in the sight of the Lord, and thou shalt not cause the land to sinne, which the Lord thy God doeth giue thee to inherite.
5 ੫ ਜਦ ਕੋਈ ਪੁਰਖ ਦਾ ਨਵਾਂ ਵਿਆਹ ਹੋਇਆ ਹੋਵੇ, ਤਾਂ ਉਹ ਸੈਨਾਂ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਉਹ ਇੱਕ ਸਾਲ ਆਪਣੇ ਘਰ ਵਿੱਚ ਵਿਹਲਾ ਰਹੇ ਅਤੇ ਆਪਣੀ ਵਿਆਹੀ ਹੋਈ ਪਤਨੀ ਨੂੰ ਖੁਸ਼ ਕਰੇ।
When a man taketh a new wife, he shall not goe a warfare, neither shalbe charged with any businesse, but shalbe free at home one yeere, and reioyce with his wife which he hath taken.
6 ੬ ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।
No man shall take the nether nor the vpper milstone to pledge: for this gage is his liuing.
7 ੭ ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਨੂੰ ਚੁਰਾਉਂਦਾ ਪਾਇਆ ਜਾਵੇ ਤਾਂ ਜੋ ਉਹ ਉਸ ਨੂੰ ਗੁਲਾਮ ਬਣਾਏ ਜਾਂ ਉਸ ਨੂੰ ਵੇਚੇ, ਤਾਂ ਉਹ ਚੋਰ ਮਾਰਿਆ ਜਾਵੇ। ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟਿਓ।
If any man be found stealing any of his brethren of the children of Israel, and maketh marchandise of him, or selleth him, that thiefe shall die: so shalt thou put euil away from among you.
8 ੮ ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਜੋ ਕੁਝ ਲੇਵੀ ਜਾਜਕ ਤੁਹਾਨੂੰ ਦੱਸਣ, ਤੁਸੀਂ ਉਸੇ ਦੇ ਅਨੁਸਾਰ ਸਭ ਕੁਝ ਕਰਿਓ, ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾਂ ਪੂਰਾ ਕਰਨ ਦੀ ਚੌਕਸੀ ਕਰਿਓ।
Take heede of the plague of leprosie, that thou obserue diligently, and doe according to all that the Priestes of the Leuites shall teach you: take heede ye doe as I commanded them.
9 ੯ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀਤਾ, ਜਦ ਤੁਸੀਂ ਮਿਸਰ ਤੋਂ ਨਿੱਕਲ ਕੇ ਰਾਹ ਵਿੱਚ ਆਉਂਦੇ ਸੀ।
Remember what the Lord thy God did vnto Miriam by the way after that ye were come out of Egypt.
10 ੧੦ ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇਂ, ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੀਂ,
Whe thou shalt aske again of thy neighbour any thing lent, thou shalt not goe into his house to fet his pledge.
11 ੧੧ ਤੂੰ ਬਾਹਰ ਹੀ ਖੜ੍ਹਾ ਰਹੀਂ, ਅਤੇ ਜਿਸ ਮਨੁੱਖ ਨੂੰ ਤੂੰ ਉਧਾਰ ਦਿੱਤਾ ਹੈ, ਉਹ ਹੀ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।
But thou shalt stand without, and the man that borowed it of thee, shall bring the pledge out of the doores vnto thee.
12 ੧੨ ਜੇਕਰ ਉਹ ਮਨੁੱਖ ਕੰਗਾਲ ਹੋਵੇ, ਤਾਂ ਤੂੰ ਉਸ ਦੀ ਗਿਰਵੀ ਚੀਜ਼ ਆਪਣੇ ਕੋਲ ਰੱਖੇ ਹੋਏ ਸੌਂ ਨਾ ਜਾਵੀਂ,
Furthermore if it be a poore body, thou shalt not sleepe with his pledge,
13 ੧੩ ਸੂਰਜ ਡੁੱਬਣ ਤੱਕ ਤੂੰ ਜ਼ਰੂਰ ਉਹ ਗਿਰਵੀ ਰੱਖੀ ਚੀਜ਼ ਉਸ ਨੂੰ ਮੋੜ ਦੇਵੀਂ, ਤਾਂ ਜੋ ਉਹ ਆਪਣੇ ਕੱਪੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਇਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਲਈ ਧਰਮ ਗਿਣਿਆ ਜਾਵੇਗਾ।
But shalt restore him the pledge when the sunne goeth downe, that he may sleepe in his raiment, and blesse thee: and it shalbe righteousnesse vnto thee before the Lord thy God.
14 ੧੪ ਤੂੰ ਕਿਸੇ ਮਜ਼ਦੂਰ ਉੱਤੇ ਜੋ ਕੰਗਾਲ ਅਤੇ ਜ਼ਰੂਰਤਮੰਦ ਹੈ ਜ਼ੁਲਮ ਨਾ ਕਰੀਂ, ਉਹ ਭਾਵੇਂ ਤੇਰੇ ਭਰਾਵਾਂ ਵਿੱਚੋਂ ਹੋਵੇ, ਭਾਵੇਂ ਪਰਦੇਸੀਆਂ ਵਿੱਚੋਂ ਜਿਹੜੇ ਤੇਰੇ ਦੇਸ਼ ਵਿੱਚ ਤੇਰੇ ਫਾਟਕਾਂ ਦੇ ਅੰਦਰ ਰਹਿੰਦੇ ਹਨ।
Thou shalt not oppresse an hyred seruant that is needie and poore, neyther of thy brethren, nor of the stranger that is in thy land within thy gates.
15 ੧੫ ਤੂੰ ਇਹ ਜਾਣ ਕੇ ਕਿ ਉਹ ਕੰਗਾਲ ਹੈ ਅਤੇ ਉਸਦਾ ਦਿਲ ਮਜ਼ਦੂਰੀ ਵਿੱਚ ਲੱਗਦਾ ਹੈ, ਉਸ ਦੀ ਮਜ਼ਦੂਰੀ ਉਸੇ ਦਿਨ ਹੀ ਸੂਰਜ ਡੁੱਬਣ ਤੋਂ ਪਹਿਲਾਂ ਦੇ ਦੇਵੀਂ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੇਰੇ ਵਿਰੁੱਧ ਯਹੋਵਾਹ ਦੇ ਅੱਗੇ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ।
Thou shalt giue him his hire for his day, neither shall the sunne goe downe vpon it: for he is poore, and therewith susteineth his life: lest he crye against thee vnto the Lord, and it be sinne vnto thee.
16 ੧੬ ਪੁੱਤਰਾਂ ਦੇ ਕਾਰਨ ਪਿਤਾ ਨਾ ਮਾਰੇ ਜਾਣ, ਅਤੇ ਨਾ ਪਿਤਾ ਦੇ ਕਾਰਨ ਪੁੱਤਰ ਮਾਰੇ ਜਾਣ। ਪਰ ਹਰੇਕ ਮਨੁੱਖ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
The fathers shall not be put to death for the children, nor the children put to death for the fathers, but euery man shalbe put to death for his owne sinne.
17 ੧੭ ਤੂੰ ਪਰਦੇਸੀ ਅਤੇ ਯਤੀਮ ਦਾ ਨਿਆਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਕੱਪੜਾ ਗਿਰਵੀ ਰੱਖੀਂ।
Thou shalt not peruert the right of the stranger, nor of the fatherlesse, nor take a widowes rayment to pledge.
18 ੧੮ ਤੂੰ ਯਾਦ ਰੱਖੀਂ ਕਿ ਤੂੰ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ ਹੈ, ਇਸ ਲਈ ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ।
But remember that thou wast a seruant in Egypt, and howe the Lord thy God deliuered thee thence. Therefore I commaund thee to doe this thing.
19 ੧੯ ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇ ਅਤੇ ਇੱਕ ਪੂਲਾ ਉੱਥੇ ਹੀ ਭੁੱਲ ਜਾਵੇਂ, ਤਾਂ ਤੂੰ ਉਸ ਦੇ ਲੈਣ ਨੂੰ ਵਾਪਸ ਨਾ ਮੁੜੀਂ। ਉਸ ਨੂੰ ਪਰਦੇਸੀ, ਯਤੀਮ ਅਤੇ ਵਿਧਵਾ ਲਈ ਛੱਡ ਦੇਵੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ।
When thou cuttest downe thine haruest in thy fielde, and hast forgotten a sheafe in the fielde, thou shalt not goe againe to fet it, but it shalbe for the stranger, for the fatherles, and for the widowe: that the Lord thy God may blesse thee in all the workes of thine hands.
20 ੨੦ ਜਦ ਤੂੰ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੇਂ ਤਾਂ ਤੂੰ ਦੂਜੀ ਵਾਰੀ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ, ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।
When thou beatest thine oliue tree, thou shalt not goe ouer the boughes againe, but it shalbe for the stranger, for the fatherlesse, and for the widowe.
21 ੨੧ ਜਦ ਤੂੰ ਆਪਣੇ ਅੰਗੂਰੀ ਬਾਗ਼ ਦੇ ਅੰਗੂਰ ਇਕੱਠੇ ਕਰੇਂ ਤਾਂ ਤੂੰ ਉਸ ਦੇ ਸਾਰੇ ਗੁੱਛੇ ਨਾ ਤੋੜੀਂ ਸਗੋਂ ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।
When thou gatherest thy vineyard, thou shalt not gather the grapes cleane after thee, but they shalbe for the stranger, for the fatherlesse, and for the widowe.
22 ੨੨ ਯਾਦ ਰੱਖੀਂ ਕਿ ਤੂੰ ਮਿਸਰ ਦੇਸ਼ ਵਿੱਚ ਗੁਲਾਮ ਸੀ, ਇਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਹ ਕੰਮ ਕਰੀਂ।
And remember that thou wast a seruant in the land of Egypt: therefore I command thee to doe this thing.