< ਬਿਵਸਥਾ ਸਾਰ 23 >
1 ੧ ਜਿਸ ਦੇ ਨਲ ਮਿੱਧੇ ਗਏ ਹੋਣ ਜਾਂ ਇੰਦਰੀ ਕੱਟੀ ਹੋਈ ਹੋਵੇ, ਉਹ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
Non intravit eunuchus, attritis vel amputatis testiculis et abscisso veretro, ecclesiam Domini.
2 ੨ ਕੁਕਰਮ ਨਾਲ ਜੰਮਿਆ ਹੋਇਆ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਸ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ।
Non ingredietur mamzer, hoc est, de scorto natus, in ecclesiam Domini, usque ad decimam generationem.
3 ੩ ਕੋਈ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀਂ ਪੀੜ੍ਹੀ ਤੱਕ ਉਨ੍ਹਾਂ ਦੇ ਵੰਸ਼ ਦਾ ਕੋਈ ਵੀ ਯਹੋਵਾਹ ਦੀ ਸਭਾ ਵਿੱਚ ਕਦੀ ਨਾ ਵੜੇ।
Ammonites et Moabites etiam post decimam generationem non intrabunt ecclesiam Domini in æternum:
4 ੪ ਇਸ ਦਾ ਕਾਰਨ ਇਹ ਹੈ ਕਿ ਜਦ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ ਤਦ ਉਹ ਰੋਟੀ ਪਾਣੀ ਲੈ ਕੇ ਰਾਹ ਵਿੱਚ ਤੁਹਾਨੂੰ ਮਿਲਣ ਲਈ ਨਹੀਂ ਨਿੱਕਲੇ, ਸਗੋਂ ਉਨ੍ਹਾਂ ਨੇ ਤੁਹਾਡੇ ਵਿਰੁੱਧ ਬਓਰ ਦੇ ਪੁੱਤਰ ਬਿਲਆਮ ਨੂੰ ਭਾੜੇ ਉੱਤੇ ਮਸੋਪੋਤਾਮੀਆ ਦੇ ਪਥੋਰ ਵਿੱਚੋਂ ਸੱਦਿਆ, ਤਾਂ ਜੋ ਉਹ ਤੁਹਾਨੂੰ ਸਰਾਪ ਦੇਵੇ।
quia noluerunt vobis occurrere cum pane et aqua in via quando egressi estis de Ægypto: et quia conduxerunt contra te Balaam filium Beor de Mesopotamia Syriæ, ut malediceret tibi:
5 ੫ ਪਰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਬਿਲਆਮ ਦੀ ਨਾ ਸੁਣੀ, ਸਗੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਪ੍ਰੇਮ ਰੱਖਦਾ ਹੈ।
et noluit Dominus Deus tuus audire Balaam, vertitque maledictionem ejus in benedictionem tuam, eo quod diligeret te.
6 ੬ ਤੁਸੀਂ ਆਪਣੇ ਜੀਵਨ ਭਰ ਉਨ੍ਹਾਂ ਦੀ ਸੁੱਖ-ਸਾਂਦ ਅਤੇ ਭਲਿਆਈ ਨਾ ਭਾਲੋ।
Non facies cum eis pacem, nec quæras eis bona cunctis diebus vitæ tuæ in sempiternum.
7 ੭ ਤੁਸੀਂ ਕਿਸੇ ਅਦੋਮੀ ਤੋਂ ਘਿਰਣਾ ਨਾ ਕਰਿਓ, ਕਿਉਂ ਜੋ ਉਹ ਤੁਹਾਡਾ ਭਰਾ ਹੈ। ਤੁਸੀਂ ਕਿਸੇ ਮਿਸਰੀ ਤੋਂ ਵੀ ਘਿਰਣਾ ਨਾ ਕਰਿਓ ਕਿਉਂ ਜੋ ਤੁਸੀਂ ਉਸ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇ।
Non abominaberis Idumæum, quia frater tuus est: nec Ægyptium, quia advena fuisti in terra ejus.
8 ੮ ਉਨ੍ਹਾਂ ਦੇ ਪੁੱਤਰ ਜਿਹੜੇ ਤੀਜੀ ਪੀੜ੍ਹੀ ਵਿੱਚ ਉਨ੍ਹਾਂ ਤੋਂ ਜੰਮਣ, ਉਹ ਯਹੋਵਾਹ ਦੀ ਸਭਾ ਵਿੱਚ ਆ ਸਕਦੇ ਹਨ।
Qui nati fuerint ex eis, tertia generatione intrabunt in ecclesiam Domini.
9 ੯ ਜਦ ਤੁਸੀਂ ਜਾ ਕੇ ਆਪਣੇ ਵੈਰੀਆਂ ਦੇ ਵਿਰੁੱਧ ਛਾਉਣੀ ਲਾਓ ਤਾਂ ਤੁਸੀਂ ਹਰੇਕ ਬੁਰੀ ਗੱਲ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਓ।
Quando egressus fueris adversus hostes tuos in pugnam, custodies te ab omni re mala.
10 ੧੦ ਜੇ ਤੁਹਾਡੇ ਵਿੱਚ ਕੋਈ ਮਨੁੱਖ ਹੋਵੇ ਜਿਹੜਾ ਅਣਜਾਣੇ ਹੀ ਰਾਤ ਨੂੰ ਅਸ਼ੁੱਧ ਹੋ ਗਿਆ ਹੋਵੇ, ਤਾਂ ਉਹ ਛਾਉਣੀ ਵਿੱਚੋਂ ਬਾਹਰ ਚਲਿਆ ਜਾਵੇ, ਉਹ ਛਾਉਣੀ ਵਿੱਚ ਨਾ ਆਵੇ।
Si fuerit inter vos homo, qui nocturno pollutus sit somnio, egredietur extra castra,
11 ੧੧ ਪਰ ਸ਼ਾਮ ਦੇ ਸਮੇਂ ਉਹ ਪਾਣੀ ਨਾਲ ਨਹਾਵੇ ਅਤੇ ਜਦ ਸੂਰਜ ਡੁੱਬ ਗਿਆ ਹੋਵੇ, ਤਦ ਉਹ ਛਾਉਣੀ ਵਿੱਚ ਆ ਜਾਵੇ।
et non revertetur, priusquam ad vesperam lavetur aqua: et post solis occasum regredietur in castra.
12 ੧੨ ਛਾਉਣੀ ਦੇ ਬਾਹਰ ਇੱਕ ਪਾਸੇ ਨੂੰ ਤੁਹਾਡੇ ਲਈ ਇੱਕ ਸਥਾਨ ਹੋਵੇ, ਜਿੱਥੇ ਤੁਸੀਂ ਜੰਗਲ-ਪਾਣੀ ਲਈ ਜਾਓ।
Habebis locum extra castra, ad quem egrediaris ad requisita naturæ,
13 ੧੩ ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ।
gerens paxillum in balteo: cumque sederis, fodies per circuitum, et egesta humo operies
14 ੧੪ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਛੁਡਾਉਣ ਲਈ ਅਤੇ ਤੁਹਾਡੇ ਵੈਰੀਆਂ ਨੂੰ ਤੁਹਾਡੇ ਅੱਗੇ ਹਰਾਉਣ ਲਈ ਤੁਹਾਡੀ ਛਾਉਣੀ ਦੇ ਵਿੱਚ ਫਿਰਦਾ ਹੈ, ਇਸ ਲਈ ਤੁਹਾਡੀ ਛਾਉਣੀ ਪਵਿੱਤਰ ਹੋਵੇ, ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਵਿੱਚ ਕੁਝ ਅਸ਼ੁੱਧਤਾ ਵੇਖੇ ਅਤੇ ਮੁੜ ਜਾਵੇ।
quo revelatus es: Dominus enim Deus tuus ambulat in medio castrorum, ut eruat te, et tradat tibi inimicos tuos: et sint castra tua sancta, et nihil in eis appareat fœditatis, ne derelinquat te.
15 ੧੫ ਜਿਹੜਾ ਦਾਸ ਆਪਣੇ ਸੁਆਮੀ ਕੋਲੋਂ ਨੱਠ ਕੇ ਤੇਰੇ ਕੋਲ ਆ ਜਾਵੇ, ਤੂੰ ਉਸ ਨੂੰ ਉਸ ਦੇ ਸੁਆਮੀ ਨੂੰ ਨਾ ਮੋੜੀਂ,
Non trades servum domino suo, qui ad te confugerit.
16 ੧੬ ਉਹ ਤੇਰੇ ਵਿਚਕਾਰ, ਤੇਰੇ ਨਾਲ ਉਸ ਸਥਾਨ ਵਿੱਚ ਵੱਸ ਜਾਵੇ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਉਸ ਨੂੰ ਚੰਗਾ ਲੱਗੇ। ਤੂੰ ਉਸ ਨੂੰ ਦੁੱਖ ਨਾ ਦੇਵੀਂ।
Habitabit tecum in loco, qui ei placuerit, et in una urbium tuarum requiescet: ne contristes eum.
17 ੧੭ ਇਸਰਾਏਲ ਦੀਆਂ ਧੀਆਂ ਵਿੱਚੋਂ ਕੋਈ ਵੀ ਦੇਵਦਾਸੀ ਨਾ ਹੋਵੇ, ਅਤੇ ਨਾ ਹੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਕੋਈ ਅਜਿਹਾ ਬੁਰਾ ਕੰਮ ਕਰਨ ਵਾਲਾ ਹੋਵੇ।
Non erit meretrix de filiabus Israël, nec scortator de filiis Israël.
18 ੧੮ ਤੂੰ ਵੇਸਵਾ ਦਾ ਭਾੜਾ ਅਤੇ ਪੁਰਖਗਾਮੀ ਦੀ ਕਮਾਈ ਕਿਸੇ ਸੁੱਖਣਾ ਨੂੰ ਪੂਰਾ ਕਰਨ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲਿਆਵੀਂ, ਕਿਉਂ ਜੋ ਇਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।
Non offeres mercedem prostibuli, nec pretium canis in domo Domini Dei tui, quidquid illud est quod voveris: quia abominatio est utrumque apud Dominum Deum tuum.
19 ੧੯ ਤੂੰ ਆਪਣੇ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦੇਵੀਂ, ਭਾਵੇਂ ਚਾਂਦੀ, ਭਾਵੇਂ ਅੰਨ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਬਿਆਜ ਉੱਤੇ ਦਿੱਤੀ ਜਾਂਦੀ ਹੈ, ਉਹ ਬਿਆਜ ਉੱਤੇ ਨਾ ਦੇਵੀਂ।
Non fœnerabis fratri tuo ad usuram pecuniam, nec fruges, nec quamlibet aliam rem:
20 ੨੦ ਤੂੰ ਪਰਦੇਸੀ ਨੂੰ ਬਿਆਜ ਉੱਤੇ ਕਰਜ਼ਾ ਦੇ ਸਕਦਾ ਹੈਂ, ਪਰ ਆਪਣੇ ਭਰਾ ਨਾਲ ਅਜਿਹਾ ਨਾ ਕਰੀਂ, ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੂੰ ਜਾਂਦਾ ਹੈਂ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੈਨੂੰ ਬਰਕਤ ਦੇਵੇ।
sed alieno. Fratri autem tuo absque usura id quo indiget, commodabis: ut benedicat tibi Dominus Deus tuus in omni opere tuo in terra, ad quam ingredieris possidendam.
21 ੨੧ ਜਦ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੁੱਖਣਾ ਸੁੱਖੇਂ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਕਰੀਂ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋਂ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ।
Cum votum voveris Domino Deo tuo, non tardabis reddere: quia requiret illud Dominus Deus tuus, et si moratus fueris, reputabitur tibi in peccatum.
22 ੨੨ ਪਰ ਜੇ ਤੂੰ ਸੁੱਖਣਾ ਨਾ ਸੁੱਖੇਂ ਤਾਂ ਉਹ ਤੇਰੇ ਲਈ ਪਾਪ ਨਹੀਂ ਹੋਵੇਗੀ।
Si nolueris polliceri, absque peccato eris.
23 ੨੩ ਜੋ ਕੁਝ ਤੇਰੇ ਮੂੰਹ ਤੋਂ ਨਿੱਕਲੇ ਤੂੰ ਉਸ ਨੂੰ ਪੂਰਾ ਕਰੀਂ, ਜਿਵੇਂ ਤੂੰ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।
Quod autem semel egressum est de labiis tuis, observabis, et facies sicut promisisti Domino Deo tuo, et propria voluntate et ore tuo locutus es.
24 ੨੪ ਜਦ ਤੂੰ ਆਪਣੇ ਗੁਆਂਢੀ ਦੇ ਅੰਗੂਰੀ ਬਾਗ਼ ਵਿੱਚ ਜਾਵੇਂ, ਤਾਂ ਤੂੰ ਆਪਣੀ ਇੱਛਾ ਅਨੁਸਾਰ ਅੰਗੂਰ ਖਾ ਸਕਦਾ ਹੈਂ ਪਰ ਤੂੰ ਆਪਣੇ ਭਾਂਡੇ ਵਿੱਚ ਕੁਝ ਨਾ ਪਾਈਂ।
Ingressus vineam proximi tui, comede uvas, quantum tibi placuerit: foras autem ne efferas tecum.
25 ੨੫ ਜਦ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਤਾਂ ਸਿੱਟੇ ਤੋੜ ਸਕਦਾ ਹੈ, ਪਰ ਤੂੰ ਆਪਣੇ ਗੁਆਂਢੀ ਦੀ ਖੜ੍ਹੀ ਫ਼ਸਲ ਵਿੱਚ ਦਾਤੀ ਨਾ ਚਲਾਈਂ।
Si intraveris in segetem amici tui, franges spicas, et manu conteres: falce autem non metes.