< ਬਿਵਸਥਾ ਸਾਰ 19 >
1 ੧ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਕੌਮਾਂ ਨੂੰ ਨਾਸ ਕਰ ਦੇਵੇ, ਜਿਨ੍ਹਾਂ ਦਾ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਤੁਸੀਂ ਉਨਾਂ ਦੇ ਉੱਤੇ ਅਧਿਕਾਰ ਕਰਕੇ ਉਨ੍ਹਾਂ ਦੇ ਸ਼ਹਿਰਾਂ ਅਤੇ ਘਰਾਂ ਵਿੱਚ ਵੱਸਣ ਲੱਗ ਪਵੋ,
When the LORD your God has cut off the nations whose land He is giving you, and when you have driven them out and settled in their cities and houses,
2 ੨ ਤਦ ਤੁਸੀਂ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਤਿੰਨ ਸ਼ਹਿਰ ਆਪਣੇ ਲਈ ਵੱਖਰੇ ਰੱਖਿਓ,
then you are to set apart for yourselves three cities within the land that the LORD your God is giving you to possess.
3 ੩ ਤੁਸੀਂ ਆਪਣੇ ਰਾਹ ਠੀਕ ਕਰ ਲਿਓ ਅਤੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਤਿੰਨ ਹਿੱਸਿਆਂ ਵਿੱਚ ਵੰਡ ਲਿਓ ਤਾਂ ਜੋ ਹਰੇਕ ਖ਼ੂਨੀ ਉੱਥੇ ਭੱਜ ਜਾਵੇ।
You are to build roads for yourselves and divide into three regions the land that the LORD your God is giving you as an inheritance, so that any manslayer can flee to these cities.
4 ੪ ਇਹ ਉਸ ਖ਼ੂਨੀ ਦੀ ਗੱਲ ਹੈ ਜੋ ਉੱਥੇ ਭੱਜ ਕੇ ਜੀਉਂਦਾ ਰਹੇ ਅਰਥਾਤ ਜਿਹੜਾ ਗਲਤੀ ਨਾਲ ਆਪਣੇ ਗੁਆਂਢੀ ਨੂੰ ਮਾਰ ਸੁੱਟੇ ਪਰ ਉਸ ਦਾ ਉਹ ਦੇ ਨਾਲ ਪਹਿਲਾਂ ਤੋਂ ਕੋਈ ਵੈਰੀ ਨਹੀਂ ਸੀ।
Now this is the situation regarding the manslayer who flees to one of these cities to save his life, having killed his neighbor accidentally, without intending to harm him:
5 ੫ ਜਿਵੇਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜੀ ਵੱਢਣ ਲਈ ਜਾਵੇ ਅਤੇ ਜਦ ਉਹ ਹੱਥ ਵਿੱਚ ਕੁਹਾੜੀ ਫੜ੍ਹ ਕੇ ਰੁੱਖ ਨੂੰ ਵੱਢਣ ਲਈ ਟੱਕ ਮਾਰੇ ਅਤੇ ਕੁਹਾੜੀ ਦਾ ਫਲ ਦਸਤੇ ਵਿੱਚੋਂ ਨਿੱਕਲ ਕੇ ਉਸ ਦੇ ਗੁਆਂਢੀ ਨੂੰ ਅਜਿਹਾ ਵੱਜੇ ਕਿ ਉਹ ਮਰ ਜਾਵੇ, ਤਾਂ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ ਅਤੇ ਜੀਉਂਦਾ ਰਹੇ।
If he goes into the forest with his neighbor to cut timber and swings his axe to chop down a tree, but the blade flies off the handle and strikes and kills his neighbor, he may flee to one of these cities to save his life.
6 ੬ ਅਜਿਹਾ ਨਾ ਹੋਵੇ ਕਿ ਰਾਹ ਲੰਮਾ ਹੋਣ ਦੇ ਕਾਰਨ ਖ਼ੂਨ ਦਾ ਬਦਲਾ ਲੈਣ ਵਾਲਾ ਆਪਣੇ ਗੁੱਸੇ ਦੀ ਜਲਣ ਵਿੱਚ ਖ਼ੂਨੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਵੇ ਅਤੇ ਜਾਨ ਤੋਂ ਮਾਰ ਦੇਵੇ ਭਾਵੇਂ ਉਹ ਮਰਨ ਯੋਗ ਨਹੀਂ ਸੀ, ਕਿਉਂ ਜੋ ਉਹ ਪਹਿਲਾਂ ਤੋਂ ਉਸ ਨਾਲ ਵੈਰ ਨਹੀਂ ਰੱਖਦਾ ਸੀ।
Otherwise, the avenger of blood might pursue the manslayer in a rage, overtake him if the distance is great, and strike him dead though he did not deserve to die, since he did not intend any harm.
7 ੭ ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਆਪਣੇ ਲਈ ਤਿੰਨ ਸ਼ਹਿਰ ਵੱਖਰੇ ਰੱਖਿਓ।
This is why I am commanding you to set apart for yourselves three cities.
8 ੮ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀਆਂ ਹੱਦਾਂ ਨੂੰ ਵਧਾ ਦੇਵੇ, ਜਿਵੇਂ ਉਸ ਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੁਹਾਨੂੰ ਉਹ ਸਾਰਾ ਦੇਸ਼ ਦੇ ਦੇਵੇ, ਜਿਸ ਨੂੰ ਦੇਣ ਦਾ ਬਚਨ ਉਸ ਨੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ,
And if the LORD your God enlarges your territory, as He swore to your fathers, and gives you all the land He promised them,
9 ੯ ਤਦ ਜੇਕਰ ਤੁਸੀਂ ਇਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰਾ ਕਰਕੇ ਇਸ ਦੀ ਪਾਲਨਾ ਕਰੋ ਅਰਥਾਤ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ ਅਤੇ ਸਦਾ ਤੱਕ ਉਸ ਦੇ ਰਾਹਾਂ ਉੱਤੇ ਚੱਲੋ ਤਾਂ ਤੁਸੀਂ ਇਨ੍ਹਾਂ ਤਿੰਨ ਸ਼ਹਿਰਾਂ ਦੇ ਨਾਲ ਹੋਰ ਤਿੰਨ ਸ਼ਹਿਰਾਂ ਨੂੰ ਵੱਖਰਾ ਕਰ ਲਿਓ,
and if you carefully keep all these commandments I am giving you today, loving the LORD your God and walking in His ways at all times, then you are to add three more cities to these three.
10 ੧੦ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਕਿਸੇ ਬੇਦੋਸ਼ ਦਾ ਖ਼ੂਨ ਵਹਾਇਆ ਨਾ ਜਾਵੇ ਅਤੇ ਉਸ ਦਾ ਦੋਸ਼ ਤੁਹਾਡੇ ਉੱਤੇ ਨਾ ਆਵੇ।
Thus innocent blood will not be shed in the land that the LORD your God is giving you as an inheritance, so that you will not be guilty of bloodshed.
11 ੧੧ ਪਰ ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਵੈਰ ਰੱਖ ਕੇ ਉਸ ਦੀ ਘਾਤ ਵਿੱਚ ਲੱਗੇ ਅਤੇ ਉਸ ਉੱਤੇ ਹਮਲਾ ਕਰਕੇ ਉਸ ਨੂੰ ਅਜਿਹਾ ਮਾਰੇ ਕਿ ਉਹ ਮਰ ਜਾਵੇ ਅਤੇ ਫੇਰ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਨੂੰ ਭੱਜ ਜਾਵੇ,
If, however, a man hates his neighbor and lies in wait, attacks him and kills him, and then flees to one of these cities,
12 ੧੨ ਤਾਂ ਉਸ ਦੇ ਸ਼ਹਿਰ ਬਜ਼ੁਰਗ ਕਿਸੇ ਨੂੰ ਭੇਜ ਕੇ ਉਸ ਨੂੰ ਉੱਥੋਂ ਮੋੜ ਲਿਆਉਣ ਅਤੇ ਉਸ ਨੂੰ ਲਹੂ ਦਾ ਬਦਲਾ ਲੈਣ ਵਾਲੇ ਦੇ ਹੱਥ ਵਿੱਚ ਸੌਂਪ ਦੇਣ ਤਾਂ ਜੋ ਉਹ ਮਾਰਿਆ ਜਾਵੇ
the elders of his city must send for him, bring him back, and hand him over to the avenger of blood to die.
13 ੧੩ ਤੁਸੀਂ ਉਸ ਦੇ ਉੱਤੇ ਤਰਸ ਨਾ ਖਾਣਾ ਪਰ ਤੁਸੀਂ ਨਿਰਦੋਸ਼ ਦੇ ਖ਼ੂਨ ਨੂੰ ਇਸਰਾਏਲ ਵਿੱਚੋਂ ਮਿਟਾ ਦਿਓ ਤਾਂ ਜੋ ਤੁਹਾਡਾ ਭਲਾ ਹੋਵੇ।
You must show him no pity. You are to purge from Israel the guilt of shedding innocent blood, that it may go well with you.
14 ੧੪ ਜੋ ਦੇਸ਼ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਧਿਕਾਰ ਕਰਨ ਲਈ ਦੇਣ ਵਾਲਾ ਹੈ, ਉਸ ਦਾ ਜਿਹੜਾ ਹਿੱਸਾ ਤੁਹਾਨੂੰ ਮਿਲੇਗਾ, ਉਸ ਵਿੱਚ ਤੁਸੀਂ ਆਪਣੇ ਗੁਆਂਢੀ ਦੀਆਂ ਹੱਦਾਂ ਨਾ ਸਰਕਾਇਓ, ਜਿਹੜੀਆਂ ਪਹਿਲੇ ਲੋਕਾਂ ਨੇ ਠਹਿਰਾਈਆਂ ਹੋਈਆਂ ਹਨ।
You must not move your neighbor’s boundary marker, which was set up by your ancestors to mark the inheritance you shall receive in the land that the LORD your God is giving you to possess.
15 ੧੫ ਕਿਸੇ ਮਨੁੱਖ ਦੇ ਵਿਰੁੱਧ ਕਿਸੇ ਵੀ ਬੁਰਿਆਈ ਜਾਂ ਪਾਪ ਦੇ ਕਾਰਨ, ਭਾਵੇਂ ਕੋਈ ਵੀ ਪਾਪ ਹੋਵੇ, ਇੱਕੋ ਹੀ ਗਵਾਹ ਦੀ ਗਵਾਹੀ ਨਾ ਮੰਨਣਾ, ਪਰ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਗੱਲ ਪੱਕੀ ਸਮਝੀ ਜਾਵੇ।
A lone witness is not sufficient to establish any wrongdoing or sin against a man, regardless of what offense he may have committed. A matter must be established by the testimony of two or three witnesses.
16 ੧੬ ਜੇਕਰ ਕੋਈ ਝੂਠਾ ਗਵਾਹ ਉੱਠੇ ਅਤੇ ਕਿਸੇ ਮਨੁੱਖ ਦੇ ਵਿਰੁੱਧ ਉਸ ਦੇ ਬੇਈਮਾਨ ਹੋਣ ਦੀ ਗਵਾਹੀ ਦੇਵੇ,
If a false witness testifies against someone, accusing him of a crime,
17 ੧੭ ਤਾਂ ਉਹ ਦੋਵੇਂ ਮਨੁੱਖ ਜਿਨ੍ਹਾਂ ਦੇ ਵਿੱਚ ਝਗੜਾ ਹੈ ਯਹੋਵਾਹ ਦੇ ਸਨਮੁਖ ਅਰਥਾਤ ਉਨ੍ਹਾਂ ਦਿਨਾਂ ਦੇ ਜਾਜਕਾਂ ਅਤੇ ਨਿਆਂਈਆਂ ਦੇ ਅੱਗੇ ਖੜ੍ਹੇ ਕੀਤੇ ਜਾਣ,
both parties to the dispute must stand in the presence of the LORD, before the priests and judges who are in office at that time.
18 ੧੮ ਤਦ ਉਹ ਨਿਆਈਂ ਚੰਗੀ ਤਰ੍ਹਾਂ ਪੁੱਛ-ਗਿੱਛ ਕਰਨ ਅਤੇ ਵੇਖੋ, ਜੇਕਰ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਝੂਠਾ ਗਵਾਹ ਹੈ ਅਤੇ ਆਪਣੇ ਭਰਾ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ ਹੈ,
The judges shall investigate thoroughly, and if the witness is proven to be a liar who has falsely accused his brother,
19 ੧੯ ਤਾਂ ਤੁਸੀਂ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰਨਾ ਜਿਵੇਂ ਉਸ ਨੇ ਆਪਣੇ ਭਰਾ ਨਾਲ ਕਰਨ ਦੀ ਯੋਜਨਾ ਬਣਾਈ ਸੀ, ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਮਿਟਾ ਦਿਓ।
you must do to him as he intended to do to his brother. So you must purge the evil from among you.
20 ੨੦ ਤਦ ਬਾਕੀ ਦੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫੇਰ ਅਜਿਹੀ ਬੁਰਿਆਈ ਤੁਹਾਡੇ ਵਿੱਚ ਨਹੀਂ ਕਰਨਗੇ।
Then the rest of the people will hear and be afraid, and they will never again do anything so evil among you.
21 ੨੧ ਤੁਸੀਂ ਬਿਲਕੁਲ ਤਰਸ ਨਾ ਖਾਇਓ: ਜਾਨ ਦੇ ਬਦਲੇ ਜਾਨ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ ਅਤੇ ਪੈਰ ਦੇ ਬਦਲੇ ਪੈਰ।
You must show no pity: life for life, eye for eye, tooth for tooth, hand for hand, and foot for foot.