< ਬਿਵਸਥਾ ਸਾਰ 18 >
1 ੧ ਲੇਵੀ ਜਾਜਕਾਂ ਸਗੋਂ ਲੇਵੀ ਦੇ ਸਾਰੇ ਗੋਤ ਦਾ ਇਸਰਾਏਲ ਦੇ ਨਾਲ ਕੋਈ ਭਾਗ ਜਾਂ ਵਿਰਾਸਤ ਨਾ ਹੋਵੇਗੀ। ਉਹ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ।
Nebudou míti kněží Levítští a všecko pokolení Levítské dílu a dědictví s jiným lidem Izraelským, oběti ohnivé Hospodinovy a dědictví jeho jísti budou.
2 ੨ ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ। ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ।
Dědictví nebudou míti u prostřed bratří svých, Hospodin jest dědictví jejich, jakož jim mluvil.
3 ੩ ਪਰਜਾ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ - ਭਾਵੇਂ ਉਹ ਬਲ਼ਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ।
Toto pak náležeti bude kněžím od lidu, od obětujících obět, buď vola neb dobytče: Dáno bude knězi plece, a líce a žaludek.
4 ੪ ਤੁਸੀਂ ਆਪਣੀ ਪਹਿਲੀ ਉਪਜ ਦਾ ਅੰਨ, ਨਵੀਂ ਮਧ ਅਤੇ ਤੇਲ ਅਤੇ ਆਪਣੇ ਇੱਜੜ ਦੀ ਪਹਿਲੀ ਕਤਰੀ ਹੋਈ ਉੱਨ, ਉਸ ਨੂੰ ਦਿਓ,
Prvotiny obilé svého, vína a oleje svého, i prvotiny vlny z ovec svých dáš jemu.
5 ੫ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨ ਲਈ ਸਦਾ ਖੜ੍ਹੇ ਰਿਹਾ ਕਰਨ।
Nebo jej vyvolil Hospodin Bůh tvůj ze všech pokolení tvých, aby stál k službě ve jménu Hospodina, on i synové jeho po všecky dny.
6 ੬ ਫੇਰ ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚੋਂ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ,
Když by pak přišel který Levíta z některého města tvého, ze všeho Izraele, kdež bydlil, a přišel by s velikou žádostí duše své na místo, kteréž by vyvolil Hospodin:
7 ੭ ਤਦ ਉਹ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਵਿੱਚ ਟਹਿਲ ਸੇਵਾ ਕਰੇਗਾ, ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ, ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜ੍ਹੇ ਰਹਿੰਦੇ ਹਨ।
Sloužiti bude ve jménu Hospodina Boha svého, jako i jiní bratří jeho Levítové, kteříž tu stojí před Hospodinem.
8 ੮ ਜੋ ਕੁਝ ਉਸ ਨੂੰ ਆਪਣੇ ਪੁਰਖਿਆਂ ਦੀ ਜਾਇਦਾਦ ਦੀ ਵਿੱਕਰੀ ਤੋਂ ਮਿਲੇ, ਉਸ ਨੂੰ ਛੱਡ ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ।
Díl rovný jísti budou, (bez škody toho, což by každý z nich prodal, ) vedlé čeledi otců.
9 ੯ ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ।
Když vejdeš do země, kterouž Hospodin Bůh tvůj dává tobě, neuč se činiti podlé ohavností národů těch.
10 ੧੦ ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ,
Nebude nalezen v tobě, kdož by vedl syna svého aneb dceru svou skrz oheň, ani věštěc, ani planétník, ani čarodějník, ani kouzedlník.
11 ੧੧ ਜਾਂ ਝਾੜਾ-ਫੂਕੀ ਕਰਨ ਵਾਲਾ, ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ।
Ani losník, ani zaklinač, ani hadač, ani černokněžník.
12 ੧੨ ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ।
Nebo ohavnost jest Hospodinu, kdožkoli činí to, a pro takové ohavnosti Hospodin Bůh tvůj vymítá je od tváři tvé.
13 ੧੩ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।
Dokonalý budeš před Hospodinem Bohem svým.
14 ੧੪ ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ।
Nebo národové ti, kterýmiž vládnouti budeš, planetářů a věšťců poslouchají, tobě pak toho nedopouští Hospodin Bůh tvůj.
15 ੧੫ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ, ਤੁਸੀਂ ਉਸ ਦੀ ਸੁਣਿਓ।
Proroka z prostředku tvého, z bratří tvých, jako já jsem, vzbudí tobě Hospodin Bůh tvůj; jeho poslouchati budete,
16 ੧੬ ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਰਬਤ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, “ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ।”
Podlé všeho toho, jakž jsi žádal od Hospodina Boha svého, na Orébě, v den shromáždění, řka: Ať více neslyším hlasu Hospodina Boha svého, ani více vidím ohně toho velikého, abych neumřel.
17 ੧੭ ਤਦ ਯਹੋਵਾਹ ਨੇ ਮੈਨੂੰ ਆਖਿਆ, “ਉਹ ਜੋ ਕੁਝ ਆਖਦੇ ਹਨ, ਸੋ ਠੀਕ ਆਖਦੇ ਹਨ।
Pročež mi řekl Hospodin: Dobře mluvili, což jsou mluvili.
18 ੧੮ ਮੈਂ ਉਨ੍ਹਾਂ ਦੇ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ, ਉਨ੍ਹਾਂ ਨੂੰ ਦੱਸੇਗਾ।
Proroka vzbudím jim z prostředku bratří jejich, jako jsi ty, a položím slova má v ústa jeho, a bude jim mluviti všecko, což mu přikáži.
19 ੧੯ ਤਦ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਉਨ੍ਹਾਂ ਸ਼ਬਦ ਨੂੰ ਨਾ ਸੁਣੇ, ਜੋ ਉਹ ਮੇਰੇ ਨਾਮ ਤੋਂ ਬੋਲੇਗਾ, ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।
I budeť, že kdo by koli neposlouchal slov mých, kteráž mluviti bude ve jménu mém, já vyhledávati budu na něm.
20 ੨੦ ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ।”
Prorok pak, kterýž by pyšně se vystavoval, mluvě slovo ve jménu mém, kteréhož jsem mluviti jemu nepřikázal, a kterýž by mluvil ve jménu bohů cizích, takový prorok ať umře.
21 ੨੧ ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ?”
Jestliže pak díš v srdci svém: Kterak poznáme slovo to, jehož by nemluvil Hospodin?
22 ੨੨ ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ। ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ।
Když by mluvil něco prorok ve jménu Hospodinovu, a však by se toho nestalo, aniž by přišlo, toť jest to slovo, jehož nemluvil Hospodin; z pychuť jest to mluvil prorok ten, nebojž se ho.