< ਦਾਨੀਏਲ 8 >

1 ਬੇਲਸ਼ੱਸਰ ਰਾਜਾ ਦੇ ਰਾਜ ਦੇ ਤੀਜੇ ਸਾਲ ਵਿੱਚ ਮੈਨੂੰ, ਹਾਂ, ਮੈਂ ਦਾਨੀਏਲ ਨੇ ਜਿਹੜਾ ਪਹਿਲਾਂ ਦਰਸ਼ਣ ਵੇਖਿਆ ਸੀ ਉਹ ਦੇ ਪਿੱਛੋਂ ਇੱਕ ਹੋਰ ਦਰਸ਼ਣ ਵੇਖਿਆ।
בשנת שלוש למלכות בלאשצר המלך--חזון נראה אלי אני דניאל אחרי הנראה אלי בתחלה
2 ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ ਜਿਹੜਾ ਏਲਾਮ ਦੇ ਸੂਬੇ ਵਿੱਚ ਹੈ। ਫਿਰ ਮੈਂ ਦਰਸ਼ਣ ਵਿੱਚ ਵੇਖਿਆ ਕਿ ਮੈਂ ਉਲਾਈ ਨਦੀ ਦੇ ਕੰਢੇ ਉੱਤੇ ਹਾਂ।
ואראה בחזון ויהי בראתי ואני בשושן הבירה אשר בעילם המדינה ואראה בחזון ואני הייתי על אובל אולי
3 ਤਦ ਮੈਂ ਆਪਣੀਆਂ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਨਦੀ ਦੇ ਅੱਗੇ ਇੱਕ ਮੇਂਢਾ ਖੜ੍ਹਾ ਸੀ ਜਿਹ ਦੇ ਦੋ ਸਿੰਙ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੋਂ ਉੱਗਿਆ ਸੀ।
ואשא עיני ואראה והנה איל אחד עמד לפני האבל ולו קרנים והקרנים גבהות והאחת גבהה מן השנית והגבהה עלה באחרנה
4 ਮੈਂ ਉਸ ਮੇਂਢੇ ਨੂੰ ਦੇਖਿਆ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਙ ਮਾਰਦਾ ਸੀ ਐਥੋਂ ਤੱਕ ਕੋਈ ਦਰਿੰਦਾ ਉਹ ਦੇ ਸਾਹਮਣੇ ਨਾ ਕਰ ਸਕਿਆ ਅਤੇ ਨਾ ਕੋਈ ਉਹ ਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ।
ראיתי את האיל מנגח ימה וצפונה ונגבה וכל חיות לא יעמדו לפניו ואין מציל מידו ועשה כרצנו והגדיל
5 ਮੈਂ ਇਸ ਸੋਚ ਵਿੱਚ ਸੀ ਅਤੇ ਵੇਖੋ ਇੱਕ ਬੱਕਰਾ ਪੱਛਮ ਦੇ ਵੱਲੋਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਉੱਤੇ ਉਸ ਦਾ ਪੈਰ ਨਾ ਛੂਹਿਆ ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ਼ ਸਿੰਙ ਸੀ।
ואני הייתי מבין והנה צפיר העזים בא מן המערב על פני כל הארץ ואין נוגע בארץ והצפיר--קרן חזות בין עיניו
6 ਉਹ ਉਸ ਦੋਹਾਂ ਸਿੰਗਾਂ ਵਾਲੇ ਮੇਂਢੇ ਦੇ ਕੋਲ ਜਿਹ ਨੂੰ ਮੈਂ ਨਦੀ ਦੇ ਸਾਹਮਣੇ ਖੜ੍ਹਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ।
ויבא עד האיל בעל הקרנים אשר ראיתי עמד לפני האבל וירץ אליו בחמת כחו
7 ਮੈਂ ਉਹ ਨੂੰ ਵੇਖਿਆ ਕਿ ਉਹ ਮੇਂਢੇ ਦੇ ਨੇੜੇ ਪੁੱਜਾ ਅਤੇ ਉਹ ਦਾ ਕ੍ਰੋਧ ਉਸ ਦੇ ਉੱਤੇ ਜਾਗਿਆ, ਮੇਂਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਙ ਭੰਨ ਸੁੱਟੇ। ਉਸ ਮੇਂਢੇ ਵਿੱਚ ਜ਼ੋਰ ਨਹੀਂ ਸੀ ਕਿ ਉਹ ਦਾ ਸਾਹਮਣਾ ਕਰੇ, ਇਸ ਲਈ ਉਹ ਨੇ ਉਸ ਨੂੰ ਧਰਤੀ ਉੱਤੇ ਢਾਹ ਲਿਆ ਅਤੇ ਉਸ ਨੂੰ ਕੁਚਲ ਸੁੱਟਿਆ ਅਤੇ ਕੋਈ ਨਹੀਂ ਸੀ ਜੋ ਮੇਂਢੇ ਨੂੰ ਉਹ ਦੇ ਹੱਥੋਂ ਛੁਡਾ ਸਕੇ।
וראיתיו מגיע אצל האיל ויתמרמר אליו ויך את האיל וישבר את שתי קרניו ולא היה כח באיל לעמד לפניו וישליכהו ארצה וירמסהו ולא היה מציל לאיל מידו
8 ਤਦ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹ ਦਾ ਵੱਡਾ ਸਿੰਙ ਟੁੱਟ ਗਿਆ ਅਤੇ ਉਹ ਦੇ ਥਾਂ ਚਾਰ ਅਚਰਜ਼ ਸਿੰਙ ਅਕਾਸ਼ ਦੀਆਂ ਚਾਰੇ ਦਿਸ਼ਾਵਾਂ ਵੱਲ ਨਿੱਕਲੇ।
וצפיר העזים הגדיל עד מאד וכעצמו נשברה הקרן הגדלה ותעלנה חזות ארבע תחתיה לארבע רוחות השמים
9 ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ, ਪੂਰਬ ਅਤੇ ਮਨਭਾਉਂਦੇ ਦੇਸ ਵੱਲ ਬਹੁਤ ਹੀ ਵੱਧ ਗਿਆ।
ומן האחת מהם יצא קרן אחת מצעירה ותגדל יתר אל הנגב ואל המזרח ואל הצבי
10 ੧੦ ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।
ותגדל עד צבא השמים ותפל ארצה מן הצבא ומן הכוכבים ותרמסם
11 ੧੧ ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ।
ועד שר הצבא הגדיל וממנו הרים (הורם) התמיד והשלך מכון מקדשו
12 ੧੨ ਸੋ ਉਹ ਸੈਨਾਂ ਸਦਾ ਦੀ ਹੋਮ ਦੀ ਭੇਂਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਸਫ਼ਲ ਹੁੰਦਾ ਰਿਹਾ।
וצבא תנתן על התמיד בפשע ותשלך אמת ארצה ועשתה והצליחה
13 ੧੩ ਫਿਰ ਮੈਂ ਇੱਕ ਪਵਿੱਤਰ ਜਨ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਪਵਿੱਤਰ ਜਨ ਨੇ ਉਸ ਨੂੰ ਜੋ ਗੱਲਾਂ ਪਿਆ ਕਰਦਾ ਸੀ ਪੁੱਛਿਆ ਕਿ ਉਹ ਦਰਸ਼ਣ ਸਦਾ ਦੇ ਲਈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਲਈ ਜੋ ਪਵਿੱਤਰ ਸਥਾਨ ਅਤੇ ਸੈਨਾਂ ਦੋਵੇਂ ਦਿੱਤੇ ਗਏ ਉਹਨਾਂ ਦਾ ਕੁਚਲਿਆ ਜਾਣਾ ਕਦੋਂ ਤੱਕ ਰਹੇ?
ואשמעה אחד קדוש מדבר ויאמר אחד קדוש לפלמוני המדבר עד מתי החזון התמיד והפשע שמם--תת וקדש וצבא מרמס
14 ੧੪ ਉਸ ਨੇ ਮੈਨੂੰ ਆਖਿਆ ਕਿ ਦੋ ਹਜ਼ਾਰ ਤਿੰਨ ਸੌ ਸ਼ਾਮ ਅਤੇ ਸਵੇਰ ਤੱਕ ਹੈ ਫਿਰ ਪਵਿੱਤਰ ਸਥਾਨ ਸ਼ੁੱਧ ਕੀਤਾ ਜਾਵੇਗਾ।
ויאמר אלי--עד ערב בקר אלפים ושלש מאות ונצדק קדש
15 ੧੫ ਜਦ ਮੈਂ ਦਾਨੀਏਲ ਨੇ ਇਹ ਦਰਸ਼ਣ ਦੇਖਿਆ ਅਤੇ ਉਹ ਦਾ ਅਰਥ ਲੱਭਦਾ ਸੀ ਤਾਂ ਵੇਖੋ, ਮੇਰੇ ਸਾਹਮਣੇ ਕੋਈ ਖੜ੍ਹਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ।
ויהי בראתי אני דניאל--את החזון ואבקשה בינה והנה עמד לנגדי כמראה גבר
16 ੧੬ ਮੈਂ ਇੱਕ ਮਨੁੱਖ ਦੀ ਅਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਕਿ ਹੇ ਜ਼ਿਬਰਾਏਲ, ਇਸ ਮਨੁੱਖ ਨੂੰ ਇਸ ਦਰਸ਼ਣ ਦਾ ਅਰਥ ਦੱਸ!
ואשמע קול אדם בין אולי ויקרא ויאמר גבריאל הבן להלז את המראה
17 ੧੭ ਫਿਰ ਜਿੱਥੇ ਮੈਂ ਖੜ੍ਹਾ ਸੀ ਉੱਥੇ ਉਹ ਨੇੜੇ ਆਇਆ ਅਤੇ ਉਸ ਦੇ ਆਉਂਦੇ ਹੀ ਮੈਂ ਡਰ ਗਿਆ ਅਤੇ ਮੂੰਹ ਦੇ ਬਲ ਡਿੱਗ ਪਿਆ ਪਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਣ ਅੰਤ ਦੇ ਸਮੇਂ ਵਿੱਚ ਪੂਰਾ ਹੋਵੇਗਾ।
ויבא אצל עמדי ובבאו נבעתי ואפלה על פני ויאמר אלי הבן בן אדם כי לעת קץ החזון
18 ੧੮ ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਦੇ ਬਲ ਵੱਡੀ ਨੀਂਦ ਵਿੱਚ ਧਰਤੀ ਉੱਤੇ ਪਿਆ ਸੀ ਤਾਂ ਉਹ ਨੇ ਮੈਨੂੰ ਛੂਹਿਆ ਅਤੇ ਸਿੱਧਾ ਕਰ ਕੇ ਖੜਾ ਕੀਤਾ।
ובדברו עמי נרדמתי על פני ארצה ויגע בי--ויעמידני על עמדי
19 ੧੯ ਤਦ ਉਸ ਨੇ ਆਖਿਆ, ਕ੍ਰੋਧ ਦੇ ਅੰਤ ਦੇ ਦਿਨਾਂ ਵਿੱਚ ਕੀ ਹੋਵੇਗਾ ਉਹ ਮੈਂ ਤੈਨੂੰ ਦੱਸਦਾ ਹਾਂ ਕਿਉਂ ਜੋ ਅੰਤ ਦੇ ਠਹਿਰਾਏ ਹੋਏ ਸਮੇਂ ਵਿੱਚ ਉਹ ਪੂਰਾ ਹੋ ਜਾਵੇਗਾ।
ויאמר הנני מודיעך את אשר יהיה באחרית הזעם כי למועד קץ
20 ੨੦ ਉਹ ਮੇਂਢਾ ਜਿਸ ਨੂੰ ਤੂੰ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫ਼ਾਰਸ ਦੇ ਰਾਜੇ ਹਨ।
האיל אשר ראית בעל הקרנים--מלכי מדי ופרס
21 ੨੧ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾਂ ਰਾਜਾ ਹੈ।
והצפיר השעיר מלך יון והקרן הגדולה אשר בין עיניו הוא המלך הראשון
22 ੨੨ ਇਸ ਕਰਕੇ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ ਪਰ ਉਹਨਾਂ ਦਾ ਜ਼ੋਰ ਉਹ ਦੇ ਵਰਗਾ ਨਾ ਹੋਵੇਗਾ।
והנשברת--ותעמדנה ארבע תחתיה ארבע מלכיות מגוי יעמדנה ולא בכחו
23 ੨੩ ਉਹਨਾਂ ਦੇ ਰਾਜ ਦੇ ਅੰਤ ਦੇ ਸਮੇਂ ਵਿੱਚ ਜਿਸ ਵੇਲੇ ਅਪਰਾਧੀ ਤਾਂ ਇੱਕ ਰਾਜਾ ਕਠੋਰਤਾ ਵਾਲਾ ਮੂੰਹ ਅਤੇ ਭੇਤ ਦੀਆਂ ਗੱਲਾਂ ਬੁੱਝਣ ਵਾਲਾ ਉੱਠੇਗਾ।
ובאחרית מלכותם כהתם הפשעים--יעמד מלך עז פנים ומבין חידות
24 ੨੪ ਉਸ ਦੀ ਸਮਰੱਥਾ ਵੱਡੀ ਹੋਵੇਗੀ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ਼ ਰੀਤੀ ਨਾਲ ਮਾਰ ਸੁੱਟੇਗਾ ਅਤੇ ਸਫ਼ਲ ਹੋਵੇਗਾ ਅਤੇ ਕੰਮ ਕਰੇਗਾ ਅਤੇ ਜ਼ੋਰਾਵਰਾਂ ਨੂੰ ਅਤੇ ਪਵਿੱਤਰ ਲੋਕਾਂ ਨੂੰ ਨਾਸ ਕਰ ਸੁੱਟੇਗਾ।
ועצם כחו ולא בכחו ונפלאות ישחית והצליח ועשה והשחית עצומים ועם קדשים
25 ੨੫ ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।
ועל שכלו והצליח מרמה בידו ובלבבו יגדיל ובשלוה ישחית רבים ועל שר שרים יעמד ובאפס יד ישבר
26 ੨੬ ਉਹ ਸ਼ਾਮ ਅਤੇ ਸਵੇਰ ਦਾ ਦਰਸ਼ਣ ਜੋ ਤੂੰ ਦੇਖਿਆ ਅਤੇ ਸੁਣਿਆ ਹੈ ਸੋ ਸੱਚ ਹੈ, ਪਰ ਤੂੰ ਉਸ ਦਰਸ਼ਣ ਨੂੰ ਬੰਦ ਕਰ ਛੱਡ ਕਿਉਂ ਜੋ ਇਹ ਦੇ ਵਿੱਚ ਪੂਰਾ ਹੋਣ ਵਿੱਚ ਬਹੁਤ ਸਮਾਂ ਬਾਕੀ ਹੈ।
ומראה הערב והבקר אשר נאמר אמת הוא ואתה סתם החזון כי לימים רבים
27 ੨੭ ਮੈਨੂੰ, ਦਾਨੀਏਲ ਨੂੰ ਮੂਰਛਾ ਪੈ ਗਈ ਅਤੇ ਕਈਆਂ ਦਿਨਾਂ ਤੱਕ ਬਿਮਾਰ ਪਿਆ ਰਿਹਾ, ਫਿਰ ਉਹ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦਾ ਕੰਮ-ਧੰਦਾ ਕਰਨ ਲੱਗਾ ਅਤੇ ਦਰਸ਼ਣ ਨਾਲ ਘਬਰਾਉਂਦਾ ਰਿਹਾ ਪਰ ਉਹ ਨੂੰ ਕਿਸੇ ਨੇ ਨਾ ਜਾਣਿਆ।
ואני דניאל נהייתי ונחליתי ימים ואקום ואעשה את מלאכת המלך ואשתומם על המראה ואין מבין

< ਦਾਨੀਏਲ 8 >