< ਦਾਨੀਏਲ 11 >

1 ਦਾਰਾ ਮਾਦੀ ਦੇ ਰਾਜ ਦੇ ਪਹਿਲੇ ਸਾਲ ਵਿੱਚ ਮੈਂ ਹੀ ਸੀ ਜੋ ਖੜਾ ਸੀ, ਇਸ ਕਰਕੇ ਜੋ ਉਹ ਨੂੰ ਪੱਕਾ ਕਰਾਂ ਅਤੇ ਜ਼ੋਰ ਦੇਵਾਂ
וַאֲנִי֙ בִּשְׁנַ֣ת אַחַ֔ת לְדָרְיָ֖וֶשׁ הַמָּדִ֑י עָמְדִ֛י לְמַחֲזִ֥יק וּלְמָע֖וֹז לֽוֹ׃
2 ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ। ਵੇਖ, ਫ਼ਾਰਸ ਵਿੱਚ ਤਿੰਨ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧੰਨ ਕਰਕੇ ਜ਼ੋਰਾਵਰ ਹੋਵੇਗਾ, ਤਦ ਉਹ ਸਭਨਾਂ ਨੂੰ ਚੁੱਕੇਗਾ ਜੋ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ।
וְעַתָּ֕ה אֱמֶ֖ת אַגִּ֣יד לָ֑ךְ הִנֵּה־עוֹד֩ שְׁלֹשָׁ֨ה מְלָכִ֜ים עֹמְדִ֣ים לְפָרַ֗ס וְהָֽרְבִיעִי֙ יַעֲשִׁ֤יר עֹֽשֶׁר־גָּדוֹל֙ מִכֹּ֔ל וּכְחֶזְקָת֣וֹ בְעָשְׁר֔וֹ יָעִ֣יר הַכֹּ֔ל אֵ֖ת מַלְכ֥וּת יָוָֽן׃
3 ਪਰ ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ।
וְעָמַ֖ד מֶ֣לֶךְ גִּבּ֑וֹר וּמָשַׁל֙ מִמְשָׁ֣ל רַ֔ב וְעָשָׂ֖ה כִּרְצוֹנֽוֹ׃
4 ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਾਰ ਪੌਣਾਂ ਵੱਲ ਵੰਡਿਆ ਜਾਵੇਗਾ, ਪਰ ਉਸ ਦੇ ਵੰਸ਼ੀਆਂ ਕੋਲ ਨਾ ਜਾਵੇਗਾ। ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ, ਕੋਈ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਵੇਗਾ ਅਤੇ ਜੋ ਉਸ ਤੋਂ ਵੱਖਰੇ ਹਨ, ਉਹਨਾਂ ਲਈ ਹੋਵੇਗਾ।
וּכְעָמְדוֹ֙ תִּשָּׁבֵ֣ר מַלְכוּת֔וֹ וְתֵחָ֕ץ לְאַרְבַּ֖ע רוּח֣וֹת הַשָּׁמָ֑יִם וְלֹ֣א לְאַחֲרִית֗וֹ וְלֹ֤א כְמָשְׁלוֹ֙ אֲשֶׁ֣ר מָשָׁ֔ל כִּ֤י תִנָּתֵשׁ֙ מַלְכוּת֔וֹ וְלַאֲחֵרִ֖ים מִלְּבַד־אֵֽלֶּה׃
5 ਦੱਖਣ ਦਾ ਰਾਜਾ ਜਿੱਤ ਪਾਏਗਾ ਅਤੇ ਉਹ ਦੇ ਨਾਲੋਂ ਉਹ ਦੇ ਸਰਦਾਰਾਂ ਵਿੱਚੋਂ ਇੱਕ ਵਧੀਕ ਜ਼ੋਰਾਵਰ ਹੋਵੇਗਾ, ਸਮਰੱਥਾ ਪਾਏਗਾ ਅਤੇ ਉਸ ਦਾ ਰਾਜ ਇੱਕ ਵੱਡਾ ਰਾਜ ਹੋਵੇਗਾ।
וְיֶחֱזַ֥ק מֶֽלֶךְ־הַנֶּ֖גֶב וּמִן־שָׂרָ֑יו וְיֶחֱזַ֤ק עָלָיו֙ וּמָשָׁ֔ל מִמְשָׁ֥ל רַ֖ב מֶמְשַׁלְתּֽוֹ׃
6 ਬਹੁਤ ਸਾਲਾਂ ਦੇ ਪਿੱਛੋਂ ਉਹ ਆਪਸ ਵਿੱਚ ਮੇਲ ਕਰਨਗੇ ਕਿਉਂ ਜੋ ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਆਵੇਗੀ, ਤਾਂ ਜੋ ਏਕਤਾ ਕਰੇ ਪਰ ਉਹ ਆਪਣੇ ਬਾਹਾਂ ਦੇ ਜ਼ੋਰ ਨੂੰ ਨਾ ਰੱਖੇਗੀ, ਉਹ ਵੀ ਨਾ ਖੜਾ ਹੋਵੇਗਾ ਅਤੇ ਨਾ ਹੀ ਉਹ ਦੀ ਬਾਂਹ, ਸਗੋਂ ਜੋ ਉਸ ਨੂੰ ਲਿਆਏ ਸਨ ਉਹਨਾਂ ਸਣੇ, ਉਹਨਾਂ ਦੇ ਪਿਉ ਸਣੇ ਅਤੇ ਜਿਸ ਨੇ ਉਹਨਾਂ ਦਿਨਾਂ ਵਿੱਚ ਉਸ ਨੂੰ ਜ਼ੋਰ ਦਿੱਤਾ ਸੀ ਉਸ ਦੇ ਸਣੇ ਛੱਡ ਦਿੱਤੀ ਜਾਏਗੀ।
וּלְקֵ֤ץ שָׁנִים֙ יִתְחַבָּ֔רוּ וּבַ֣ת מֶֽלֶךְ־הַנֶּ֗גֶב תָּבוֹא֙ אֶל־מֶ֣לֶךְ הַצָּפ֔וֹן לַעֲשׂ֖וֹת מֵישָׁרִ֑ים וְלֹֽא־תַעְצֹ֞ר כּ֣וֹחַ הַזְּר֗וֹעַ וְלֹ֤א יַעֲמֹד֙ וּזְרֹע֔וֹ וְתִנָּתֵ֨ן הִ֤יא וּמְבִיאֶ֙יהָ֙ וְהַיֹּ֣לְדָ֔הּ וּמַחֲזִקָ֖הּ בָּעִתִּֽים׃
7 ਪਰ ਉਹ ਦੀਆਂ ਜੜ੍ਹਾਂ ਵਿੱਚੋਂ ਦੀ ਟਹਿਣੀ ਤੋਂ ਇੱਕ ਉਹ ਦੇ ਥਾਂ ਉੱਠੇਗਾ। ਉਹ ਇੱਕ ਫ਼ੌਜ ਨਾਲ ਆਵੇਗਾ ਅਤੇ ਉੱਤਰ ਦੇ ਰਾਜੇ ਦੇ ਗੜ੍ਹ ਵਿੱਚ ਵੜੇਗਾ ਅਤੇ ਹਮਲਾ ਕਰ ਕੇ ਉਹਨਾਂ ਨੂੰ ਹਰਾਵੇਗਾ।
וְעָמַ֛ד מִנֵּ֥צֶר שָׁרָשֶׁ֖יהָ כַּנּ֑וֹ וְיָבֹ֣א אֶל־הַחַ֗יִל וְיָבֹא֙ בְּמָעוֹז֙ מֶ֣לֶךְ הַצָּפ֔וֹן וְעָשָׂ֥ה בָהֶ֖ם וְהֶחֱזִֽיק׃
8 ਉਹ ਉਹਨਾਂ ਦੇ ਦੇਵਤਿਆਂ ਨੂੰ ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਸਣੇ ਅਤੇ ਉਹਨਾਂ ਦੇ ਸੋਨੇ ਚਾਂਦੀ ਦੇ ਚੰਗੇ ਭਾਂਡਿਆਂ ਸਣੇ ਕੈਦ ਕਰ ਕੇ ਮਿਸਰ ਨੂੰ ਲੈ ਜਾਵੇਗਾ ਅਤੇ ਕਈਆਂ ਸਾਲਾਂ ਤੱਕ ਉਹ ਉੱਤਰ ਦੇ ਰਾਜੇ ਨੂੰ ਛੇੜਨ ਤੋਂ ਰਹੇਗਾ।
וְגַ֣ם אֱֽלֹהֵיהֶ֡ם עִם־נְסִֽכֵיהֶם֩ עִם־כְּלֵ֨י חֶמְדָּתָ֜ם כֶּ֧סֶף וְזָהָ֛ב בַּשְּׁבִ֖י יָבִ֣א מִצְרָ֑יִם וְהוּא֙ שָׁנִ֣ים יַעֲמֹ֔ד מִמֶּ֖לֶךְ הַצָּפֽוֹן׃
9 ਫਿਰ ਉਹ ਦੱਖਣ ਦੇ ਪਾਤਸ਼ਾਹ ਦੇ ਰਾਜ ਵਿੱਚ ਵੜੇਗਾ ਪਰ ਆਪਣੇ ਦੇਸ ਵਿੱਚ ਮੁੜ ਆਵੇਗਾ।
וּבָ֗א בְּמַלְכוּת֙ מֶ֣לֶךְ הַנֶּ֔גֶב וְשָׁ֖ב אֶל־אַדְמָתֽוֹ׃
10 ੧੦ ਉਹ ਦੇ ਪੁੱਤਰ ਯੁੱਧ ਕਰਨਗੇ ਅਤੇ ਇੱਕ ਵੱਡੀ ਭੀੜ ਵਾਲੀ ਫ਼ੌਜ ਇਕੱਠੀ ਕਰਨਗੇ ਜਿਹੜੀ ਵਗੀ ਆਏਗੀ, ਫੈਲੇਗੀ ਤੇ ਲੰਘੇਗੀ ਅਤੇ ਉਹ ਮੁੜਨਗੇ ਤੇ ਇਹ ਦੇ ਕੋਟ ਤੋੜੀ ਲੜਨਗੇ
וּבָנָ֣יו יִתְגָּר֗וּ וְאָסְפוּ֙ הֲמוֹן֙ חֲיָלִ֣ים רַבִּ֔ים וּבָ֥א ב֖וֹא וְשָׁטַ֣ף וְעָבָ֑ר וְיָשֹׁ֥ב וְיִתְגָּרֶ֖ה עַד־מָעֻזּֽוֹ׃
11 ੧੧ ਅਤੇ ਦੱਖਣ ਦੇ ਰਾਜੇ ਦਾ ਕ੍ਰੋਧ ਜਾਗੇਗਾ ਅਤੇ ਉਹ ਨਿੱਕਲ ਕੇ ਉਸ ਦੇ ਨਾਲ, ਹਾਂ, ਉੱਤਰ ਦੇ ਰਾਜੇ ਦੇ ਨਾਲ ਲੜਾਈ ਕਰੇਗਾ ਅਤੇ ਵੱਡਾ ਦਲ ਲੈ ਕੇ ਆਵੇਗਾ ਅਤੇ ਉਹ ਵੱਡਾ ਦਲ ਉਸ ਦੇ ਹੱਥ ਵਿੱਚ ਦਿੱਤਾ ਜਾਵੇਗਾ।
וְיִתְמַרְמַר֙ מֶ֣לֶךְ הַנֶּ֔גֶב וְיָצָ֕א וְנִלְחַ֥ם עִמּ֖וֹ עִם־מֶ֣לֶךְ הַצָּפ֑וֹן וְהֶעֱמִיד֙ הָמ֣וֹן רָ֔ב וְנִתַּ֥ן הֶהָמ֖וֹן בְּיָדֽוֹ׃
12 ੧੨ ਭੀੜ ਚੁੱਕੀ ਜਾਏਗੀ ਅਤੇ ਉਹ ਦੇ ਦਿਲ ਵਿੱਚ ਹੰਕਾਰ ਹੋਵੇਗਾ ਅਤੇ ਉਹ ਦਸ ਹਜ਼ਾਰਾਂ ਨੂੰ ਡੇਗੇਗਾ ਪਰ ਉਹ ਨਾ ਜਿੱਤੇਗਾ।
וְנִשָּׂ֥א הֶהָמ֖וֹן וְרָ֣ם לְבָב֑וֹ וְהִפִּ֛יל רִבֹּא֖וֹת וְלֹ֥א יָעֽוֹז׃
13 ੧੩ ਉਹ ਉੱਤਰ ਦਾ ਰਾਜਾ ਮੁੜੇਗਾ ਅਤੇ ਇੱਕ ਦਲ ਨੂੰ ਜੋ ਪਹਿਲਾਂ ਨਾਲੋਂ ਡਾਢਾ ਹੋਵੇਗਾ ਇਕੱਠਿਆਂ ਕਰੇਗਾ ਅਤੇ ਕਈਆਂ ਸਾਲਾਂ ਪਿੱਛੋਂ ਉਹ ਆਪਣੀ ਵੱਡੀ ਫ਼ੌਜ ਅਤੇ ਢੇਰ ਸਾਰੇ ਮਾਲ ਸਣੇ ਆਵੇਗਾ।
וְשָׁב֙ מֶ֣לֶךְ הַצָּפ֔וֹן וְהֶעֱמִ֣יד הָמ֔וֹן רַ֖ב מִן־הָרִאשׁ֑וֹן וּלְקֵ֨ץ הָֽעִתִּ֤ים שָׁנִים֙ יָ֣בוֹא ב֔וֹא בְּחַ֥יִל גָּד֖וֹל וּבִרְכ֥וּשׁ רָֽב׃
14 ੧੪ ਉਹਨੀਂ ਦਿਨੀਂ ਬਥੇਰੇ ਦੱਖਣ ਦੇ ਰਾਜੇ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਤੇਰੇ ਲੋਕਾਂ ਦੇ ਧਾੜਵੀ ਵੀ ਉੱਠਣਗੇ ਜੋ ਉਸ ਦਰਸ਼ਣ ਨੂੰ ਪੂਰਾ ਕਰਨ ਪਰ ਉਹ ਡਿੱਗ ਪੈਣਗੇ।
וּבָעִתִּ֣ים הָהֵ֔ם רַבִּ֥ים יַֽעַמְד֖וּ עַל־מֶ֣לֶךְ הַנֶּ֑גֶב וּבְנֵ֣י ׀ פָּרִיצֵ֣י עַמְּךָ֗ יִֽנַּשְּׂא֛וּ לְהַעֲמִ֥יד חָז֖וֹן וְנִכְשָֽׁלוּ׃
15 ੧੫ ਕਿਉਂ ਜੋ ਉੱਤਰ ਦਾ ਰਾਜਾ ਆਵੇਗਾ, ਦਮਦਮਾ ਬਣਾਵੇਗਾ, ਪੱਕੇ-ਪੱਕੇ ਸ਼ਹਿਰਾਂ ਨੂੰ ਲੈ ਲਵੇਗਾ, ਦੱਖਣ ਦੀਆਂ ਬਾਹਾਂ ਨਾ ਅੜਨਗੀਆਂ ਅਤੇ ਨਾ ਹੀ ਉਹ ਦੇ ਚੁਣੇ ਹੋਏ ਲੋਕਾਂ ਵਿੱਚ ਅੜਨ ਦਾ ਜ਼ੋਰ ਹੋਵੇਗਾ।
וְיָבֹא֙ מֶ֣לֶךְ הַצָּפ֔וֹן וְיִשְׁפֹּךְ֙ סֽוֹלֲלָ֔ה וְלָכַ֖ד עִ֣יר מִבְצָר֑וֹת וּזְרֹע֤וֹת הַנֶּ֙גֶב֙ לֹ֣א יַעֲמֹ֔דוּ וְעַם֙ מִבְחָרָ֔יו וְאֵ֥ין כֹּ֖חַ לַעֲמֹֽד׃
16 ੧੬ ਉਹ ਜੋ ਉਸ ਦੇ ਉੱਤੇ ਚੜ੍ਹ ਕੇ ਆਵੇਗਾ ਸੋ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਉਹ ਦਾ ਸਾਹਮਣਾ ਕੋਈ ਨਾ ਕਰ ਸਕੇਗਾ। ਉਹ ਉਸ ਪ੍ਰਤਾਪਵਾਨ ਦੇਸ ਵਿੱਚ ਖੜਾ ਜਾਵੇਗਾ ਅਤੇ ਉਹ ਦੇ ਹੱਥ ਵਿੱਚ ਨਾਸ ਹੋਵੇਗਾ।
וְיַ֨עַשׂ הַבָּ֤א אֵלָיו֙ כִּרְצוֹנ֔וֹ וְאֵ֥ין עוֹמֵ֖ד לְפָנָ֑יו וְיַעֲמֹ֥ד בְּאֶֽרֶץ־הַצְּבִ֖י וְכָלָ֥ה בְיָדֽוֹ׃
17 ੧੭ ਉਹ ਆਪਣੇ ਸਾਰੇ ਰਾਜ ਦੇ ਜ਼ੋਰ ਨਾਲ ਆਉਣ ਨੂੰ ਆਪਣਾ ਮੁਹਾਣਾ ਮੋੜੇਗਾ ਅਤੇ ਉਹ ਦੇ ਨਾਲ ਸਹੀ ਸ਼ਰਤਾਂ ਹੋਣਗੀਆਂ। ਉਹਨਾਂ ਨੂੰ ਪੂਰਾ ਕਰੇਗਾ ਅਤੇ ਉਹ ਉਸ ਨੂੰ ਤੀਵੀਆਂ ਦੀ ਧੀ ਦੇਵੇਗਾ ਭਈ ਉਹ ਉਸ ਨੂੰ ਵਿਗਾੜੇ ਪਰ ਉਹ ਨਾ ਤਾਂ ਖਲੋਵੇਗੀ ਨਾ ਉਹ ਉਸ ਦੇ ਲਈ ਹੋਵੇਗੀ।
וְיָשֵׂ֣ם ׀ פָּ֠נָיו לָב֞וֹא בְּתֹ֧קֶף כָּל־מַלְכוּת֛וֹ וִישָׁרִ֥ים עִמּ֖וֹ וְעָשָׂ֑ה וּבַ֤ת הַנָּשִׁים֙ יִתֶּן־ל֣וֹ לְהַשְׁחִיתָ֔הּ וְלֹ֥א תַעֲמֹ֖ד וְלֹא־ל֥וֹ תִהְיֶֽה׃
18 ੧੮ ਉਹ ਦੇ ਪਿੱਛੋਂ ਉਹ ਆਪਣਾ ਮੂੰਹ ਟਾਪੂਆਂ ਵੱਲ ਕਰੇਗਾ ਅਤੇ ਬਹੁਤਿਆਂ ਨੂੰ ਲੈ ਲਵੇਗਾ ਪਰ ਇੱਕ ਪਰਧਾਨ ਉਸ ਉਲਾਂਭੇ ਨੂੰ ਜੋ ਉਸ ਨੇ ਉਹ ਦੀ ਵੱਲੋਂ ਲਿਆ ਸੀ ਹਟਾ ਦੇਵੇਗਾ, ਸਗੋਂ ਉਸ ਉਲਾਂਭੇ ਨੂੰ ਉਸੇ ਉੱਤੇ ਫੇਰ ਦੇਵੇਗਾ।
וְיָשֵׂ֧ם פָּנָ֛יו לְאִיִּ֖ים וְלָכַ֣ד רַבִּ֑ים וְהִשְׁבִּ֨ית קָצִ֤ין חֶרְפָּתוֹ֙ ל֔וֹ בִּלְתִּ֥י חֶרְפָּת֖וֹ יָשִׁ֥יב לֽוֹ׃
19 ੧੯ ਤਦ ਆਪਣੇ ਦੇਸ ਦੇ ਕੋਟਾਂ ਵੱਲ ਮੂੰਹ ਮੋੜੇਗਾ ਪਰ ਉਹ ਟੱਕਰ ਖਾਏਗਾ ਅਤੇ ਡਿੱਗ ਪਏਗਾ, ਫਿਰ ਉਹ ਲੱਭਿਆ ਨਾ ਜਾਵੇਗਾ।
וְיָשֵׁ֣ב פָּנָ֔יו לְמָעוּזֵּ֖י אַרְצ֑וֹ וְנִכְשַׁ֥ל וְנָפַ֖ל וְלֹ֥א יִמָּצֵֽא׃
20 ੨੦ ਉਹ ਦੇ ਥਾਂ ਉੱਤੇ ਇੱਕ ਹੋਰ ਉੱਠੇਗਾ ਜੋ ਉਸ ਸੋਹਣੇ ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ ਪਰ ਉਹ ਥੋੜ੍ਹਿਆਂ ਦਿਨਾਂ ਵਿੱਚ ਹੀ ਨਸ਼ਟ ਹੋ ਜਾਵੇਗਾ, ਨਾ ਕ੍ਰੋਧ ਨਾਲ, ਨਾ ਹੀ ਲੜਾਈ ਨਾਲ।
וְעָמַ֧ד עַל־כַּנּ֛וֹ מַעֲבִ֥יר נוֹגֵ֖שׂ הֶ֣דֶר מַלְכ֑וּת וּבְיָמִ֤ים אֲחָדִים֙ יִשָּׁבֵ֔ר וְלֹ֥א בְאַפַּ֖יִם וְלֹ֥א בְמִלְחָמָֽה׃
21 ੨੧ ਫਿਰ ਉਹ ਦੇ ਥਾਂ ਇੱਕ ਪਖੰਡੀ ਉੱਠੇਗਾ ਜਿਸ ਨੂੰ ਉਹ ਪਾਤਸ਼ਾਹ ਦੀ ਪਤ ਨਾ ਦੇਣਗੇ ਪਰ ਉਹ ਬਚਾਓ ਦੇ ਵੇਲੇ ਆਵੇਗਾ ਲੱਲੋ-ਪੱਤੋ ਕਰ ਕੇ ਰਾਜ ਲੈ ਲਵੇਗਾ।
וְעָמַ֤ד עַל־כַּנּוֹ֙ נִבְזֶ֔ה וְלֹא־נָתְנ֥וּ עָלָ֖יו ה֣וֹד מַלְכ֑וּת וּבָ֣א בְשַׁלְוָ֔ה וְהֶחֱזִ֥יק מַלְכ֖וּת בַּחֲלַקְלַקּֽוֹת׃
22 ੨੨ ਦਬਾਉਣ ਵਾਲੀ ਫ਼ੌਜ ਉਸ ਦੇ ਅੱਗੇ ਦਬਾਈ ਜਾਏਗੀ ਅਤੇ ਤੋੜੀ ਜਾਏਗੀ, ਹਾਂ, ਨੇਮ ਦੇ ਸ਼ਹਿਜ਼ਾਦਾ ਵੀ ਨਾਲੇ ਹੀ
וּזְרֹע֥וֹת הַשֶּׁ֛טֶף יִשָּׁטְפ֥וּ מִלְּפָנָ֖יו וְיִשָּׁבֵ֑רוּ וְגַ֖ם נְגִ֥יד בְּרִֽית׃
23 ੨੩ ਅਤੇ ਜਦੋਂ ਉਸ ਦੇ ਨਾਲ ਤਕਰਾਰ ਕੀਤਾ ਜਾਵੇਗਾ ਤਾਂ ਉਹ ਅੱਗੋਂ ਢੁੱਚਰ ਡਾਹੇਗਾ ਕਿਉਂ ਜੋ ਉਹ ਚੜ੍ਹਾਈ ਕਰੇਗਾ ਅਤੇ ਥੋੜੇ ਜਿਹੇ ਲੋਕਾਂ ਦੀ ਸਹਾਇਤਾ ਦੇ ਨਾਲ ਵੱਡਾ ਬਣੇਗਾ।
וּמִן־הִֽתְחַבְּר֥וּת אֵלָ֖יו יַעֲשֶׂ֣ה מִרְמָ֑ה וְעָלָ֥ה וְעָצַ֖ם בִּמְעַט־גּֽוֹי׃
24 ੨੪ ਉਹ ਬਚਾਉ ਦੇ ਵੇਲੇ ਜ਼ਿਲ੍ਹੇ ਦੇ ਚੰਗਿਆਂ ਉੱਜਲਿਆਂ ਥਾਵਾਂ ਵਿੱਚ ਵੜੇਗਾ ਅਤੇ ਅਜਿਹਾ ਕੁਝ ਕਰੇਗਾ, ਜੋ ਉਸ ਦੇ ਪੁਰਖਿਆਂ ਨੇ ਅਤੇ ਉਸ ਦੇ ਦਾਦਿਆਂ ਦੇ ਪੜਦਾਦਿਆਂ ਨੇ ਨਹੀਂ ਕੀਤਾ। ਉਹ ਲੁੱਟ ਪੁੱਟ ਦੇ ਮਾਲ ਨੂੰ ਉਹਨਾਂ ਵਿੱਚ ਵੰਡੇਗਾ ਅਤੇ ਕੁਝ ਚਿਰ ਤੱਕ ਪੱਕੀਆਂ ਕੋਟਾਂ ਦੇ ਵਿਰੁੱਧ ਆਪਣੀਆਂ ਚਤਰਾਈਆਂ ਵਰਤੇਗਾ।
בְּשַׁלְוָ֞ה וּבְמִשְׁמַנֵּ֣י מְדִינָה֮ יָבוֹא֒ וְעָשָׂ֗ה אֲשֶׁ֨ר לֹא־עָשׂ֤וּ אֲבֹתָיו֙ וַאֲב֣וֹת אֲבֹתָ֔יו בִּזָּ֧ה וְשָׁלָ֛ל וּרְכ֖וּשׁ לָהֶ֣ם יִבְז֑וֹר וְעַ֧ל מִבְצָרִ֛ים יְחַשֵּׁ֥ב מַחְשְׁבֹתָ֖יו וְעַד־עֵֽת׃
25 ੨੫ ਉਹ ਆਪਣੇ ਜ਼ੋਰ ਨੂੰ ਅਤੇ ਆਪਣੇ ਹੌਂਸਲੇ ਨੂੰ ਅਜਿਹਾ ਚੁੱਕੇਗਾ ਜੋ ਵੱਡੀ ਫ਼ੌਜ ਲੈ ਕੇ ਦੱਖਣ ਦੇ ਰਾਜੇ ਉੱਤੇ ਚੜ੍ਹੇ ਅਤੇ ਦੱਖਣ ਦਾ ਰਾਜਾ ਵੀ ਅੱਤ ਵੱਡੀ ਅਤੇ ਜ਼ੋਰਾਵਰ ਫ਼ੌਜ ਨਾਲ ਯੁੱਧ ਵਿੱਚ ਲੜੇਗਾ ਪਰ ਉਹ ਨਾ ਠਹਿਰੇਗਾ ਕਿਉਂ ਜੋ ਉਹ ਉਸ ਦੇ ਵਿਰੁੱਧ ਉਪਾਅ ਕਰਨਗੇ।
וְיָעֵר֩ כֹּח֨וֹ וּלְבָב֜וֹ עַל־מֶ֣לֶךְ הַנֶּגֶב֮ בְּחַ֣יִל גָּדוֹל֒ וּמֶ֣לֶךְ הַנֶּ֗גֶב יִתְגָּרֶה֙ לַמִּלְחָמָ֔ה בְּחַֽיִל־גָּד֥וֹל וְעָצ֖וּם עַד־מְאֹ֑ד וְלֹ֣א יַעֲמֹ֔ד כִּֽי־יַחְשְׁב֥וּ עָלָ֖יו מַחֲשָׁבֽוֹת׃
26 ੨੬ ਹਾਂ, ਓਹੋ ਜਿਹੜੇ ਉਸ ਦੀ ਸੁਆਦਲੀ ਰੋਟੀ ਵਿੱਚੋਂ ਖਾਂਦੇ ਹਨ ਉਹੋ ਉਸ ਨੂੰ ਨਾਸ ਕਰ ਸੁੱਟਣਗੇ ਅਤੇ ਉਸ ਦੀ ਫ਼ੌਜ ਆਫ਼ਰੇਗੀ ਅਤੇ ਢੇਰ ਸਾਰੇ ਮਾਰੇ ਜਾਣਗੇ।
וְאֹכְלֵ֧י פַת־בָּג֛וֹ יִשְׁבְּר֖וּהוּ וְחֵיל֣וֹ יִשְׁט֑וֹף וְנָפְל֖וּ חֲלָלִ֥ים רַבִּֽים׃
27 ੨੭ ਉਹਨਾਂ ਦੋਹਾਂ ਰਾਜਿਆਂ ਦੇ ਦਿਲ ਬੁਰੇ ਕੰਮਾਂ ਵੱਲ ਹੋਣਗੇ ਅਤੇ ਉਹ ਇੱਕੋ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ, ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ।
וּשְׁנֵיהֶ֤ם הַמְּלָכִים֙ לְבָבָ֣ם לְמֵרָ֔ע וְעַל־שֻׁלְחָ֥ן אֶחָ֖ד כָּזָ֣ב יְדַבֵּ֑רוּ וְלֹ֣א תִצְלָ֔ח כִּי־ע֥וֹד קֵ֖ץ לַמּוֹעֵֽד׃
28 ੨੮ ਤਦ ਉਹ ਵੱਡੇ ਧੰਨ ਨਾਲ ਆਪਣੇ ਦੇਸ ਵਿੱਚ ਮੁੜ ਜਾਵੇਗਾ, ਉਸ ਦਾ ਮਨ ਪਵਿੱਤਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ।
וְיָשֹׁ֤ב אַרְצוֹ֙ בִּרְכ֣וּשׁ גָּד֔וֹל וּלְבָב֖וֹ עַל־בְּרִ֣ית קֹ֑דֶשׁ וְעָשָׂ֖ה וְשָׁ֥ב לְאַרְצֽוֹ׃
29 ੨੯ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ।
לַמּוֹעֵ֥ד יָשׁ֖וּב וּבָ֣א בַנֶּ֑גֶב וְלֹֽא־תִהְיֶ֥ה כָרִאשֹׁנָ֖ה וְכָאַחֲרֹנָֽה׃
30 ੩੦ ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਤੇ ਪਵਿੱਤਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਹਨਾਂ ਲੋਕਾਂ ਨੇ ਪਵਿੱਤਰ ਨੇਮ ਛੱਡ ਦਿੱਤਾ ਹੈ ਉਹਨਾਂ ਲੋਕਾਂ ਨਾਲ ਮੇਲ ਕਰੇਗਾ।
וּבָ֨אוּ ב֜וֹ צִיִּ֤ים כִּתִּים֙ וְנִכְאָ֔ה וְשָׁ֛ב וְזָעַ֥ם עַל־בְּרִֽית־ק֖וֹדֶשׁ וְעָשָׂ֑ה וְשָׁ֣ב וְיָבֵ֔ן עַל־עֹזְבֵ֖י בְּרִ֥ית קֹֽדֶשׁ׃
31 ੩੧ ਜੱਥੇ ਉਸ ਦੀ ਵਲੋਂ ਉੱਠਣਗੇ ਅਤੇ ਉਹ ਪਵਿੱਤਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਉਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ।
וּזְרֹעִ֖ים מִמֶּ֣נּוּ יַעֲמֹ֑דוּ וְחִלְּל֞וּ הַמִּקְדָּ֤שׁ הַמָּעוֹז֙ וְהֵסִ֣ירוּ הַתָּמִ֔יד וְנָתְנ֖וּ הַשִּׁקּ֥וּץ מְשׁוֹמֵֽם׃
32 ੩੨ ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਹਨਾਂ ਨੂੰ ਉਹ ਲੱਲੋ-ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਪਛਾਣਦੇ ਹਨ ਉਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ
וּמַרְשִׁיעֵ֣י בְרִ֔ית יַחֲנִ֖יף בַּחֲלַקּ֑וֹת וְעַ֛ם יֹדְעֵ֥י אֱלֹהָ֖יו יַחֲזִ֥קוּ וְעָשֽׂוּ׃
33 ੩੩ ਅਤੇ ਇਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਉਹ ਤਲਵਾਰ ਨਾਲ ਅਤੇ ਅੱਗ ਨਾਲ ਅਤੇ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੱਕ ਤਬਾਹ ਰਹਿਣਗੇ।
וּמַשְׂכִּ֣ילֵי עָ֔ם יָבִ֖ינוּ לָֽרַבִּ֑ים וְנִכְשְׁל֞וּ בְּחֶ֧רֶב וּבְלֶהָבָ֛ה בִּשְׁבִ֥י וּבְבִזָּ֖ה יָמִֽים׃
34 ੩੪ ਜਦ ਉਹ ਤਬਾਹ ਹੋਣਗੇ ਤਦ ਉਹਨਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ-ਪੱਤੋ ਕਰਕੇ ਉਹਨਾਂ ਨਾਲ ਰਲ ਜਾਣਗੇ।
וּבְהִכָּ֣שְׁלָ֔ם יֵעָזְר֖וּ עֵ֣זֶר מְעָ֑ט וְנִלְו֧וּ עֲלֵיהֶ֛ם רַבִּ֖ים בַּחֲלַקְלַקּֽוֹת׃
35 ੩੫ ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਉਹ ਪਰਤਾਏ ਜਾਣ ਅਤੇ ਉਹ ਸਫ਼ਾ ਅਤੇ ਚਿੱਟੇ ਹੋ ਜਾਣ ਐਥੋਂ ਤੱਕ ਜੋ ਆਖਰੀ ਸਮਾਂ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ।
וּמִן־הַמַּשְׂכִּילִ֣ים יִכָּֽשְׁל֗וּ לִצְר֥וֹף בָּהֶ֛ם וּלְבָרֵ֥ר וְלַלְבֵּ֖ן עַד־עֵ֣ת קֵ֑ץ כִּי־ע֖וֹד לַמּוֹעֵֽד׃
36 ੩੬ ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਤੇ ਆਪਣੇ ਆਪ ਨੂੰ ਸਾਰਿਆਂ ਦੇਵਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ਵਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ਼ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੱਕ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ।
וְעָשָׂ֨ה כִרְצוֹנ֜וֹ הַמֶּ֗לֶךְ וְיִתְרוֹמֵ֤ם וְיִתְגַּדֵּל֙ עַל־כָּל־אֵ֔ל וְעַל֙ אֵ֣ל אֵלִ֔ים יְדַבֵּ֖ר נִפְלָא֑וֹת וְהִצְלִ֙יחַ֙ עַד־כָּ֣לָה זַ֔עַם כִּ֥י נֶחֱרָצָ֖ה נֶעֱשָֽׂתָה׃
37 ੩੭ ਉਹ ਆਪਣੇ ਪੁਰਖਿਆਂ ਦੇ ਦੇਵਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਔਰਤਾਂ ਦੀ, ਨਾ ਹੀ ਕਿਸੇ ਦੇਵਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ।
וְעַל־אֱלֹהֵ֤י אֲבֹתָיו֙ לֹ֣א יָבִ֔ין וְעַל־חֶמְדַּ֥ת נָשִׁ֛ים וְעַֽל־כָּל־אֱל֖וֹהַּ לֹ֣א יָבִ֑ין כִּ֥י עַל־כֹּ֖ל יִתְגַּדָּֽל׃
38 ੩੮ ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦੇਵਤੇ ਦਾ ਜਿਹ ਨੂੰ ਉਸ ਦੇ ਪਿਉ-ਦਾਦੇ ਨਹੀਂ ਜਾਂਦੇ ਸਨ ਸੋਨੇ, ਚਾਂਦੀ, ਬਹੁਮੁੱਲੇ ਪੱਥਰ ਅਤੇ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ।
וְלֶאֱלֹ֙הַּ֙ מָֽעֻזִּ֔ים עַל־כַּנּ֖וֹ יְכַבֵּ֑ד וְלֶאֱל֜וֹהַּ אֲשֶׁ֧ר לֹא־יְדָעֻ֣הוּ אֲבֹתָ֗יו יְכַבֵּ֛ד בְּזָהָ֥ב וּבְכֶ֛סֶף וּבְאֶ֥בֶן יְקָרָ֖ה וּבַחֲמֻדֽוֹת׃
39 ੩੯ ਉਹ ਸਾਰਿਆਂ ਨਾਲੋਂ ਪੱਕੀਆਂ ਕੋਟਾਂ ਦੇ ਵਿਰੁੱਧ ਪਰਾਏ ਦੇਵਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਹਨਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ।
וְעָשָׂ֞ה לְמִבְצְרֵ֤י מָֽעֻזִּים֙ עִם־אֱל֣וֹהַּ נֵכָ֔ר אֲשֶׁ֥ר יַכִּ֖יר יַרְבֶּ֣ה כָב֑וֹד וְהִמְשִׁילָם֙ בָּֽרַבִּ֔ים וַאֲדָמָ֖ה יְחַלֵּ֥ק בִּמְחִֽיר׃
40 ੪੦ ਅਤੇ ਅਖ਼ੀਰ ਦੇ ਸਮੇਂ ਵਿੱਚ ਦੱਖਣ ਦਾ ਰਾਜਾ ਉਸ ਨੂੰ ਧੱਕ ਦੇਵੇਗਾ ਅਤੇ ਉੱਤਰ ਦਾ ਰਾਜਾ ਰੱਥ ਅਤੇ ਘੋੜ ਚੜ੍ਹੇ ਅਤੇ ਬਹੁਤੇ ਜਹਾਜ਼ ਲੈ ਕੇ ਵਾਵਰੋਲੇ ਵਾਂਗੂੰ ਉਸ ਦੇ ਉੱਤੇ ਚੜ੍ਹਾਈ ਕਰੇਗਾ ਅਤੇ ਉਹਨਾਂ ਦੇਸਾਂ ਵਿੱਚ ਵੜੇਗਾ ਅਤੇ ਆਫ਼ਰੇਗਾ ਅਤੇ ਲੰਘੇਗਾ।
וּבְעֵ֣ת קֵ֗ץ יִתְנַגַּ֤ח עִמּוֹ֙ מֶ֣לֶךְ הַנֶּ֔גֶב וְיִשְׂתָּעֵ֨ר עָלָ֜יו מֶ֣לֶךְ הַצָּפ֗וֹן בְּרֶ֙כֶב֙ וּבְפָ֣רָשִׁ֔ים וּבָאֳנִיּ֖וֹת רַבּ֑וֹת וּבָ֥א בַאֲרָצ֖וֹת וְשָׁטַ֥ף וְעָבָֽר׃
41 ੪੧ ਪ੍ਰਤਾਪਵਾਨ ਦੇਸ ਵਿੱਚ ਵੀ ਵੜੇਗਾ ਅਤੇ ਬਹੁਤ ਢਾਹੇ ਜਾਣਗੇ ਪਰ ਅਦੋਮ ਅਤੇ ਮੋਆਬ ਅਤੇ ਅੰਮੋਨੀਆਂ ਦਾ ਵੱਡਾ ਹਿੱਸਾ ਵੀ ਉਸ ਦੇ ਹੱਥੋਂ ਬਚ ਜਾਣਗੇ।
וּבָא֙ בְּאֶ֣רֶץ הַצְּבִ֔י וְרַבּ֖וֹת יִכָּשֵׁ֑לוּ וְאֵ֙לֶּה֙ יִמָּלְט֣וּ מִיָּד֔וֹ אֱד֣וֹם וּמוֹאָ֔ב וְרֵאשִׁ֖ית בְּנֵ֥י עַמּֽוֹן׃
42 ੪੨ ਉਹ ਆਪਣਾ ਹੱਥ ਦੇਸਾਂ ਉੱਤੇ ਚਲਾਵੇਗਾ ਅਤੇ ਮਿਸਰ ਦੇਸ ਵੀ ਛੁਟਕਾਰਾ ਨਾ ਪਾਏਗਾ।
וְיִשְׁלַ֥ח יָד֖וֹ בַּאֲרָצ֑וֹת וְאֶ֣רֶץ מִצְרַ֔יִם לֹ֥א תִהְיֶ֖ה לִפְלֵיטָֽה׃
43 ੪੩ ਪਰ ਉਹ ਸੋਨੇ, ਚਾਂਦੀ ਦੇ ਖਜ਼ਾਨਿਆਂ ਅਤੇ ਮਿਸਰ ਦੇਸ ਦਿਆਂ ਸਾਰਿਆਂ ਪਦਾਰਥਾਂ ਉੱਤੇ ਜ਼ੋਰ ਰੱਖੇਗਾ ਅਤੇ ਲੂਬੀ ਅਤੇ ਕੂਸ਼ੀ ਉਸ ਦੇ ਮਗਰ ਲੱਗਣਗੇ।
וּמָשַׁ֗ל בְּמִכְמַנֵּי֙ הַזָּהָ֣ב וְהַכֶּ֔סֶף וּבְכֹ֖ל חֲמֻד֣וֹת מִצְרָ֑יִם וְלֻבִ֥ים וְכֻשִׁ֖ים בְּמִצְעָדָֽיו׃
44 ੪੪ ਪਰ ਚੜ੍ਹਦੇ ਅਤੇ ਉੱਤਰ ਵੱਲ ਦੀਆਂ ਖ਼ਬਰਾਂ ਉਸ ਨੂੰ ਘਬਰਾਉਣਗੀਆਂ, ਇਸ ਲਈ ਉਹ ਵੱਡੇ ਕ੍ਰੋਧ ਨਾਲ ਨਿੱਕਲੇਗਾ ਜੋ ਬਹੁਤਿਆਂ ਦਾ ਨਾਸ ਕਰੇ ਅਤੇ ਉਹਨਾਂ ਨੂੰ ਮੂਲੋਂ ਮਿਟਾ ਸੁੱਟੇ।
וּשְׁמֻע֣וֹת יְבַהֲלֻ֔הוּ מִמִּזְרָ֖ח וּמִצָּפ֑וֹן וְיָצָא֙ בְּחֵמָ֣א גְדֹלָ֔ה לְהַשְׁמִ֥יד וּֽלְהַחֲרִ֖ים רַבִּֽים׃
45 ੪੫ ਉਹ ਆਪਣੇ ਸ਼ਾਹੀ ਡੇਰੇ ਸਮੁੰਦਰ ਤੇ ਪ੍ਰਤਾਪਵਾਨ ਪਵਿੱਤਰ ਪਰਬਤ ਦੇ ਵਿਚਕਾਰ ਲਵੇਗਾ ਪਰ ਉਹ ਆਪਣੇ ਅੰਤ ਨੂੰ ਪੁੱਜ ਪਵੇਗਾ ਅਤੇ ਉਸ ਦਾ ਸਹਾਇਕ ਕੋਈ ਨਾ ਹੋਵੇਗਾ।
וְיִטַּע֙ אָהֳלֶ֣י אַפַּדְנ֔וֹ בֵּ֥ין יַמִּ֖ים לְהַר־צְבִי־קֹ֑דֶשׁ וּבָא֙ עַד־קִצּ֔וֹ וְאֵ֥ין עוֹזֵ֖ר לֽוֹ׃

< ਦਾਨੀਏਲ 11 >