< ਕੁਲੁੱਸੀਆਂ ਨੂੰ 3 >
1 ੧ ਸੋ ਜੇ ਤੁਸੀਂ ਮਸੀਹ ਦੇ ਨਾਲ ਜਿਉਂਦੇ ਕੀਤੇ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ।
ⲁ̅ⲓⲥϫⲉ ⲟⲩⲛ ⲁⲧⲉⲧⲉⲛⲧⲉⲛ ⲑⲏⲛⲟⲩ ⲛⲉⲙ Ⲡⲭ̅ⲥ̅ ⲕⲱϯ ⳿ⲛⲥⲁ ⲛⲁ ⳿ⲡϣⲱⲓ ⲡⲓⲙⲁ ⲉⲧⲁ Ⲡⲭ̅ⲥ̅ ⳿ⲙⲙⲟϥ ⲉϥϩⲉⲙⲥⲓ ⲥⲁⲟⲩ⳿ⲓⲛⲁⲙ ⳿ⲙⲫϯ.
2 ੨ ਉਤਾਹਾਂ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਉਨ੍ਹਾਂ ਉੱਤੇ ਜਿਹੜੀਆਂ ਧਰਤੀ ਤੇ ਹਨ।
ⲃ̅ⲙⲉⲩⲓ ⳿ⲉⲛⲁ ⳿ⲡϣⲱⲓ ⳿ⲛⲛⲏⲉⲧϩⲓϫⲉⲛ ⳿ⲡⲕⲁϩⲓ ⲁⲛ.
3 ੩ ਕਿਉਂ ਜੋ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ੁਰ ਵਿੱਚ ਗੁਪਤ ਹੋਇਆ ਹੈ।
ⲅ̅ⲁⲧⲉⲧⲉⲛⲙⲟⲩ ⲅⲁⲣ ⲟⲩⲟϩ ⲡⲉⲧⲉⲛⲱⲛϧ ϩⲏⲡ ⲛⲉⲙ Ⲡⲭ̅ⲥ̅ ϧⲉⲛ ⲫϯ.
4 ੪ ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪਰਗਟ ਕੀਤਾ ਜਾਵੇਗਾ ਉਸ ਵੇਲੇ ਤੁਸੀਂ ਵੀ ਉਹ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।
ⲇ̅ⲉϣⲱⲡ ⲁϥϣⲁⲛⲟⲩⲟⲛϩ ⳿ⲉⲃⲟⲗ ⳿ⲛϫⲉ Ⲡⲭ̅ⲥ̅ ⲡⲉⲧⲉⲛⲱⲛϧ ⲧⲟⲧⲉ ⳿ⲛⲑⲱⲧⲉⲛ ϩⲱⲧⲉⲛ ⲉⲣⲉⲧⲉⲛⲟⲩⲟⲛϩ ⳿ⲉⲃⲟⲗ ⲛⲉⲙⲁϥ ϧⲉⲛ ⲟⲩⲱⲟⲩ.
5 ੫ ਇਸ ਲਈ ਤੁਸੀਂ ਆਪਣੀਆਂ ਬੁਰਾਈਆਂ ਨੂੰ ਜੋ ਧਰਤੀ ਉੱਤੇ ਹਨ ਛੱਡ ਦਿਓ, ਅਰਥਾਤ ਹਰਾਮਕਾਰੀ, ਗੰਦ-ਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ ਜਿਹੜਾ ਮੂਰਤੀ ਪੂਜਾ ਹੈ।
ⲉ̅ⲱⲧⲉⲃ ⳿ⲛⲛⲉⲧⲉⲛⲙⲉⲗⲟⲥ ⲉⲧϩⲓϫⲉⲛ ⲡⲓⲕⲁϩⲓ ϯⲡⲟⲣⲛⲓⲁ ⲡⲓϭⲱϧⲉⲙ ⲡⲓⲡⲁⲑⲟⲥ ϯⲉⲡⲓⲑⲩⲙⲓⲁ ⲉⲧϩⲱⲟⲩ ⲛⲉⲙ ϯⲙⲉⲧⲣⲉϥϭⲓ⳿ⲛϫⲟⲛⲥ ⲉⲧⲉ ϯⲙⲉⲧϣⲁⲙϣⲉ ⳿ⲓⲇⲱⲗⲟⲛ ⲧⲉ.
6 ੬ ਕਿਉਂ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ।
ⲋ̅ⲛⲏⲉⲧⲉϥⲛⲏⲟⲩ ⲉⲑⲃⲏⲧⲟⲩ ⳿ⲛϫⲉ ⲡⲓϫⲱⲛⲧ ⳿ⲛⲧⲉ ⲫϯ ⳿ⲉ⳿ϩⲣⲏⲓ ⳿ⲉϫⲉⲛ ⲛⲓϣⲏⲣⲓ ⳿ⲛⲧⲉ ϯⲙⲉⲧⲁⲧⲑⲱⲧ ⳿ⲛϩⲏⲧ.
7 ੭ ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸੀ ਜਿਸ ਵੇਲੇ ਉਨ੍ਹਾਂ ਵਿੱਚ ਜਿਉਂਦੇ ਸੀ।
ⲍ̅ⲛⲁⲓ ⲉⲧⲉ ⳿ⲛⲑⲱⲧⲉⲛ ϩⲱⲧⲉⲛ ⲛⲁⲣⲉⲧⲉⲛⲙⲟϣⲓ ⳿ⲛ⳿ϧⲣⲏⲓ ⳿ⲛϧⲏⲧⲟⲩ ⳿ⲛⲟⲩⲥⲏⲟⲩ ϩⲟⲧⲉ ⲉⲣⲉⲧⲉⲛⲱⲛϧ ϧⲉⲛ ⲛⲁⲓ.
8 ੮ ਪਰ ਹੁਣ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਰੋਸ, ਗੁੱਸਾ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ।
ⲏ̅ϯⲛⲟⲩ ⲇⲉ ⲭⲱ ⳿ⲉ⳿ϧⲣⲏⲓ ϩⲱⲧⲉⲛ ⳿ⲛϩⲱⲃ ⲛⲓⲃⲉⲛ ⲡⲓϫⲱⲛⲧ ⲡⲓ⳿ⲙⲃⲟⲛ ϯⲕⲁⲕⲓⲁ ⲡⲓϫⲉⲟⲩ⳿ⲁ ⲛⲓⲥⲁϫⲓ ⲉⲧϣⲟⲩⲓⲧ ⳿ⲙⲡⲉⲛ⳿ⲑⲣⲟⲩ⳿ⲓ ⳿ⲉⲃⲟⲗ ϧⲉⲛ ⲣⲱⲧⲉⲛ.
9 ੯ ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕੰਮਾਂ ਸਣੇ ਲਾਹ ਸੁੱਟਿਆ।
ⲑ̅⳿ⲙⲡⲉⲣϫⲉⲙⲉⲑⲛⲟⲩϫ ⳿ⲉⲛⲉⲧⲉⲛⲉⲣⲏⲟⲩ ⳿ⲉⲁⲧⲉⲧⲉⲛⲃⲁϣ ⲑⲏⲛⲟⲩ ⳿ⲙⲡⲓⲣⲱⲙⲓ ⳿ⲛⲁⲡⲁⲥ ⲛⲉⲙ ⲡⲉϥ⳿ⲡⲣⲁⲝⲓⲥ.
10 ੧੦ ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਸਿਰਜਣਹਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।
ⲓ̅ⲟⲩⲟϩ ⲁⲧⲉⲧⲉⲛϯ ϩⲓ ⲑⲏⲛⲟⲩ ⳿ⲙⲡⲓⲣⲱⲙⲓ ⳿ⲙⲃⲉⲣⲓ ⲫⲏⲉⲑⲛⲁⲉⲣⲃⲉⲣⲓ ϧⲉⲛ ⲟⲩⲥⲱⲟⲩⲛ ⲕⲁⲧⲁ ⳿ⲧϩⲓⲕⲱⲛ ⳿ⲙⲫⲏⲉⲧⲁϥⲥⲟⲛⲧϥ.
11 ੧੧ ਉੱਥੇ ਯੂਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੂਥੀ, ਗੁਲਾਮ ਅਤੇ ਅਜ਼ਾਦ, ਕੋਈ ਵੀ ਨਹੀਂ ਹੋ ਸਕਦਾ ਪਰ ਮਸੀਹ ਸਭ ਕੁਝ ਅਤੇ ਸਾਰਿਆਂ ਵਿੱਚ ਹੈ।
ⲓ̅ⲁ̅ⲡⲓⲙⲁ ⲉⲧⲉ⳿ⲙⲙⲟⲛ ⲟⲩⲉⲓⲛⲓⲛ ⳿ⲙⲙⲟϥ ⲛⲉⲙ ⲟⲩⲓⲟⲩⲇⲁⲓ ⲥⲉⲃⲓ ⲛⲉⲙ ⲙⲉⲧⲁⲧⲥⲉⲃⲓ ⲃⲁⲣⲃⲁⲣⲟⲥ ⳿ⲥⲕⲩⲑⲟⲥ ⲃⲱⲕ ⲟⲩⲟϩ ⲣⲉⲙϩⲉ ⲁⲗⲗⲁ ϩⲱⲃ ⲛⲓⲃⲉⲛ ϧⲉⲛ ⲟⲩⲟⲛ ⲛⲓⲃⲉⲛ Ⲡⲭ̅ⲥ̅.
12 ੧੨ ਸੋ ਤੁਸੀਂ ਪਰਮੇਸ਼ੁਰ ਦੇ ਚੁਣਿਆਂ ਹੋਇਆਂ ਵਾਂਗੂੰ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲ, ਦਿਆਲਗੀ, ਅਧੀਨਗੀ, ਨਰਮਾਈ ਅਤੇ ਸੰਜਮ ਨੂੰ ਪਹਿਨ ਲਓ।
ⲓ̅ⲃ̅ⲙⲟⲓ ⲟⲩⲛ ϩⲓ ⲑⲏⲛⲟⲩ ⳿ⲙ⳿ⲫⲣⲏϯ ⳿ⲛϩⲁⲛⲥⲱⲧⲡ ⳿ⲛⲧⲉ ⲫϯ ⲉⲩⲟⲩⲁⲃ ⲟⲩⲟϩ ⳿ⲙⲙⲉⲛⲣⲓⲧ ⳿ⲛϩⲁⲛⲙⲉⲧϣⲁⲛ⳿ⲑⲙⲁϧⲧ ⳿ⲛⲧⲉ ⲟⲩⲙⲉⲧⲣⲉϥϣⲉⲛϩⲏ ⲧ ⳿ⲛⲟⲩⲙⲉⲧϩⲉⲗϫⲉ ⳿ⲛⲟⲩⲑⲉⲃⲓⲟ ⳿ⲛϩⲏⲧ ⳿ⲛⲟⲩⲙⲉⲧⲣⲉⲙⲣⲁⲩϣ ⳿ⲛⲟⲩⲙⲉⲧⲣⲉϥⲱⲟⲩ ⳿ⲛϩⲏⲧ.
13 ੧੩ ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੇ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੂ ਨੇ ਵੀ ਤੁਹਾਨੂੰ ਮਾਫ਼ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ।
ⲓ̅ⲅ̅ⲉⲣⲉⲧⲉⲛⲉⲣⲁⲛⲉⲭⲉⲥⲑⲉ ⳿ⲛⲛⲉⲧⲉⲛⲉⲣⲏⲟⲩ ⲟⲩⲟϩ ⲉⲣⲉⲧⲉⲛⲭⲱ ⳿ⲉⲃⲟⲗ ⳿ⲛⲛⲉⲧⲉⲛⲉⲣⲏⲟⲩ ⲉϣⲱⲡ ⳿ⲉⲟⲩⲟⲛ ⲟⲩⲁⲣⲓⲕⲓ ⲟⲩⲧⲉ ⲟⲩⲁⲓ ⲛⲉⲙ ⲟⲩⲁⲓ ⲕⲁⲧⲁ⳿ⲫⲣⲏϯ ⲉⲧⲁ Ⲡⲭ̅ⲥ̅ ⲭⲱ ⲛⲱⲧⲉⲛ ⳿ⲉⲃⲟⲗ ⲡⲁⲓⲣⲏϯ ⳿ⲛⲑⲱⲧⲉⲛ ϩⲱⲧⲉⲛ.
14 ੧੪ ਅਤੇ ਇਨ੍ਹਾਂ ਸਭ ਦੇ ਉੱਤੋਂ ਦੀ ਪਿਆਰ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।
ⲓ̅ⲇ̅⳿ⲉ⳿ϩⲣⲏⲓ ⲇⲉ ⳿ⲉϫⲉⲛ ⲛⲁⲓ ⲧⲏⲣⲟⲩ ϯ ⲁⲅⲁⲡⲏ ⲉⲧⲉ ⲡⲓⲙⲟⲩⲣ ⲡⲉ ⳿ⲛⲧⲉ ⲡⲓϫⲱⲕ ⳿ⲉⲃⲟⲗ.
15 ੧੫ ਅਤੇ ਮਸੀਹ ਦੀ ਸ਼ਾਂਤੀ ਜਿਸ ਦੇ ਲਈ ਤੁਸੀਂ ਇੱਕੋ ਦੇਹ ਹੋ ਕੇ ਸੱਦੇ ਵੀ ਗਏ ਹੋ, ਤੁਹਾਡਿਆਂ ਮਨਾਂ ਵਿੱਚ ਰਾਜ ਕਰੇ ਅਤੇ ਤੁਸੀਂ ਧੰਨਵਾਦ ਕਰਿਆ ਕਰੋ।
ⲓ̅ⲉ̅ⲟⲩⲟϩ ϯϩⲓⲣⲏⲛⲏ ⳿ⲛⲧⲉ Ⲡⲭ̅ⲥ̅ ⲙⲁⲣⲉⲥⲧⲁϫⲣⲟ ⳿ⲛ⳿ϧⲣⲏⲓ ϧⲉⲛ ⲛⲉⲧⲉⲛϩⲏⲧ ⲑⲁⲓ ⲉⲧⲁⲩⲑⲁϩⲉⲙ ⲑⲏⲛⲟⲩ ⳿ⲉⲣⲟⲥ ϧⲉⲛ ⲟⲩⲥⲱⲙⲁ ⳿ⲛⲟⲩⲱⲧ ⲟⲩⲟϩ ϣⲱⲡⲓ ⲉⲣⲉⲧⲉⲛⲟⲓ ⳿ⲛⲣⲉϥϣⲉⲡ⳿ϩⲙⲟⲧ.
16 ੧੬ ਮਸੀਹ ਦਾ ਬਚਨ ਪੂਰੀ ਬੁੱਧ ਨਾਲ ਤੁਹਾਡੇ ਵਿੱਚ ਬਹੁਤਾ ਕਰਕੇ ਵਸੇ ਅਤੇ ਤੁਸੀਂ ਜ਼ਬੂਰਾਂ, ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਇੱਕ ਦੂਏ ਨੂੰ ਉਪਦੇਸ਼ ਦਿਆ ਕਰੋ ਅਤੇ ਸੁਚੇਤ ਕਰੋ ਅਤੇ ਧੰਨਵਾਦੀ ਹੋ ਕੇ ਪਰਮੇਸ਼ੁਰ ਦੇ ਲਈ ਆਪਣੇ ਮਨਾਂ ਵਿੱਚ ਗਾਇਆ ਕਰੋ।
ⲓ̅ⲋ̅ⲡⲓⲥⲁϫⲓ ⳿ⲛⲧⲉ Ⲡ⳪ ⲙⲁⲣⲉϥϣⲱⲡⲓ ϧⲉⲛ ⲑⲏⲛⲟⲩ ϧⲉⲛ ⲟⲩⲙⲉⲧⲣⲁⲙⲁ⳿ⲟ ϧⲉⲛ ⳿ⲥⲃⲱ ⲛⲓⲃⲉⲛ ⲉⲣⲉⲧⲉⲛϯ⳿ⲥⲃⲱ ⲟⲩⲟϩ ⲉⲣⲉⲧⲉⲛ⳿ⲧⲥⲁⲃⲟ ⳿ⲙⲙⲱⲧⲉⲛ ϧⲉⲛ ϩⲁⲛⲯⲁⲗⲙⲟⲥ ⲛⲉⲙ ϩⲁⲛ⳿ⲥⲙⲟⲩ ⲛⲉⲙ ϩⲁⲛϩⲱⲇⲏ ⳿ⲙⲡ͞ⲛⲁ̅ⲧⲓⲕⲟⲛ ⲉⲣⲉⲧⲉⲛϩⲱⲥ ⳿ⲉⲫϯ ϧⲉⲛ ⲛⲉⲧⲉⲛϩⲏⲧ ϧⲉⲛ ⲟⲩϣⲉⲡ⳿ϩⲙⲟⲧ.
17 ੧੭ ਅਤੇ ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕੰਮ ਸੱਭੋ ਹੀ ਪ੍ਰਭੂ ਯਿਸੂ ਦੇ ਨਾਮ ਉੱਤੇ ਕਰੋ ਅਤੇ ਉਹ ਦੇ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ।
ⲓ̅ⲍ̅ⲟⲩⲟϩ ϩⲱⲃ ⲛⲓⲃⲉⲛ ⲉⲧⲉⲧⲉⲛⲛⲁⲁⲓⲧⲟⲩ ϧⲉⲛ ⳿ⲡⲥⲁϫⲓ ⲓⲉ ϧⲉⲛ ⳿ⲡϩⲱⲃ ⲛⲓⲃⲉⲛ ϧⲉⲛ ⳿ⲫⲣⲁⲛ ⳿ⲙⲡⲉⲛ⳪ Ⲓⲏ̅ⲥ̅ Ⲡⲭ̅ⲥ̅ ⲉⲣⲉⲧⲉⲛϣⲉⲡ⳿ϩⲙⲟⲧ ⳿ⲛⲧⲉⲛ ⲫϯ ⳿ⲫⲓⲱⲧ ⳿ⲉⲃⲟⲗ ϩⲓⲧⲟⲧϥ.
18 ੧੮ ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਵਿੱਚ ਯੋਗ ਹੈ।
ⲓ̅ⲏ̅ⲛⲓϩⲓ⳿ⲟⲙⲓ ⲙⲁϭⲛⲉϫⲱⲧⲉⲛ ⳿ⲛⲛⲉⲧⲉⲛϩⲁⲓ ⳿ⲙ⳿ⲫⲣⲏϯ ⲉⲧⲥⲉⲙ⳿ⲡϣⲁ ϧⲉⲛ Ⲡ⳪.
19 ੧੯ ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪਿਆਰ ਰੱਖੋ ਅਤੇ ਉਨ੍ਹਾਂ ਨਾਲ ਕਠੋਰ ਨਾ ਹੋਵੋ।
ⲓ̅ⲑ̅ⲛⲓⲣⲱⲙⲓ ⲁⲣⲓⲁⲅⲁⲡⲁⲛ ⳿ⲛⲛⲉⲧⲉⲛϩⲓ⳿ⲟⲙⲓ ⲟⲩⲟϩ ⳿ⲙⲡⲉⲣϫⲱⲛⲧ ⲟⲩⲃⲏⲟⲩ.
20 ੨੦ ਹੇ ਬੱਚਿਓ, ਤੁਸੀਂ ਹਰੇਕ ਗੱਲ ਵਿੱਚ ਆਪਣੇ-ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੂ ਵਿੱਚ ਇਹ ਗੱਲ ਚੰਗੀ ਹੈ।
ⲕ̅ⲛⲓϣⲏⲣⲓ ⲥⲱⲧⲉⲙ ⳿ⲛⲥⲁ ⲛⲉⲧⲉⲛⲓⲟϯ ϧⲉⲛ ϩⲱⲃ ⲛⲓⲃⲉⲛ ⲫⲁⲓ ⲅⲁⲣ ⲡⲉⲑⲣⲁⲛⲁϥ ⳿ⲙⲠ⳪.
21 ੨੧ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਗੁੱਸਾ ਨਾ ਦਿਲਾਓ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਉਹ ਹੌਂਸਲਾ ਛੱਡ ਦੇਣ।
ⲕ̅ⲁ̅ⲛⲓⲓⲟϯ ⳿ⲙⲡⲉⲣϯϫⲱⲛⲧ ⳿ⲛⲛⲉⲧⲉⲛϣⲏⲣⲓ ϩⲓⲛⲁ ⳿ⲛⲥⲉ⳿ϣⲧⲉⲙⲉⲣ⳿ⲙⲕⲁϩ ⳿ⲛϩⲏⲧ.
22 ੨੨ ਹੇ ਨੌਕਰੋ, ਤੁਸੀਂ ਹਰੇਕ ਗੱਲ ਵਿੱਚ ਆਪਣੇ ਸੰਸਾਰਕ ਮਾਲਕਾਂ ਦੇ ਆਗਿਆਕਾਰੀ ਬਣੋ ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗੂੰ ਦਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੂ ਦੇ ਡਰ ਨਾਲ ਕਰੋ।
ⲕ̅ⲃ̅ⲛⲓⲉⲃⲓⲁⲓⲕ ⲥⲱⲧⲉⲙ ⳿ⲛⲥⲁ ⲛⲉⲧⲉⲛϭⲓⲥⲉⲩ ⲕⲁⲧⲁ ⲥⲁⲣⲝ ϧⲉⲛ ϩⲱⲃ ⲛⲓⲃⲉⲛ ϧⲉⲛ ⲟⲩⲙⲉⲧⲃⲁⲗ ⳿ⲙⲃⲱⲕ ⲁⲛ ⳿ⲙ⳿ⲫⲣⲏϯ ⳿ⲛϩⲁⲛⲣⲉϥⲣⲁⲛⲱⲟⲩ ⳿ⲛⲛⲓⲣⲱⲙⲓ ⲁⲗⲗⲁ ϧⲉⲛ ⲟⲩϩⲁⲡⲗⲟⲩⲥ ⳿ⲛⲧⲉ ⲡⲉⲧⲉⲛϩⲏⲧ ϩⲱⲥ ⲉⲣⲉⲧⲉⲛⲉⲣϩⲟϯ ϧⲁ⳿ⲧϩⲏ ⳿ⲙⲡϭ̅ ⲥ̅.
23 ੨੩ ਜੋ ਕੁਝ ਤੁਸੀਂ ਕਰੋ ਸੋ ਮਨ ਲਗਾ ਕੇ ਪ੍ਰਭੂ ਦੇ ਲਈ ਕਰੋ, ਨਾ ਕਿ ਮਨੁੱਖਾਂ ਦੇ ਲਈ।
ⲕ̅ⲅ̅ⲡⲉⲧⲉⲧⲉⲛⲛⲁⲁⲓϥ ⳿ⲉⲃⲟⲗ ϧⲉⲛ ⲧⲉⲧⲉⲛ ⲯⲩⲭⲏ ⲁⲣⲓϩⲱⲃ ϩⲱⲥ ⲉⲣⲉⲧⲉⲛ⳿ⲓⲣⲓ ⳿ⲙⲠ⳪ ⲟⲩⲟϩ ⲣⲱⲙⲓ ⲁⲛ.
24 ੨੪ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪ੍ਰਭੂ ਤੋਂ ਵਿਰਾਸਤ ਦਾ ਇਨਾਮ ਮਿਲੇਗਾ, ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ।
ⲕ̅ⲇ̅ⲉⲣⲉⲧⲉⲛ⳿ⲉⲙⲓ ϫⲉ ⲧⲉⲧⲉⲛⲛⲁϭⲓ ⳿ⲛ⳿ⲧϣⲉⲃⲓⲱ ⳿ⲛϯ⳿ⲕⲗⲏⲣⲟⲛⲟⲙⲓⲁ ⳿ⲉⲃⲟⲗ ϩⲓⲧⲉⲛ Ⲡ⳪ ⲁⲣⲓⲃⲱⲕ ⳿ⲙⲠⲭ̅ⲥ̅ Ⲓⲏ̅ⲥ̅ ⲡⲉⲛ⳪.
25 ੨੫ ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਸ ਨੂੰ ਬੁਰੇ ਦਾ ਫਲ ਮਿਲੇਗਾ, ਅਤੇ ਉੱਥੇ ਪੱਖਪਾਤ ਨਹੀਂ ਹੁੰਦਾ।
ⲕ̅ⲉ̅ⲫⲏ ⲅⲁⲣ ⲉⲧϭⲓ⳿ⲛϫⲟⲛⲥ ⳿ϥⲛⲁϭⲓ ⳿ⲙⲡⲉϥϭⲓ⳿ⲛϫⲟⲛⲥ ⲉⲧⲁϥⲁⲓϥ ⲟⲩⲟϩ ⳿ⲙⲙⲟⲛ ϫⲟⲩϣⲧ ⳿ⲉϩⲟ ⲛⲁϩⲣⲁϥ