< ਕੁਲੁੱਸੀਆਂ ਨੂੰ 1 >
1 ੧ ਪੌਲੁਸ ਵੱਲੋਂ, ਜੋ ਪਰਮੇਸ਼ੁਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ ਵੱਲੋਂ।
ਈਸ਼੍ਵਰਸ੍ਯੇੱਛਯਾ ਯੀਸ਼ੁਖ੍ਰੀਸ਼਼੍ਟਸ੍ਯ ਪ੍ਰੇਰਿਤਃ ਪੌਲਸ੍ਤੀਮਥਿਯੋ ਭ੍ਰਾਤਾ ਚ ਕਲਸੀਨਗਰਸ੍ਥਾਨ੍ ਪਵਿਤ੍ਰਾਨ੍ ਵਿਸ਼੍ਵਸ੍ਤਾਨ੍ ਖ੍ਰੀਸ਼਼੍ਟਾਸ਼੍ਰਿਤਭ੍ਰਾਤ੍ਰੁʼਨ੍ ਪ੍ਰਤਿ ਪਤ੍ਰੰ ਲਿਖਤਃ|
2 ੨ ਅੱਗੇ ਯੋਗ ਉਨ੍ਹਾਂ ਸੰਤਾਂ ਨੂੰ ਜਿਹੜੇ ਕੁਲੁੱਸੈ ਦੇ ਵਾਸੀ ਅਤੇ ਮਸੀਹ ਵਿੱਚ ਵਿਸ਼ਵਾਸਯੋਗ ਭਰਾ ਹਨ ਸਾਡੇ ਪਿਤਾ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
ਅਸ੍ਮਾਕੰ ਤਾਤ ਈਸ਼੍ਵਰਃ ਪ੍ਰਭੁ ਰ੍ਯੀਸ਼ੁਖ੍ਰੀਸ਼਼੍ਟਸ਼੍ਚ ਯੁਸ਼਼੍ਮਾਨ੍ ਪ੍ਰਤਿ ਪ੍ਰਸਾਦੰ ਸ਼ਾਨ੍ਤਿਞ੍ਚ ਕ੍ਰਿਯਾਸ੍ਤਾਂ|
3 ੩ ਅਸੀਂ ਪਰਮੇਸ਼ੁਰ ਦਾ ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੈ ਧੰਨਵਾਦ ਕਰਦੇ ਅਤੇ ਹਰ ਰੋਜ਼ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ।
ਖ੍ਰੀਸ਼਼੍ਟੇ ਯੀਸ਼ੌ ਯੁਸ਼਼੍ਮਾਕੰ ਵਿਸ਼੍ਵਾਸਸ੍ਯ ਸਰ੍ੱਵਾਨ੍ ਪਵਿਤ੍ਰਲੋਕਾਨ੍ ਪ੍ਰਤਿ ਪ੍ਰੇਮ੍ਨਸ਼੍ਚ ਵਾਰ੍ੱਤਾਂ ਸ਼੍ਰੁਤ੍ਵਾ
4 ੪ ਜਦੋਂ ਅਸੀਂ ਤੁਹਾਡੇ ਵਿਸ਼ਵਾਸ ਦੀ ਜਿਹੜਾ ਮਸੀਹ ਯਿਸੂ ਉੱਤੇ ਹੈ ਅਤੇ ਉਸ ਪਿਆਰ ਦੀ ਜੋ ਤੁਸੀਂ ਸਾਰੇ ਸੰਤਾਂ ਨਾਲ ਕਰਦੇ ਹੋ ਖ਼ਬਰ ਸੁਣੀ।
ਵਯੰ ਸਦਾ ਯੁਸ਼਼੍ਮਦਰ੍ਥੰ ਪ੍ਰਾਰ੍ਥਨਾਂ ਕੁਰ੍ੱਵਨ੍ਤਃ ਸ੍ਵਰ੍ਗੇ ਨਿਹਿਤਾਯਾ ਯੁਸ਼਼੍ਮਾਕੰ ਭਾਵਿਸਮ੍ਪਦਃ ਕਾਰਣਾਤ੍ ਸ੍ਵਕੀਯਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਤਾਤਮ੍ ਈਸ਼੍ਵਰੰ ਧਨ੍ਯੰ ਵਦਾਮਃ|
5 ੫ ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ ਜਿਸ ਦੀ ਖ਼ਬਰ ਤੁਸੀਂ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਅੱਗੋਂ ਸੁਣੀ।
ਯੂਯੰ ਤਸ੍ਯਾ ਭਾਵਿਸਮ੍ਪਦੋ ਵਾਰ੍ੱਤਾਂ ਯਯਾ ਸੁਸੰਵਾਦਰੂਪਿਣ੍ਯਾ ਸਤ੍ਯਵਾਣ੍ਯਾ ਜ੍ਞਾਪਿਤਾਃ
6 ੬ ਅਤੇ ਉਹ ਤੁਹਾਡੇ ਕੋਲ ਆ ਪਹੁੰਚੀ ਅਤੇ ਜਿਵੇਂ ਉਹ ਸਾਰੇ ਸੰਸਾਰ ਵਿੱਚ ਵੀ ਫੈਲਦੀ ਅਤੇ ਵਧਦੀ ਹੈ ਤਿਵੇਂ ਉਸ ਦਿਨ ਤੋਂ ਜਦ ਤੁਸੀਂ ਉਸ ਨੂੰ ਸੁਣਿਆ ਅਤੇ ਪਰਮੇਸ਼ੁਰ ਦੀ ਕਿਰਪਾ ਨੂੰ ਸਚਿਆਈ ਨਾਲ ਪਛਾਣਿਆ ਤੁਹਾਡੇ ਵਿੱਚ ਵੀ ਫੈਲਦੀ ਅਤੇ ਵਧਦੀ ਹੈ।
ਸਾ ਯਦ੍ਵਤ੍ ਕ੍ਰੁʼਸ੍ਨੰ ਜਗਦ੍ ਅਭਿਗੱਛਤਿ ਤਦ੍ਵਦ੍ ਯੁਸ਼਼੍ਮਾਨ੍ ਅਪ੍ਯਭ੍ਯਗਮਤ੍, ਯੂਯਞ੍ਚ ਯਦ੍ ਦਿਨਮ੍ ਆਰਭ੍ਯੇਸ਼੍ਵਰਸ੍ਯਾਨੁਗ੍ਰਹਸ੍ਯ ਵਾਰ੍ੱਤਾਂ ਸ਼੍ਰੁਤ੍ਵਾ ਸਤ੍ਯਰੂਪੇਣ ਜ੍ਞਾਤਵਨ੍ਤਸ੍ਤਦਾਰਭ੍ਯ ਯੁਸ਼਼੍ਮਾਕੰ ਮਧ੍ਯੇ(ਅ)ਪਿ ਫਲਤਿ ਵਰ੍ੱਧਤੇ ਚ|
7 ੭ ਜਿਵੇਂ ਤੁਸੀਂ ਸਾਡੇ ਸਹਿਕਰਮੀ ਪਿਆਰੇ ਇਪਫ਼ਰਾਸ ਤੋਂ ਸਿੱਖਿਆ, ਜਿਹੜਾ ਸਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ।
ਅਸ੍ਮਾਕੰ ਪ੍ਰਿਯਃ ਸਹਦਾਸੋ ਯੁਸ਼਼੍ਮਾਕੰ ਕ੍ਰੁʼਤੇ ਚ ਖ੍ਰੀਸ਼਼੍ਟਸ੍ਯ ਵਿਸ਼੍ਵਸ੍ਤਪਰਿਚਾਰਕੋ ਯ ਇਪਫ੍ਰਾਸ੍ਤਦ੍ ਵਾਕ੍ਯੰ
8 ੮ ਜਿਸ ਨੇ ਤੁਹਾਡਾ ਉਹ ਪਿਆਰ ਵੀ ਜੋ ਆਤਮਾ ਤੋਂ ਹੈ, ਸਾਨੂੰ ਦੱਸਿਆ।
ਯੁਸ਼਼੍ਮਾਨ੍ ਆਦਿਸ਼਼੍ਟਵਾਨ੍ ਸ ਏਵਾਸ੍ਮਾਨ੍ ਆਤ੍ਮਨਾ ਜਨਿਤੰ ਯੁਸ਼਼੍ਮਾਕੰ ਪ੍ਰੇਮ ਜ੍ਞਾਪਿਤਵਾਨ੍|
9 ੯ ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਕਿ ਤੁਸੀਂ ਕਿੰਨ੍ਹਾਂ ਪਿਆਰ ਕਰਦੇ ਹੋ, ਅਸੀਂ ਵੀ ਤੁਹਾਡੇ ਲਈ ਲਗਤਾਰ ਪ੍ਰਾਰਥਨਾ ਕਰ ਰਹੇ ਹਾਂ ਪਰਮੇਸ਼ੁਰ ਤੁਹਾਨੂੰ ਬੁੱਧ ਦੇਵੇ ਤਾਂ ਜੋ ਪਵਿੱਤਰ ਆਤਮਾ ਜੋ ਸਿਖਾਉਂਦਾ ਹੈ ਉਸ ਨੂੰ ਸਮਝ ਸਕੋ
ਵਯੰ ਯਦ੍ ਦਿਨਮ੍ ਆਰਭ੍ਯ ਤਾਂ ਵਾਰ੍ੱਤਾਂ ਸ਼੍ਰੁਤਵਨ੍ਤਸ੍ਤਦਾਰਭ੍ਯ ਨਿਰਨ੍ਤਰੰ ਯੁਸ਼਼੍ਮਾਕੰ ਕ੍ਰੁʼਤੇ ਪ੍ਰਾਰ੍ਥਨਾਂ ਕੁਰ੍ੰਮਃ ਫਲਤੋ ਯੂਯੰ ਯਤ੍ ਪੂਰ੍ਣਾਭ੍ਯਾਮ੍ ਆਤ੍ਮਿਕਜ੍ਞਾਨਵੁੱਧਿਭ੍ਯਾਮ੍ ਈਸ਼੍ਵਰਸ੍ਯਾਭਿਤਮੰ ਸਮ੍ਪੂਰ੍ਣਰੂਪੇਣਾਵਗੱਛੇਤ,
10 ੧੦ ਤਾਂ ਜੋ ਤੁਸੀਂ ਅਜਿਹੀ ਸਹੀ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਚੰਗੀ ਲੱਗੇ ਅਤੇ ਹਰੇਕ ਭਲੇ ਕੰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵਧਦੇ ਰਹੋ।
ਪ੍ਰਭੋ ਰ੍ਯੋਗ੍ਯੰ ਸਰ੍ੱਵਥਾ ਸਨ੍ਤੋਸ਼਼ਜਨਕਞ੍ਚਾਚਾਰੰ ਕੁਰ੍ੱਯਾਤਾਰ੍ਥਤ ਈਸ਼੍ਵਰਜ੍ਞਾਨੇ ਵਰ੍ੱਧਮਾਨਾਃ ਸਰ੍ੱਵਸਤ੍ਕਰ੍ੰਮਰੂਪੰ ਫਲੰ ਫਲੇਤ,
11 ੧੧ ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰੱਥੀ ਹੋ ਜਾਵੋ ਤਾਂ ਜੋ ਤੁਸੀਂ ਖੁਸ਼ੀ ਨਾਲ ਅਤੇ ਧੀਰਜ ਕਰੋ।
ਯਥਾ ਚੇਸ਼੍ਵਰਸ੍ਯ ਮਹਿਮਯੁਕ੍ਤਯਾ ਸ਼ਕ੍ਤ੍ਯਾ ਸਾਨਨ੍ਦੇਨ ਪੂਰ੍ਣਾਂ ਸਹਿਸ਼਼੍ਣੁਤਾਂ ਤਿਤਿਕ੍ਸ਼਼ਾਞ੍ਚਾਚਰਿਤੁੰ ਸ਼ਕ੍ਸ਼਼੍ਯਥ ਤਾਦ੍ਰੁʼਸ਼ੇਨ ਪੂਰ੍ਣਬਲੇਨ ਯਦ੍ ਬਲਵਨ੍ਤੋ ਭਵੇਤ,
12 ੧੨ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਸਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਪਵਿੱਤਰ ਲੋਕਾਂ ਦੇ ਵਿਰਸੇ ਦੇ ਹਿੱਸੇਦਾਰ ਹੋਈਏ।
ਯਸ਼੍ਚ ਪਿਤਾ ਤੇਜੋਵਾਸਿਨਾਂ ਪਵਿਤ੍ਰਲੋਕਾਨਾਮ੍ ਅਧਿਕਾਰਸ੍ਯਾਂਸ਼ਿਤ੍ਵਾਯਾਸ੍ਮਾਨ੍ ਯੋਗ੍ਯਾਨ੍ ਕ੍ਰੁʼਤਵਾਨ੍ ਤੰ ਯਦ੍ ਧਨ੍ਯੰ ਵਦੇਤ ਵਰਮ੍ ਏਨੰ ਯਾਚਾਮਹੇ|
13 ੧੩ ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ।
ਯਤਃ ਸੋ(ਅ)ਸ੍ਮਾਨ੍ ਤਿਮਿਰਸ੍ਯ ਕਰ੍ੱਤ੍ਰੁʼਤ੍ਵਾਦ੍ ਉੱਧ੍ਰੁʼਤ੍ਯ ਸ੍ਵਕੀਯਸ੍ਯ ਪ੍ਰਿਯਪੁਤ੍ਰਸ੍ਯ ਰਾਜ੍ਯੇ ਸ੍ਥਾਪਿਤਵਾਨ੍|
14 ੧੪ ਉਸ ਦੇ ਵਿੱਚ ਸਾਨੂੰ ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ।
ਤਸ੍ਮਾਤ੍ ਪੁਤ੍ਰਾਦ੍ ਵਯੰ ਪਰਿਤ੍ਰਾਣਮ੍ ਅਰ੍ਥਤਃ ਪਾਪਮੋਚਨੰ ਪ੍ਰਾਪ੍ਤਵਨ੍ਤਃ|
15 ੧੫ ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੌਠਾ ਹੈ।
ਸ ਚਾਦ੍ਰੁʼਸ਼੍ਯਸ੍ਯੇਸ਼੍ਵਰਸ੍ਯ ਪ੍ਰਤਿਮੂਰ੍ਤਿਃ ਕ੍ਰੁʼਤ੍ਸ੍ਨਾਯਾਃ ਸ੍ਰੁʼਸ਼਼੍ਟੇਰਾਦਿਕਰ੍ੱਤਾ ਚ|
16 ੧੬ ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੋ ਕੁਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।
ਯਤਃ ਸਰ੍ੱਵਮੇਵ ਤੇਨ ਸਸ੍ਰੁʼਜੇ ਸਿੰਹਾਸਨਰਾਜਤ੍ਵਪਰਾਕ੍ਰਮਾਦੀਨਿ ਸ੍ਵਰ੍ਗਮਰ੍ੱਤ੍ਯਸ੍ਥਿਤਾਨਿ ਦ੍ਰੁʼਸ਼੍ਯਾਦ੍ਰੁʼਸ਼੍ਯਾਨਿ ਵਸ੍ਤੂਨਿ ਸਰ੍ੱਵਾਣਿ ਤੇਨੈਵ ਤਸ੍ਮੈ ਚ ਸਸ੍ਰੁʼਜਿਰੇ|
17 ੧੭ ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸੱਭੋ ਕੁਝ ਉਸੇ ਵਿੱਚ ਸਥਿਰ ਰਹਿੰਦਾ ਹੈ।
ਸ ਸਰ੍ੱਵੇਸ਼਼ਾਮ੍ ਆਦਿਃ ਸਰ੍ੱਵੇਸ਼਼ਾਂ ਸ੍ਥਿਤਿਕਾਰਕਸ਼੍ਚ|
18 ੧੮ ਅਤੇ ਉਹ ਸਰੀਰ ਦਾ ਅਰਥਾਤ ਕਲੀਸਿਯਾ ਦਾ ਸਿਰ ਹੈ, ਉਹ ਹੀ ਆਦ ਹੈ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਹੈ ਕਿ ਉਹ ਸਭਨਾਂ ਗੱਲਾਂ ਵਿੱਚ ਪਰਧਾਨ ਹੋਵੇ।
ਸ ਏਵ ਸਮਿਤਿਰੂਪਾਯਾਸ੍ਤਨੋ ਰ੍ਮੂਰ੍ੱਧਾ ਕਿਞ੍ਚ ਸਰ੍ੱਵਵਿਸ਼਼ਯੇ ਸ ਯਦ੍ ਅਗ੍ਰਿਯੋ ਭਵੇਤ੍ ਤਦਰ੍ਥੰ ਸ ਏਵ ਮ੍ਰੁʼਤਾਨਾਂ ਮਧ੍ਯਾਤ੍ ਪ੍ਰਥਮਤ ਉੱਥਿਤੋ(ਅ)ਗ੍ਰਸ਼੍ਚ|
19 ੧੯ ਕਿਉਂ ਜੋ ਪਰਮੇਸ਼ੁਰ ਨੂੰ ਇਹ ਚੰਗਾ ਲੱਗਾ ਜੋ ਸਾਰੀ ਸੰਪੂਰਨਤਾਈ ਉਸ ਵਿੱਚ ਵੱਸੇ।
ਯਤ ਈਸ਼੍ਵਰਸ੍ਯ ਕ੍ਰੁʼਤ੍ਸ੍ਨੰ ਪੂਰ੍ਣਤ੍ਵੰ ਤਮੇਵਾਵਾਸਯਿਤੁੰ
20 ੨੦ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉੱਤੇ ਅਤੇ ਅਕਾਸ਼ ਉੱਤੇ ਸਾਰੀਆਂ ਵਸਤਾਂ ਨੂੰ ਉਹ ਦੇ ਰਾਹੀਂ, ਹਾਂ, ਉਸੇ ਦੇ ਰਾਹੀਂ ਆਪਣੇ ਨਾਲ ਮੇਲ ਮਿਲਾਵੇ।
ਕ੍ਰੁਸ਼ੇ ਪਾਤਿਤੇਨ ਤਸ੍ਯ ਰਕ੍ਤੇਨ ਸਨ੍ਧਿੰ ਵਿਧਾਯ ਤੇਨੈਵ ਸ੍ਵਰ੍ਗਮਰ੍ੱਤ੍ਯਸ੍ਥਿਤਾਨਿ ਸਰ੍ੱਵਾਣਿ ਸ੍ਵੇਨ ਸਹ ਸਨ੍ਧਾਪਯਿਤੁਞ੍ਚੇਸ਼੍ਵਰੇਣਾਭਿਲੇਸ਼਼ੇ|
21 ੨੧ ਅਤੇ ਤੁਹਾਨੂੰ ਜਿਹੜੇ ਅੱਗੇ ਵੱਖਰੇ ਹੋਏ ਅਤੇ ਆਪਣੇ ਬੁਰੇ ਕੰਮਾਂ ਦੇ ਕਾਰਨ ਮਨੋਂ ਵੈਰੀ ਸੀ।
ਪੂਰ੍ੱਵੰ ਦੂਰਸ੍ਥਾ ਦੁਸ਼਼੍ਕ੍ਰਿਯਾਰਤਮਨਸ੍ਕਤ੍ਵਾਤ੍ ਤਸ੍ਯ ਰਿਪਵਸ਼੍ਚਾਸ੍ਤ ਯੇ ਯੂਯੰ ਤਾਨ੍ ਯੁਸ਼਼੍ਮਾਨ੍ ਅਪਿ ਸ ਇਦਾਨੀਂ ਤਸ੍ਯ ਮਾਂਸਲਸ਼ਰੀਰੇ ਮਰਣੇਨ ਸ੍ਵੇਨ ਸਹ ਸਨ੍ਧਾਪਿਤਵਾਨ੍|
22 ੨੨ ਉਸ ਨੇ ਹੁਣ ਉਹ ਦੇ ਸਰੀਰ ਨਾਲ ਮੌਤ ਦੇ ਵਸੀਲੇ ਮੇਲ ਕਰਾਇਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼, ਅਤੇ ਬੇਇਲਜ਼ਾਮ ਆਪਣੇ ਸਨਮੁਖ ਖੜ੍ਹਾ ਕਰੇ।
ਯਤਃ ਸ ਸ੍ਵਸੰਮੁਖੇ ਪਵਿਤ੍ਰਾਨ੍ ਨਿਸ਼਼੍ਕਲਙ੍ਕਾਨ੍ ਅਨਿਨ੍ਦਨੀਯਾਂਸ਼੍ਚ ਯੁਸ਼਼੍ਮਾਨ੍ ਸ੍ਥਾਪਯਿਤੁਮ੍ ਇੱਛਤਿ|
23 ੨੩ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ, ਉਸ ਤੋਂ ਪਿਛੇ ਨਾ ਹੋਵੋਂ ਜਿਸ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਸੇਵਕ ਮੈਂ ਪੌਲੁਸ ਹਾਂ।
ਕਿਨ੍ਤ੍ਵੇਤਦਰ੍ਥੰ ਯੁਸ਼਼੍ਮਾਭਿ ਰ੍ਬੱਧਮੂਲੈਃ ਸੁਸ੍ਥਿਰੈਸ਼੍ਚ ਭਵਿਤਵ੍ਯਮ੍, ਆਕਾਸ਼ਮਣ੍ਡਲਸ੍ਯਾਧਃਸ੍ਥਿਤਾਨਾਂ ਸਰ੍ੱਵਲੋਕਾਨਾਂ ਮਧ੍ਯੇ ਚ ਘੁਸ਼਼੍ਯਮਾਣੋ ਯਃ ਸੁਸੰਵਾਦੋ ਯੁਸ਼਼੍ਮਾਭਿਰਸ਼੍ਰਾਵਿ ਤੱਜਾਤਾਯਾਂ ਪ੍ਰਤ੍ਯਾਸ਼ਾਯਾਂ ਯੁਸ਼਼੍ਮਾਭਿਰਚਲੈ ਰ੍ਭਵਿਤਵ੍ਯੰ|
24 ੨੪ ਹੁਣ ਮੈਂ ਆਪਣਿਆਂ ਉਨ੍ਹਾਂ ਦੁੱਖਾਂ ਵਿੱਚ ਜੋ ਤੁਹਾਡੇ ਲਈ ਝੱਲਦਾ ਹਾਂ ਤੇ ਅਨੰਦ ਹਾਂ ਅਤੇ ਮਸੀਹ ਦਿਆਂ ਦੁੱਖ ਦਾ ਘਾਟਾ ਮੈਂ ਉਹ ਦੀ ਦੇਹੀ ਅਰਥਾਤ ਕਲੀਸਿਯਾ ਦੇ ਲਈ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ
ਤਸ੍ਯ ਸੁਸੰਵਾਦਸ੍ਯੈਕਃ ਪਰਿਚਾਰਕੋ ਯੋ(ਅ)ਹੰ ਪੌਲਃ ਸੋ(ਅ)ਹਮ੍ ਇਦਾਨੀਮ੍ ਆਨਨ੍ਦੇਨ ਯੁਸ਼਼੍ਮਦਰ੍ਥੰ ਦੁਃਖਾਨਿ ਸਹੇ ਖ੍ਰੀਸ਼਼੍ਟਸ੍ਯ ਕ੍ਲੇਸ਼ਭੋਗਸ੍ਯ ਯੋਂਸ਼ੋ(ਅ)ਪੂਰ੍ਣਸ੍ਤਮੇਵ ਤਸ੍ਯ ਤਨੋਃ ਸਮਿਤੇਃ ਕ੍ਰੁʼਤੇ ਸ੍ਵਸ਼ਰੀਰੇ ਪੂਰਯਾਮਿ ਚ|
25 ੨੫ ਮੈਂ ਉਸ ਕਲੀਸਿਯਾ ਦਾ ਸੇਵਕ ਹੋਇਆ ਉਹ ਮੁਖ਼ਤਿਆਰੀ ਜੋ ਮੈਨੂੰ ਪਰਮੇਸ਼ੁਰ ਦੀ ਵੱਲੋਂ ਤੁਹਾਡੇ ਲਈ ਦਿੱਤੀ ਹੋਈ ਹੈ ਕਿ ਮੈਂ ਪਰਮੇਸ਼ੁਰ ਦੇ ਬਚਨ ਦਾ ਪੂਰਾਂ ਪ੍ਰਚਾਰ ਕਰਾਂ।
ਯਤ ਈਸ਼੍ਵਰਸ੍ਯ ਮਨ੍ਤ੍ਰਣਯਾ ਯੁਸ਼਼੍ਮਦਰ੍ਥਮ੍ ਈਸ਼੍ਵਰੀਯਵਾਕ੍ਯਸ੍ਯ ਪ੍ਰਚਾਰਸ੍ਯ ਭਾਰੋ ਮਯਿ ਸਮਪਿਤਸ੍ਤਸ੍ਮਾਦ੍ ਅਹੰ ਤਸ੍ਯਾਃ ਸਮਿਤੇਃ ਪਰਿਚਾਰਕੋ(ਅ)ਭਵੰ|
26 ੨੬ ਅਰਥਾਤ ਉਸ ਭੇਤ ਦੀ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਪਰ ਹੁਣ ਉਹ ਦੇ ਸੰਤਾਂ ਉੱਤੇ ਪਰਗਟ ਹੋਇਆ। (aiōn )
ਤਤ੍ ਨਿਗੂਢੰ ਵਾਕ੍ਯੰ ਪੂਰ੍ੱਵਯੁਗੇਸ਼਼ੁ ਪੂਰ੍ੱਵਪੁਰੁਸ਼਼ੇਭ੍ਯਃ ਪ੍ਰੱਛੰਨਮ੍ ਆਸੀਤ੍ ਕਿਨ੍ਤ੍ਵਿਦਾਨੀਂ ਤਸ੍ਯ ਪਵਿਤ੍ਰਲੋਕਾਨਾਂ ਸੰਨਿਧੌ ਤੇਨ ਪ੍ਰਾਕਾਸ਼੍ਯਤ| (aiōn )
27 ੨੭ ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਪ੍ਰਗਟ ਕਰਨਾ ਚਾਹਿਆ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੀ ਮਹਿਮਾ ਦਾ ਧਨ ਕੀ ਹੈ, ਸੋ ਇਹ ਮਸੀਹ ਤੁਹਾਡੇ ਵਿੱਚ ਪਰਤਾਪ ਦੀ ਆਸ ਹੈ।
ਯਤੋ ਭਿੰਨਜਾਤੀਯਾਨਾਂ ਮਧ੍ਯੇ ਤਤ੍ ਨਿਗੂਢਵਾਕ੍ਯੰ ਕੀਦ੍ਰੁʼੱਗੌਰਵਨਿਧਿਸਮ੍ਬਲਿਤੰ ਤਤ੍ ਪਵਿਤ੍ਰਲੋਕਾਨ੍ ਜ੍ਞਾਪਯਿਤੁਮ੍ ਈਸ਼੍ਵਰੋ(ਅ)ਭ੍ਯਲਸ਼਼ਤ੍| ਯੁਸ਼਼੍ਮਨ੍ਮਧ੍ਯਵਰ੍ੱਤੀ ਖ੍ਰੀਸ਼਼੍ਟ ਏਵ ਸ ਨਿਧਿ ਰ੍ਗੈਰਵਾਸ਼ਾਭੂਮਿਸ਼੍ਚ|
28 ੨੮ ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ।
ਤਸ੍ਮਾਦ੍ ਵਯੰ ਤਮੇਵ ਘੋਸ਼਼ਯਨ੍ਤੋ ਯਦ੍ ਏਕੈਕੰ ਮਾਨਵੰ ਸਿੱਧੀਭੂਤੰ ਖ੍ਰੀਸ਼਼੍ਟੇ ਸ੍ਥਾਪਯੇਮ ਤਦਰ੍ਥਮੇਕੈਕੰ ਮਾਨਵੰ ਪ੍ਰਬੋਧਯਾਮਃ ਪੂਰ੍ਣਜ੍ਞਾਨੇਨ ਚੈਕੈਕੰ ਮਾਨਵੰ ਉਪਦਿਸ਼ਾਮਃ|
29 ੨੯ ਅਤੇ ਇਸ ਲਈ ਮੈਂ ਉਹ ਦੀ ਸ਼ਕਤੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਦਾਂ ਹੈ, ਤਨੋਂ ਮਨੋਂ ਮਿਹਨਤ ਕਰਦਾ ਹਾਂ।
ਏਤਦਰ੍ਥੰ ਤਸ੍ਯ ਯਾ ਸ਼ਕ੍ਤਿਃ ਪ੍ਰਬਲਰੂਪੇਣ ਮਮ ਮਧ੍ਯੇ ਪ੍ਰਕਾਸ਼ਤੇ ਤਯਾਹੰ ਯਤਮਾਨਃ ਸ਼੍ਰਾਭ੍ਯਾਮਿ|