< ਆਮੋਸ 7 >

1 ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਉਹ ਨੇ ਹਾੜ੍ਹੀ ਦੀ ਫ਼ਸਲ ਦੇ ਉੱਗਣ ਦੇ ਅਰੰਭ ਵਿੱਚ ਟਿੱਡੀਆਂ ਪੈਦਾ ਕੀਤੀਆਂ, ਜਦ ਰਾਜਾ ਦੇ ਹਿੱਸੇ ਦੀ ਕਟਾਈ ਹੋ ਚੁੱਕੀ ਸੀ ਅਤੇ ਦੂਜੀ ਫ਼ਸਲ ਤਿਆਰ ਹੋ ਰਹੀ ਸੀ।
Ily dolgot láttatott velem az Úr Isten; Ímé, teremte sáskát a sarjúfakadás kezdetén, és ímé sarjú vala a királyi kaszálás után!
2 ਜਦ ਉਹ ਦੇਸ਼ ਦਾ ਘਾਹ ਖਾ ਚੁੱਕੀਆਂ, ਤਦ ਮੈਂ ਕਿਹਾ, “ਹੇ ਪ੍ਰਭੂ ਯਹੋਵਾਹ, ਮੁਆਫ਼ ਕਰ! ਯਾਕੂਬ ਕਿਵੇਂ ਸਥਿਰ ਰਹੇਗਾ, ਉਹ ਬਹੁਤ ਕਮਜ਼ੋਰ ਹੈ?”
És lőn, hogy a mint felemésztette a földnek füvét, azt mondám: Uram, Isten! légy kegyelmes, kérlek! Hogyan állhasson meg Jákób, hiszen kicsiny?!
3 ਇਸ ਦੇ ਵਿਖੇ ਯਹੋਵਾਹ ਪਛਤਾਇਆ ਅਤੇ ਉਸਨੇ ਕਿਹਾ, “ਅਜਿਹਾ ਨਹੀਂ ਹੋਵੇਗਾ।”
Megengesztelődék az Úr e dologban: Nem lesz meg! mondá az Úr.
4 ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਯਹੋਵਾਹ ਨੇ ਅੱਗ ਨਾਲ ਫ਼ੈਸਲਾ ਕਰਨਾ ਚਾਹਿਆ ਅਤੇ ਉਸ ਅੱਗ ਨੇ ਵੱਡੇ ਸਾਗਰ ਨੂੰ ਸੁਕਾ ਦਿੱਤਾ ਅਤੇ ਧਰਤੀ ਵੀ ਭਸਮ ਹੋਣ ਲੱਗੀ।
Ily dolgot láttatott velem az Úr Isten: Ímé, tüzet híva elő ítéletre az Úr Isten, és megemészté az a nagy mélységet, és megemészté az országot.
5 ਤਦ ਮੈਂ ਕਿਹਾ, “ਹੇ ਪ੍ਰਭੂ ਯਹੋਵਾਹ, ਮੈਂ ਬੇਨਤੀ ਕਰਦਾ ਹਾਂ, ਰੁੱਕ ਜਾ! ਨਹੀਂ ਤਾਂ ਯਾਕੂਬ ਕਿਵੇਂ ਸਥਿਰ ਰਹੇਗਾ? ਉਹ ਬਹੁਤ ਕਮਜ਼ੋਰ ਹੈ?”
De mondám: Uram, Isten! hagyd abba, kérlek! Hogyan állhatna meg Jákób; hiszen kicsiny?!
6 ਇਸ ਦੇ ਵਿਖੇ ਵੀ ਯਹੋਵਾਹ ਪਛਤਾਇਆ ਅਤੇ ਪ੍ਰਭੂ ਯਹੋਵਾਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”
Megengesztelődék az Úr e dologban: Ez sem lészen meg, mondá az Úr Isten!
7 ਉਸ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ।
Ily dolgot láttatott velem: Ímé, ott állott az Úr egy függőleges kőfalon, és a kezében mérő-zsinór vala.
8 ਤਦ ਯਹੋਵਾਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈਂ?” ਮੈਂ ਉੱਤਰ ਦਿੱਤਾ, “ਇੱਕ ਸਾਹਲ।” ਤਦ ਪ੍ਰਭੂ ਨੇ ਕਿਹਾ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।
És monda az Úr nékem: Mit látsz Ámós? Én pedig mondám: Mérőzsinórt. És mondá az Úr: Ímé, mérőzsinórral mérek népemnek, az Izráelnek közepette, és nem bocsátok meg néki többé.
9 ਇਸਹਾਕ ਦੇ ਉੱਚੇ ਸਥਾਨ ਉਜਾੜ ਕੀਤੇ ਜਾਣਗੇ ਅਤੇ ਇਸਰਾਏਲ ਦੇ ਪਵਿੱਤਰ ਸਥਾਨ ਵਿਰਾਨ ਹੋ ਜਾਣਗੇ ਅਤੇ ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਆਪਣੀ ਤਲਵਾਰ ਲੈ ਕੇ ਉੱਠਾਂਗਾ।”
Bizony elpusztulnak Izsáknak magaslatai, és romba dőlnek Izráel szent helyei; és fegyverrel támadok a Jeroboám háza ellen.
10 ੧੦ ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੰਦੇਸ਼ ਭੇਜਿਆ, “ਆਮੋਸ ਨੇ ਇਸਰਾਏਲ ਦੇ ਘਰਾਣੇ ਦੇ ਵਿੱਚ ਤੇਰੇ ਵਿਰੁੱਧ ਸਾਜ਼ਿਸ਼ ਕੀਤੀ ਹੈ, ਦੇਸ਼ ਉਸ ਦੇ ਸਾਰੇ ਬਚਨਾਂ ਨੂੰ ਨਹੀਂ ਝੱਲ ਸਕਦਾ,
És elkülde Amáziás, Béth-El papja Jeroboámhoz, Izráel királyához, ezt üzenvén: Pártot ütött ellened Ámós az Izráel házában; nem tűrheti az ország az ő mindenféle beszédét.
11 ੧੧ ਕਿਉਂਕਿ ਆਮੋਸ ਇਹ ਕਹਿੰਦਾ ਹੈ, ਯਾਰਾਬੁਆਮ ਤਲਵਾਰ ਨਾਲ ਮਾਰਿਆ ਜਾਵੇਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਗ਼ੁਲਾਮੀ ਵਿੱਚ ਚਲਿਆ ਜਾਵੇਗਾ।”
Mert így beszél Ámós: Fegyver által hal meg Jeroboám, az Izráel pedig fogságba vitetik az ő földéről!
12 ੧੨ ਤਦ ਅਮਸਯਾਹ ਨੇ ਆਮੋਸ ਨੂੰ ਕਿਹਾ, “ਹੇ ਦਰਸ਼ਣ ਵੇਖਣ ਵਾਲੇ, ਜਾ, ਇੱਥੋਂ ਨਿੱਕਲ ਕੇ ਯਹੂਦਾਹ ਦੇ ਦੇਸ਼ ਨੂੰ ਭੱਜ ਜਾ! ਉੱਥੇ ਹੀ ਰੋਟੀ ਖਾ ਅਤੇ ਉੱਥੇ ਹੀ ਭਵਿੱਖਬਾਣੀ ਕਰ
Ámósnak pedig így szólt Amáziás: Menj el, próféta! Fuss el a Júda földére; ott egyed kenyered és ottan prófétálj!
13 ੧੩ ਪਰ ਬੈਤਏਲ ਵਿੱਚ ਫੇਰ ਕਦੇ ਭਵਿੱਖਬਾਣੀ ਨਾ ਕਰੀਂ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
Béth-Elben pedig ne prófétálj többé; mert a király szenthelye és az ország székháza ez!
14 ੧੪ ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਨਾ ਤਾਂ ਮੈਂ ਨਬੀ ਸੀ ਅਤੇ ਨਾ ਹੀ ਨਬੀ ਦਾ ਪੁੱਤਰ, ਪਰ ਮੈਂ ਤਾਂ ਇੱਕ ਅਯਾਲੀ ਸੀ ਅਤੇ ਗੁੱਲਰਾਂ ਦੇ ਰੁੱਖਾਂ ਦੇ ਫਲ ਇਕੱਠਾ ਕਰਨ ਵਾਲਾ ਸੀ,”
És felele Ámós, és mondá Amáziásnak: Nem vagyok próféta, sem prófétának fia; barom-pásztor vagyok és vad fügét szedek;
15 ੧੫ ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਫਿਰਨ ਤੋਂ ਲਿਆ ਅਤੇ ਮੈਨੂੰ ਕਿਹਾ, “ਜਾ, ਮੇਰੀ ਪਰਜਾ ਇਸਰਾਏਲ ਤੇ ਭਵਿੱਖਬਾਣੀ ਕਰ!”
De elhívott engem az Úr a nyáj mellől, és mondá nékem az Úr: Menj el és prófétálj az én népemnek, az Izráelnek!
16 ੧੬ ਇਸ ਲਈ ਹੁਣ ਯਹੋਵਾਹ ਦਾ ਬਚਨ ਸੁਣ, “ਤੂੰ ਕਹਿੰਦਾ ਹੈਂ, ਇਸਰਾਏਲ ਦੇ ਵਿਰੁੱਧ ਭਵਿੱਖਬਾਣੀ ਨਾ ਕਰ ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ!”
Most azért halld meg az Úrnak beszédét! Te azt mondod: Ne prófétálj az Izráel ellen, és ne szólj az Izsák háza ellen!
17 ੧੭ ਇਸ ਲਈ ਯਹੋਵਾਹ ਇਹ ਫ਼ਰਮਾਉਂਦਾ ਹੈ, ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ ਅਤੇ ਇਸਰਾਏਲ ਆਪਣੇ ਦੇਸ਼ ਤੋਂ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ!
Azért így szól az Úr: Feleséged paráznává lesz a városban; fiaid és leányaid fegyver által hullnak el; földedet felosztják kötéllel, és te magad tisztátalan földön halsz meg; az Izráel pedig fogságba vitetik az ő földéről.

< ਆਮੋਸ 7 >