< ਆਮੋਸ 6 >
1 ੧ “ਹਾਏ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ! ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਰਬਤ ਉੱਤੇ ਚੈਨ ਨਾਲ ਰਹਿੰਦੇ ਹਨ! ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ, ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ।
Горе безпе́чним на Сіоні, тим, хто наді́ється на самарійськую го́ру, тим шляхе́тним „першого з наро́дів“, до яких прибува́є Ізраїлів дім!
2 ੨ ਕਲਨੇਹ ਸ਼ਹਿਰ ਨੂੰ ਜਾਓ ਅਤੇ ਵੇਖੋ, ਅਤੇ ਉੱਥੋਂ ਮਹਾਨ ਸ਼ਹਿਰ ਹਮਾਥ ਨੂੰ ਜਾਓ, ਫੇਰ ਫ਼ਲਿਸਤੀਆਂ ਦੇ ਗਥ ਸ਼ਹਿਰ ਨੂੰ ਜਾਓ, ਭਲਾ, ਉਹ ਇਹਨਾਂ ਰਾਜਾਂ ਨਾਲੋਂ ਚੰਗੇ ਹਨ? ਕੀ ਉਹਨਾਂ ਦੀ ਹੱਦ ਤੁਹਾਡੇ ਦੇਸ਼ ਦੀ ਹੱਦ ਨਾਲੋਂ ਵੱਡੀ ਹੈ?
Перейді́ть до Калне́ та й побачте, і звідти підіть до Гама́ту великого, і зійді́ть до Ґату филисти́млян! Чи ліпші вони від цих царств? Чи їхня границя більша за вашу границю?
3 ੩ ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ!
День нещастя вважаєте ви за далекий, а час насильства зближа́єте!
4 ੪ “ਤੁਸੀਂ ਜੋ ਹਾਥੀ ਦੰਦ ਦੇ ਪਲੰਘਾਂ ਉੱਤੇ ਲੇਟਦੇ ਹੋ ਅਤੇ ਆਪਣੇ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਹੋ ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹੋ!
Ви виле́жуєтеся на ло́жах з слоно́вої кости і вива́люєтесь на постелях своїх, і їсте барані́в із отари та ситих теля́т із обо́ри.
5 ੫ ਤੁਸੀਂ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਅਤੇ ਦਾਊਦ ਦੀ ਤਰ੍ਹਾਂ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹੋ,
Під гу́сла співаєте ви, мов Давид, ви музичні знаря́ддя собі видумля́єте.
6 ੬ ਤੁਸੀਂ ਪਿਆਲਿਆਂ ਵਿੱਚ ਮਧ ਪੀਂਦੇ ਅਤੇ ਆਪਣੇ ਆਪ ਨੂੰ ਖ਼ਾਲਸ ਤੇਲ ਨਾਲ ਮਲਦੇ ਹੋ, ਪਰ ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ ਕਰਦੇ!
Ви вино попива́єте ча́шами, і намащуєтесь добірною оливою, і над спусто́шенням Йо́сипа не вболіва́єте.
7 ੭ ਇਸ ਲਈ ਹੁਣ ਉਹ ਗ਼ੁਲਾਮੀ ਵਿੱਚ ਪਹਿਲਾਂ ਜਾਣਗੇ ਅਤੇ ਜੋ ਲੰਮੇ ਪੈ ਕੇ ਸੌਂਦੇ ਸਨ, ਉਨ੍ਹਾਂ ਦਾ ਭੋਗ-ਵਿਲਾਸ ਮੁੱਕ ਜਾਵੇਗਾ।”
Тому́ вони пі́дуть тепер на вигна́ння на чолі́ полоне́них, і перестане крик ви́пещених.
8 ੮ ਪ੍ਰਭੂ ਯਹੋਵਾਹ ਨੇ ਆਪਣੀ ਹੀ ਸਹੁੰ ਖਾਧੀ ਹੈ, ਸੈਨਾਂ ਦਾ ਪਰਮੇਸ਼ੁਰ ਯਹੋਵਾਹ ਫ਼ਰਮਾਉਂਦਾ ਹੈ, “ਮੈਂ ਯਾਕੂਬ ਦੇ ਹੰਕਾਰ ਤੋਂ ਘਿਰਣਾ ਕਰਦਾ ਹਾਂ ਅਤੇ ਉਸ ਦੇ ਗੜ੍ਹਾਂ ਤੋਂ ਵੈਰ ਰੱਖਦਾ ਹਾਂ, ਇਸ ਲਈ ਮੈਂ ਸ਼ਹਿਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਵੈਰੀ ਦੇ ਹਵਾਲੇ ਕਰ ਦਿਆਂਗਾ।”
Господь присягнув був Своєю душею, говорить Господь, Бог Савао́т: Пишно́тою Якова бриджу, і пала́ти його Я нена́виджу, і видам те місто та все, що є в ньо́му.
9 ੯ ਜੇਕਰ ਇੱਕ ਘਰ ਵਿੱਚ ਦਸ ਮਨੁੱਖ ਬਾਕੀ ਰਹਿ ਜਾਣ, ਤਾਂ ਉਹ ਵੀ ਮਰ ਜਾਣਗੇ,
І бу́де, якщо десять лю́да зоста́нуться в домі одно́му, то й вони повмирають.
10 ੧੦ ਫਿਰ ਜਦ ਉਸ ਦਾ ਰਿਸ਼ਤੇਦਾਰ ਜੋ ਉਸ ਨੂੰ ਸਾੜਨ ਵਾਲਾ ਹੈ, ਉਸ ਨੂੰ ਚੁੱਕਣ ਲਈ ਆਵੇ ਤਾਂ ਜੋ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਸ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਪੁੱਛੇ, “ਕੀ ਤੇਰੇ ਨਾਲ ਕੋਈ ਹੋਰ ਵੀ ਹੈ?” ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇਗਾ, “ਚੁੱਪ ਰਹਿ! ਕਿਉਂ ਜੋ ਸਾਨੂੰ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ!”
І його візьме родич та й спалить його, щоб ви́нести кості із дому, і скаже до того, хто буде в сере́дині дому: „Чи ще є хто з тобою?“А той відповість: „ Вже немає ніко́го!“і скаже той: „Тихше, бо не згадується Йме́ння Господа!“
11 ੧੧ ਕਿਉਂਕਿ ਯਹੋਵਾਹ ਨੇ ਹੁਕਮ ਦਿੱਤਾ ਹੈ, ਵੱਡਾ ਘਰ ਛੇਕਾਂ ਨਾਲ ਅਤੇ ਛੋਟਾ ਘਰ ਦਰਾਰਾਂ ਨਾਲ ਮਾਰਿਆ ਜਾਵੇਗਾ।
Бо Господь ось накаже, — і ворог розі́б'є великий той дім на відла́мки, а дім мали́й — на тріски́.
12 ੧੨ ਭਲਾ, ਘੋੜੇ ਚੱਟਾਨਾਂ ਉੱਤੇ ਦੌੜਦੇ ਹਨ? ਕੀ ਲੋਕ ਬਲ਼ਦਾਂ ਨਾਲ ਉੱਥੇ ਹਲ ਵਾਹੁੰਦੇ ਹਨ? ਪਰ ਤੁਸੀਂ ਨਿਆਂ ਨੂੰ ਜ਼ਹਿਰ ਨਾਲ ਅਤੇ ਧਰਮ ਦੇ ਫਲ ਨੂੰ ਕੁੜੱਤਣ ਨਾਲ ਬਦਲ ਦਿੱਤਾ!
Чи бігають коні по ске́лі? Чи хто виоре море худобою? Таж ви суд обернули на гіркість, а плід справедливости — на поли́н!
13 ੧੩ ਤੁਸੀਂ ਜੋ ਖ਼ਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ ਅਤੇ ਕਹਿੰਦੇ ਹੋ, “ਕੀ ਅਸੀਂ ਆਪਣੇ ਹੀ ਬਲ ਨਾਲ ਸ਼ਕਤੀਸ਼ਾਲੀ ਨਹੀਂ ਹੋ ਗਏ?”
Ви марно́тою тішитеся та говорите: Хіба ж ми не власною силою набули́ собі роги?
14 ੧੪ ਇਸ ਕਾਰਨ, ਸੈਨਾਂ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ, “ਵੇਖ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿਰੁੱਧ ਇੱਕ ਕੌਮ ਨੂੰ ਉਠਾਵਾਂਗਾ ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ ਅਰਾਬਾਹ ਦੀ ਨਦੀ ਤੱਕ ਤੁਹਾਨੂੰ ਸਤਾਏਗੀ।”
Бо ось Я поставлю наро́д проти вас, доме Ізраїлів, — каже Госпо́дь, Бог Савао́т, — і вони вас потиснуть ізвідти, де йдуть до Гама́ту, аж до степово́го пото́ку!