< ਆਮੋਸ 5 >
1 ੧ ਹੇ ਇਸਰਾਏਲ ਦੇ ਘਰਾਣੇ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ,
Listen, people of Israel, to this funeral lament that I sing about you!
2 ੨ “ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ, ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।”
Virgin Israel has fallen, and will never rise again! She lies abandoned on the ground, and there is no one to help her up.
3 ੩ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ।”
This is what the Lord says: From a city that sends out a thousand soldiers, only a hundred will return; from a city that sends out a hundred soldiers, only ten will return.
4 ੪ ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜੀਉਂਦੇ ਰਹੋਗੇ!
This is what the Lord says to the people of Israel: Look to me so you may live!
5 ੫ ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ।
Do not look to the false gods of Bethel, do not go to the pagan shrines of Gilgal or travel to those of Beersheba. For Gilgal will go into exile, and Bethel will come to nothing.
6 ੬ ਯਹੋਵਾਹ ਦੀ ਖੋਜ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ! ਕਿਤੇ ਉਹ ਅੱਗ ਵਾਂਗੂੰ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ ਅਤੇ ਬੈਤਏਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ।
Look to the Lord so you may live! Otherwise he will explode like fire against the descendants of Joseph and no one from Bethel will be able to quench it.
7 ੭ ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ!
You twist justice and make it bitter, you throw integrity to the ground.
8 ੮ ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ!
The One who made the Pleiades and Orion, who turns the darkness into morning, and daytime into night, who calls for the water of the seas, and pours it down as rain upon the earth—the Lord is his name!
9 ੯ ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ!
In a flash he cuts down the strong and destroys the fortresses.
10 ੧੦ ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ, ਉਸ ਤੋਂ ਉਹ ਘਿਰਣਾ ਕਰਦੇ ਹਨ।
You hate anyone who confronts injustice and loathe anyone who speaks honestly.
11 ੧੧ ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ! ਅਤੇ ਜੋ ਸੁਹਾਵਣੇ ਅੰਗੂਰੀ ਬਾਗ਼ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ!
Because you trample down the poor and impose a tax on their grain, building for yourselves impressive houses, you will not live in them, and you will not drink wine from the fine vineyards you have planted.
12 ੧੨ ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ!
For I know the extent of your wrongdoing and your numerous sins. You oppress good people by taking bribes, and you prevent the poor from getting justice in the courts.
13 ੧੩ ਇਸ ਲਈ ਜੋ ਸਮਝਦਾਰ ਹੈ, ਉਹ ਅਜਿਹੇ ਸਮੇਂ ਵਿੱਚ ਚੁੱਪ-ਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ!
So smart people keep quiet in such evil times.
14 ੧੪ ਹੇ ਲੋਕੋ, ਭਲਿਆਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ, ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।
Do what is right, and not evil, so you may live. Then the Lord God of power will be with you, as you claim he is.
15 ੧੫ ਬੁਰਿਆਈ ਤੋਂ ਘਿਰਣਾ ਕਰੋ ਅਤੇ ਭਲਿਆਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਤ ਕਰੋ, ਕੀ ਜਾਣੀਏ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਯੂਸੁਫ਼ ਦੇ ਬਚੇ ਹੋਇਆਂ ਉੱਤੇ ਕਿਰਪਾ ਕਰੇ।
Hate evil and love good—and make sure justice wins out in your courts. Maybe the Lord God of power will have mercy on those who are left of Jacob's people.
16 ੧੬ ਇਸ ਲਈ ਸੈਨਾਂ ਦਾ ਪਰਮੇਸ਼ੁਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਸਾਰੇ ਚੌਕਾਂ ਵਿੱਚ ਰੋਣਾ-ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਏ ਹਾਏ! ਕਰਨਗੇ, ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਰਾਂ ਨੂੰ ਰੋਣ-ਪਿੱਟਣ ਲਈ ਸੱਦਣਗੇ।
For this is what the Lord, the Lord God of power says: There will be weeping in the city squares and wailing in the streets. They will call even the farmers to grieve, as well as the professional mourners.
17 ੧੭ ਸਾਰੇ ਅੰਗੂਰੀ ਬਾਗ਼ਾਂ ਵਿੱਚ ਰੋਣਾ-ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਯਹੋਵਾਹ ਦਾ ਇਹੋ ਬਚਨ ਹੈ।
There will be wailing in every vineyard, for I will pass through the midst of you, says the Lord.
18 ੧੮ ਹਾਏ ਤੁਹਾਡੇ ਉੱਤੇ ਜੋ ਯਹੋਵਾਹ ਦੇ ਨਿਆਂ ਦੇ ਦਿਨ ਨੂੰ ਲੋਚਦੇ ਹੋ! ਤੁਸੀਂ ਯਹੋਵਾਹ ਦਾ ਨਿਆਂ ਦਾ ਦਿਨ ਕਿਉਂ ਚਾਹੁੰਦੇ ਹੋ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ!
How disastrous it will be for those of you who long for the day of the Lord. Why would you want the day of the Lord to come? It will bring darkness, not light.
19 ੧੯ ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ!
It will be like a man running away from a lion only to meet a bear; or a man who goes home and leans his hand on a wall, only to be bitten by a snake.
20 ੨੦ ਕੀ ਇਹ ਸੱਚ ਨਹੀਂ ਕਿ ਯਹੋਵਾਹ ਦਾ ਦਿਨ ਹਨ੍ਹੇਰਾ ਹੋਵੇਗਾ, ਨਾ ਕਿ ਚਾਨਣ? ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
Isn't the day of the Lord darkness without light? Yes, pitch dark without a glimmer of light.
21 ੨੧ ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਣਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ!
I hate, I despise your festivals and take no delight in your religious assemblies.
22 ੨੨ ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ।
Even though you present me with burnt offerings and grain offerings, I will not accept them. As for your peace offerings of fattened cattle—I will not even look at them.
23 ੨੩ ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।
Stop your noisy worship songs. I will not listen to the melody of your harps.
24 ੨੪ ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰ੍ਹਾਂ-ਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ!
Rather let justice flow like a river, and doing right like an ever-flowing stream.
25 ੨੫ “ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜ੍ਹਾਉਂਦੇ ਰਹੇ ਹੋ?
Did you bring me sacrifices during those forty years in the desert, people of Israel?
26 ੨੬ ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਕੀਯੂਨ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ!
But now you carry idols of Sakkuth your king and Kaiwan your star god that you made for yourselves.
27 ੨੭ ਇਸ ਲਈ ਮੈਂ ਤੁਹਾਨੂੰ ਦੰਮਿਸ਼ਕ ਸ਼ਹਿਰ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ,” ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ!
So I will send you into exile in a land beyond Damascus, says the Lord, whose name is the God of power.