< ਆਮੋਸ 4 >

1 ਹੇ ਬਾਸ਼ਾਨ ਦੀਓ ਗਊਓ, ਇਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਰਬਤ ਉੱਤੇ ਹੋ, ਤੁਸੀਂ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਕੁਚਲਦੀਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, “ਮਧ ਲਿਆਓ ਤਾਂ ਜੋ ਅਸੀਂ ਪੀ ਲਈ ਏ!”
שִׁמְע֞וּ הַדָּבָ֣ר הַזֶּ֗ה פָּר֤וֹת הַבָּשָׁן֙ אֲשֶׁר֙ בְּהַ֣ר שֹֽׁמְר֔וֹן הָעֹשְׁק֣וֹת דַּלִּ֔ים הָרֹצְצ֖וֹת אֶבְיוֹנִ֑ים הָאֹמְרֹ֥ת לַאֲדֹֽנֵיהֶ֖ם הָבִ֥יאָה וְנִשְׁתֶּֽה׃
2 ਪ੍ਰਭੂ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ, “ਵੇਖੋ, ਉਹ ਦਿਨ ਤੁਹਾਡੇ ਉੱਤੇ ਆ ਰਹੇ ਹਨ ਕਿ ਉਹ ਤੁਹਾਨੂੰ ਕੁੰਡੀਆਂ ਨਾਲ, ਸਗੋਂ ਤੁਹਾਡੇ ਬਚੇ ਹੋਇਆਂ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲੈ ਜਾਣਗੇ!
נִשְׁבַּ֨ע אֲדֹנָ֤י יְהוִה֙ בְּקָדְשׁ֔וֹ כִּ֛י הִנֵּ֥ה יָמִ֖ים בָּאִ֣ים עֲלֵיכֶ֑ם וְנִשָּׂ֤א אֶתְכֶם֙ בְּצִנּ֔וֹת וְאַחֲרִיתְכֶ֖ן בְּסִיר֥וֹת דּוּגָֽה׃
3 ਤੁਸੀਂ ਵਾੜੇ ਦੀਆਂ ਦਰਾਰਾਂ ਵਿੱਚੋਂ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਪਰਬਤ ਵਿੱਚ ਸੁੱਟੀਆਂ ਜਾਓਗੀਆਂ,” ਪ੍ਰਭੂ ਯਹੋਵਾਹ ਦਾ ਵਾਕ ਹੈ।
וּפְרָצִ֥ים תֵּצֶ֖אנָה אִשָּׁ֣ה נֶגְדָּ֑הּ וְהִשְׁלַכְתֶּ֥נָה הַהַרְמ֖וֹנָה נְאֻם־יְהוָֽה׃
4 “ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਆ ਕੇ ਹੋਰ ਅਪਰਾਧ ਕਰੋ! ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸਵੰਧ ਲੈ ਆਓ।
בֹּ֤אוּ בֵֽית־אֵל֙ וּפִשְׁע֔וּ הַגִּלְגָּ֖ל הַרְבּ֣וּ לִפְשֹׁ֑עַ וְהָבִ֤יאוּ לַבֹּ֙קֶר֙ זִבְחֵיכֶ֔ם לִשְׁלֹ֥שֶׁת יָמִ֖ים מַעְשְׂרֹֽתֵיכֶֽם׃
5 ਧੰਨਵਾਦ ਦੀ ਭੇਟ ਖ਼ਮੀਰ ਮਿਲਾ ਕੇ ਚੜ੍ਹਾਓ ਅਤੇ ਖੁਸ਼ੀ ਦੀਆਂ ਭੇਟਾਂ ਲਈ ਹੋਕਾ ਦਿਓ, ਅਤੇ ਉਨ੍ਹਾਂ ਦਾ ਪ੍ਰਚਾਰ ਕਰੋ! ਕਿਉਂ ਜੋ, ਹੇ ਇਸਰਾਏਲੀਓ, ਅਜਿਹਾ ਕਰਨਾ ਤੁਹਾਨੂੰ ਪਸੰਦ ਹੈ,” ਪ੍ਰਭੂ ਯਹੋਵਾਹ ਦਾ ਵਾਕ ਹੈ।
וְקַטֵּ֤ר מֵֽחָמֵץ֙ תּוֹדָ֔ה וְקִרְא֥וּ נְדָב֖וֹת הַשְׁמִ֑יעוּ כִּ֣י כֵ֤ן אֲהַבְתֶּם֙ בְּנֵ֣י יִשְׂרָאֵ֔ל נְאֻ֖ם אֲדֹנָ֥י יְהוִֽה׃
6 “ਮੈਂ ਤਾਂ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦੰਦਾਂ ਦੀ ਸਫ਼ਾਈ ਦਿੱਤੀ ਅਤੇ ਤੁਹਾਡੇ ਸਾਰੇ ਸਥਾਨਾਂ ਵਿੱਚ ਰੋਟੀ ਦੀ ਘਾਟ ਹੈ, ਤਾਂ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
וְגַם־אֲנִי֩ נָתַ֨תִּי לָכֶ֜ם נִקְי֤וֹן שִׁנַּ֙יִם֙ בְּכָל־עָ֣רֵיכֶ֔ם וְחֹ֣סֶר לֶ֔חֶם בְּכֹ֖ל מְקוֹמֹֽתֵיכֶ֑ם וְלֹֽא־שַׁבְתֶּ֥ם עָדַ֖י נְאֻם־יְהוָֽה׃
7 “ਸੋ ਮੈਂ ਵੀ ਤੁਹਾਡੇ ਤੋਂ ਮੀਂਹ ਨੂੰ ਰੋਕ ਰੱਖਿਆ, ਜਦ ਕਿ ਵਾਢੀ ਦੇ ਤਿੰਨ ਮਹੀਨੇ ਰਹਿ ਗਏ ਸਨ, ਮੈਂ ਇੱਕ ਸ਼ਹਿਰ ਉੱਤੇ ਮੀਂਹ ਵਰ੍ਹਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰ੍ਹਾਇਆ, ਇੱਕ ਖੇਤ ਉੱਤੇ ਵਰਖਾ ਪਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ।
וְגַ֣ם אָנֹכִי֩ מָנַ֨עְתִּי מִכֶּ֜ם אֶת־הַגֶּ֗שֶׁם בְּע֨וֹד שְׁלֹשָׁ֤ה חֳדָשִׁים֙ לַקָּצִ֔יר וְהִמְטַרְתִּי֙ עַל־עִ֣יר אֶחָ֔ת וְעַל־עִ֥יר אַחַ֖ת לֹ֣א אַמְטִ֑יר חֶלְקָ֤ה אַחַת֙ תִּמָּטֵ֔ר וְחֶלְקָ֛ה אֲשֶֽׁר־לֹֽא־תַמְטִ֥יר עָלֶ֖יהָ תִּיבָֽשׁ׃
8 ਇਸ ਲਈ ਦੋ ਤਿੰਨ ਸ਼ਹਿਰਾਂ ਦੇ ਲੋਕ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਉਨ੍ਹਾਂ ਦੀ ਪਿਆਸ ਨਾ ਬੁਝੀ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
וְנָע֡וּ שְׁתַּיִם֩ שָׁלֹ֨שׁ עָרִ֜ים אֶל־עִ֥יר אַחַ֛ת לִשְׁתּ֥וֹת מַ֖יִם וְלֹ֣א יִשְׂבָּ֑עוּ וְלֹֽא־שַׁבְתֶּ֥ם עָדַ֖י נְאֻם־יְהוָֽה׃
9 “ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ ਅਤੇ ਤੁਹਾਡੇ ਹੰਜ਼ੀਰ ਦੇ ਰੁੱਖਾਂ ਅਤੇ ਤੁਹਾਡੇ ਜ਼ੈਤੂਨ ਦੇ ਰੁੱਖਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਫਿਰ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
הִכֵּ֣יתִי אֶתְכֶם֮ בַּשִּׁדָּפ֣וֹן וּבַיֵּרָקוֹן֒ הַרְבּ֨וֹת גַּנּוֹתֵיכֶ֧ם וְכַרְמֵיכֶ֛ם וּתְאֵנֵיכֶ֥ם וְזֵיתֵיכֶ֖ם יֹאכַ֣ל הַגָּזָ֑ם וְלֹֽא־שַׁבְתֶּ֥ם עָדַ֖י נְאֻם־יְהוָֽה׃ ס
10 ੧੦ “ਮੈਂ ਤੁਹਾਡੇ ਉੱਤੇ ਮਿਸਰ ਦੇਸ਼ ਜਿਹੀ ਬਵਾ ਭੇਜੀ, ਮੈਂ ਤੁਹਾਡੇ ਜੁਆਨਾਂ ਨੂੰ ਤਲਵਾਰ ਨਾਲ ਵੱਢਿਆ ਅਤੇ ਤੁਹਾਡੇ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਦੁਰਗੰਧ ਤੁਹਾਡੀਆਂ ਨਾਸਾਂ ਵਿੱਚ ਪਹੁੰਚਾਈ, ਪਰ ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
שִׁלַּ֨חְתִּי בָכֶ֥ם דֶּ֙בֶר֙ בְּדֶ֣רֶךְ מִצְרַ֔יִם הָרַ֤גְתִּי בַחֶ֙רֶב֙ בַּח֣וּרֵיכֶ֔ם עִ֖ם שְׁבִ֣י סֽוּסֵיכֶ֑ם וָאַעֲלֶ֞ה בְּאֹ֤שׁ מַחֲנֵיכֶם֙ וּֽבְאַפְּכֶ֔ם וְלֹֽא־שַׁבְתֶּ֥ם עָדַ֖י נְאֻם־יְהוָֽה׃
11 ੧੧ “ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਲਟਾ ਦਿੱਤਾ ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਨੂੰ ਉਲਟਾ ਦਿੱਤਾ ਸੀ ਅਤੇ ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗੂੰ ਸੀ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ,” ਪ੍ਰਭੂ ਯਹੋਵਾਹ ਦਾ ਵਾਕ ਹੈ।
הָפַ֣כְתִּי בָכֶ֗ם כְּמַהְפֵּכַ֤ת אֱלֹהִים֙ אֶת־סְדֹ֣ם וְאֶת־עֲמֹרָ֔ה וַתִּהְי֕וּ כְּא֖וּד מֻצָּ֣ל מִשְׂרֵפָ֑ה וְלֹֽא־שַׁבְתֶּ֥ם עָדַ֖י נְאֻם־יְהוָֽה׃ ס
12 ੧੨ “ਇਸ ਲਈ ਹੇ ਇਸਰਾਏਲ! ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਅਜਿਹਾ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ!”
לָכֵ֕ן כֹּ֥ה אֶעֱשֶׂה־לְּךָ֖ יִשְׂרָאֵ֑ל עֵ֚קֶב כִּֽי־זֹ֣את אֶֽעֱשֶׂה־לָּ֔ךְ הִכּ֥וֹן לִקְרַאת־אֱלֹהֶ֖יךָ יִשְׂרָאֵֽל׃
13 ੧੩ ਵੇਖ, ਪਹਾੜਾਂ ਨੂੰ ਸਿਰਜਣ ਵਾਲਾ ਅਤੇ ਪੌਣ ਦਾ ਕਰਤਾ, ਜੋ ਮਨੁੱਖ ਨੂੰ ਉਸ ਦੇ ਮਨ ਦੇ ਵਿਚਾਰ ਦੱਸਦਾ ਹੈ ਅਤੇ ਸਵੇਰ ਨੂੰ ਹਨ੍ਹੇਰਾ ਕਰਨ ਵਾਲਾ ਅਤੇ ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ, - ਯਹੋਵਾਹ, ਸੈਨਾਂ ਦਾ ਪਰਮੇਸ਼ੁਰ ਉਸ ਦਾ ਨਾਮ ਹੈ!
כִּ֡י הִנֵּה֩ יוֹצֵ֨ר הָרִ֜ים וּבֹרֵ֣א ר֗וּחַ וּמַגִּ֤יד לְאָדָם֙ מַה־שֵּׂח֔וֹ עֹשֵׂ֥ה שַׁ֙חַר֙ עֵיפָ֔ה וְדֹרֵ֖ךְ עַל־בָּ֣מֳתֵי אָ֑רֶץ יְהוָ֥ה אֱלֹהֵֽי־צְבָא֖וֹת שְׁמֽוֹ׃ ס

< ਆਮੋਸ 4 >