< ਆਮੋਸ 3 >
1 ੧ ਹੇ ਇਸਰਾਏਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾਹ ਨੇ ਤੁਹਾਡੇ ਵਿਰੁੱਧ ਅਰਥਾਤ ਉਸ ਸਾਰੇ ਘਰਾਣੇ ਦੇ ਵਿਰੁੱਧ ਬੋਲਿਆ ਹੈ ਜਿਸ ਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ,
以色列子民! 你們應聽從上主關於你們,即 由埃及領出來的全體民族所說的話:「
2 ੨ “ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਮੈਂ ਸਿਰਫ਼ ਤੁਹਾਨੂੰ ਹੀ ਚੁਣਿਆ ਹੈ, ਇਸ ਲਈ ਮੈਂ ਤੁਹਾਡੇ ਸਾਰੇ ਅਪਰਾਧਾਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ!”
由世界上一切種族中,我只選擇了你們,為此,我必懲罰你們的罪惡。
3 ੩ “ਭਲਾ, ਦੋ ਮਨੁੱਖ ਇਕੱਠੇ ਚੱਲ ਸਕਦੇ ਹਨ, ਜੇ ਉਹ ਸਹਿਮਤ ਨਾ ਹੋਣ?
二人除非預約,豈能同行。
4 ੪ ਕੀ ਬੱਬਰ ਸ਼ੇਰ ਬਿਨ੍ਹਾਂ ਕੋਈ ਸ਼ਿਕਾਰ ਮਿਲੇ ਜੰਗਲ ਵਿੱਚ ਗੱਜੇਗਾ? ਕੀ ਜੁਆਨ ਸ਼ੇਰ ਬਿਨ੍ਹਾਂ ਕੁਝ ਫੜ੍ਹੇ ਆਪਣੀ ਗੁਫ਼ਾ ਵਿੱਚੋਂ ਅਵਾਜ਼ ਕੱਢੇਗਾ?
獅子若無獵物,豈能在林中咆哮﹖幼獅除非捕到食物,豈能在洞中吼叫﹖
5 ੫ ਭਲਾ, ਪੰਛੀ ਧਰਤੀ ਉੱਤੇ ਬਿਨ੍ਹਾਂ ਜਾਲ਼ ਵਿਛਾਏ ਉਸ ਵਿੱਚ ਫਸੇਗਾ? ਕੀ ਬਿਨ੍ਹਾਂ ਕੁਝ ਫੜ੍ਹੇ ਜਾਲ਼ ਧਰਤੀ ਉੱਤੋਂ ਉੱਛਲੇਗਾ?
雀鳥若無餌食,豈能落在地上﹖機楹若無所獲,豈能由地上翻起﹖
6 ੬ ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ ਅਤੇ ਲੋਕ ਨਾ ਡਰਨ? ਭਲਾ, ਜੇ ਯਹੋਵਾਹ ਨਾ ਭੇਜੇ ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ?
如在城中吹起號角,人民豈不恐怖﹖如城裏發生災禍,豈不是上主所為﹖
7 ੭ ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ।
的確,上主若不先將自己的計劃啟示給自己的先知,什麼也不作。
8 ੮ ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ? ਪ੍ਰਭੂ ਯਹੋਵਾਹ ਬੋਲਿਆ, ਕੌਣ ਭਵਿੱਖਬਾਣੀ ਨਾ ਕਰੇਗਾ?”
獅子咆哮了,誰不害怕﹖吾主上主發了言,誰能不傳衪的話﹖」
9 ੯ ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, “ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲ਼ਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ!”
他們要在亞述和埃及的宮殿高處宣布說:你們應聚集在撒馬黎雅山上,觀看那裏的混亂和其中的殘暴。
10 ੧੦ ਯਹੋਵਾਹ ਦਾ ਬਚਨ ਹੈ, “ਜਿਹੜੇ ਆਪਣੇ ਗੜ੍ਹਾਂ ਵਿੱਚ ਹਨੇਰ ਅਤੇ ਲੁੱਟ ਦਾ ਮਾਲ ਜਮ੍ਹਾਂ ਕਰਦੇ ਹਨ, ਉਹ ਨੇਕੀ ਕਰਨਾ ਨਹੀਂ ਜਾਣਦੇ।”
他們不知行正直的事──上主的斷語──只知在宮殿內積累強暴和欺壓。
11 ੧੧ ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਇੱਕ ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਰੇ ਤੋਂ ਖੋਹ ਲਵੇਗਾ ਅਤੇ ਤੇਰੇ ਗੜ੍ਹ ਲੁੱਟੇ ਜਾਣਗੇ।”
為此,吾主上主這樣說:「敵人要圍困此地,推翻你的堡壘,搶掠你的宮殿。
12 ੧੨ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ।”
上主這樣說:牧人怎樣從樣由獅子口中搶救出兩條羊腿,或一塊羊耳,以色列子民,即在 撒馬利亞斜倚在安樂椅角上,或大馬士革榻上的人,也要怎樣被救出。
13 ੧੩ ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, “ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ,
你們靜聽,並對雅各伯家作証──吾主上主萬軍的天主的斷語──
14 ੧੪ ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਉਸੇ ਦਿਨ ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਵੀ ਨਾਸ ਕਰਾਂਗਾ ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪੈਣਗੇ।
在我懲罰以色列罪惡之日,我必毀壞貝特耳的祭壇,祭壇的角必被打落在地上。
15 ੧੫ ਮੈਂ ਸਰਦੀ ਦੇ ਮਹਿਲਾਂ ਅਤੇ ਗਰਮੀ ਦੇ ਮਹਿਲਾਂ ਨੂੰ ਢਾਹ ਦਿਆਂਗਾ, ਹਾਥੀ ਦੰਦ ਨਾਲ ਬਣਾਏ ਹੋਏ ਮਹਿਲ ਵੀ ਬਰਬਾਦ ਹੋ ਜਾਣਗੇ ਅਤੇ ਵੱਡੇ-ਵੱਡੇ ਭਵਨ ਵੀ ਨਾਸ ਹੋਣਗੇ!” ਪ੍ਰਭੂ ਯਹੋਵਾਹ ਦਾ ਵਾਕ ਹੈ।
我要破壞過冬和過夏的別墅,象牙宮也必遭毀壞,高樓大廈也必蕩然無存」──上主的斷語。