< ਰਸੂਲਾਂ ਦੇ ਕਰਤੱਬ 9 >

1 ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਂਦਾ ਅਤੇ ਉਹਨਾਂ ਦਾ ਕਤਲ ਕਰਦਾ, ਪ੍ਰਧਾਨ ਜਾਜਕ ਦੇ ਕੋਲ ਗਿਆ।
Manoor Sawuol doonzo danifuwotsi úd'osh naakefere kahaniyots naashok bíami.
2 ਅਤੇ ਉਸ ਦੇ ਕੋਲੋਂ ਦੰਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਮ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹਨਾਂ ਨੂੰ ਬੰਨ ਕੇ, ਯਰੂਸ਼ਲਮ ਵਿੱਚ ਲਿਆਵਾਂ।
Doonzo weerindion shairu ashuwotsi nungushwotsno máátsuwotsno b́ daatsor tifde Iyerusalem maants de'er woo bín faliyit debdabeyo guud'de Demask'oyitsi ayhudiwots Ik' k'oni moowwots sh bísh imetwok'o kahini naash naasho bí aati.
3 ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸ਼ਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ,
Amfetst Demask'o maants b́ t'intsok'on b́ gúúratse gawerawon darotse shááno gol b́wutsi.
4 ਤਾਂ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ, ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?
Manoor datsats dihb́wutsi, «Sa'olo! Sa'olo! eegishe taan ngishiri?» etiru k'aaro b́shishi.
5 ਉਸ ਨੇ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ? ਉਸ ਨੇ ਕਿਹਾ, ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ।
Sa'oluwere «Doonzono! kone nee?» bí eti, bíwere «Taahe nee ngishiruwo Iyesus taane, bín kosheef birro n k'efiyale neeshe iki b́gonditi,
6 ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ।
Eshe, and tuur kitots kiduwee, bíyoke k'alo neesh geyituwonowere manoke neesh keewetuwe» bí eti.
7 ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ, ਉਹ ਚੁੱਪ-ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ।
Sa'olnton amfetst teshts ashuwots k'aaro shishfetst konnor bobe'awotse bo keewituwo t'ut't s'ik ett need'bowutsi.
8 ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਲਿਆਏ।
Sa'oluwere b́ dihtsoke b́ tuwi, bí aawwotsi b́ k'eshormó bek'o falratse, mansh ashaashwots b́ kisho dets dek't jishfere Demask'o maants dek't boam.
9 ਅਤੇ ਉਹ ਤਿੰਨ ਦਿਨ ਤੱਕ ਕੁਝ ਵੇਖ ਨਾ ਸਕਿਆ ਅਤੇ ਨਾ ਕੁਝ ਖਾਧਾ ਨਾ ਪੀਤਾ।
Keez aawu s'eenosh eegor bek'o b́ falrawo, b́ marawo, b́ úyawo b́tesh.
10 ੧੦ ਦੰਮਿਸ਼ਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ। ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, ਹਨਾਨਿਯਾਹ! ਉਸ ਨੇ ਆਖਿਆ, ਪ੍ਰਭੂ ਜੀ ਵੇਖ, ਮੈਂ ਹਾਜ਼ਰ ਹਾਂ।
Manoor Demask'on Hananiyi eteefo Iyesus danif iko fa'e b́tesh, doonzo bek'on «Hananiyo!» ett b́s'eegi bíwere «Hamb taane, doonzono!» bí et.
11 ੧੧ ਤਾਂ ਪ੍ਰਭੂ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜਾ ਜੋ “ਸਿੱਧੀ” ਕਹਾਉਂਦੀ ਹੈ, ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ।
Doonzonu hank'o bíeti, «Tuur kááwi eteyiru werindu maants amee, manokno Yhud mootse Sa'oli eteetso T'erses asho gewowe, bíwere and Ik' k'onoke b́ fa'oni.»
12 ੧੨ ਅਤੇ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ।
Sa'oluwere bí ááwuwots aani bek'o bofalituwok'o Hanani eteets asho bíyok kindt b́ kisho bíyats b́ gedfere bek'on b́ bek'i.
13 ੧੩ ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਬਹੁਤ ਬੁਰਿਆਈ ਕੀਤੀ ਹੈ!
Hananiyuwere hank'o ett bíaani, «Doonzono! ashaan Iyerusalemitse beyiru amantsuwotsats ay gond keewo b́fintsok'o ayuwotsoke shishre.
14 ੧੪ ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ।
Manoknowere n shúts s'eegiru jamwotsi tiposh kahni naashuwotsoke alo dek're.»
15 ੧੫ ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ।
Doonzonuwere Hananiysh hank'owa bíet, «Bí t shútso Ik' danawu ashuwots shinatse, naashuwots shinatsnat Isra'el ashuwotssh danituwoniye, bí t k'ac'i sheengo b́ wottsotse bíyok amee,
16 ੧੬ ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁਝ ਝੱਲਣਾ ਪਵੇਗਾ।
T jangosh awuk'o gondbek'o b́dek'etuwok'owo kitsituwe bísha.»
17 ੧੭ ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।
Mann Ananiyi maa man maants amt b́ beyiru mootsowere b́ kindi, b́ kishonowere Sa'olaats geddek't, «Ti eshu Sa'olo! hanmand n wafere weratse ni ats be'etso Doonzo Iyesus aani bek'o n falituwok'onat S'ayin shayiron n s'enetuwok'o niyok taan woshere» bí eti.
18 ੧੮ ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ ਅਤੇ ਭੋਜਨ ਖਾਧਾ ਅਤੇ ਬਲ ਪ੍ਰਾਪਤ ਕੀਤਾ।
Manorowere k'ok'r arts keewo bí ááwatse fed'at bí eree bek'o b́fali, tuutnwere b́gupeyi.
19 ੧੯ ਫੇਰ ਉਹ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ।
Meetwo b́ meeyihakon kup'b́wutsi, Demask'on teshts Iyesus danifuwotsnton muk' aawwotssh manoke b́ teshi.
20 ੨੦ ਅਤੇ ਉਹ ਤੁਰੰਤ ਪ੍ਰਾਰਥਨਾ ਘਰਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਜੋ ਉਹ ਪਰਮੇਸ਼ੁਰ ਦਾ ਪੁੱਤਰ ਹੈ।
Manorowere Sa'ol Demask'on «Iyesus Ik'o naayiye» etfere ayhudiwots Ik' k'oni mootse daniyo b́ tuwi.
21 ੨੧ ਅਤੇ ਸਭ ਸੁਣਨ ਵਾਲੇ ਅਚਰਜ਼ ਹੋ ਕੇ ਬੋਲੇ, ਕੀ ਇਹ ਉਹ ਹੀ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਨੂੰ ਬਰਬਾਦ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਇੱਥੇ ਆਇਆ ਸੀ ਕਿ ਉਨ੍ਹਾਂ ਨੂੰ ਬੰਨੇ ਅਤੇ ਮੁੱਖ ਜਾਜਕਾਂ ਦੇ ਅੱਗੇ ਲੈ ਜਾਵੇ?
Shishts jamwotswere, «Ashaan Iyerusalemitse shútsan s'eegiru jamwotsi t'afifoniyosha? Hanok b́wowuwere boon tifde'er kahni naashuwotsok de'er amooshoshna?» ett bo'adi.
22 ੨੨ ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਮਸੀਹ ਇਹ ਹੀ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।
Sa'olmó iki kup'efere bí ami, Iyesus mesihiyo b́wottsok'o keewut Demask'oyitse beyat teshts Ayhudiwots noono bo keewituwo b́t'ut'ifoni b́ tesh.
23 ੨੩ ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾ ਬਣਾਈ।
Ay aawoniyere il ayhudiwots Sa'oli úd'osh boshiyeyi,
24 ੨੪ ਪਰ ਉਨ੍ਹਾਂ ਦੀ ਯੋਜਨਾਂ ਸੌਲੁਸ ਨੂੰ ਪਤਾ ਲੱਗ ਗਈ ਅਤੇ ਉਨਾਂ ਨੇ ਰਾਤ-ਦਿਨ ਦਰਵਾਜਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ।
Bímo gondon bíats bo shiyetsman danb́k'iri, boowere bín úd'osh t'uwe aawo b́ keshf fengshuwotsi bo kotfoni.
25 ੨੫ ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਦੇ ਉੱਪਰੋਂ ਉਤਾਰ ਦਿੱਤਾ।
Ernmó t'úwon b́ danifuwots Sa'oli oshots geddek't gimbiyi múlotse maskotiyon oorsh bo k'ri.
26 ੨੬ ਜਦੋਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਵੀ ਚੇਲਾ ਹੈ।
Sa'ol Iyerusalem maants bíamor manoke fa'a Iyesus danifuwotsnton eeho b́geyi, bomó bí Krstosi bí amantsok'o arik boosh arewo b́ k'aztsotse bojamets bín boshati.
27 ੨੭ ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੂ ਨੂੰ ਦੇਖਿਆ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦੰਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ।
Bernabasmó Sa'oli woshetswotsok b́ t'intsre weeratse b́befere doonzo bísh b́ be'etsok'onat bín noono b́ keewitsok'o, Iyesus Shútsonowere Demask'on ááwu shuuk'on b́ danitsok'o boosh b́ keewi.
28 ੨੮ ਤਦ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ।
Mansh Sa'ol bonton wotdek't Iyerusalemitse bíananefo. Doonzo shútsonowere ááwu shuk'on b́ danifoni.
29 ੨੯ ਅਤੇ ਪ੍ਰਭੂ ਦੇ ਨਾਮ ਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ, ਯੂਨਾਨੀ ਅਤੇ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਹ ਉਸ ਨੂੰ ਮਾਰਨ ਦੀ ਯੋਜਨਾਂ ਬਣਾ ਰਹੇ ਸੀ।
Grik dats ash noonon keewuf ayhudiwotsnton keewefetstni b́ mooshfo, bomó bín úd'osh k'anwutskno botesh.
30 ੩੦ ਜਦੋਂ ਭਰਾਵਾਂ ਨੂੰ ਇਹ ਪਤਾ ਲੱਗਿਆ ਤਾਂ ਉਹ ਉਸ ਨੂੰ ਕੈਸਰਿਯਾ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਭੇਜ ਦਿੱਤਾ।
Eshuwots man dan bok'rtsok'on K'isariy maants k'az dek'boami, manoknowere Terses maants k'aybíametuwok'o bowoshi.
31 ੩੧ ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਅਨੰਦ ਲਿਆ ਅਤੇ ਕਲੀਸਿਯਾ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਂਸਲੇ ਵਿੱਚ ਵਧਦੀ ਗਈ।
Yhuditse, Gelilitsnat Semaritse fa'a jam Ik'i moowu jeeno datsrane, kúp'onowere kup'eraniye, Doonzono! mangiyifetsat S'ayin shayirowere kup'efetsat taawon eenranee.
32 ੩੨ ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਫਿਰਦਾ-ਫਿਰਦਾ ਉਨ੍ਹਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ।
P'et'ros dats datsatse gúúroke b́ befere Ldiyn beyiru amantsuwotsok bíami.
33 ੩੩ ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ।
Manoknowere shmt nati s'eenosh es'atse k'eets Eniyi eteef duro daats b́de'k'i.
34 ੩੪ ਪਤਰਸ ਨੇ ਉਸ ਨੂੰ ਆਖਿਆ, ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ, ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ!
P'et'rosuwere «Eniyo! Iyesus Krstos neen kashituwe, tuur níees'o ec'ee!» bí eti. Bíwere manoor k'az b́tuwi.
35 ੩੫ ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ।
Ldaanat Saronon beyiru jametsuwots bín bek't doonzo maants k'az boaani.
36 ੩੬ ਯਾਪਾ ਵਿੱਚ ਤਬਿਥਾ ਨਾਮ ਦੀ ਅਰਥਾਤ ਦੋਰਕਸ ਇੱਕ ਚੇਲੀ ਸੀ ਜਿਸ ਦਾ ਅਰਥ ਹਰਨੀ ਹੈ। ਇਹ ਔਰਤ ਭਲੇ ਕੰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।
Iyop'e datsatse T'abiti eteefu amants iku fa'a b tesh, Griki noonon Doork'ayi eta, b́ biitsonwere t'it'a etee, biwere sheeng keewo k'alonat t'owwotssh úni aawu imf máátsi btesh,
37 ੩੭ ਤਾਂ ਐਉਂ ਹੋਇਆ ਕਿ ਉਨ੍ਹੀਂ ਦਿਨੀਂ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਇਸਨਾਨ ਕਰਵਾ ਕੇ ਇੱਕ ਚੁਬਾਰੇ ਵਿੱਚ ਰੱਖ ਦਿੱਤਾ।
Manoor bi shodat b k'iri, mashdek'tnuwere dadirotse danbani gaad'ots bin gedbok'ri.
38 ੩੮ ਅਤੇ ਇਸ ਲਈ ਲੁੱਦਾ, ਜੋ ਯਾਪਾ ਦੇ ਨੇੜੇ ਸੀ, ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹ ਦੀ ਮਿੰਨਤ ਕੀਤੀ ਜੋ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰਿਓ।
Ldi Iyop'esh karn bteshtsotse Iyop'eyitse fa'a Iyesus danifwots P'et'ros Lditse b́ fa'ok'owo shisht «Oona muk'i nteyawo noosh kaari waa boree» et git ashuwotsi bíyok woshbok'ri.
39 ੩੯ ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ ਅਤੇ ਜਦੋਂ ਉੱਥੇ ਪੁੱਜਿਆ ਤਾਂ ਉਹ ਉਸ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਉਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।
Mansh P'et'ros tuut wosheetsuwotsnton b́weyi, b́ bodtsook'onowere dambani maa gáádots dek't boami, bo kenih k'irts mááts jametso bín guurdek' need' dek't eepfetst Doork' bonton kashon b beyor bwozits faaruwotsnat tah tahuwotsi bísh bokitsiri botesh,
40 ੪੦ ਪਰ ਪਤਰਸ ਨੇ ਸਭਨਾਂ ਨੂੰ ਬਾਹਰ ਭੇਜਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਤੇ ਮ੍ਰਿਤਕ ਵੱਲ ਮੁੜ ਕੇ ਕਿਹਾ, ਹੇ ਤਬਿਥਾ, ਉੱਠ! ਤਾਂ ਉਸ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ!
P'et'ros jametsuwotsnor úratse kishk'raat tuk'maldek't Ik'o b́ k'oni, duuno maantsowere aandek't «T'abitee! tuwwe!» bíeti, biwere bi ááwwotsi wogdek'at P't'rosi b s'iili, tuuwatnu beebdek'i.
41 ੪੧ ਉਹ ਨੇ ਹੱਥ ਫੜ੍ਹ ਕੇ ਉਸ ਨੂੰ ਉੱਠਾਇਆ, ਸੰਤਾਂ ਅਤੇ ਵਿਧਵਾ ਔਰਤਾਂ ਨੂੰ ਸੱਦ ਕੇ ਉਸ ਨੂੰ ਉਨ੍ਹਾਂ ਦੇ ਅੱਗੇ ਜਿਉਂਦੀ ਹਾਜ਼ਰ ਕੀਤਾ।
Bíwere b́ kisho jargt bin detsdek't b́ tuuzi, bo kenihi k'irts máátsuwotsnat k'osh máántsuwotsi s'eegdek't naú kashon bo shinats b́ t'intsi.
42 ੪੨ ਇਹ ਗੱਲ ਸਾਰੇ ਯਾਪਾ ਵਿੱਚ ਉਜਾਗਰ ਹੋ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ।
Keewanuwere Iyop'e dats jamatse b́ daneyi, ay ashuwotswere Doonzon boamani.
43 ੪੩ ਫਿਰ ਇਸ ਤਰ੍ਹਾਂ ਹੋਇਆ ਕਿ ਉਹ ਬਹੁਤ ਦਿਨ ਯਾਪਾ ਵਿੱਚ ਸ਼ਮਊਨ ਨਾਮ ਦੇ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ।
P'et'ros Simo'oni eteets gook' shik'iru ikonton ay aawosh Iyop'en b́ beyi.

< ਰਸੂਲਾਂ ਦੇ ਕਰਤੱਬ 9 >