< ਰਸੂਲਾਂ ਦੇ ਕਰਤੱਬ 8 >
1 ੧ ਸੌਲੁਸ ਉਹ ਦੇ ਮਾਰ ਦੇਣ ਤੋਂ ਰਾਜ਼ੀ ਸੀ। ਉਸ ਦਿਨ ਕਲੀਸਿਯਾ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ, ਅਤੇ ਰਸੂਲਾਂ ਤੋਂ ਬਿਨ੍ਹਾਂ ਉਹ ਸਭ ਯਹੂਦਿਯਾ ਅਤੇ ਸਾਮਰਿਯਾ ਦੇ ਦੇਸਾਂ ਵਿੱਚ ਖਿੱਲਰ ਗਏ।
tasya hatyAkaraNaM zaulopi samamanyata| tasmin samaye yirUzAlamnagarasthAM maNDalIM prati mahAtADanAyAM jAtAyAM preritalokAn hitvA sarvve'pare yihUdAzomiroNadezayo rnAnAsthAne vikIrNAH santo gatAH|
2 ੨ ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦੱਬਿਆ ਅਤੇ ਉਹ ਦੇ ਲਈ ਵੱਡਾ ਵਿਰਲਾਪ ਕੀਤਾ।
anyacca bhaktalokAstaM stiphAnaM zmazAne sthApayitvA bahu vyalapan|
3 ੩ ਪਰ ਸੌਲੁਸ ਕਲੀਸਿਯਾ ਦੀ ਤਬਾਹੀ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਕੇ ਮਰਦਾਂ ਅਤੇ ਔਰਤਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।
kintu zaulo gRhe gRhe bhramitvA striyaH puruSAMzca dhRtvA kArAyAM baddhvA maNDalyA mahotpAtaM kRtavAn|
4 ੪ ਜਿਹੜੇ ਖਿੱਲਰ ਗਏ ਸਨ, ਘੁੰਮਦੇ ਫਿਰਦੇ ਬਚਨ ਦੀ ਖੁਸ਼ਖਬਰੀ ਦਾ ਪਰਚਾਰ ਕਰਨ ਲੱਗੇ।
anyacca ye vikIrNA abhavan te sarvvatra bhramitvA susaMvAdaM prAcArayan|
5 ੫ ਅਤੇ ਫ਼ਿਲਿਪੁੱਸ ਨੇ ਸਾਮਰਿਯਾ ਦੇ ਨਗਰ ਵਿੱਚ ਜਾ ਕੇ, ਉਨ੍ਹਾਂ ਦੇ ਅੱਗੇ ਮਸੀਹ ਦਾ ਪਰਚਾਰ ਕੀਤਾ।
tadA philipaH zomiroNnagaraM gatvA khrISTAkhyAnaM prAcArayat;
6 ੬ ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਉਹ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਫ਼ਿਲਿਪੁੱਸ ਦੀਆਂ ਗੱਲਾਂ ਉੱਤੇ ਮਨ ਲਾਇਆ।
tato'zuci-bhRtagrastalokebhyo bhUtAzcItkRtyAgacchan tathA bahavaH pakSAghAtinaH khaJjA lokAzca svasthA abhavan|
7 ੭ ਕਿਉਂਕਿ ਅਸ਼ੁੱਧ ਆਤਮਾਵਾਂ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੀਆਂ ਹੋਈਆਂ ਸਨ, ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਨਿੱਕਲ ਗਈਆਂ ਅਤੇ ਅਧਰੰਗੀ ਅਤੇ ਲੰਗੜੇ ਬਥੇਰੇ ਚੰਗੇ ਕੀਤੇ ਗਏ।
tasmAt lAkA IdRzaM tasyAzcaryyaM karmma vilokya nizamya ca sarvva ekacittIbhUya tenoktAkhyAne manAMsi nyadadhuH|
8 ੮ ਅਤੇ ਉਸ ਨਗਰ ਵਿੱਚ ਵੱਡਾ ਆਨੰਦ ਹੋਇਆ।
tasminnagare mahAnandazcAbhavat|
9 ੯ ਪਰ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਉਸ ਨਗਰ ਵਿੱਚ ਜਾਦੂ ਕਰ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਕਿ ਮੈਂ ਇੱਕ ਮਹਾਂ ਪੁਰਖ ਹਾਂ।
tataH pUrvvaM tasminnagare zimonnAmA kazcijjano bahvI rmAyAkriyAH kRtvA svaM kaJcana mahApuruSaM procya zomiroNIyAnAM mohaM janayAmAsa|
10 ੧੦ ਉਹ ਛੋਟੇ ਤੋਂ ਲੈ ਕੇ ਵੱਡੇ ਸਭ ਉਹ ਦੀ ਵੱਲ ਮਨ ਲਾ ਕੇ ਆਖਦੇ ਸਨ ਕਿ ਇਹ ਮਨੁੱਖ ਪਰਮੇਸ਼ੁਰ ਦੀ ਉਹ ਸਮਰੱਥਾ ਹੈ ਜਿਹੜੀ ਵੱਡੀ ਕਹਾਉਂਦੀ ਹੈ!
tasmAt sa mAnuSa Izvarasya mahAzaktisvarUpa ityuktvA bAlavRddhavanitAH sarvve lAkAstasmin manAMsi nyadadhuH|
11 ੧੧ ਅਤੇ ਉਨ੍ਹਾਂ ਉਹ ਦੀ ਵੱਲ ਇਸ ਕਰਕੇ ਮਨ ਲਾਇਆ ਕਿ ਉਹ ਨੇ ਬਹੁਤ ਸਮੇਂ ਤੋਂ ਜਾਦੂ ਕਰ ਕੇ ਉਨ੍ਹਾਂ ਨੂੰ ਹੈਰਾਨ ਕਰ ਰੱਖਿਆ ਸੀ।
sa bahukAlAn mAyAvikriyayA sarvvAn atIva mohayAJcakAra, tasmAt te taM menire|
12 ੧੨ ਪਰ ਜਦੋਂ ਉਨ੍ਹਾਂ ਨੇ ਫ਼ਿਲਿਪੁੱਸ ਦਾ ਵਿਸ਼ਵਾਸ ਕੀਤਾ ਜੋ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ।
kintvIzvarasya rAjyasya yIzukhrISTasya nAmnazcAkhyAnapracAriNaH philipasya kathAyAM vizvasya teSAM strIpuruSobhayalokA majjitA abhavan|
13 ੧੩ ਅਤੇ ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿਪੁੱਸ ਦੇ ਨਾਲ ਰਹਿਣ ਲੱਗਾ ਅਤੇ ਨਿਸ਼ਾਨੀਆਂ, ਕਰਾਮਾਤਾਂ ਜੋ ਪਰਗਟ ਹੋਈਆਂ ਸਨ ਵੇਖ ਕੇ ਹੈਰਾਨ ਰਹਿ ਗਿਆ।
zeSe sa zimonapi svayaM pratyait tato majjitaH san philipena kRtAm AzcaryyakriyAM lakSaNaJca vilokyAsambhavaM manyamAnastena saha sthitavAn|
14 ੧੪ ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ੁਰ ਦਾ ਬਚਨ ਮੰਨ ਲਿਆ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਦੇ ਕੋਲ ਭੇਜਿਆ।
itthaM zomiroNdezIyalokA Izvarasya kathAm agRhlan iti vArttAM yirUzAlamnagarasthapreritAH prApya pitaraM yohanaJca teSAM nikaTe preSitavantaH|
15 ੧੫ ਉਹਨਾਂ ਨੇ ਜਾ ਕੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ।
tatastau tat sthAnam upasthAya lokA yathA pavitram AtmAnaM prApnuvanti tadarthaM prArthayetAM|
16 ੧੬ ਕਿਉਂ ਜੋ ਉਹ ਹੁਣ ਤੱਕ ਉਨ੍ਹਾਂ ਵਿੱਚੋਂ ਕਿਸੇ ਤੇ ਨਾ ਉਤਰਿਆ ਸੀ, ਪਰ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ।
yataste purA kevalaprabhuyIzo rnAmnA majjitamAtrA abhavan, na tu teSAM madhye kamapi prati pavitrasyAtmana AvirbhAvo jAtaH|
17 ੧੭ ਤਦ ਇਨ੍ਹਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ।
kintu preritAbhyAM teSAM gAtreSu kareSvarpiteSu satsu te pavitram AtmAnam prApnuvan|
18 ੧੮ ਸ਼ਮਊਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕੋਲ ਰੁਪਏ ਲਿਆਇਆ।
itthaM lokAnAM gAtreSu preritayoH karArpaNena tAn pavitram AtmAnaM prAptAn dRSTvA sa zimon tayoH samIpe mudrA AnIya kathitavAn;
19 ੧੯ ਅਤੇ ਬੋਲਿਆ ਕਿ ਮੈਨੂੰ ਵੀ ਇਹ ਸਮਰੱਥਾ ਦਿਉ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਨਾਲ ਭਰ ਜਾਵੇ।
ahaM yasya gAtre hastam arpayiSyAmi tasyApi yathetthaM pavitrAtmaprApti rbhavati tAdRzIM zaktiM mahyaM dattaM|
20 ੨੦ ਪਰ ਪਤਰਸ ਨੇ ਉਹ ਨੂੰ ਕਿਹਾ, ਤੇਰੇ ਰੁਪਏ ਤੇਰੇ ਨਾਲ ਨਾਸ ਹੋਣ ਇਸ ਲਈ ਜੋ ਤੂੰ ਪਰਮੇਸ਼ੁਰ ਦੇ ਵਰਦਾਨ ਨੂੰ ਮੁੱਲ ਲੈਣ ਲਈ ਸੋਚਿਆ!
kintu pitarastaM pratyavadat tava mudrAstvayA vinazyantu yata Izvarasya dAnaM mudrAbhiH krIyate tvamitthaM buddhavAn;
21 ੨੧ ਤੇਰਾ ਇਸ ਗੱਲ ਵਿੱਚ ਨਾ ਕੋਈ ਹਿੱਸਾ ਨਾ ਸਾਂਝ ਹੈ ਕਿਉਂ ਜੋ ਤੇਰਾ ਮਨ ਪਰਮੇਸ਼ੁਰ ਦੇ ਅੱਗੇ ਸਿੱਧਾ ਨਹੀਂ।
IzvarAya tAvantaHkaraNaM saralaM nahi, tasmAd atra tavAMzo'dhikArazca kopi nAsti|
22 ੨੨ ਤੂੰ ਆਪਣੀ ਇਸ ਬੁਰਿਆਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਜੋ ਤੇਰੇ ਮਨ ਵਿੱਚ ਸੋਚ ਹੈ ਮਾਫ਼ ਕੀਤੀ ਜਾਵੇ।
ata etatpApahetoH khedAnvitaH san kenApi prakAreNa tava manasa etasyAH kukalpanAyAH kSamA bhavati, etadartham Izvare prArthanAM kuru;
23 ੨੩ ਕਿਉਂ ਜੋ ਮੈਂ ਵੇਖਦਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਬਦੀ ਦੇ ਬੰਧਨ ਵਿੱਚ ਹੈਂ।
yatastvaM tiktapitte pApasya bandhane ca yadasi tanmayA buddham|
24 ੨੪ ਸ਼ਮਊਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੂ ਅੱਗੇ ਬੇਨਤੀ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਹਨ ਉਨ੍ਹਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ।
tadA zimon akathayat tarhi yuvAbhyAmuditA kathA mayi yathA na phalati tadarthaM yuvAM mannimittaM prabhau prArthanAM kurutaM|
25 ੨੫ ਜਦੋਂ ਉਨ੍ਹਾਂ ਨੇ ਗਵਾਹੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਅਤੇ ਸਾਮਰਿਯਾ ਦੇ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਤਾਂ ਉਹ ਯਰੂਸ਼ਲਮ ਨੂੰ ਮੁੜੇ।
anena prakAreNa tau sAkSyaM dattvA prabhoH kathAM pracArayantau zomiroNIyAnAm anekagrAmeSu susaMvAdaJca pracArayantau yirUzAlamnagaraM parAvRtya gatau|
26 ੨੬ ਪਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਬਚਨ ਕਰ ਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ।
tataH param Izvarasya dUtaH philipam ityAdizat, tvamutthAya dakSiNasyAM dizi yo mArgo prAntarasya madhyena yirUzAlamo 'sAnagaraM yAti taM mArgaM gaccha|
27 ੨੭ ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਕੂਸ਼ ਦੇਸ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ।
tataH sa utthAya gatavAn; tadA kandAkInAmnaH kUzlokAnAM rAjJyAH sarvvasampatteradhIzaH kUzadezIya ekaH SaNDo bhajanArthaM yirUzAlamnagaram Agatya
28 ੨੮ ਉਹ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।
punarapi rathamAruhya yizayiyanAmno bhaviSyadvAdino granthaM paThan pratyAgacchati|
29 ੨੯ ਤਦ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।
etasmin samaye AtmA philipam avadat, tvam rathasya samIpaM gatvA tena sArddhaM mila|
30 ੩੦ ਫ਼ਿਲਿਪੁੱਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਪੜਦੇ ਹੋ ਸਮਝਦੇ ਵੀ ਹੋ?
tasmAt sa dhAvan tasya sannidhAvupasthAya tena paThyamAnaM yizayiyathaviSyadvAdino vAkyaM zrutvA pRSTavAn yat paThasi tat kiM budhyase?
31 ੩੧ ਉਸ ਨੇ ਆਖਿਆ, ਜਦੋਂ ਤੱਕ ਕੋਈ ਮੈਨੂੰ ਨਾ ਸਮਝਾਵੇ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ? ਫੇਰ ਉਸ ਨੇ ਫ਼ਿਲਿਪੁੱਸ ਅੱਗੇ ਬੇਨਤੀ ਕੀਤੀ ਕੀ ਮੇਰੇ ਨਾਲ ਚੜ੍ਹ ਕੇ ਬੈਠ ਜਾ।
tataH sa kathitavAn kenacinna bodhitohaM kathaM budhyeya? tataH sa philipaM rathamAroDhuM svena sArddham upaveSTuJca nyavedayat|
32 ੩੨ ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ!
sa zAstrasyetadvAkyaM paThitavAn yathA, samAnIyata ghAtAya sa yathA meSazAvakaH| lomacchedakasAkSAcca meSazca nIravo yathA| Abadhya vadanaM svIyaM tathA sa samatiSThata|
33 ੩੩ ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ? ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ।
anyAyena vicAreNa sa ucchinno 'bhavat tadA| tatkAlInamanuSyAn ko jano varNayituM kSamaH| yato jIvannRNAM dezAt sa ucchinno 'bhavat dhruvaM|
34 ੩੪ ਤਾਂ ਉਸ ਖੋਜੇ ਨੇ ਅੱਗੋਂ ਫ਼ਿਲਿਪੁੱਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ?
anantaraM sa philipam avadat nivedayAmi, bhaviSyadvAdI yAmimAM kathAM kathayAmAsa sa kiM svasmin vA kasmiMzcid anyasmin?
35 ੩੫ ਤਦ ਫ਼ਿਲਿਪੁੱਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ।
tataH philipastatprakaraNam Arabhya yIzorupAkhyAnaM tasyAgre prAstaut|
36 ੩੬ ਅਤੇ ਉਹ ਰਾਹ ਤੇ ਜਾ ਰਹੇ ਸਨ ਤਦ ਰਾਹ ਵਿੱਚ ਇੱਕ ਪਾਣੀ ਦੇ ਕੁੰਡ ਕੋਲ ਪਹੁੰਚੇ। ਤਦ ਉਸ ਖੋਜੇ ਨੇ ਕਿਹਾ ਕਿ ਵੇਖ, ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?
itthaM mArgeNa gacchantau jalAzayasya samIpa upasthitau; tadA klIbo'vAdIt pazyAtra sthAne jalamAste mama majjane kA bAdhA?
37 ੩੭ ਫ਼ਿਲਿਪੁੱਸ ਨੇ ਕਿਹਾ, “ਜੇਕਰ ਤੂੰ ਪੂਰੇ ਮਨ ਨਾਲ ਵਿਸ਼ਵਾਸ ਕਰੇ ਤਾਂ ਜ਼ਰੂਰ ਲੈ ਸਕਦਾ ਹੈਂ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।”
tataH philipa uttaraM vyAharat svAntaHkaraNena sAkaM yadi pratyeSi tarhi bAdhA nAsti| tataH sa kathitavAn yIzukhrISTa Izvarasya putra ityahaM pratyemi|
38 ੩੮ ਤਦ ਉਸ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਕੀਤਾ ਅਤੇ ਫ਼ਿਲਿਪੁੱਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ।
tadA rathaM sthagitaM karttum AdiSTe philipaklIbau dvau jalam avAruhatAM; tadA philipastam majjayAmAsa|
39 ੩੯ ਅਤੇ ਜਦੋਂ ਉਹ ਪਾਣੀ ਵਿੱਚੋਂ ਨਿੱਕਲ ਕੇ ਬਾਹਰ ਆਏ ਤਦ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਫੜ੍ਹ ਕੇ ਲੈ ਗਿਆ ਅਤੇ ਖੋਜੇ ਨੇ ਉਹ ਨੂੰ ਫੇਰ ਨਾ ਵੇਖਿਆ ਅਤੇ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।
tatpazcAt jalamadhyAd utthitayoH satoH paramezvarasyAtmA philipaM hRtvA nItavAn, tasmAt klIbaH punastaM na dRSTavAn tathApi hRSTacittaH san svamArgeNa gatavAn|
40 ੪੦ ਪਰ ਫ਼ਿਲਿਪੁੱਸ ਅਜ਼ੋਤੁਸ ਵਿੱਚ ਮਿਲਿਆ ਅਤੇ ਜਦੋਂ ਤੱਕ ਕੈਸਰਿਯਾ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿੱਚ ਖੁਸ਼ਖਬਰੀ ਸੁਣਾਉਂਦਾ ਗਿਆ।
philipazcAsdodnagaram upasthAya tasmAt kaisariyAnagara upasthitikAlaparyyanataM sarvvasminnagare susaMvAdaM pracArayan gatavAn|