< ਰਸੂਲਾਂ ਦੇ ਕਰਤੱਬ 24 >
1 ੧ ਪੰਜਾਂ ਦਿਨਾਂ ਬਾਅਦ, ਹਨਾਨਿਯਾਹ ਪ੍ਰਧਾਨ ਜਾਜਕ ਕਈ ਬਜ਼ੁਰਗਾਂ ਨਾਲ ਤਰਤੁੱਲੁਸ ਨਾਮ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ ਅਤੇ ਉਨ੍ਹਾਂ ਨੇ ਪੌਲੁਸ ਦੇ ਵਿਰੁੱਧ ਹਾਕਮ ਦੇ ਕੰਨ ਭਰੇ।
μετα δε πεντε ημερας κατεβη ο αρχιερευς ανανιας μετα των πρεσβυτερων και ρητορος τερτυλλου τινος οιτινες ενεφανισαν τω ηγεμονι κατα του παυλου
2 ੨ ਅਤੇ ਜਦੋਂ ਉਹ ਬੁਲਾਇਆ ਗਿਆ ਤਾਂ ਤਰਤੁੱਲੁਸ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗਾ ਜੋ ਹੇ ਫ਼ੇਲਿਕਸ ਬਹਾਦੁਰ, ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ।
κληθεντος δε αυτου ηρξατο κατηγορειν ο τερτυλλος λεγων
3 ੩ ਅਸੀਂ ਹਰ ਪਰਕਾਰ ਅਤੇ ਹਰੇਕ ਸਥਾਨ ਤੇ ਇਹ ਗੱਲ ਬਹੁਤ ਧੰਨਵਾਦ ਨਾਲ ਮੰਨ ਲੈਂਦੇ ਹਾਂ।
πολλης ειρηνης τυγχανοντες δια σου και κατορθωματων γινομενων τω εθνει τουτω δια της σης προνοιας παντη τε και πανταχου αποδεχομεθα κρατιστε φηλιξ μετα πασης ευχαριστιας
4 ੪ ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰ ਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ।
ινα δε μη επι πλειον σε εγκοπτω παρακαλω ακουσαι σε ημων συντομως τη ση επιεικεια
5 ੫ ਕਿਉਂ ਜੋ ਅਸੀਂ ਇਸ ਮਨੁੱਖ ਨੂੰ ਇੱਕ ਮੁਸੀਬਤ ਖੜੀ ਕਰਨ ਵਾਲਾ ਅਤੇ ਸਾਰੀ ਦੁਨੀਆਂ ਦੇ ਸਭ ਯਹੂਦੀਆਂ ਵਿੱਚ ਫਸਾਦ ਪਾਉਣ ਵਾਲਾ ਵੇਖਿਆ ਅਤੇ ਉਹ ਨਾਸਰੀਆਂ ਦੇ ਪੰਥ ਦਾ ਆਗੂ ਹੈ।
ευροντες γαρ τον ανδρα τουτον λοιμον και κινουντα στασιν πασιν τοις ιουδαιοις τοις κατα την οικουμενην πρωτοστατην τε της των ναζωραιων αιρεσεως
6 ੬ ਇਸ ਨੇ ਹੈਕਲ ਨੂੰ ਵੀ ਭਰਿਸ਼ਟ ਕਰਨ ਦਾ ਯਤਨ ਕੀਤਾ। ਸੋ ਅਸੀਂ ਇਹ ਨੂੰ ਫੜ ਵੀ ਲਿਆ।
ος και το ιερον επειρασεν βεβηλωσαι ον και εκρατησαμεν
7 ੭ ਅਤੇ ਤੁਸੀਂ ਆਪ ਜਾਂਚ ਕਰ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਪਤਾ ਕਰ ਸਕੋਗੇ ਜੋ ਅਸੀਂ ਇਹ ਦੇ ਉੱਤੇ ਦੋਸ਼ ਲਾਉਂਦੇ ਹਾਂ।
8 ੮ ਯਹੂਦੀਆਂ ਨੇ ਵੀ ਏਕਾ ਕਰ ਕੇ ਕਿਹਾ ਜੋ ਇਹ ਗੱਲਾਂ ਇਸੇ ਤਰ੍ਹਾਂ ਹਨ।
παρ ου δυνηση αυτος ανακρινας περι παντων τουτων επιγνωναι ων ημεις κατηγορουμεν αυτου
9 ੯ ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ, ਉਹ ਸੱਚ ਸਨ।
συνεπεθεντο δε και οι ιουδαιοι φασκοντες ταυτα ουτως εχειν
10 ੧੦ ਫ਼ੇਰ ਜਦੋਂ ਹਾਕਮ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਹ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜੋ ਤੁਸੀਂ ਬਹੁਤ ਸਾਲਾਂ ਤੋਂ ਇਸ ਕੌਮ ਦੇ ਹਾਕਮ ਹੋ ਇਸ ਲਈ ਮੈਂ ਹੌਂਸਲੇ ਨਾਲ ਆਪਣੀ ਸਫ਼ਾਈ ਦਿੰਦਾ ਹਾਂ।
απεκριθη δε ο παυλος νευσαντος αυτω του ηγεμονος λεγειν εκ πολλων ετων οντα σε κριτην τω εθνει τουτω επισταμενος ευθυμοτερον τα περι εμαυτου απολογουμαι
11 ੧੧ ਕਿਉਂਕਿ ਤੁਸੀਂ ਜਾਣ ਸਕਦੇ ਹੋ ਜੋ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ ਕਿ ਮੈਂ ਬੰਦਗੀ ਕਰਨ ਲਈ ਯਰੂਸ਼ਲਮ ਨੂੰ ਗਿਆ ਸੀ।
δυναμενου σου γνωναι οτι ου πλειους εισιν μοι ημεραι δεκαδυο αφ ης ανεβην προσκυνησων εν ιερουσαλημ
12 ੧੨ ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਘਰਾਂ ਵਿੱਚ, ਨਾ ਸ਼ਹਿਰ ਵਿੱਚ।
και ουτε εν τω ιερω ευρον με προς τινα διαλεγομενον η επισυστασιν ποιουντα οχλου ουτε εν ταις συναγωγαις ουτε κατα την πολιν
13 ੧੩ ਅਤੇ ਨਾ ਉਨ੍ਹਾਂ ਗੱਲਾਂ ਨੂੰ ਜਿਨ੍ਹਾਂ ਦਾ ਹੁਣ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤੁਹਾਡੇ ਅੱਗੇ ਸਾਬਤ ਕਰ ਸਕਦੇ ਹਨ।
ουτε παραστησαι με δυνανται περι ων νυν κατηγορουσιν μου
14 ੧੪ ਪਰ ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਕਿ ਜਿਸ ਰਾਹ ਨੂੰ ਉਹ ਕੁਰਾਹ ਕਰਕੇ ਆਖਦੇ ਹਨ ਉਸੇ ਦੇ ਅਨੁਸਾਰ ਮੈਂ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਬੰਦਗੀ ਕਰਦਾ ਹਾਂ ਅਤੇ ਸਾਰੀਆਂ ਗੱਲਾਂ ਨੂੰ ਮੰਨਦਾ ਹਾਂ ਜਿਹੜੀਆਂ ਬਿਵਸਥਾ ਨਾਲ ਮਿਲਦੀਆਂ ਹਨ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ।
ομολογω δε τουτο σοι οτι κατα την οδον ην λεγουσιν αιρεσιν ουτως λατρευω τω πατρωω θεω πιστευων πασιν τοις κατα τον νομον και τοις προφηταις γεγραμμενοις
15 ੧੫ ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਸ ਦੀ ਇਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।
ελπιδα εχων εις τον θεον ην και αυτοι ουτοι προσδεχονται αναστασιν μελλειν εσεσθαι νεκρων δικαιων τε και αδικων
16 ੧੬ ਮੈਂ ਆਪ ਵੀ ਇਸ ਵਿੱਚ ਯਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਠਹਿਰਾਵੇ।
εν τουτω δε αυτος ασκω απροσκοπον συνειδησιν εχων προς τον θεον και τους ανθρωπους δια παντος
17 ੧੭ ਕਈ ਸਾਲਾਂ ਬਾਅਦ ਮੈਂ ਆਪਣੀ ਕੌਮ ਦੇ ਲਈ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਆਇਆ।
δι ετων δε πλειονων παρεγενομην ελεημοσυνας ποιησων εις το εθνος μου και προσφορας
18 ੧੮ ਇਨ੍ਹਾਂ ਹੀ ਗੱਲਾਂ ਵਿੱਚ ਉਨ੍ਹਾਂ ਨੇ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਨਾ ਤਾਂ ਭੀੜ ਅਤੇ ਨਾ ਰੌਲ਼ੇ ਨਾਲ
εν οις ευρον με ηγνισμενον εν τω ιερω ου μετα οχλου ουδε μετα θορυβου τινες απο της ασιας ιουδαιοι
19 ੧੯ ਪਰ ਏਸ਼ੀਆ ਦੇ ਕਈ ਯਹੂਦੀ ਸਨ ਜਿਨ੍ਹਾਂ ਨੂੰ ਚਾਹੀਦਾ ਸੀ ਜੋ ਤੁਹਾਡੇ ਅੱਗੇ ਹਾਜ਼ਰ ਹੁੰਦੇ ਅਤੇ ਜੇ ਮੇਰੇ ਵਿਰੁੱਧ ਕੋਈ ਗੱਲ ਹੈ ਤਾਂ ਤੁਹਾਡੇ ਸਾਹਮਣੇ ਮੇਰੇ ਉੱਤੇ ਕੋਈ ਦੋਸ਼ ਲਗਾਉਂਦੇ।
ους δει επι σου παρειναι και κατηγορειν ει τι εχοιεν προς με
20 ੨੦ ਜਾਂ ਇਹੋ ਆਪ ਕਹਿ ਦੇਣ ਕਿ ਉਨ੍ਹਾਂ ਨੇ ਜਦੋਂ ਮੈਂ ਸਭਾ ਦੇ ਅੱਗੇ ਖੜ੍ਹਾ ਸੀ, ਮੇਰੇ ਵਿੱਚ ਕੀ ਬੁਰਿਆਈ ਵੇਖੀ?
η αυτοι ουτοι ειπατωσαν τι ευρον εν εμοι αδικημα σταντος μου επι του συνεδριου
21 ੨੧ ਬਿਨ੍ਹਾਂ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਵਿੱਚ ਖੜੇ ਪੁਕਾਰ ਕੇ ਆਖੀ ਸੀ ਕਿ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਅੱਜ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ।
η περι μιας ταυτης φωνης ης εκραξα εστως εν αυτοις οτι περι αναστασεως νεκρων εγω κρινομαι σημερον υφ υμων
22 ੨੨ ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਕਿ ਜਦੋਂ ਲੁਸਿਯਸ ਫੌਜ ਦਾ ਸਰਦਾਰ ਆਵੇਗਾ ਤਾਂ ਮੈਂ ਤੁਹਾਡੀਆਂ ਗੱਲਾਂ ਦਾ ਫੈਸਲਾ ਕਰਾਂਗਾ।
ακουσας δε ταυτα ο φηλιξ ανεβαλετο αυτους ακριβεστερον ειδως τα περι της οδου ειπων οταν λυσιας ο χιλιαρχος καταβη διαγνωσομαι τα καθ υμας
23 ੨੩ ਫੇਰ ਉਹ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਜੋ ਪੌਲੁਸ ਨੂੰ ਨਜ਼ਰਬੰਦ ਰੱਖ ਅਤੇ ਉਹ ਨੂੰ ਚੈਨ ਕਰਨ ਦੇ ਅਤੇ ਉਸ ਦੇ ਆਪਣਿਆਂ ਵਿੱਚੋਂ ਕਿਸੇ ਨੂੰ ਉਹ ਦੀ ਸੇਵਾ ਕਰਨ ਤੋਂ ਨਾ ਰੋਕ।
διαταξαμενος τε τω εκατονταρχη τηρεισθαι τον παυλον εχειν τε ανεσιν και μηδενα κωλυειν των ιδιων αυτου υπηρετειν η προσερχεσθαι αυτω
24 ੨੪ ਪਰ ਕਈ ਦਿਨਾਂ ਤੋਂ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਨਾਲ ਜਿਹੜੀ ਯਹੂਦਣ ਸੀ ਆਇਆ ਅਤੇ ਪੌਲੁਸ ਨੂੰ ਬੁਲਾ ਕੇ ਮਸੀਹ ਯਿਸੂ ਦੇ ਉੱਤੇ ਵਿਸ਼ਵਾਸ ਕਰਨ ਦੇ ਬਾਰੇ ਉਸ ਤੋਂ ਸੁਣਿਆ।
μετα δε ημερας τινας παραγενομενος ο φηλιξ συν δρουσιλλη τη γυναικι ουση ιουδαια μετεπεμψατο τον παυλον και ηκουσεν αυτου περι της εις χριστον πιστεως
25 ੨੫ ਜਦੋਂ ਉਹ ਧਰਮ, ਸੰਜਮ ਅਤੇ ਹੋਣ ਵਾਲੀ ਅਦਾਲਤ ਦੇ ਬਾਰੇ ਬਚਨ ਸੁਣਾ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਉੱਤਰ ਦਿੱਤਾ ਕਿ ਹੁਣ ਤੂੰ ਜਾ, ਫਿਰ ਜਦੋਂ ਮੈਂ ਵਿਹਲਾ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ।
διαλεγομενου δε αυτου περι δικαιοσυνης και εγκρατειας και του κριματος του μελλοντος εσεσθαι εμφοβος γενομενος ο φηλιξ απεκριθη το νυν εχον πορευου καιρον δε μεταλαβων μετακαλεσομαι σε
26 ੨੬ ਅਤੇ ਇਹ ਵੀ ਆਸ ਰੱਖਦਾ ਸੀ ਕਿ ਪੌਲੁਸ ਮੈਨੂੰ ਕੁਝ ਪੈਸਾ ਦੇਵੇਗਾ। ਇਸੇ ਗੱਲੋਂ ਉਹ ਨੂੰ ਬਹੁਤ ਵਾਰੀ ਬੁਲਾ ਕੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ।
αμα και ελπιζων οτι χρηματα δοθησεται αυτω υπο του παυλου οπως λυση αυτον διο και πυκνοτερον αυτον μεταπεμπομενος ωμιλει αυτω
27 ੨੭ ਅਤੇ ਜਦੋਂ ਦੋ ਸਾਲ ਪੂਰੇ ਹੋਏ, ਪੁਰਕਿਯੁਸ ਫ਼ੇਸਤੁਸ ਫ਼ੇਲਿਕਸ ਦੇ ਥਾਂ ਹਾਕਮ ਹੋ ਕੇ ਆਇਆ ਅਤੇ ਫ਼ੇਲਿਕਸ ਜੋ ਇਹ ਚਾਹੁੰਦਾ ਸੀ ਕਿ ਯਹੂਦੀਆਂ ਨੂੰ ਖੁਸ਼ ਕਰੇ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।
διετιας δε πληρωθεισης ελαβεν διαδοχον ο φηλιξ πορκιον φηστον θελων τε χαριτας καταθεσθαι τοις ιουδαιοις ο φηλιξ κατελιπεν τον παυλον δεδεμενον