< ਰਸੂਲਾਂ ਦੇ ਕਰਤੱਬ 21 >
1 ੧ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਤੋਂ ਵਿਦਾ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਤੇ ਦੂਜੇ ਦਿਨ ਰੋਦੁਸ ਨੂੰ, ਫਿਰ ਉੱਥੋਂ ਪਾਤਰ੍ਹਾਂ ਨੂੰ।
Zvino zvakaitika kuti tichibva nechikepe taparadzana navo, takafamba nenzira yakarurama tikasvika muKose, neraitevera muRodhe, tikabvapo tikasvika Patara;
2 ੨ ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸਵਾਰ ਹੋਏ ਅਤੇ ਤੁਰ ਪਏ।
ndokuti tawana chikepe chaiyambukira kuFonisiya, takapinda tikaenda nechikepe.
3 ੩ ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੀਰੀਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉੱਤਰੇ, ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ।
Takati tabudikira Saipuresi, ndokuisiya kuruoko rweruboshwe, tikaenda kuSiriya nechikepe, tikamhara paTire; nokuti chikepe chaifanira kututunura mutoro ipapo;
4 ੪ ਅਤੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾ।
zvino takati tawana vadzidzi, tikagarapo mazuva manomwe; ivo vakati neMweya kuna Pauro, arege kukwira kuJerusarema.
5 ੫ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਉੱਥੋਂ ਹੋ ਕੇ ਤੁਰ ਪਏ, ਉਹ ਸਾਰੇ ਔਰਤਾਂ ਅਤੇ ਬੱਚਿਆਂ ਨਾਲ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸੀਂ ਪ੍ਰਾਰਥਨਾ ਕੀਤੀ।
Zvino zvakaitika kuti takapedza mazuva, tikabva tikaenda, vese vakatiperekedza nevakadzi nevana kusvikira kunze kweguta; zvino takafugama nemabvi pamahombekombe tikanyengetera.
6 ੬ ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸਵਾਰ ਹੋਏ ਪਰ ਉਹ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ।
Zvino tawonekana, takapinda muchikepe, asi ivo vakadzokera kwavo.
7 ੭ ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਖ਼ਤਮ ਕਰਕੇ, ਤੁਲਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਦੀ ਸੁੱਖ-ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਨਾਲ ਰਹੇ।
Asi isu takati tapedza rwendo nechikepe kubva kuTire, takasvika kuPitoremai, tikakwazisa hama tikagara navo zuva rimwe.
8 ੮ ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿਪੁੱਸ ਖੁਸ਼ਖਬਰੀ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ। ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ।
Chifume isu taiva naPauro takabva tikasvika kuKesariya; ndokupinda mumba maFiripi muevhangeri, waiva umwe wevanomwe, tikagara naye.
9 ੯ ਉਹ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।
Uyuwo wakange ane vakunda vana, mhandara dzaiporofita.
10 ੧੦ ਜਦੋਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਮ ਦਾ ਇੱਕ ਨਬੀ ਯਹੂਦਿਯਾ ਤੋਂ ਆਇਆ।
Zvino takati tagara mazuva mazhinji, kwakaburuka kubva kuJudhiya umwe muporofita wainzi Agabhusi,
11 ੧੧ ਉਹ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਸ ਤਰ੍ਹਾਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ, ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ।
ndokusvika kwatiri, akatora bhanhire raPauro, akazvisunga maoko nemakumbo ake, akati: Mweya Mutsvene anoreva izvi: Murume bhanhire iri riri rake, VaJudha paJerusarema vachamusunga saizvozvi, nekumukumikidza mumaoko evahedheni.
12 ੧੨ ਜਦੋਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਕਿ ਯਰੂਸ਼ਲਮ ਨੂੰ ਨਾ ਜਾਵੇ।
Zvino takati tanzwa zvinhu izvi tese isu nevenzvimbo iyo tikakumbirisa kuti arege kukwira kuJerusarema.
13 ੧੩ ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਲਈ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।
Asi Pauro wakapindura akati: Munoitei muchichema nekuputsa moyo wangu? Nokuti ini ndakagadzirira, kwete kusungwa chete, asi nekufa paJerusarema nekuda kwezita raIshe Jesu.
14 ੧੪ ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।
Zvino wakati asingapwiswi, takanyarara tikati: Chido chaIshe ngachiitwe.
15 ੧੫ ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕਰ ਕੇ, ਯਰੂਸ਼ਲਮ ਨੂੰ ਤੁਰ ਪਏ।
Zvino shure kwemazuva iwayo takarongedza, tikakwira kuJerusarema.
16 ੧੬ ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਤੇ ਸਾਨੂੰ ਮਨਾਸੋਨ ਕੁਪਰੁਸੀ ਨਾਮ ਦੇ ਇੱਕ ਪੁਰਾਣੇ ਚੇਲੇ ਕੋਲ ਲੈ ਆਏ, ਜਿਸ ਦੇ ਕੋਲ ਅਸੀਂ ਠਹਿਰਨਾ ਸੀ।
Nevamwewo vevadzidzi veKesariya vakaenda nesu, vakauya neumwe Minasoni weSaipuresi, mudzidzi wekare, watainogara naye.
17 ੧੭ ਜਦੋਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਰਾਵਾਂ ਨੇ ਖੁਸ਼ੀ ਨਾਲ ਸਾਡਾ ਸਵਾਗਤ ਕੀਤਾ।
Zvino takati tichisvika kuJerusarema, hama dzakatigamuchira nemufaro.
18 ੧੮ ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।
Chifume Pauro wakapinda nesu kuna Jakobho, nevakuru vese vakange varipo.
19 ੧੯ ਅਤੇ ਉਸ ਨੇ ਉਹਨਾਂ ਨੂੰ ਪਰਨਾਮ ਕਰ ਕੇ, ਉਸ ਨੇ ਇੱਕ-ਇੱਕ ਕਰਕੇ ਉਹ ਸਾਰੇ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਸੇਵਕਾਈ ਦੇ ਦੁਆਰਾ ਕੀਤੇ ਸਨ, ਸੁਣਾ ਦਿੱਤੇ।
Zvino wakati avakwazisa, wakarondedzera chimwe nechimwe chezvinhu Mwari chaakaita pakati pevahedheni neshumiro yake.
20 ੨੦ ਸੋ ਉਨ੍ਹਾਂ ਨੇ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਈ ਹਜ਼ਾਰ ਵਿਸ਼ਵਾਸੀ ਹਨ ਅਤੇ ਸਭ ਬਿਵਸਥਾ ਦੇ ਲਈ ਗੈਰਤ ਵਾਲੇ ਹਨ।
Ivo vakati vachizvinzwa, vakakudza Ishe; vakati kwaari: Unoona, hama, kuti zvuru zvingani zveVaJudha vanotenda; uye vese vanoshingairira murairo;
21 ੨੧ ਅਤੇ ਉਨ੍ਹਾਂ ਤੇਰੀ ਇਹ ਖ਼ਬਰ ਸੁਣੀ ਹੈ ਕਿ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ, ਇਹ ਸਿਖਾਉਂਦਾ ਹੈਂ ਕਿ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ।
zvino vakaudzwa nezvako, kuti unodzidzisa VaJudha vese vari pakati pevahedheni kuti vasiye Mozisi, uchiti varege kudzingisa vana, kana kufamba netsika.
22 ੨੨ ਸੋ ਹੁਣ ਕੀ ਕੀਤਾ ਜਾਵੇ? ਉਹ ਜ਼ਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ।
Ko zvino chii? Zvirokwazvo zvakafanira kuti chaunga chiungane; nokuti vachanzwa kuti wasvika.
23 ੨੩ ਇਸ ਲਈ ਤੂੰ ਇਸ ਤਰ੍ਹਾਂ ਕਰ ਜਿਵੇਂ ਅਸੀਂ ਤੈਨੂੰ ਦੱਸਦੇ ਹਾਂ। ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ।
Naizvozvo ita izvi zvatinoreva kwauri; tine varume vana vane mhiko pamusoro pavo;
24 ੨੪ ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖ਼ਰਚ ਕਰ ਤਾਂ ਜੋ ਉਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਕਿ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸੀਂ ਸੁਣੀਆਂ ਹਨ ਉਹਨਾਂ ਵਿੱਚ ਸੱਚਾਈ ਨਹੀਂ ਹੈ, ਸਗੋਂ ਇਹ ਕੀ ਉਹ ਆਪ ਵੀ ਬਿਵਸਥਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ।
vatore pamwe newe, uzvichenure pamwe navo, uye uripe muripo wavo, kuti vaveure musoro, kuti vese vazive kuti zvavakaudzwa maererano newe hapana zviripo, asi iwewo pachako unofamba zvakarurama uchichengeta murairo.
25 ੨੫ ਪਰ ਪਰਾਈਆਂ ਕੌਮਾਂ ਦੇ ਹੱਕ ਵਿੱਚ ਜਿਨ੍ਹਾਂ ਵਿਸ਼ਵਾਸ ਕੀਤਾ ਹੈ ਅਸੀਂ ਇਹ ਲਿਖ ਭੇਜਿਆ ਸੀ ਕਿ ਉਹ ਮੂਰਤਾਂ ਦੇ ਚੜ੍ਹਾਵੇ, ਲਹੂ, ਗਲ਼ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ।
Asi maererano nevahedheni vanotenda isu tanyora, tikatema kuti vasachengeta chinhu chakadai, kunze kwekuti vazvidzore pane zvakabairwa zvifananidzo, neropa nezvakadzipwa neupombwe.
26 ੨੬ ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ।
Ipapo Pauro wakatora varume avo, zuva raitevera akazvichenura pamwe navo, akapinda mutembere kupira kupera kwemazuva ekunatswa, kusvikira kwabairwa chibairo cheumwe neumwe wavo.
27 ੨੭ ਜਦ ਉਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਉਹਨਾਂ ਯਹੂਦੀਆਂ ਨੇ ਜਿਹੜੇ ਏਸ਼ੀਆ ਦੇ ਸਨ, ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ।
Zvino mazuva manomwe akati opera, VaJudha vaibva kuAsia pavakamuona mutembere, vakamutsa chaunga chese, ndokuisa maoko kwaari.
28 ੨੮ ਅਤੇ ਪੌਲੁਸ ਨੂੰ ਫੜ ਲਿਆ ਅਤੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਇੱਥੇ ਆਓ ਅਤੇ ਮਦਦ ਕਰੋ! ਇਹ ਉਹ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ, ਬਿਵਸਥਾ ਅਤੇ ਇਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ! ਅਤੇ ਉਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤਰ ਥਾਂ ਨੂੰ ਭਰਿਸ਼ਟ ਕੀਤਾ ਹੈ।
Vakadanidzira, vachiti: Varume VaIsraeri, batsirai! Uyu ndiye munhu anodzidzisa vese kwese-kwese zvinopesana nevanhu, nemurairo, nenzvimbo ino; pamusoro pazvo anouisa VaGirikiwo mutembere, ndokusvibisa nzvimbo ino tsvene.
29 ੨੯ ਇਸ ਲਈ ਜੋ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਦੇਖਿਆ ਸੀ ਅਤੇ ਸ਼ੱਕ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ।
Nokuti vakange vamboona Trofimo muEfeso anaye muguta, wavaifunga kuti Pauro wamupinza mutembere.
30 ੩੦ ਤਦ ਸਾਰੇ ਸ਼ਹਿਰ ਵਿੱਚ ਰੌਲ਼ਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ, ਉਹ ਪੌਲੁਸ ਨੂੰ ਫੜ੍ਹ ਕੇ ਹੈਕਲੋਂ ਬਾਹਰ ਲੈ ਆਏ ਅਤੇ ਝੱਟ ਦਰਵਾਜ਼ੇ ਬੰਦ ਕੀਤੇ ਗਏ।
Neguta rese rakanyonganiswa; vanhu vakamhanyira pamwe; vakabata Pauro, vakamukwevera kunze kwetembere; mikova ikazarirwa pakarepo.
31 ੩੧ ਜਦੋਂ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਫੌਜ ਦੇ ਸਰਦਾਰ ਨੂੰ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਭਗਦੜ ਮੱਚ ਗਈ ਹੈ।
Zvino vakati vachitsvaka kumuuraya, shoko rikakwira kumukuru wechuru wehondo, kuti Jerusarema rese ranyonganiswa.
32 ੩੨ ਤਾਂ ਉਹ ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਵੱਲ ਦੌੜ ਪਿਆ ਅਤੇ ਉਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਨੂੰ ਮਾਰਨ ਤੋਂ ਹੱਟ ਗਏ।
Iye pakarepo akatora mauto nevakuru vezana, akaburuka achimhanyira kwavari; ivo vakati vachiona mukuru wechuru chemazana nemauto, vakarega kurova Pauro.
33 ੩੩ ਤਦ ਸਰਦਾਰ ਨੇ ਨੇੜੇ ਆ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਕਿ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਤੇ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ?
Zvino mukuru wechuru chemazana wakaswedera, akamubata, ndokuraira kuti asungwe nemaketani maviri, akabvunza kuti waiva ani, uye kuti waitei.
34 ੩੪ ਤਦ ਭੀੜ ਵਿੱਚੋਂ ਕਈ ਕੁਝ ਕਹਿਣ ਲੱਗੇ ਅਤੇ ਕਈ ਕੁਝ, ਜਦੋਂ ਉਹ ਉਸ ਰੌਲ਼ੇ ਦੇ ਕਾਰਨ ਅਸਲੀ ਗੱਲ ਪਤਾ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਹ ਨੂੰ ਕਿਲੇ ਵਿੱਚ ਲੈ ਜਾਓ।
Zvino vamwe pakati pevazhinji vakadanidzira chimwe vamwe chimwewo; zvino asingagoni kuziva chokwadi nekuda kwenyonga-nyonga, wakaraira kuti aiswe kuimba yemauto.
35 ੩੫ ਅਤੇ ਜਦੋਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਇਸ ਤਰ੍ਹਾਂ ਹੋਇਆ ਜੋ ਹਿੰਸਕ ਭੀੜ ਦੇ ਕਾਰਨ, ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ।
Zvino wakati asvika pamitanho, zvakaitika kuti atakurwe nemauto nekuda kwemhirizhonga yechaunga;
36 ੩੬ ਕਿਉਂ ਜੋ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਮਗਰ ਚੱਲੀ ਆਉਂਦੀ ਸੀ ਕਿ ਇਹ ਨੂੰ ਮਾਰ ਦਿਓ!।
nokuti chaunga chevanhu chakatevera chichidanidzira chichiti: Mubvise!
37 ੩੭ ਜਦੋਂ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ? ਉਹ ਬੋਲਿਆ, ਕੀ, ਤੂੰ ਯੂਨਾਨੀ ਬੋਲੀ ਜਾਣਦਾ ਹੈਂ?
Pauro wakati oda kupinzwa muimba yemauto akati kumukuru wechuru: Zvinotenderwa here kuti nditaure chinhu kwauri? Iye ndokuti: Unoziva chiGiriki here?
38 ੩੮ ਕੀ ਤੂੰ ਉਹੋ ਮਿਸਰੀ ਨਹੀਂ ਹੈਂ, ਜਿਹੜਾ ਕੁਝ ਦਿਨ ਪਹਿਲਾਂ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ।
Ko iwe hausi uya muEgipita wakamutsa bongozozo mazuva ano asati asvika here, akatungamirira kurenje zvuru zvina zvevarume vaiva mhondi?
39 ੩੯ ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ, ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਆਗਿਆ ਦੇ।
Asi Pauro wakati: Ini ndiri munhu muJudha, weTaso yeKirikia, mugari weguta risina kureruka. Zvino ndinokukumbirai, nditenderei kutaura kuvanhu.
40 ੪੦ ਜਦੋਂ ਉਸ ਨੇ ਆਗਿਆ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਅਤੇ ਜਦੋਂ ਉਹ ਸਭ ਚੁੱਪ-ਚਾਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਬੋਲਣ ਲੱਗਾ ਅਤੇ ਆਖਿਆ:
Zvino wakati amutendera, Pauro wakamira pamitanho akaninira kuvanhu neruoko; zvino kwakati kwanyarara kwazvo, akataura kwavari nerurimi rwechiHebheru achiti: