< ਰਸੂਲਾਂ ਦੇ ਕਰਤੱਬ 15 >
1 ੧ ਕਈ ਆਦਮੀ ਯਹੂਦਿਯਾ ਤੋਂ ਆ ਕੇ, ਭਰਾਵਾਂ ਨੂੰ ਸਿਖਾਉਣ ਲੱਗੇ ਕਿ ਜੇ ਮੂਸਾ ਦੀ ਰੀਤ ਦੇ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਜਾਵੇ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ।
А някои слязоха от Юдея и учеха братята, казвайки: Ако се не обрежете според Мойсеевия обред, не можете се спаси.
2 ੨ ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਝਗੜਾ ਅਤੇ ਵਾਦ-ਵਿਵਾਦ ਹੋਇਆ ਤਾਂ ਇਹ ਗੱਲ ਠਹਿਰੀ ਜੋ ਪੌਲੁਸ ਅਤੇ ਬਰਨਬਾਸ ਅਤੇ ਕਈ ਹੋਰ ਮਨੁੱਖ ਉਨ੍ਹਾਂ ਵਿੱਚੋਂ ਇਸ ਗੱਲ ਦੇ ਸਹੀ ਕਰਨ ਨੂੰ ਰਸੂਲਾਂ ਅਤੇ ਬਜ਼ੁਰਗਾਂ ਦੇ ਕੋਲ ਯਰੂਸ਼ਲਮ ਨੂੰ ਜਾਣ।
И тъй, като стана не малко препирня и разискване между тях и Павла и Варнава, братята наредиха Павел и Варнава и някои други от тях да възлязат за тоя въпрос в Ерусалим до апостолите и презвитерите.
3 ੩ ਜਦੋਂ ਉਹ ਕਲੀਸਿਯਾ ਵੱਲੋਂ ਕੁਝ ਦੂਰ ਪਹੁੰਚਾਏ ਗਏ ਤਾਂ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਾਉਣ ਦੀ ਖੁਸ਼ਖਬਰੀ ਸੁਣਾਉਂਦੇ ਗਏ ਅਤੇ ਸਭ ਭਰਾਵਾਂ ਨੂੰ ਬਹੁਤ ਖੁਸ਼ ਕੀਤਾ।
Те, прочее, изпратени от църквата, минаваха и през Финикия и през Самария, та разказваха за обръщането на езичниците, причиняваха голяма радост на всичките братя.
4 ੪ ਜਦੋਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਕਲੀਸਿਯਾ, ਰਸੂਲਾਂ ਅਤੇ ਬਜ਼ੁਰਗਾਂ ਨੇ ਉਹਨਾਂ ਦੀ ਸੇਵਾ ਕੀਤੀ ਅਤੇ ਉਹਨਾਂ ਨੇ ਜੋ ਕੁਝ ਪਰਮੇਸ਼ੁਰ ਨੇ ਉਹਨਾਂ ਦੇ ਨਾਲ ਕੀਤਾ ਸੀ ਸੁਣਾ ਦਿੱਤਾ।
А като стигнаха в Ерусалим, бяха приети от църквата и от апостолите и презвитерите, и разказваха все що беше извършил Бог чрез тях.
5 ੫ ਤਦ ਕਈਆਂ ਨੇ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਵਿਸ਼ਵਾਸ ਕੀਤਾ, ਉੱਠ ਕੇ ਕਿਹਾ ਕਿ ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਚਾਹੀਦਾ ਹੈ।
Но, рекоха те, някои от повярвалите между фарисейската секта станаха та казаха, Нужно е да се обрязват езичниците, и да им се заръча да пазят Мойсеевия закон.
6 ੬ ਤਦ ਰਸੂਲ ਅਤੇ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਗੱਲ ਨੂੰ ਸੋਚਣ।
Тогава апостолите и презвитерите се събраха да разискат тоя въпрос.
7 ੭ ਅਤੇ ਜਦੋਂ ਬਹੁਤ ਵਿਵਾਦ ਹੋਇਆ ਤਾਂ ਪਤਰਸ ਨੇ ਉੱਠ ਕੇ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਤੁਸੀਂ ਜਾਣਦੇ ਹੋ ਜੋ ਪਹਿਲੇ ਦਿਨਾਂ ਤੋਂ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ, ਜੋ ਪਰਾਈਆਂ ਕੌਮਾਂ ਮੇਰੀ ਜ਼ੁਬਾਨੀ ਖੁਸ਼ਖਬਰੀ ਦਾ ਬਚਨ ਸੁਣਨ ਅਤੇ ਵਿਸ਼ਵਾਸ ਕਰਨ।
И след много разпитване Петър стана та им каза: Братя, вие знаете че в първите дни Бог избра между вас мене, щото езичниците чрез моите уста да чуят евангелското учение и да повярват.
8 ੮ ਅਤੇ ਪਰਮੇਸ਼ੁਰ ਨੇ ਜੋ ਮਨਾਂ ਦਾ ਜਾਚਣ ਵਾਲਾ ਹੈ, ਉਹਨਾਂ ਨੂੰ ਵੀ ਸਾਡੀ ਤਰ੍ਹਾਂ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ।
И сърцеведец Бог им засвидетелствува като даде и на тях Светия Дух, както и на нас;
9 ੯ ਅਤੇ ਵਿਸ਼ਵਾਸ ਨਾਲ ਉਨ੍ਹਾਂ ਦੇ ਮਨ ਸ਼ੁੱਧ ਕਰ ਕੇ ਸਾਡੇ ਅਤੇ ਉਨ੍ਹਾਂ ਦੇ ਵਿੱਚ ਕੁਝ ਭੇਦਭਾਵ ਨਾ ਰੱਖਿਆ।
И не направи никаква разлика между нас и тях, като очисти сърцата им чрез вяра.
10 ੧੦ ਹੁਣ ਕਿਉਂ ਤੁਸੀਂ ਪਰਮੇਸ਼ੁਰ ਨੂੰ ਪਰਤਾਉਂਦੇ ਹੋ, ਕਿ ਚੇਲਿਆਂ ਦੀ ਧੌਣ ਤੇ ਜੂਲਾ ਰੱਖੋ ਜਿਸ ਨੂੰ ਨਾ ਸਾਡੇ ਪਿਉ-ਦਾਦੇ, ਨਾ ਅਸੀਂ ਚੁੱਕ ਸਕੇ?
Сега, прочее, защо изпитвате Бога, та да налагате на шията на учениците хомот, който, нито бащите ни, нито ние можехме да носим?
11 ੧੧ ਪਰ ਸਾਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਉਹ ਵੀ ਮੁਕਤੀ ਪਾ ਗਏ ਅਸੀਂ ਵੀ ਪ੍ਰਭੂ ਯਿਸੂ ਦੀ ਕਿਰਪਾ ਨਾਲ ਮੁਕਤੀ ਪਾਵਾਂਗੇ।
Но вярваме, че ние ще се спасим чрез благодатта на Господа Исуса, също както и те.
12 ੧੨ ਤਾਂ ਸਾਰੀ ਸਭਾ ਚੁੱਪ ਰਹੀ ਅਤੇ ਉਹ ਬਰਨਬਾਸ ਅਤੇ ਪੌਲੁਸ ਦੀਆਂ ਇਹ ਗੱਲਾਂ ਸੁਣਨ ਲੱਗੇ ਜੋ ਪਰਮੇਸ਼ੁਰ ਵੱਲੋਂ ਕਿਹੋ ਜਿਹੇ ਨਿਸ਼ਾਨ ਅਤੇ ਅਚਰਜ਼ ਕੰਮ, ਉਹਨਾਂ ਦੇ ਹੱਥੀਂ ਪਰਾਈਆਂ ਕੌਮਾਂ ਵਿੱਚ ਵਿਖਾਏ ਗਏ।
Тогава цялото множество млъкна и слушаше Варнава и Павла да разказват какви знамения и чудеса Бог беше извършил чрез тях между езичниците.
13 ੧੩ ਅਤੇ ਜਦੋਂ ਉਹ ਚੁੱਪ ਹੋਏ ਤਾਂ ਯਾਕੂਬ ਅੱਗੋਂ ਕਹਿਣ ਲੱਗਾ, ਹੇ ਭਰਾਵੋ, ਮੇਰੀ ਸੁਣੋ।
И след като свършиха те да говорят, Яков взе думата и каза: Братя, послушайте мене:
14 ੧੪ ਸ਼ਮਊਨ ਨੇ ਦੱਸਿਆ ਹੈ ਕਿ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ
Симон обясни по кой начин Бог най-напред посети езичниците, за да вземе измежду тях люде за своето име.
15 ੧੫ ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ ਜਿਵੇਂ ਲਿਖਿਆ ਹੈ, -
С това са съгласни и пророческите думи, както е писано:
16 ੧੬ “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ, ਅਤੇ ਉਹ ਦੇ ਖੋਲੇ ਨੂੰ ਫਿਰ ਬਣਾ ਕੇ ਖੜ੍ਹਾ ਕਰਾਂਗਾ,
"След това ще се върна. И пак ще въздигна падналата Давидова скиния, И пак ще издигна развалините й, И ще я изправя;
17 ੧੭ ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਅਖਵਾਉਂਦੇ ਹਨ ਪ੍ਰਭੂ ਨੂੰ ਭਾਲਣ।”
За да потърсят Господа останалите от човеците, И всичките народи, които се наричат с името ми,
18 ੧੮ ਇਹ ਉਹ ਹੀ ਪ੍ਰਭੂ ਆਖਦਾ ਹੈ, ਜਿਹੜਾ ਸੰਸਾਰ ਦੀ ਉਤਪਤੀ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ। (aiōn )
Казва Господ, който прави да е известно това от века". (aiōn )
19 ੧੯ ਮੇਰੀ ਸਲਾਹ ਇਹ ਹੈ ਕਿ ਪਰਾਈਆਂ ਕੌਮਾਂ ਵਿੱਚੋਂ ਜਿਹੜੇ ਪਰਮੇਸ਼ੁਰ ਦੀ ਵੱਲ ਮੁੜਦੇ ਹਨ, ਅਸੀਂ ਉਹਨਾਂ ਨੂੰ ਪਰੇਸ਼ਾਨ ਨਾ ਕਰੀਏ।
Затуй, аз съм на мнение да не отегчаваме тия измежду езичниците, които се обръщат към Бога;
20 ੨੦ ਸਗੋਂ ਉਹਨਾਂ ਨੂੰ ਲਿਖ ਭੇਜੀਏ ਕਿ ਮੂਰਤਾਂ ਦੀਆਂ ਪਲੀਤਗੀਆਂ, ਹਰਾਮਕਾਰੀ ਅਤੇ ਗਲ਼ ਘੁੱਟੇ ਹੋਏ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ।
но да им пишем да се въздържат от оскверненията чрез идоли, чрез блудство, и чрез яденето удавено и кръв.
21 ੨੧ ਕਿਉਂ ਜੋ ਪਹਿਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪਰਚਾਰਕ ਹੁੰਦੇ ਆਏ ਹਨ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਉਹ ਦੀ ਬਿਵਸਥਾ ਪੜ੍ਹੀ ਜਾਂਦੀ ਹੈ।
Защото още от старо време по всичките градове е имало такива, които са проповядвали Мойсеевия закон, който се и прочита всяка събота в синагогите.
22 ੨੨ ਤਦ ਰਸੂਲਾਂ, ਬਜ਼ੁਰਗਾਂ ਅਤੇ ਸਾਰੀ ਕਲੀਸਿਯਾ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜੀਏ, ਅਰਥਾਤ ਯਹੂਦਾ ਨੂੰ ਜਿਹੜਾ ਬਰਸਬਾਸ ਅਖਵਾਉਂਦਾ ਅਤੇ ਸੀਲਾਸ ਨੂੰ ਜਿਹੜੇ ਭਰਾਵਾਂ ਵਿੱਚ ਆਗੂ ਸੀ।
Тогава апостолите и презвитерите с цялата църква намериха за добре да изберат изпомежду си човеци, и да ги пратят в Антиохия с Павла и Варнава, - [а именно]: Юда, наречен Варсава, и Сила, водители между братята.
23 ੨੩ ਅਤੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ ਕਿ ਉਨ੍ਹਾਂ ਭਰਾਵਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹੋ ਕੇ ਅੰਤਾਕਿਯਾ, ਸੀਰੀਯਾ ਅਤੇ ਕਿਲਕਿਯਾ ਵਿੱਚ ਰਹਿੰਦੇ ਹਨ ਰਸੂਲਾਂ, ਬਜ਼ੁਰਗਾਂ ਅਤੇ ਭਰਾਵਾਂ ਦਾ ਪਰਨਾਮ
И писаха им по тях следното: От апостолите и по-старите братя, поздрав до братята, които са от езичниците в Аитиохия, Сирия, и Киликия.
24 ੨੪ ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਹਨਾਂ ਨੂੰ ਕੋਈ ਹੁਕਮ ਨਹੀਂ ਦਿੱਤਾ।
Понеже чухме, че някои, които са излезли от нас, ви смутили с думите си, и извратили душите ви, [като ви казват да се обрязвате и да пазите закона, ] без да са приели заповед от нас,
25 ੨੫ ਤਾਂ ਅਸੀਂ ਇੱਕ ਮਨ ਹੋ ਕੇ ਇਹ ਚੰਗਾ ਸਮਝਿਆ ਜੋ ਕੁਝ ਪੁਰਖ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ, ਤੁਹਾਡੇ ਕੋਲ ਭੇਜੀਏ,
то ние, като дойдохме до единодушие, намерихме за добре да изберем мъже и да ги пратим до вас заедно с любимите ни Варнава и Павла,
26 ੨੬ ਜੋ ਅਜਿਹੇ ਮਨੁੱਖ ਹਨ ਕਿ ਜਿਨ੍ਹਾਂ ਆਪਣੇ ਪ੍ਰਾਣ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲਈ ਜੋਖਮ ਵਿੱਚ ਪਾ ਦਿੱਤੇ।
човеци, които изложиха живота си на опасност за името на нашия Господ Исус Христос.
27 ੨੭ ਸੋ ਅਸੀਂ ਯਹੂਦਾਹ ਅਤੇ ਸੀਲਾਸ ਨੂੰ ਭੇਜਿਆ ਹੈ ਜੋ ਆਪਣੇ ਮੂੰਹੋਂ ਇਹ ਗੱਲਾਂ ਤੁਹਾਨੂੰ ਦੱਸਣਗੇ।
И така, изпращаме Юда и Сила, да ви съобщят и те устно същите неща.
28 ੨੮ ਕਿਉਂਕਿ ਪਵਿੱਤਰ ਆਤਮਾ ਨੇ ਅਤੇ ਅਸੀਂ ਚੰਗਾ ਸਮਝਿਆ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ
Защото се видя за добре на Светия Дух и на нас да ви не налагаме никоя друга тегота, освен следните необходими неща:
29 ੨੯ ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ, ਲਹੂ ਅਤੇ ਗਲ਼ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ ਰਹੋ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਤੁਹਾਡਾ ਭਲਾ ਹੋਵੇ।
да се въздържате от ядене идоложертвено, кръв, и удавено, тоже и от блудство; от които ако се пазите, добре ще ви бъде. Зравейте.
30 ੩੦ ਫੇਰ ਉਹ ਵਿਦਿਆ ਹੋ ਕੇ ਅੰਤਾਕਿਯਾ ਪਹੁੰਚੇ ਅਤੇ ਸੰਗਤ ਨੂੰ ਇਕੱਠੀ ਕਰ ਕੇ ਚਿੱਠੀ ਦਿੱਤੀ।
И така, изпратените слязоха в Антиохия, и като събраха всичките вярващи дадоха им посланието.
31 ੩੧ ਉਹ ਪੜ੍ਹ ਕੇ ਇਸ ਤਸੱਲੀ ਦੀਆਂ ਗੱਲਾਂ ਨਾਲ ਬਹੁਤ ਅਨੰਦ ਹੋਏ।
И те, като го прочетоха, зарадваха се за успокоението що им даваше.
32 ੩੨ ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਭਰਾਵਾਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਉਪਦੇਸ਼ ਦੇ ਕੇ ਉਹਨਾਂ ਤਕੜੇ ਕੀਤਾ।
А Юда и Сила, които бяха и сами пророци, увещаваха братята с много думи и ги утвърдиха.
33 ੩੩ ਅਤੇ ਉਹ ਕੁਝ ਦਿਨ ਰਹਿ ਕੇ ਆਪਣੇ ਭੇਜਣ ਵਾਲਿਆਂ ਦੇ ਕੋਲ ਜਾਣ ਨੂੰ ਭਰਾਵਾਂ ਕੋਲੋਂ ਸੁੱਖ-ਸਾਂਦ ਨਾਲ ਵਿਦਾ ਹੋਏ।
И след като преседяха там няколко време, братята ги оставиха с мир да се върнат при ония, които ги бяха изпратили.
34 ੩੪ ਪਰ ਸੀਲਾਸ ਨੂੰ ਉੱਥੇ ਰਹਿਣਾ ਚੰਗਾ ਲੱਗਿਆ,
Но Сила видя за добре да поседи още там.
35 ੩੫ ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਰਹਿ ਕੇ ਹੋਰ ਬਹੁਤਿਆਂ ਦੇ ਨਾਲ ਪ੍ਰਭੂ ਦਾ ਬਚਨ ਸਿਖਾਉਂਦੇ ਅਤੇ ਉਹ ਦੀ ਖੁਸ਼ਖਬਰੀ ਸੁਣਾਉਂਦੇ ਸਨ।
А Павел и Варнава останаха в Антиохия, и, заедно с мнозина други поучаваха и проповядваха Господнето учение.
36 ੩੬ ਕਈ ਦਿਨਾਂ ਪਿੱਛੋਂ ਪੌਲੁਸ ਨੇ ਬਰਨਬਾਸ ਨੂੰ ਆਖਿਆ ਕਿ ਆਉ ਹਰੇਕ ਨਗਰ ਵਿੱਚ ਜਿੱਥੇ ਅਸੀਂ ਪਰਮੇਸ਼ੁਰ ਦਾ ਬਚਨ ਸੁਣਾਇਆ ਸੀ, ਫਿਰ ਜਾ ਕੇ ਭਰਾਵਾਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।
А след няколко дни Павел рече на Варнава: Да се върнем сега по всички градове дето сме проповядвали Господнето учение, и да нагледаме братята, как са.
37 ੩੭ ਅਤੇ ਬਰਨਬਾਸ ਦੀ ਇਹ ਸਲਾਹ ਹੋਈ ਜੋ ਅਸੀਂ ਯੂਹੰਨਾ ਨੂੰ ਜਿਸ ਨੂੰ ਮਰਕੁਸ ਵੀ ਕਹਿੰਦੇ ਹਨ ਆਪਣੇ ਨਾਲ ਲੈ ਚੱਲੀਏ।
И Варнава беше на мнение да вземат със себе си Йоана, наречен Марко;
38 ੩੮ ਪਰ ਪੌਲੁਸ ਨੂੰ ਇਹ ਚੰਗਾ ਨਾ ਲੱਗਿਆ ਕਿ ਉਹ ਨੂੰ ਨਾਲ ਲੈ ਚੱਲੀਏ, ਜਿਹੜਾ ਪਮਫ਼ੁਲਿਯਾ ਤੋਂ ਉਨ੍ਹਾਂ ਕੋਲੋਂ ਅੱਡ ਹੋਇਆ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਨਾ ਗਿਆ ਸੀ।
а Павел не намираше за добре да вземат със себе си тогова, който се бе отделил от тях още от Памфилия, и не отиде с тях на делото.
39 ੩੯ ਤਦ ਉਨ੍ਹਾਂ ਵਿੱਚ ਅਜਿਹਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਉੱਤੇ ਚੜ੍ਹਿਆ ਅਤੇ ਕੁਪਰੁਸ ਨੂੰ ਚੱਲਿਆ ਗਿਆ।
И тъй, възникна разпря (помежду им), така че те се отделиха един от друг; и Варнава взе Марка та отплува за Кипър,
40 ੪੦ ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਦੇ ਕੋਲੋਂ ਪਰਮੇਸ਼ੁਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਤਾਂ ਉਹ ਤੁਰ ਪਿਆ।
а Павел си избра Сила, и тръгна, препоръчан от братята на Господнята благодат.
41 ੪੧ ਅਤੇ ਸੀਰੀਯਾ ਅਤੇ ਕਿਲਕਿਯਾ ਵਿੱਚ ਫ਼ਿਰਦਿਆਂ ਹੋਇਆਂ ਉਸ ਨੇ ਕਲੀਸਿਯਾ ਨੂੰ ਮਜ਼ਬੂਤ ਕੀਤਾ।
И заминуваше през Сирия и Киликия та утвърждаваше църквите.