< ਰਸੂਲਾਂ ਦੇ ਕਰਤੱਬ 10 >

1 ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਮਨੁੱਖ ਸੀ, ਜਿਹੜਾ ਇਤਾਲਿਯਾਨੀ ਨਾਮ ਦੇ ਦਲ ਦਾ ਸੂਬੇਦਾਰ ਸੀ।
Now there was a certain man in Caesarea, named Cornelius, the captain of the Italian band of the army;
2 ਉਹ ਧਰਮੀ ਸੀ ਅਤੇ ਆਪਣੇ ਸਾਰੇ ਪਰਿਵਾਰ ਦੇ ਸਮੇਤ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਸੀ ਅਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਸੀ, ਅਤੇ ਹਰ ਰੋਜ਼ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ।
A serious-minded man, fearing God with all his family; he gave much money to the poor, and made prayer to God at all times.
3 ਉਹ ਨੇ ਦਿਨ ਦੇ ਤੀਜੇ ਪਹਿਰ ਦਰਸ਼ਣ ਵਿੱਚ ਸਾਫ਼ ਵੇਖਿਆ ਕਿ ਪਰਮੇਸ਼ੁਰ ਦਾ ਇੱਕ ਦੂਤ ਉਹ ਦੇ ਕੋਲ ਅੰਦਰ ਆਇਆ ਅਤੇ ਉਹ ਨੂੰ ਆਖਿਆ, ਹੇ ਕੁਰਨੇਲਿਯੁਸ!
He saw in a vision, clearly, at about the ninth hour of the day, an angel of the Lord coming to him and saying to him, Cornelius!
4 ਉਹ ਨੇ ਉਸ ਦੀ ਵੱਲ ਧਿਆਨ ਕਰ ਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੂ ਜੀ, ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੇ ਹਨ
And he, looking on him in fear, said, What is it, Lord? And he said to him, Your prayers and your offerings have come up to God, and he has kept them in mind.
5 ਅਤੇ ਹੁਣ ਯਾਪਾ ਨੂੰ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਵੀ ਅਖਵਾਉਂਦਾ ਹੈ ਆਪਣੇ ਕੋਲ ਬੁਲਵਾ ਲੈ।
Now send men to Joppa, and get one Simon, named Peter,
6 ਉਹ ਸ਼ਮਊਨ, ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਹੈ ਉਸ ਦੇ ਘਰ ਵਿੱਚ ਮਹਿਮਾਨ ਹੈ।
Who is living with Simon, a leather-worker, whose house is by the sea.
7 ਅਤੇ ਜਦੋਂ ਉਹ ਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ, ਚੱਲਿਆ ਗਿਆ ਤਾਂ ਉਹ ਨੇ ਆਪਣੇ ਸੇਵਕਾਂ ਵਿੱਚੋਂ ਦੋ ਆਦਮੀ ਅਤੇ ਉਨ੍ਹਾਂ ਵਿੱਚੋਂ ਜਿਹੜੇ ਨਿੱਤ ਉਹ ਦੇ ਨਾਲ ਰਹਿੰਦੇ ਸਨ ਇੱਕ ਧਰਮੀ ਸਿਪਾਹੀ ਨੂੰ ਸੱਦਿਆ
And when the angel who said these words to him had gone away, he sent for two of his house-servants, and a God-fearing man of the army, one of those who were waiting on him at all times;
8 ਅਤੇ ਸਭ ਗੱਲਾਂ ਉਨ੍ਹਾਂ ਨੂੰ ਦੱਸ ਕੇ ਯਾਪਾ ਨੂੰ ਭੇਜਿਆ।
And having given them an account of everything, he sent them to Joppa.
9 ਦੂਜੇ ਦਿਨ ਜਦੋਂ ਉਹ ਰਾਹ ਵਿੱਚ ਚੱਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਪਹੁੰਚੇ ਤਾਂ ਪਤਰਸ ਦੁਪਹਿਰ ਵੇਲੇ ਕੋਠੇ ਉੱਤੇ ਪ੍ਰਾਰਥਨਾ ਕਰਨ ਲਈ ਗਿਆ
Now the day after, when they were on their journey and were near the town, Peter went up to the top of the house for prayer, about the sixth hour:
10 ੧੦ ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਹੇ ਸਨ ਉਹ ਬੇਸੁਧ ਹੋ ਗਿਆ।
And he was in need of food: but while they were getting it ready, a deep sleep came on him;
11 ੧੧ ਅਤੇ ਉਸ ਨੇ ਵੇਖਿਆ, ਕਿ ਅਕਾਸ਼ ਖੁੱਲ੍ਹਾ ਹੈ ਅਤੇ ਇੱਕ ਵੱਡੀ ਚਾਦਰ ਦੇ ਸਮਾਨ ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਹੈ।
And he saw the heavens opening, and a vessel coming down, like a great cloth let down on the earth,
12 ੧੨ ਉਸ ਵਿੱਚ ਸਭ ਤਰ੍ਹਾਂ ਦੇ ਚੌਪਾਏ ਅਤੇ ਧਰਤੀ ਤੇ ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ।
In which were all sorts of beasts and birds.
13 ੧੩ ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ, ਮਾਰ ਅਤੇ ਖਾ!
And a voice came to him, saying, Come, Peter; take them for food.
14 ੧੪ ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਮੈਂ ਕੋਈ ਅਸ਼ੁੱਧ ਜਾਂ ਮਾੜੀ ਚੀਜ਼ ਕਦੇ ਨਹੀਂ ਖਾਧੀ।
But Peter said, No, Lord; for I have never taken food which is common or unclean.
15 ੧੫ ਫਿਰ ਦੂਜੀ ਵਾਰ ਉਹ ਨੂੰ ਅਵਾਜ਼ ਆਈ ਕਿ, ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।
And the voice came to him a second time, What God has made clean, do not you make common.
16 ੧੬ ਇਹ ਤਿੰਨ ਵਾਰੀ ਹੋਇਆ ਅਤੇ ਉਸੇ ਸਮੇਂ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ।
And this was done three times: and then the vessel was taken back into heaven.
17 ੧੭ ਜਦੋਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਕਿ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਉਹ ਕੀ ਹੈ? ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਹੋਏ ਬੂਹੇ ਉੱਤੇ ਆ ਗਏ।
Now while Peter was in doubt as to the purpose of this vision, the men who were sent by Cornelius, having made search for Simon's house, came to the door,
18 ੧੮ ਅਤੇ ਅਵਾਜ਼ ਦੇ ਕੇ ਪੁੱਛਿਆ ਕਿ ਸ਼ਮਊਨ ਜਿਸ ਨੂੰ ਪਤਰਸ ਵੀ ਕਹਿੰਦੇ ਹਨ ਕੀ ਉਹ ਇੱਥੇ ਹੀ ਹੈ?
To see if Simon, named Peter, was living there.
19 ੧੯ ਜਦੋਂ ਪਤਰਸ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਲੱਭਦੇ ਹਨ।
And, while Peter was turning the vision over in his mind, the Spirit said to him, See, three men are looking for you.
20 ੨੦ ਪਰ ਤੂੰ ਉੱਠ, ਹੇਠਾਂ ਜਾ ਅਤੇ ਉਨ੍ਹਾਂ ਦੇ ਨਾਲ ਤੁਰ, ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ।
Go down, then, and go with them, doubting nothing, for I have sent them.
21 ੨੧ ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਆ ਕੇ ਕਿਹਾ ਕਿ ਵੇਖੋ, ਜਿਸ ਨੂੰ ਤੁਸੀਂ ਲੱਭਦੇ ਹੋ, ਉਹ ਮੈਂ ਹੀ ਹਾਂ। ਤੁਸੀਂ ਕਿਸ ਦੇ ਲਈ ਆਏ ਹੋ?
And Peter went down to the men, and said, I am the man you are looking for: why have you come?
22 ੨੨ ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ।
And they said, Cornelius, a captain, an upright and God-fearing man, respected by all the nation of the Jews, had word from God by an angel to send for you to his house, and to give hearing to your words.
23 ੨੩ ਤਦ ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਸੇਵਾ ਟਹਿਲ ਕੀਤੀ। ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਰਾ ਯਾਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ।
So he took them in for the night. And the day after, he went with them, taking some of the brothers from Joppa with him.
24 ੨੪ ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਘਰ ਵਾਲਿਆਂ ਅਤੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰ ਕੇ ਉਹਨਾਂ ਦਾ ਰਾਹ ਵੇਖ ਰਿਹਾ ਸੀ।
And the day after that, they came to Caesarea. And Cornelius was waiting for them, having got together his relations and his near friends.
25 ੨੫ ਜਦੋਂ ਪਤਰਸ ਅੰਦਰ ਜਾਣ ਲੱਗਾ ਤਾਂ ਇਸ ਤਰ੍ਹਾਂ ਹੋਇਆ ਕਿ ਕੁਰਨੇਲਿਯੁਸ ਉਹ ਨੂੰ ਆ ਮਿਲਿਆ ਅਤੇ ਉਹ ਦੇ ਪੈਰੀਂ ਪੈ ਕੇ ਮੱਥਾ ਟੇਕਿਆ।
And when Peter came in, Cornelius came to him and, falling down at his feet, gave him worship.
26 ੨੬ ਪਰ ਪਤਰਸ ਨੇ ਉਸ ਨੂੰ ਉੱਠਾ ਕੇ ਆਖਿਆ, ਉੱਠ ਖੜ੍ਹਾ ਹੋ, ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ।
But Peter, lifting him up, said, Get up, for I am a man as you are.
27 ੨੭ ਅਤੇ ਉਸ ਨਾਲ ਗੱਲਾਂ ਕਰਦਾ ਅੰਦਰ ਗਿਆ ਅਤੇ ਵੇਖਿਆ, ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ।
And saying these words, he went in, and saw that a great number of people had come together;
28 ੨੮ ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਪਰੰਤੂ ਪਰਮੇਸ਼ੁਰ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ।
And he said to them, You yourselves have knowledge that it is against the law for a man who is a Jew to be in the company of one who is of another nation; but God has made it clear to me that no man may be named common or unclean:
29 ੨੯ ਇਸ ਲਈ ਮੈਂ ਜਦੋਂ ਬੁਲਾਇਆ ਗਿਆ ਤਾਂ ਇਸ ਦੇ ਵਿਰੁੱਧ ਕੁਝ ਨਾ ਆਖਿਆ ਅਤੇ ਚੱਲਿਆ ਆਇਆ। ਮੈਂ ਇਹ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਦੇ ਲਈ ਬੁਲਾਇਆ ਹੈ?
And so I came without question, when I was sent for. What then is your purpose in sending for me?
30 ੩੦ ਕੁਰਨੇਲਿਯੁਸ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਮੈਂ ਇਸੇ ਵੇਲੇ ਆਪਣੇ ਘਰ ਵਿੱਚ ਤੀਜੇ ਪਹਿਰ ਦੀ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਇੱਕ ਪੁਰਖ ਚਮਕੀਲੇ ਬਸਤਰ ਪਹਿਨੇ ਮੇਰੇ ਸਾਹਮਣੇ ਖੜ੍ਹਾ ਸੀ।
And Cornelius said, Four days from now I was in my house in prayer at the ninth hour; and I saw before me a man in shining clothing,
31 ੩੧ ਅਤੇ ਕਹਿੰਦਾ ਸੀ, ਹੇ ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ੁਰ ਦੀ ਹਜ਼ੂਰ ਵਿੱਚ ਯਾਦ ਕੀਤੇ ਗਏ।
Who said, Cornelius, your prayer has come to the ears of God, and your offerings are kept in his memory.
32 ੩੨ ਇਸ ਲਈ ਯਾਪਾ ਵੱਲ ਮਨੁੱਖ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ ਬੁਲਾ ਲੈ। ਉਹ ਸਮੁੰਦਰ ਦੇ ਕੰਢੇ ਸ਼ਮਊਨ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਹੈ ਉਸ ਦੇ ਘਰ ਮਹਿਮਾਨ ਹੈ।
Send, then, to Joppa, and get Simon, named Peter, to come to you; he is living in the house of Simon, a leather-worker, by the sea.
33 ੩੩ ਉਪਰੰਤ ਮੈਂ ਉਸੇ ਵੇਲੇ ਮਨੁੱਖ ਤੇਰੇ ਕੋਲ ਭੇਜੇ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਭ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ ਕਿ ਜੋ ਕੁਝ ਪ੍ਰਭੂ ਨੇ ਤੈਨੂੰ ਹੁਕਮ ਦਿੱਤਾ ਹੈ ਉਸ ਨੂੰ ਸੁਣੀਏ।
So, straight away, I sent for you; and you have done well to come. And now, we are all present before God, ready to give attention to all the things which the Lord has given you to say.
34 ੩੪ ਤਦ ਪਤਰਸ ਨੇ ਆਖਿਆ, ਮੈਂ ਸੱਚ-ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ।
Then Peter said, Truly, I see clearly that God is no respecter of persons:
35 ੩੫ ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਉਹ ਨੂੰ ਚੰਗਾ ਲੱਗਦਾ ਹੈ।
But in every nation, the man who has fear of him and does righteousness is pleasing to him.
36 ੩੬ ਜਿਹੜਾ ਬਚਨ ਉਸ ਨੇ ਇਸਰਾਏਲ ਦੀ ਪਰਜਾ ਦੇ ਕੋਲ ਭੇਜਿਆ, ਜਦੋਂ ਯਿਸੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖਬਰੀ ਸੁਣਾਈ।
The word which he sent to the children of Israel, giving the good news of peace through Jesus Christ (who is Lord of all) —
37 ੩੭ ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੂਹੰਨਾ ਦੇ ਬਪਤਿਸਮੇ ਦੇ ਪਰਚਾਰ ਤੋਂ ਬਾਅਦ, ਗਲੀਲ ਤੋਂ ਸਾਰੇ ਯਹੂਦਿਯਾ ਵਿੱਚ ਫੈਲ ਗਿਆ।
That word you yourselves have knowledge of, which was made public through all Judaea, starting from Galilee, after the baptism of which John was the preacher,
38 ੩੮ ਤੁਸੀਂ ਯਿਸੂ ਮਸੀਹ ਨਾਸਰੀ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ੁਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਜਕੜੇ ਹੋਏ ਸਨ, ਚੰਗਾ ਕਰਦਾ ਫਿਰਿਆ ਕਿਉਂ ਜੋ ਪਰਮੇਸ਼ੁਰ ਉਹ ਦੇ ਨਾਲ ਸੀ।
About Jesus of Nazareth, how God gave the Holy Spirit to him, with power: and how he went about doing good and making well all who were troubled by evil spirits, for God was with him.
39 ੩੯ ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹ ਨੇ ਯਹੂਦੀਆਂ ਦੇ ਦੇਸ ਅਤੇ ਯਰੂਸ਼ਲਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਹ ਨੂੰ ਰੁੱਖ ਉੱਤੇ ਲਟਕਾ ਕੇ ਮਾਰ ਸੁੱਟਿਆ।
And we are witnesses of all the things which he did in the country of the Jews and in Jerusalem; whom they put to death, hanging him on a tree.
40 ੪੦ ਉਹ ਨੂੰ ਪਰਮੇਸ਼ੁਰ ਨੇ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕਰ ਕੇ ਉਹਨਾਂ ਤੇ ਪਰਗਟ ਕੀਤਾ।
On the third day God gave him back to life, and let him be seen,
41 ੪੧ ਸਭਨਾਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ।
Not by all the people, but by witnesses marked out before by God, even by us, who took food and drink with him after he came back from the dead.
42 ੪੨ ਅਤੇ ਉਹ ਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਗਵਾਹੀ ਦਿਓ ਜੋ ਇਹ ਉਹੋ ਹੈ, ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜਿਉਂਦਿਆਂ ਅਤੇ ਮਰਿਆਂ ਦਾ ਨਿਆਂ ਕਰੇ।
And he gave us orders to give news of this to the people, and to give public witness that this is he whom God has made judge of the living and the dead.
43 ੪੩ ਉਹ ਦੇ ਬਾਰੇ ਸਭ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹ ਦੇ ਉੱਤੇ ਵਿਸ਼ਵਾਸ ਕਰੇ ਸੋ ਉਹ ਦੇ ਨਾਮ ਕਰਕੇ ਪਾਪਾਂ ਦੀ ਮਾਫ਼ੀ ਪਾਵੇਗਾ।
To him all the prophets give witness, that through his name everyone who has faith in him will have forgiveness of sins.
44 ੪੪ ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭ ਸੁਣਨ ਵਾਲਿਆਂ ਤੇ ਉਤਰਿਆ।
While Peter was saying these words, the Holy Spirit came on all those who were hearing the word.
45 ੪੫ ਅਤੇ ਸੁੰਨਤ ਕੀਤੇ ਹੋਏ ਵਿਸ਼ਵਾਸੀ, ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਹੈਰਾਨ ਹੋ ਗਏ ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤਰ ਆਤਮਾ ਨੂੰ ਵਹਾਇਆ ਗਿਆ ਹੈ।
And the Jews of the faith, who had come with Peter, were full of wonder, because the Holy Spirit was given to the Gentiles,
46 ੪੬ ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਭਾਸ਼ਾ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ। ਤਦ ਪਤਰਸ ਨੇ ਅੱਗੋਂ ਆਖਿਆ,
And they were talking in tongues, and giving glory to God. Then Peter said,
47 ੪੭ ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਸਾਡੇ ਵਾਂਗੂੰ ਪਵਿੱਤਰ ਆਤਮਾ ਪਾਇਆ ਹੈ ਬਪਤਿਸਮਾ ਨਾ ਦਿੱਤਾ ਜਾਵੇ।
Will any man say that these may not have baptism who have been given the Holy Spirit as we have?
48 ੪੮ ਅਤੇ ਉਸ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ। ਫਿਰ ਉਹਨਾਂ ਉਸ ਦੀ ਮਿੰਨਤ ਕੀਤੀ ਕਿ ਉਹ ਕੁਝ ਦਿਨ ਉੱਥੇ ਹੋਰ ਰਹੇ।
And he gave orders for them to have baptism in the name of Jesus Christ. Then they kept him with them for some days.

< ਰਸੂਲਾਂ ਦੇ ਕਰਤੱਬ 10 >