< 2 ਤਿਮੋਥਿਉਸ 3 >
1 ੧ ਪਰ ਇਸ ਗੱਲ ਨੂੰ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਬੁਰੇ ਸਮੇਂ ਆ ਜਾਣਗੇ।
చరమదినేషు క్లేశజనకాః సమయా ఉపస్థాస్యన్తీతి జానీహి|
2 ੨ ਕਿਉਂ ਜੋ ਮਨੁੱਖ ਸੁਆਰਥੀ, ਮਾਇਆ ਦੇ ਲੋਭੀ, ਸ਼ੇਖੀਬਾਜ, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣ-ਆਗਿਆਕਾਰ, ਨਾਸ਼ੁਕਰੇ, ਅਪਵਿੱਤਰ।
యతస్తాత్కాలికా లోకా ఆత్మప్రేమిణో ఽర్థప్రేమిణ ఆత్మశ్లాఘినో ఽభిమానినో నిన్దకాః పిత్రోరనాజ్ఞాగ్రాహిణః కృతఘ్నా అపవిత్రాః
3 ੩ ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਸਖ਼ਤ ਸੁਭਾਅ, ਨੇਕੀ ਦੇ ਵੈਰੀ।
ప్రీతివర్జితా అసన్ధేయా మృషాపవాదినో ఽజితేన్ద్రియాః ప్రచణ్డా భద్రద్వేషిణో
4 ੪ ਗੱਦਾਰ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪਿਆਰੇ ਹੋਣਗੇ।
విశ్వాసఘాతకా దుఃసాహసినో దర్పధ్మాతా ఈశ్వరాప్రేమిణః కిన్తు సుఖప్రేమిణో
5 ੫ ਭਗਤੀ ਦਾ ਰੂਪ ਧਾਰ ਕੇ ਵੀ, ਉਹ ਦੀ ਸਮਰੱਥਾ ਦੇ ਇਨਕਾਰੀ ਹੋਣਗੇ, ਤੂੰ ਇਹਨਾਂ ਤੋਂ ਵੀ ਦੂਰ ਰਹਿ।
భక్తవేశాః కిన్త్వస్వీకృతభక్తిగుణా భవిష్యన్తి; ఏతాదృశానాం లోకానాం సంమర్గం పరిత్యజ|
6 ੬ ਕਿਉਂ ਜੋ ਇਹਨਾਂ ਵਿੱਚੋਂ ਉਹ ਹਨ, ਜਿਹੜੇ ਘਰੋਂ ਘਰੀਂ ਵੜ ਕੇ ਉਨ੍ਹਾਂ ਦੁਰਬੱਲ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਅਨੇਕ ਪਰਕਾਰ ਦੀਆਂ ਕਾਮਨਾਂ ਦੇ ਪਿੱਛੇ ਵਹਿ ਚਲਦੀਆਂ ਹਨ।
యతో యే జనాః ప్రచ్ఛన్నం గేహాన్ ప్రవిశన్తి పాపై ర్భారగ్రస్తా నానావిధాభిలాషైశ్చాలితా యాః కామిన్యో
7 ੭ ਅਤੇ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਪਹੁੰਚ ਨਹੀਂ ਸਕਦੀਆਂ।
నిత్యం శిక్షన్తే కిన్తు సత్యమతస్య తత్త్వజ్ఞానం ప్రాప్తుం కదాచిత్ న శక్నువన్తి తా దాసీవద్ వశీకుర్వ్వతే చ తే తాదృశా లోకాః|
8 ੮ ਜਿਸ ਪਰਕਾਰ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਵਿਸ਼ਵਾਸ ਵੱਲੋਂ ਅਪਰਵਾਨ ਹਨ ਸਚਿਆਈ ਦਾ ਵਿਰੋਧ ਕਰਦੇ ਹਨ।
యాన్ని ర్యామ్బ్రిశ్చ యథా మూసమం ప్రతి విపక్షత్వమ్ అకురుతాం తథైవ భ్రష్టమనసో విశ్వాసవిషయే ఽగ్రాహ్యాశ్చైతే లోకా అపి సత్యమతం ప్రతి విపక్షతాం కుర్వ్వన్తి|
9 ੯ ਪਰ ਇਹ ਅੱਗੇ ਨਾ ਵਧਣਗੇ ਇਸ ਲਈ ਜੋ ਇਹਨਾਂ ਦਾ ਮੂਰਖਪੁਣਾ ਸਭਨਾਂ ਉੱਤੇ ਪ੍ਰਗਟ ਹੋ ਜਾਵੇਗਾ ਜਿਵੇਂ ਉਹਨਾਂ ਦਾ ਵੀ ਹੋਇਆ ਸੀ।
కిన్తు తే బహుదూరమ్ అగ్రసరా న భవిష్యన్తి యతస్తయో ర్మూఢతా యద్వత్ తద్వద్ ఏతేషామపి మూఢతా సర్వ్వదృశ్యా భవిష్యతి|
10 ੧੦ ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਮਰਜ਼ੀ, ਵਿਸ਼ਵਾਸ, ਧੀਰਜ, ਪਿਆਰ, ਸਬਰ,
మమోపదేశః శిష్టతాభిప్రాయో విశ్వాసో ర్ధర్య్యం ప్రేమ సహిష్ణుతోపద్రవః క్లేశా
11 ੧੧ ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰ੍ਹਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਨਾਲ ਵਾਪਰਿਆ ਸੀ ਅਤੇ ਮੈਂ ਕਿਸ ਤਰ੍ਹਾਂ ਸਤਾਇਆ ਗਿਆ ਅਤੇ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ।
ఆన్తియఖియాయామ్ ఇకనియే లూస్త్రాయాఞ్చ మాం ప్రతి యద్యద్ అఘటత యాంశ్చోపద్రవాన్ అహమ్ అసహే సర్వ్వమేతత్ త్వమ్ అవగతోఽసి కిన్తు తత్సర్వ్వతః ప్రభు ర్మామ్ ఉద్ధృతవాన్|
12 ੧੨ ਹਾਂ, ਸੱਭੇ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।
పరన్తు యావన్తో లోకాః ఖ్రీష్టేన యీశునేశ్వరభక్తిమ్ ఆచరితుమ్ ఇచ్ఛన్తి తేషాం సర్వ్వేషామ్ ఉపద్రవో భవిష్యతి|
13 ੧੩ ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ, ਬੁਰੇ ਤੋਂ ਬੁਰੇ ਹੁੰਦੇ ਜਾਣਗੇ।
అపరం పాపిష్ఠాః ఖలాశ్చ లోకా భ్రామ్యన్తో భ్రమయన్తశ్చోత్తరోత్తరం దుష్టత్వేన వర్ద్ధిష్యన్తే|
14 ੧੪ ਪਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨੀਆਂ ਟਿਕਿਆ ਰਹਿ ਕਿਉਂ ਜੋ ਤੂੰ ਜਾਣਦਾ ਹੈਂ ਕਿ ਕਿੰਨ੍ਹਾਂ ਕੋਲੋਂ ਸਿੱਖੀਆਂ ਸਨ।
కిన్తు త్వం యద్ యద్ అశిక్షథాః, యచ్చ త్వయి సమర్పితమ్ అభూత్ తస్మిన్ అవతిష్ఠ, యతః కస్మాత్ శిక్షాం ప్రాప్తోఽసి తద్ వేత్సి;
15 ੧੫ ਅਤੇ ਇਹ ਜੋ ਤੂੰ ਬਚਪਨ ਤੋਂ ਹੀ ਪਵਿੱਤਰ ਗ੍ਰੰਥ ਦਾ ਜਾਣਕਾਰ ਹੈਂ ਜਿਹੜੀਆਂ ਉਸ ਵਿਸ਼ਵਾਸ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ, ਤੈਨੂੰ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ।
యాని చ ధర్మ్మశాస్త్రాణి ఖ్రీష్టే యీశౌ విశ్వాసేన పరిత్రాణప్రాప్తయే త్వాం జ్ఞానినం కర్త్తుం శక్నువన్తి తాని త్వం శైశవకాలాద్ అవగతోఽసి|
16 ੧੬ ਸਾਰਾ ਪਵਿੱਤਰ ਗ੍ਰੰਥ ਪਰਮੇਸ਼ੁਰ ਦੇ ਆਤਮਾ ਦੀ ਪ੍ਰੇਰਨਾ ਤੋਂ ਹੈ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਸਿੱਖਿਆ ਲਈ ਗੁਣਕਾਰ ਹੈ।
తత్ సర్వ్వం శాస్త్రమ్ ఈశ్వరస్యాత్మనా దత్తం శిక్షాయై దోషబోధాయ శోధనాయ ధర్మ్మవినయాయ చ ఫలయూక్తం భవతి
17 ੧੭ ਕਿ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।
తేన చేశ్వరస్య లోకో నిపుణః సర్వ్వస్మై సత్కర్మ్మణే సుసజ్జశ్చ భవతి|