< 2 ਤਿਮੋਥਿਉਸ 2 >

1 ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ।
ਹੇ ਮਮ ਪੁਤ੍ਰ, ਖ੍ਰੀਸ਼਼੍ਟਯੀਸ਼ੁਤੋ ਯੋ(ਅ)ਨੁਗ੍ਰਹਸ੍ਤਸ੍ਯ ਬਲੇਨ ਤ੍ਵੰ ਬਲਵਾਨ੍ ਭਵ|
2 ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹਿਆਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ।
ਅਪਰੰ ਬਹੁਭਿਃ ਸਾਕ੍ਸ਼਼ਿਭਿਃ ਪ੍ਰਮਾਣੀਕ੍ਰੁʼਤਾਂ ਯਾਂ ਸ਼ਿਕ੍ਸ਼਼ਾਂ ਸ਼੍ਰੁਤਵਾਨਸਿ ਤਾਂ ਵਿਸ਼੍ਵਾਸ੍ਯੇਸ਼਼ੁ ਪਰਸ੍ਮੈ ਸ਼ਿਕ੍ਸ਼਼ਾਦਾਨੇ ਨਿਪੁਣੇਸ਼਼ੁ ਚ ਲੋਕੇਸ਼਼ੁ ਸਮਰ੍ਪਯ|
3 ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂੰ ਮੇਰੇ ਨਾਲ ਦੁੱਖ ਝੱਲ।
ਤ੍ਵੰ ਯੀਸ਼ੁਖ੍ਰੀਸ਼਼੍ਟਸ੍ਯੋੱਤਮੋ ਯੋੱਧੇਵ ਕ੍ਲੇਸ਼ੰ ਸਹਸ੍ਵ|
4 ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ।
ਯੋ ਯੁੱਧੰ ਕਰੋਤਿ ਸ ਸਾਂਸਾਰਿਕੇ ਵ੍ਯਾਪਾਰੇ ਮਗ੍ਨੋ ਨ ਭਵਤਿ ਕਿਨ੍ਤੁ ਸ੍ਵਨਿਯੋਜਯਿਤ੍ਰੇ ਰੋਚਿਤੁੰ ਚੇਸ਼਼੍ਟਤੇ|
5 ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।
ਅਪਰੰ ਯੋ ਮੱਲੈ ਰ੍ਯੁਧ੍ਯਤਿ ਸ ਯਦਿ ਨਿਯਮਾਨੁਸਾਰੇਣ ਨ ਯੁੱਧ੍ਯਤਿ ਤਰ੍ਹਿ ਕਿਰੀਟੰ ਨ ਲਪ੍ਸ੍ਯਤੇ|
6 ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ।
ਅਪਰੰ ਯਃ ਕ੍ਰੁʼਸ਼਼ੀਵਲਃ ਕਰ੍ੰਮ ਕਰੋਤਿ ਤੇਨ ਪ੍ਰਥਮੇਨ ਫਲਭਾਗਿਨਾ ਭਵਿਤਵ੍ਯੰ|
7 ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ।
ਮਯਾ ਯਦੁਚ੍ਯਤੇ ਤਤ੍ ਤ੍ਵਯਾ ਬੁਧ੍ਯਤਾਂ ਯਤਃ ਪ੍ਰਭੁਸ੍ਤੁਭ੍ਯੰ ਸਰ੍ੱਵਤ੍ਰ ਬੁੱਧਿੰ ਦਾਸ੍ਯਤਿ|
8 ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ।
ਮਮ ਸੁਸੰਵਾਦਸ੍ਯ ਵਚਨਾਨੁਸਾਰਾਦ੍ ਦਾਯੂਦ੍ਵੰਸ਼ੀਯੰ ਮ੍ਰੁʼਤਗਣਮਧ੍ਯਾਦ੍ ਉੱਥਾਪਿਤਞ੍ਚ ਯੀਸ਼ੁੰ ਖ੍ਰੀਸ਼਼੍ਟੰ ਸ੍ਮਰ|
9 ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ।
ਤਤ੍ਸੁਸੰਵਾਦਕਾਰਣਾਦ੍ ਅਹੰ ਦੁਸ਼਼੍ਕਰ੍ੰਮੇਵ ਬਨ੍ਧਨਦਸ਼ਾਪਰ੍ੱਯਨ੍ਤੰ ਕ੍ਲੇਸ਼ੰ ਭੁਞ੍ਜੇ ਕਿਨ੍ਤ੍ਵੀਸ਼੍ਵਰਸ੍ਯ ਵਾਕ੍ਯਮ੍ ਅਬੱਧੰ ਤਿਸ਼਼੍ਠਤਿ|
10 ੧੦ ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ। (aiōnios g166)
ਖ੍ਰੀਸ਼਼੍ਟੇਨ ਯੀਸ਼ੁਨਾ ਯਦ੍ ਅਨਨ੍ਤਗੌਰਵਸਹਿਤੰ ਪਰਿਤ੍ਰਾਣੰ ਜਾਯਤੇ ਤਦਭਿਰੁਚਿਤੈ ਰ੍ਲੋਕੈਰਪਿ ਯਤ੍ ਲਭ੍ਯੇਤ ਤਦਰ੍ਥਮਹੰ ਤੇਸ਼਼ਾਂ ਨਿਮਿੱਤੰ ਸਰ੍ੱਵਾਣ੍ਯੇਤਾਨਿ ਸਹੇ| (aiōnios g166)
11 ੧੧ ਇਹ ਬਚਨ ਭਰੋਸੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ।
ਅਪਰਮ੍ ਏਸ਼਼ਾ ਭਾਰਤੀ ਸਤ੍ਯਾ ਯਦਿ ਵਯੰ ਤੇਨ ਸਾਰ੍ੱਧੰ ਮ੍ਰਿਯਾਮਹੇ ਤਰ੍ਹਿ ਤੇਨ ਸਾਰ੍ੱਧੰ ਜੀਵਿਵ੍ਯਾਮਃ, ਯਦਿ ਚ ਕ੍ਲੇਸ਼ੰ ਸਹਾਮਹੇ ਤਰ੍ਹਿ ਤੇਨ ਸਾਰ੍ੱਧੰ ਰਾਜਤ੍ਵਮਪਿ ਕਰਿਸ਼਼੍ਯਾਮਹੇ|
12 ੧੨ ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ। ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ।
ਯਦਿ ਵਯੰ ਤਮ੍ ਅਨਙ੍ਗੀਕੁਰ੍ੰਮਸ੍ਤਰ੍ਹਿ ਸੋ (ਅ)ਸ੍ਮਾਨਪ੍ਯਨਙ੍ਗੀਕਰਿਸ਼਼੍ਯਤਿ|
13 ੧੩ ਭਾਵੇਂ ਅਸੀਂ ਬੇਵਫ਼ਾ ਹੋਈਏ, ਪਰ ਉਹ ਵਫ਼ਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।
ਯਦਿ ਵਯੰ ਨ ਵਿਸ਼੍ਵਾਸਾਮਸ੍ਤਰ੍ਹਿ ਸ ਵਿਸ਼੍ਵਾਸ੍ਯਸ੍ਤਿਸ਼਼੍ਠਤਿ ਯਤਃ ਸ੍ਵਮ੍ ਅਪਹ੍ਨੋਤੁੰ ਨ ਸ਼ਕ੍ਨੋਤਿ|
14 ੧੪ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਚੇਤੇ ਕਰਾ, ਪ੍ਰਭੂ ਨੂੰ ਗਵਾਹ ਕਰਕੇ ਬੇਨਤੀ ਕਰ ਕਿ ਉਹ ਸ਼ਬਦਾਂ ਦਾ ਝਗੜਾ ਨਾ ਕਰਨ, ਜਿਸ ਤੋਂ ਕੁਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦਾ ਵਿਗਾੜ ਹੀ ਹੁੰਦਾ ਹੈ।
ਤ੍ਵਮੇਤਾਨਿ ਸ੍ਮਾਰਯਨ੍ ਤੇ ਯਥਾ ਨਿਸ਼਼੍ਫਲੰ ਸ਼੍ਰੋਤ੍ਰੁʼਣਾਂ ਭ੍ਰੰਸ਼ਜਨਕੰ ਵਾਗ੍ਯੁੱਧੰ ਨ ਕੁਰ੍ੱਯਸ੍ਤਥਾ ਪ੍ਰਭੋਃ ਸਮਕ੍ਸ਼਼ੰ ਦ੍ਰੁʼਢੰ ਵਿਨੀਯਾਦਿਸ਼|
15 ੧੫ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ ਵਿਆਖਿਆ ਕਰਨ ਵਾਲਾ ਹੋਵੇ।
ਅਪਰੰ ਤ੍ਵਮ੍ ਈਸ਼੍ਵਰਸ੍ਯ ਸਾਕ੍ਸ਼਼ਾਤ੍ ਸ੍ਵੰ ਪਰੀਕ੍ਸ਼਼ਿਤਮ੍ ਅਨਿਨ੍ਦਨੀਯਕਰ੍ੰਮਕਾਰਿਣਞ੍ਚ ਸਤ੍ਯਮਤਸ੍ਯ ਵਾਕ੍ਯਾਨਾਂ ਸਦ੍ਵਿਭਜਨੇ ਨਿਪੁਣਞ੍ਚ ਦਰ੍ਸ਼ਯਿਤੁੰ ਯਤਸ੍ਵ|
16 ੧੬ ਪਰ ਸੰਸਾਰਕ ਅਤੇ ਵਿਅਰਥ ਬੁੜ ਬੁੜਾਹਟ ਤੋਂ ਲਾਂਭੇ ਰਹਿ ਕਿਉਂ ਜੋ ਇਹ ਲੋਕਾਂ ਨੂੰ ਅਧਰਮ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ।
ਕਿਨ੍ਤ੍ਵਪਵਿਤ੍ਰਾ ਅਨਰ੍ਥਕਕਥਾ ਦੂਰੀਕੁਰੁ ਯਤਸ੍ਤਦਾਲਮ੍ਬਿਨ ਉੱਤਰੋੱਤਰਮ੍ ਅਧਰ੍ੰਮੇ ਵਰ੍ੱਧਿਸ਼਼੍ਯਨ੍ਤੇ,
17 ੧੭ ਅਤੇ ਉਨ੍ਹਾਂ ਦਾ ਬਚਨ ਸੜੇ ਹੋਏ ਜ਼ਖ਼ਮ ਦੀ ਤਰ੍ਹਾਂ ਫੈਲ ਜਾਵੇਗਾ। ਉਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ।
ਤੇਸ਼਼ਾਞ੍ਚ ਵਾਕ੍ਯੰ ਗਲਿਤਕ੍ਸ਼਼ਤਵਤ੍ ਕ੍ਸ਼਼ਯਵਰ੍ੱਧਕੋ ਭਵਿਸ਼਼੍ਯਤਿ ਤੇਸ਼਼ਾਂ ਮਧ੍ਯੇ ਹੁਮਿਨਾਯਃ ਫਿਲੀਤਸ਼੍ਚੇਤਿਨਾਮਾਨੌ ਦ੍ਵੌ ਜਨੌ ਸਤ੍ਯਮਤਾਦ੍ ਭ੍ਰਸ਼਼੍ਟੌ ਜਾਤੌ,
18 ੧੮ ਉਹ ਇਹ ਕਹਿ ਕੇ ਭਈ ਮੁਰਦਿਆਂ ਦਾ ਜੀ ਉੱਠਣਾ ਹੋ ਚੁੱਕਾ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਵਿਸ਼ਵਾਸ ਨੂੰ ਵਿਗਾੜਦੇ ਹਨ।
ਮ੍ਰੁʼਤਾਨਾਂ ਪੁਨਰੁੱਥਿਤਿ ਰ੍ਵ੍ਯਤੀਤੇਤਿ ਵਦਨ੍ਤੌ ਕੇਸ਼਼ਾਞ੍ਚਿਦ੍ ਵਿਸ਼੍ਵਾਸਮ੍ ਉਤ੍ਪਾਟਯਤਸ਼੍ਚ|
19 ੧੯ ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ।
ਤਥਾਪੀਸ਼੍ਵਰਸ੍ਯ ਭਿੱਤਿਮੂਲਮ੍ ਅਚਲੰ ਤਿਸ਼਼੍ਠਤਿ ਤਸ੍ਮਿੰਸ਼੍ਚੇਯੰ ਲਿਪਿ ਰ੍ਮੁਦ੍ਰਾਙ੍ਕਿਤਾ ਵਿਦ੍ਯਤੇ| ਯਥਾ, ਜਾਨਾਤਿ ਪਰਮੇਸ਼ਸ੍ਤੁ ਸ੍ਵਕੀਯਾਨ੍ ਸਰ੍ੱਵਮਾਨਵਾਨ੍| ਅਪਗੱਛੇਦ੍ ਅਧਰ੍ੰਮਾੱਚ ਯਃ ਕਸ਼੍ਚਿਤ੍ ਖ੍ਰੀਸ਼਼੍ਟਨਾਮਕ੍ਰੁʼਤ੍||
20 ੨੦ ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ।
ਕਿਨ੍ਤੁ ਬ੍ਰੁʼਹੰਨਿਕੇਤਨੇ ਕੇਵਲ ਸੁਵਰ੍ਣਮਯਾਨਿ ਰੌਪ੍ਯਮਯਾਣਿ ਚ ਭਾਜਨਾਨਿ ਵਿਦ੍ਯਨ੍ਤ ਇਤਿ ਤਰ੍ਹਿ ਕਾਸ਼਼੍ਠਮਯਾਨਿ ਮ੍ਰੁʼਣ੍ਮਯਾਨ੍ਯਪਿ ਵਿਦ੍ਯਨ੍ਤੇ ਤੇਸ਼਼ਾਞ੍ਚ ਕਿਯਨ੍ਤਿ ਸੰਮਾਨਾਯ ਕਿਯਨ੍ਤਪਮਾਨਾਯ ਚ ਭਵਨ੍ਤਿ|
21 ੨੧ ਸੋ ਜੇ ਕੋਈ ਆਪਣੇ ਆਪ ਨੂੰ ਇੰਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ, ਮਾਲਕ ਦੇ ਵਰਤਣ ਯੋਗ, ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ।
ਅਤੋ ਯਦਿ ਕਸ਼੍ਚਿਦ੍ ਏਤਾਦ੍ਰੁʼਸ਼ੇਭ੍ਯਃ ਸ੍ਵੰ ਪਰਿਸ਼਼੍ਕਰੋਤਿ ਤਰ੍ਹਿ ਸ ਪਾਵਿਤੰ ਪ੍ਰਭੋਃ ਕਾਰ੍ੱਯਯੋਗ੍ਯੰ ਸਰ੍ੱਵਸਤ੍ਕਾਰ੍ੱਯਾਯੋਪਯੁਕ੍ਤੰ ਸੰਮਾਨਾਰ੍ਥਕਞ੍ਚ ਭਾਜਨੰ ਭਵਿਸ਼਼੍ਯਤਿ|
22 ੨੨ ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਵਿਸ਼ਵਾਸ, ਪਿਆਰ ਅਤੇ ਮਿਲਾਪ ਦੇ ਮਗਰ ਲੱਗਾ ਰਹਿ।
ਯੌਵਨਾਵਸ੍ਥਾਯਾ ਅਭਿਲਾਸ਼਼ਾਸ੍ਤ੍ਵਯਾ ਪਰਿਤ੍ਯਜ੍ਯਨ੍ਤਾਂ ਧਰ੍ੰਮੋ ਵਿਸ਼੍ਵਾਸਃ ਪ੍ਰੇਮ ਯੇ ਚ ਸ਼ੁਚਿਮਨੋਭਿਃ ਪ੍ਰਭੁਮ੍ ਉੱਦਿਸ਼੍ਯ ਪ੍ਰਾਰ੍ਥਨਾਂ ਕੁਰ੍ੱਵਤੇ ਤੈਃ ਸਾਰ੍ੱਧਮ੍ ਐਕ੍ਯਭਾਵਸ਼੍ਚੈਤੇਸ਼਼ੁ ਤ੍ਵਯਾ ਯਤ੍ਨੋ ਵਿਧੀਯਤਾਂ|
23 ੨੩ ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈਂ, ਕਿ ਉਨ੍ਹਾਂ ਤੋਂ ਝਗੜੇ ਪੈਦਾ ਹੁੰਦੇ ਹਨ।
ਅਪਰੰ ਤ੍ਵਮ੍ ਅਨਰ੍ਥਕਾਨ੍ ਅਜ੍ਞਾਨਾਂਸ਼੍ਚ ਪ੍ਰਸ਼੍ਨਾਨ੍ ਵਾਗ੍ਯੁੱਧੋਤ੍ਪਾਦਕਾਨ੍ ਜ੍ਞਾਤ੍ਵਾ ਦੂਰੀਕੁਰੁ|
24 ੨੪ ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ।
ਯਤਃ ਪ੍ਰਭੋ ਰ੍ਦਾਸੇਨ ਯੁੱਧਮ੍ ਅਕਰ੍ੱਤਵ੍ਯੰ ਕਿਨ੍ਤੁ ਸਰ੍ੱਵਾਨ੍ ਪ੍ਰਤਿ ਸ਼ਾਨ੍ਤੇਨ ਸ਼ਿਕ੍ਸ਼਼ਾਦਾਨੇੱਛੁਕੇਨ ਸਹਿਸ਼਼੍ਣੁਨਾ ਚ ਭਵਿਤਵ੍ਯੰ, ਵਿਪਕ੍ਸ਼਼ਾਸ਼੍ਚ ਤੇਨ ਨਮ੍ਰਤ੍ਵੇਨ ਚੇਤਿਤਵ੍ਯਾਃ|
25 ੨੫ ਅਤੇ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਉਹਨਾਂ ਨੂੰ ਤੋਬਾ ਕਰਨੀ ਬਖ਼ਸ਼ੇ ਕਿ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ।
ਤਥਾ ਕ੍ਰੁʼਤੇ ਯਦੀਸ਼੍ਵਰਃ ਸਤ੍ਯਮਤਸ੍ਯ ਜ੍ਞਾਨਾਰ੍ਥੰ ਤੇਭ੍ਯੋ ਮਨਃਪਰਿਵਰ੍ੱਤਨਰੂਪੰ ਵਰੰ ਦਦ੍ਯਾਤ੍,
26 ੨੬ ਸੁਚੇਤ ਹੋ ਕੇ ਸ਼ੈਤਾਨ ਦੀ ਫ਼ਾਹੀ ਵਿੱਚੋਂ ਬਚ ਨਿੱਕਲਣ, ਜਿਹਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਬੰਧੀ ਬਣਾਇਆ ਹੈ।
ਤਰ੍ਹਿ ਤੇ ਯੇਨ ਸ਼ਯਤਾਨੇਨ ਨਿਜਾਭਿਲਾਸ਼਼ਸਾਧਨਾਯ ਧ੍ਰੁʼਤਾਸ੍ਤਸ੍ਯ ਜਾਲਾਤ੍ ਚੇਤਨਾਂ ਪ੍ਰਾਪ੍ਯੋੱਧਾਰੰ ਲਬ੍ਧੁੰ ਸ਼ਕ੍ਸ਼਼੍ਯਨ੍ਤਿ|

< 2 ਤਿਮੋਥਿਉਸ 2 >