< 2 ਸਮੂਏਲ 1 >

1 ਸ਼ਾਊਲ ਦੇ ਮਰਨ ਤੋਂ ਬਾਅਦ, ਇਸ ਤਰ੍ਹਾਂ ਹੋਇਆ ਜਦ ਦਾਊਦ ਅਮਾਲੇਕੀਆਂ ਨੂੰ ਮਾਰ ਕੇ ਵਾਪਿਸ ਆਇਆ ਅਤੇ ਉਹ ਸਿਕਲਗ ਸ਼ਹਿਰ ਵਿੱਚ ਦੋ ਦਿਨ ਠਹਿਰਿਆ ਸੀ।
וַיְהִי אַֽחֲרֵי מוֹת שָׁאוּל וְדָוִד שָׁב מֵהַכּוֹת אֶת־הָעֲמָלֵק וַיֵּשֶׁב דָּוִד בְּצִֽקְלָג יָמִים שְׁנָֽיִם׃
2 ਤਦ ਤੀਜੇ ਦਿਨ ਅਜਿਹਾ ਹੋਇਆ ਵੇਖੋ, ਇੱਕ ਮਨੁੱਖ ਸ਼ਾਊਲ ਦੇ ਡੇਰਿਆਂ ਵੱਲੋਂ ਕੱਪੜੇ ਪਾੜੇ ਹੋਏ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਆਇਆ ਅਤੇ ਅਜਿਹਾ ਹੋਇਆ ਕਿ ਜਿਸ ਵੇਲੇ ਦਾਊਦ ਦੇ ਕੋਲ ਪਹੁੰਚਿਆ ਤਾਂ ਧਰਤੀ ਉੱਤੇ ਡਿੱਗ ਕੇ ਮੂੰਹ ਦੇ ਭਾਰ ਨੀਵਾਂ ਹੋ ਕੇ ਮੱਥਾ ਟੇਕਿਆ।
וַיְהִי ׀ בַּיּוֹם הַשְּׁלִישִׁי וְהִנֵּה אִישׁ בָּא מִן־הַֽמַּחֲנֶה מֵעִם שָׁאוּל וּבְגָדָיו קְרֻעִים וַאֲדָמָה עַל־רֹאשׁוֹ וַֽיְהִי בְּבֹאוֹ אֶל־דָּוִד וַיִּפֹּל אַרְצָה וַיִּשְׁתָּֽחוּ׃
3 ਦਾਊਦ ਨੇ ਉਸ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਉਸ ਨੇ ਉਹ ਨੂੰ ਆਖਿਆ, ਮੈਂ ਇਸਰਾਏਲ ਦੇ ਡੇਰਿਆਂ ਵਿੱਚੋਂ ਜਾਨ ਬਚਾ ਕੇ ਨਿੱਕਲ ਆਇਆ ਹਾਂ।
וַיֹּאמֶר לוֹ דָּוִד אֵי מִזֶּה תָּבוֹא וַיֹּאמֶר אֵלָיו מִמַּחֲנֵה יִשְׂרָאֵל נִמְלָֽטְתִּי׃
4 ਤਦ ਦਾਊਦ ਨੇ ਉਸ ਨੂੰ ਪੁੱਛਿਆ, ਕੀ ਗੱਲ ਹੋਈ? ਮੈਨੂੰ ਦੱਸ ਤਾਂ ਸਹੀ! ਉਸ ਨੇ ਆਖਿਆ, ਲੋਕ ਲੜਾਈ ਵਿੱਚੋਂ ਨੱਠ ਗਏ ਅਤੇ ਕਈ ਡਿੱਗ ਪਏ ਅਤੇ ਕਈ ਮਰ ਵੀ ਗਏ, ਸ਼ਾਊਲ ਅਤੇ ਉਹ ਦਾ ਪੁੱਤਰ ਯੋਨਾਥਾਨ ਵੀ ਮਰ ਗਏ।
וַיֹּאמֶר אֵלָיו דָּוִד מֶה־הָיָה הַדָּבָר הַגֶּד־נָא לִי וַיֹּאמֶר אֲשֶׁר־נָס הָעָם מִן־הַמִּלְחָמָה וְגַם־הַרְבֵּה נָפַל מִן־הָעָם וַיָּמֻתוּ וְגַם שָׁאוּל וִיהוֹנָתָן בְּנוֹ מֵֽתוּ׃
5 ਤਦ ਦਾਊਦ ਨੇ ਉਸ ਜੁਆਨ ਨੂੰ ਜਿਸ ਨੇ ਉਹ ਨੂੰ ਇਹ ਦੱਸਿਆ ਸੀ ਪੁੱਛਿਆ, ਤੂੰ ਕਿਵੇਂ ਜਾਣਦਾ ਹੈਂ ਜੋ ਸ਼ਾਊਲ ਅਤੇ ਉਹ ਦਾ ਪੁੱਤਰ ਯੋਨਾਥਾਨ ਮਰ ਗਏ ਹਨ?
וַיֹּאמֶר דָּוִד אֶל־הַנַּעַר הַמַּגִּיד לוֹ אֵיךְ יָדַעְתָּ כִּֽי־מֵת שָׁאוּל וִיהוֹנָתָן בְּנֽוֹ׃
6 ਉਸ ਜੁਆਨ ਨੇ ਜੋ ਉਹ ਨੂੰ ਦੱਸਦਾ ਸੀ ਆਖਿਆ, ਸੰਜੋਗ ਨਾਲ ਮੈਂ ਗਿਲਬੋਆ ਪਰਬਤ ਵਿੱਚ ਸੀ ਅਤੇ ਵੇਖੋ, ਉਸ ਵੇਲੇ ਸ਼ਾਊਲ ਆਪਣੀ ਬਰਛੀ ਉੱਤੇ ਢਾਸਣਾ ਲਾਈ ਪਿਆ ਸੀ ਅਤੇ ਵੇਖੋ, ਰਥ ਅਤੇ ਘੁੜਸਵਾਰ ਵੱਡੇ ਜ਼ੋਰ ਨਾਲ ਉਸ ਦੇ ਪਿੱਛੇ ਲੱਗੇ ਹੋਏ ਸਨ।
וַיֹּאמֶר הַנַּעַר ׀ הַמַּגִּיד לוֹ נִקְרֹא נִקְרֵיתִי בְּהַר הַגִּלְבֹּעַ וְהִנֵּה שָׁאוּל נִשְׁעָן עַל־חֲנִיתוֹ וְהִנֵּה הָרֶכֶב וּבַעֲלֵי הַפָּרָשִׁים הִדְבִּקֻֽהוּ׃
7 ਅਤੇ ਉਹ ਨੇ ਆਪਣੇ ਪਿੱਛੇ ਮੁੜ ਕੇ ਜਦੋਂ ਮੈਨੂੰ ਵੇਖਿਆ ਤਾਂ ਮੈਨੂੰ ਸੱਦਿਆ। ਮੈਂ ਆਖਿਆ, ਜੀ ਮੈਂ ਹਾਜ਼ਰ ਹਾਂ!
וַיִּפֶן אַחֲרָיו וַיִּרְאֵנִי וַיִּקְרָא אֵלַי וָאֹמַר הִנֵּֽנִי׃
8 ਉਸਨੇ ਮੈਨੂੰ ਪੁੱਛਿਆ, ਤੂੰ ਕੌਣ ਹੈ? ਮੈਂ ਉਸ ਨੂੰ ਆਖਿਆ, ਮੈਂ ਅਮਾਲੇਕੀ ਹਾਂ।
וַיֹּאמֶר לִי מִי־אָתָּה (ויאמר) [וָאֹמַר] אֵלָיו עֲמָלֵקִי אָנֹֽכִי׃
9 ਫਿਰ ਉਸ ਨੇ ਮੈਨੂੰ ਆਖਿਆ, ਮੇਰੇ ਕੋਲ ਖੜ੍ਹਾ ਹੋ ਕੇ ਮੈਨੂੰ ਮਾਰ ਦੇ ਕਿਉਂ ਜੋ ਮੈਂ ਵੱਡੀ ਪੀੜ ਵਿੱਚ ਹਾਂ, ਅਤੇ ਪ੍ਰਾਣ ਅਜੇ ਤੱਕ ਵੀ ਮੇਰੇ ਵਿੱਚ ਹਨ।
וַיֹּאמֶר אֵלַי עֲמׇד־נָא עָלַי וּמֹתְתֵנִי כִּי אֲחָזַנִי הַשָּׁבָץ כִּֽי־כׇל־עוֹד נַפְשִׁי בִּֽי׃
10 ੧੦ ਤਦ ਮੈਂ ਉਸ ਦੇ ਉੱਤੇ ਖੜ੍ਹਾ ਹੋ ਕੇ ਉਸ ਨੂੰ ਮਾਰ ਸੁੱਟਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਡਿੱਗਣ ਤੋਂ ਬਾਅਦ ਇਸ ਦਾ ਬਚਣਾ ਮੁਸ਼ਕਿਲ ਹੈ ਅਤੇ ਮੈਂ ਉਹ ਦੇ ਸਿਰ ਦਾ ਮੁਕਟ ਅਤੇ ਉਹ ਦਾ ਕੜਾ, ਜੋ ਉਸ ਦੀ ਬਾਂਹ ਵਿੱਚ ਸੀ ਲਾਹ ਲਿਆ ਸੋ ਮੈਂ ਉਨ੍ਹਾਂ ਨੂੰ ਆਪਣੇ ਮਹਾਰਾਜ ਕੋਲ ਲੈ ਆਇਆ ਹਾਂ।
וָאֶעֱמֹד עָלָיו וַאֲמֹתְתֵהוּ כִּי יָדַעְתִּי כִּי לֹא יִֽחְיֶה אַחֲרֵי נִפְלוֹ וָאֶקַּח הַנֵּזֶר ׀ אֲשֶׁר עַל־רֹאשׁוֹ וְאֶצְעָדָה אֲשֶׁר עַל־זְרֹעוֹ וָאֲבִיאֵם אֶל־אֲדֹנִי הֵֽנָּה׃
11 ੧੧ ਤਦ ਦਾਊਦ ਨੇ ਦੁੱਖੀ ਹੋ ਕੇ ਆਪਣੇ ਬਸਤਰ ਪਾੜੇ ਅਤੇ ਸਾਰਿਆਂ ਲੋਕਾਂ ਨੇ ਵੀ ਜੋ ਉਸ ਦੇ ਨਾਲ ਸਨ, ਅਜਿਹਾ ਹੀ ਕੀਤਾ।
וַיַּחֲזֵק דָּוִד בִּבְגָדָו וַיִּקְרָעֵם וְגַם כׇּל־הָאֲנָשִׁים אֲשֶׁר אִתּֽוֹ׃
12 ੧੨ ਓਹ ਰੋਏ-ਪਿੱਟੇ ਅਤੇ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਅਤੇ ਯਹੋਵਾਹ ਦੇ ਲੋਕਾਂ ਅਤੇ ਇਸਰਾਏਲ ਦੇ ਘਰਾਣੇ ਦੇ ਲਈ ਜੋ ਤਲਵਾਰ ਨਾਲ ਮਾਰੇ ਗਏ ਸਨ, ਸ਼ਾਮ ਤੱਕ ਦਾ ਵਰਤ ਰੱਖਿਆ।
וַֽיִּסְפְּדוּ וַיִּבְכּוּ וַיָּצֻמוּ עַד־הָעָרֶב עַל־שָׁאוּל וְעַל־יְהוֹנָתָן בְּנוֹ וְעַל־עַם יְהֹוָה וְעַל־בֵּית יִשְׂרָאֵל כִּי נָפְלוּ בֶּחָֽרֶב׃
13 ੧੩ ਫਿਰ ਦਾਊਦ ਨੇ ਉਸ ਜੁਆਨ ਨੂੰ ਜਿਹੜਾ ਇਹ ਖ਼ਬਰ ਲਿਆਇਆ ਸੀ ਪੁੱਛਿਆ, ਤੂੰ ਕਿੱਥੋਂ ਦਾ ਹੈ? ਉਸ ਨੇ ਆਖਿਆ, ਜੀ ਮੈਂ ਪਰਦੇਸੀ ਦਾ ਪੁੱਤਰ ਅਤੇ ਅਮਾਲੇਕੀ ਹਾਂ।
וַיֹּאמֶר דָּוִד אֶל־הַנַּעַר הַמַּגִּיד לוֹ אֵי מִזֶּה אָתָּה וַיֹּאמֶר בֶּן־אִישׁ גֵּר עֲמָלֵקִי אָנֹֽכִי׃
14 ੧੪ ਸੋ ਦਾਊਦ ਨੇ ਉਸ ਨੂੰ ਆਖਿਆ, ਕੀ ਤੈਨੂੰ ਯਹੋਵਾਹ ਦੇ ਅਭਿਸ਼ੇਕ ਕੀਤੇ ਹੋਏ ਉੱਤੇ ਉਸ ਦਾ ਨਾਸ ਕਰਨ ਲਈ ਹੱਥ ਚੁੱਕਣ ਤੋਂ ਡਰ ਨਾ ਲੱਗਿਆ?
וַיֹּאמֶר אֵלָיו דָּוִד אֵיךְ לֹא יָרֵאתָ לִשְׁלֹחַ יָֽדְךָ לְשַׁחֵת אֶת־מְשִׁיחַ יְהֹוָֽה׃
15 ੧੫ ਫਿਰ ਦਾਊਦ ਨੇ ਇੱਕ ਜੁਆਨ ਨੂੰ ਬੁਲਾ ਕੇ ਆਖਿਆ, ਉਸ ਦੇ ਨੇੜੇ ਜਾ, ਉਸ ਨੂੰ ਮਾਰ ਸੁੱਟ! ਸੋ ਉਹ ਨੇ ਉਸ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ।
וַיִּקְרָא דָוִד לְאַחַד מֵֽהַנְּעָרִים וַיֹּאמֶר גַּשׁ פְּגַע־בּוֹ וַיַּכֵּהוּ וַיָּמֹֽת׃
16 ੧੬ ਦਾਊਦ ਨੇ ਉਸ ਨੂੰ ਆਖਿਆ, ਤੇਰਾ ਖ਼ੂਨ ਤੇਰੇ ਹੀ ਸਿਰ ਉੱਤੇ ਹੋਵੇ ਕਿਉਂ ਜੋ ਤੂੰ ਆਪਣੀ ਗਵਾਹੀ ਆਪ ਦਿੱਤੀ ਅਤੇ ਆਖਿਆ ਕਿ ਮੈਂ ਯਹੋਵਾਹ ਦੇ ਅਭਿਸ਼ੇਕ ਕੀਤੇ ਹੋਏ ਨੂੰ ਜਿਉਂਦਿਆਂ ਹੀ ਮਾਰ ਮੁਕਾਇਆ!
וַיֹּאמֶר אֵלָיו דָּוִד (דמיך) [דָּמְךָ] עַל־רֹאשֶׁךָ כִּי פִיךָ עָנָה בְךָ לֵאמֹר אָנֹכִי מֹתַתִּי אֶת־מְשִׁיחַ יְהֹוָֽה׃
17 ੧੭ ਦਾਊਦ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਇਹ ਵਿਰਲਾਪ ਕੀਤਾ,
וַיְקֹנֵן דָּוִד אֶת־הַקִּינָה הַזֹּאת עַל־שָׁאוּל וְעַל־יְהוֹנָתָן בְּנֽוֹ׃
18 ੧੮ ਅਤੇ ਉਹ ਨੇ ਉਨ੍ਹਾਂ ਯਹੂਦੀਆਂ ਨੂੰ ਕਮਾਣ ਦਾ ਗੀਤ ਸਿਖਾਉਣ ਦੀ ਆਗਿਆ ਦਿੱਤੀ। ਵੇਖੋ, ਉਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:
וַיֹּאמֶר לְלַמֵּד בְּנֵֽי־יְהוּדָה קָשֶׁת הִנֵּה כְתוּבָה עַל־סֵפֶר הַיָּשָֽׁר׃
19 ੧੯ ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ। ਹਾਏ ਸੂਰਬੀਰ ਕਿਵੇਂ ਡਿੱਗ ਪਿਆ!
הַצְּבִי יִשְׂרָאֵל עַל־בָּמוֹתֶיךָ חָלָל אֵיךְ נָפְלוּ גִבּוֹרִֽים׃
20 ੨੦ ਗਥ ਵਿੱਚ ਇਹ ਖ਼ਬਰ ਨਾ ਦੱਸੋ, ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦੀ ਚਰਚਾ ਨਾ ਕਰੋ, ਅਜਿਹਾ ਨਾ ਹੋਵੇ ਜੋ ਫ਼ਲਿਸਤੀਆਂ ਦੀਆਂ ਧੀਆਂ ਅਨੰਦ ਹੋਣ, ਅਜਿਹਾ ਨਾ ਹੋਵੇ ਜੋ ਅਸੁੰਨਤੀਆਂ ਦੀਆਂ ਧੀਆਂ ਖੁਸ਼ੀ ਮਨਾਉਣ।
אַל־תַּגִּידֽוּ בְגַת אַֽל־תְּבַשְּׂרוּ בְּחוּצֹת אַשְׁקְלוֹן פֶּן־תִּשְׂמַחְנָה בְּנוֹת פְּלִשְׁתִּים פֶּֽן־תַּעֲלֹזְנָה בְּנוֹת הָעֲרֵלִֽים׃
21 ੨੧ ਹੇ ਗਿਲਬੋਆ ਦੇ ਪਰਬਤੋਂ, ਤੁਹਾਡੇ ਉੱਤੇ ਨਾ ਤ੍ਰੇਲ, ਨਾ ਮੀਂਹ ਪਵੇ, ਨਾ ਚੁੱਕਣ ਦੀਆਂ ਭੇਟਾਂ ਦੀਆਂ ਪੈਲੀਆਂ ਹੋਣ ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ਼ ਅਪਵਿੱਤਰ ਹੋ ਗਈ ਹਾਂ, ਸ਼ਾਊਲ ਦੀ ਢਾਲ਼, ਜਾਣੋ ਉਹ ਤੇਲ ਨਾਲ ਮਸਹ ਹੀ ਨਹੀਂ ਕੀਤੀ ਗਈ ਸੀ!
הָרֵי בַגִּלְבֹּעַ אַל־טַל וְאַל־מָטָר עֲלֵיכֶם וּשְׂדֵי תְרוּמֹת כִּי שָׁם נִגְעַל מָגֵן גִּבּוֹרִים מָגֵן שָׁאוּל בְּלִי מָשִׁיחַ בַּשָּֽׁמֶן׃
22 ੨੨ ਵੱਢਿਆਂ ਹੋਇਆਂ ਦੇ ਲਹੂ ਤੋਂ ਅਤੇ ਸੂਰਮਿਆਂ ਦੀ ਚਰਬੀ ਤੋਂ, ਯੋਨਾਥਾਨ ਦੀ ਕਮਾਣ ਨਾ ਪਿੱਛੇ ਮੁੜੀ, ਨਾ ਸ਼ਾਊਲ ਦੀ ਤਲਵਾਰ ਸੱਖਣੀ ਮੁੜੀ।
מִדַּם חֲלָלִים מֵחֵלֶב גִּבּוֹרִים קֶשֶׁת יְהוֹנָתָן לֹא נָשׂוֹג אָחוֹר וְחֶרֶב שָׁאוּל לֹא תָשׁוּב רֵיקָֽם׃
23 ੨੩ ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨ ਭਰ ਸਾਰਿਆਂ ਦੇ ਪਿਆਰੇ ਅਤੇ ਮਨਭਾਉਂਦੇ ਸਨ, ਅਤੇ ਉਹ ਆਪਣੀ ਮੌਤ ਵੇਲੇ ਵੀ ਵੱਖਰੇ ਨਾ ਹੋਏ। ਉਹ ਉਕਾਬਾਂ ਨਾਲੋਂ ਵੀ ਤੇਜ਼, ਅਤੇ ਬੱਬਰ ਸ਼ੇਰ ਨਾਲੋਂ ਵੀ ਤਕੜੇ ਸਨ।
שָׁאוּל וִיהוֹנָתָן הַנֶּאֱהָבִים וְהַנְּעִימִם בְּחַיֵּיהֶם וּבְמוֹתָם לֹא נִפְרָדוּ מִנְּשָׁרִים קַלּוּ מֵאֲרָיוֹת גָּבֵֽרוּ׃
24 ੨੪ ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸਜਾਇਆ।
בְּנוֹת יִשְׂרָאֵל אֶל־שָׁאוּל בְּכֶינָה הַמַּלְבִּֽשְׁכֶם שָׁנִי עִם־עֲדָנִים הַֽמַּעֲלֶה עֲדִי זָהָב עַל לְבוּשְׁכֶֽן׃
25 ੨੫ ਹਾਏ! ਓਹ ਸੂਰਮੇ ਕਿਵੇਂ ਲੜਾਈ ਦੇ ਵਿੱਚ ਢੇਰੀ ਹੋ ਗਏ! ਹੇ ਯੋਨਾਥਾਨ, ਤੂੰ ਆਪਣੇ ਉੱਚੇ ਥਾਵਾਂ ਵਿੱਚ ਮਾਰਿਆ ਗਿਆ!
אֵיךְ נָפְלוּ גִבֹּרִים בְּתוֹךְ הַמִּלְחָמָה יְהוֹנָתָן עַל־בָּמוֹתֶיךָ חָלָֽל׃
26 ੨੬ ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਬਹੁਤ ਦੁੱਖੀ ਹਾਂ, ਤੂੰ ਮੈਨੂੰ ਬਹੁਤ ਹੀ ਪਿਆਰਾ ਸੀ: ਮੇਰੇ ਵੱਲ ਤੇਰੀ ਅਚਰਜ਼ ਪ੍ਰੀਤ ਸੀ, ਇਸਤਰੀਆਂ ਦੀ ਪ੍ਰੀਤ ਨਾਲੋਂ ਵੀ ਵੱਧ!
צַר־לִי עָלֶיךָ אָחִי יְהוֹנָתָן נָעַמְתָּ לִּי מְאֹד נִפְלְאַתָה אַהֲבָֽתְךָ לִי מֵאַהֲבַת נָשִֽׁים׃
27 ੨੭ ਹਾਏ! ਉਹ ਸੂਰਮੇ ਕਿਵੇਂ ਢੇਰੀ ਹੋ ਗਏ, ਅਤੇ ਯੁੱਧ ਦੇ ਸ਼ਸਤਰ ਤਬਾਹ ਹੋ ਗਏ!
אֵיךְ נָפְלוּ גִבּוֹרִים וַיֹּאבְדוּ כְּלֵי מִלְחָמָֽה׃

< 2 ਸਮੂਏਲ 1 >