< 2 ਸਮੂਏਲ 9 >

1 ਫਿਰ ਦਾਊਦ ਨੇ ਪੁੱਛਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਰਹਿੰਦਾ ਹੈ ਤਾਂ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ?
Davide disse: «E' forse rimasto qualcuno della casa di Saul, a cui io possa fare del bene a causa di Giònata?».
2 ਸ਼ਾਊਲ ਦੇ ਘਰਾਣੇ ਦਾ ਸੀਬਾ ਨਾਮ ਦਾ ਇੱਕ ਸੇਵਕ ਸੀ ਜਦ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, ਤੂੰ ਸੀਬਾ ਹੈਂ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ।
Ora vi era un servo della casa di Saul, chiamato Zibà, che fu fatto venire presso Davide. Il re gli chiese: «Sei tu Zibà?». Quegli rispose: «Sì».
3 ਤਦ ਰਾਜਾ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਤਾਂ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜਿਹੀ ਦਯਾ ਕਰਾਂ? ਸੀਬਾ ਨੇ ਰਾਜਾ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗੜਾ ਹੈ।
Il re gli disse: «Non c'è più nessuno della casa di Saul, a cui io possa usare la misericordia di Dio?». Zibà rispose al re: «Vi è ancora un figlio di Giònata storpio dei piedi».
4 ਤਦ ਰਾਜਾ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਰਾਜਾ ਨੂੰ ਆਖਿਆ ਵੇਖੋ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।
Il re gli disse: «Dov'è?». Zibà rispose al re: «E' in casa di Machìr figlio di Ammièl a Lodebàr».
5 ਸੋ ਦਾਊਦ ਰਾਜਾ ਨੇ ਮਨੁੱਖ ਭੇਜੇ ਅਤੇ ਲੋ-ਦੇਬਾਰ ਤੋਂ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ।
Allora il re lo mandò a prendere in casa di Machìr figlio di Ammièl a Lodebàr.
6 ਅਤੇ ਜਦ ਸ਼ਾਊਲ ਦਾ ਪੋਤਰਾ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਊਦ ਦੇ ਕੋਲ ਆਇਆ ਤਾਂ ਉਸ ਨੇ ਮੂੰਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫੀਬੋਸ਼ਥ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ!
Merib-Bàal figlio di Giònata, figlio di Saul, venne da Davide, si gettò con la faccia a terra e si prostrò davanti a lui. Davide disse: «Merib-Bàal!». Rispose:
7 ਸੋ ਦਾਊਦ ਨੇ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਂਗਾ ਅਤੇ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਮੋੜ ਦਿਆਂਗਾ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਤੋਂ ਰੋਟੀ ਖਾਵੇਂਗਾ।
«Ecco il tuo servo!». Davide gli disse: «Non temere, perché voglio trattarti con bontà per amore di Giònata tuo padre e ti restituisco tutti i campi di Saul tuo avo e tu mangerai sempre alla mia tavola».
8 ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਜੋ ਮਰੇ ਹੋਏ ਕੁੱਤੇ ਵਰਗਾ ਹਾਂ ਧਿਆਨ ਕਰੋ।
Merib-Bàal si prostrò e disse: «Che cos'è il tuo servo, perché tu prenda in considerazione un cane morto come sono io?».
9 ਤਦ ਰਾਜਾ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੁੱਤਰ ਨੂੰ ਦੇ ਦਿੱਤਾ ਹੈ।
Allora il re chiamò Zibà servo di Saul e gli disse: «Quanto apparteneva a Saul e a tutta la sua casa, io lo dò al figlio del tuo Signore.
10 ੧੦ ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ।
Tu dunque con i figli e gli schiavi lavorerai per lui la terra e ne raccoglierai i prodotti, perché abbia pane e nutrimento la casa del tuo signore; quanto a Merib-Bàal figlio del tuo signore, mangerà sempre alla mia tavola». Ora Zibà aveva quindici figli e venti schiavi.
11 ੧੧ ਸੀਬਾ ਨੇ ਰਾਜਾ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਰਾਜਾ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫ਼ੀਬੋਸ਼ਥ ਦੇ ਲਈ ਰਾਜਾ ਨੇ ਆਖਿਆ ਕਿ ਉਹ ਰਾਜਾ ਦੇ ਪੁੱਤਰਾਂ ਵਾਂਗੂੰ ਮੇਰੀ ਮੇਜ਼ ਤੋਂ ਰੋਟੀ ਖਾਵੇਗਾ।
Zibà disse al re: «Il tuo servo farà quanto il re mio signore ordina al suo servo». Merib-Bàal dunque mangiava alla tavola di Davide come uno dei figli del re.
12 ੧੨ ਮਫ਼ੀਬੋਸ਼ਥ ਦਾ ਮੀਕਾ ਨਾਮ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਅਤੇ ਜਿੰਨ੍ਹੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸਭ ਮਫੀਬੋਸ਼ਥ ਦੇ ਸੇਵਕ ਸਨ।
Merib-Bàal aveva un figlioletto chiamato Micà; tutti quelli che stavano in casa di Zibà erano al servizio di Merib-Bàal.
13 ੧੩ ਮਫ਼ੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਉਹ ਹਮੇਸ਼ਾ ਰਾਜੇ ਦੀ ਮੇਜ਼ ਤੋਂ ਭੋਜਨ ਕਰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਗੜਾ ਸੀ।

< 2 ਸਮੂਏਲ 9 >