< 2 ਸਮੂਏਲ 3 >

1 ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ।
Naʻe fai fuoloa foki ʻae tau ʻae fale ʻo Saula pea mo e fale ʻo Tevita, ka naʻe fakaʻaʻau pe ke mālohi lahi ʻa Tevita, pea naʻe fakaʻaʻau ke vaivai hifo ʻae fale ʻo Saula.
2 ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦਾ ਪਹਿਲੌਠੇ ਪੁੱਤਰ ਅਮਨੋਨ ਸੀ ਜੋ ਯਿਜ਼ਰੇਲਣ ਅਹੀਨੋਅਮ ਦੀ ਕੁੱਖੋਂ ਹੋਇਆ,
Pea naʻe fānau ʻae fānau tangata kia Tevita ʻi Hepeloni: ko hono ʻuluaki ko ʻAmanoni, ʻia ʻAhinoami ko e [fefine ]Sesilili;
3 ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਅਕਾਹ ਦੀ ਕੁੱਖੋਂ ਪੈਦਾ ਹੋਇਆ,
Pea ko hono toko ua ko Kiliapi, ʻia ʻApikale naʻe mali mo Napale ko e tangata Kameli; pea ko hono toko tolu ko ʻApisalomi, ko e tama ʻa Meaka, ko e ʻofefine ʻo Talimai ko e tuʻi ʻo Kesuli:
4 ਅਤੇ ਚੌਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਥ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸ਼ਫ਼ਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ
Pea ko hono toko fā, ko ʻAtonisa, ko e tama ʻo Hakiti; pea ko hono toko nima, ko Sifatia ko e tama ʻo ʻApitali;
5 ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ।
Pea ko hono toko ono, ko Itiliami, ʻia Ekila ko e uaifi ʻo Tevita. Naʻe fanauʻi ʻakinautolu ni kia Tevita ʻi Hepeloni.
6 ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ।
Pea naʻe hoko ʻo pehē, ʻi he lolotonga ʻae fetauʻaki ʻae fale ʻo Saula pea mo e fale ʻo Tevita, naʻe kau mālohi ʻa ʻApina ki he fale ʻo Saula.
7 ਸ਼ਾਊਲ ਦੀ ਇੱਕ ਰਖ਼ੈਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੈਲ ਨਾਲ ਕਿਉਂ ਸੰਗ ਕੀਤਾ?
Pea naʻe ai ʻae fefine sinifu ʻo Saula, ʻaia naʻe hingoa ko Lisipa, ko e taʻahine ʻo ʻAia: pea naʻe pehē ʻe [Isiposeti ]kia ʻApina, “Ko e hā kuo ke hū atu ai ki he sinifu ʻo ʻeku tamai?”
8 ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ?
Pea naʻe toki ʻita ʻaupito ʻa ʻApina koeʻuhi ko e lea ʻa Isiposeti, pea ne pehē, “He ko e ʻulu au ʻo ha kulī? Kuo u fai lelei ki Siuta he ʻaho ni ki he fale ʻo Saula ko hoʻo tamai, ki hono ngaahi tokoua, pea ki hono kāinga, pea kuo ʻikai te u tukuange koe ki he nima ʻo Tevita, ka kuo ke lau kiate au he ʻaho ni ha meʻa hala ki he fefine ni?
9 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ।
Ke fai ʻe he ʻOtua kia ʻApina, ʻo lahi hake foki, ʻo kapau ʻe ʻikai te u fai ʻo hangē ko e fuakava ʻa Sihova kia Tevita;
10 ੧੦ ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ!
Ke hiki ʻae puleʻanga mei he fale ʻo Saula, pea ke fokotuʻu ʻae nofoʻa fakatuʻi ʻo Tevita ki ʻIsileli mo Siuta, ʻo fai atu mei Tani ʻo aʻu ki Peasipa.”
11 ੧੧ ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ।
Pea naʻe ʻikai te ne toe faʻa lea mai kia ʻApina, he naʻa ne manavahē kiate ia.
12 ੧੨ ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ।
Pea naʻe fekau atu ʻe ʻApina ʻae kau talafekau kia Tevita maʻana, ʻo ne pehē, “ʻOku ʻo hai ʻae fonua? Mo ne pehē, Ke tā kau taha mo au, pea vakai, ʻe ʻiate koe ʻa hoku nima, ke fakatoka ʻa ʻIsileli kotoa pē kiate koe.”
13 ੧੩ ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ।
Pea naʻa ne pehē, “ʻOku lelei, te u fai ha fuakava mo koe: ka ko e meʻa ʻe taha kuo pau hoku loto ke ke fai, ʻa eni, ʻE ʻikai te ke sio ki hoku mata, ʻo kapau ʻe ʻikai te ke tomuʻa ʻomi ʻa Mikale ko e ʻofefine ʻo Saula, ʻoka ke ka hau ke sio ki hoku mata.”
14 ੧੪ ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ।
Pea naʻe ʻave ʻe Tevita ʻae kau talafekau kia Isiposeti ko e foha ʻo Saula, ʻo ne pehē, “Tuku mai hoku uaifi ko Mikale, ʻaia naʻaku poloʻi kiate au ʻaki ʻae muʻa kili ʻe teau ʻoe kau Filisitia.”
15 ੧੫ ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲੈਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ।
Pea naʻe fekau ʻe Isiposeti, ʻo ne ʻomi ia mei hono husepāniti ko Faliteli ko e foha ʻo Leisi.
16 ੧੬ ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਸ਼ਹਿਰ ਤੱਕ ਰੋਂਦਾ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ! ਤਦ ਉਹ ਮੁੜ ਗਿਆ।
Pea naʻe muimui tangi pe ʻa hono husepāniti ʻiate ia ʻo aʻu ki Pahulimi. Pea naʻe pehē ai ʻe ʻApina kiate ia, “ʻAlu, ʻo foki atu.” Pea naʻa ne foki ange.
17 ੧੭ ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ,
Pea naʻe fealēleaʻaki ʻa ʻApina pea mo e kau mātuʻa ʻo ʻIsileli, ʻo ne pehē, “ʻI he kuonga kuo hili naʻa mou kumi kia Tevita ke ne tuʻi kiate kimoutolu:
18 ੧੮ ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ।
Pea ko eni fai ia: he kuo folofola ʻa Sihova ʻia Tevita, ʻo pehē, ‘ʻI he nima ʻo hoku tamaioʻeiki ko Tevita te u fakamoʻui ʻa hoku kakai ʻIsileli mei he nima ʻoe kau Filisitia, pea mei he nima ʻo honau ngaahi fili kotoa pē.’”
19 ੧੯ ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ।
Pea naʻe lea foki ʻa ʻApina ke ongo atu ki Penisimani: pea naʻe ʻalu foki ʻa ʻApina ke lea ʻi he telinga ʻo Tevita ʻi Hepeloni, ʻi he meʻa kotoa pē naʻe loto lelei ki ʻIsileli, mo ia naʻe lelei ai ʻae fale kotoa pē ʻo Penisimani.
20 ੨੦ ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ।
Ko ia naʻe haʻu ai ʻa ʻApina ki Hepeloni kia Tevita, pea naʻe ʻiate ia ʻae kau tangata ʻe toko uofulu. Pea naʻe fai ha kātoanga ʻe Tevita kia ʻApina pea mo e kau tangata naʻe ʻiate ia.
21 ੨੧ ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
Pea naʻe pehē ʻe ʻApina kia Tevita, “Te u tuʻu hake ʻo ʻalu, pea te u tānaki ʻa ʻIsileli kātoa ki hoku ʻeiki ko e tuʻi koeʻuhi ke nau fai ha fuakava mo koe, pea koeʻuhi ke ke puleʻi ʻaia kotoa pē ʻoku holi ho loto ki ai.” Pea naʻe tukuange ʻe Tevita ʻa ʻApina; pea naʻa ne ʻalu ʻi he melino pe.
22 ੨੨ ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ। ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
Pea vakai, naʻe liu mai ʻae kakai ʻo Tevita mo Soape mei he vāhenga tau, pea [naʻa nau ]ʻomi mo kinautolu ʻae fuʻu koloa lahi: ka naʻe ʻikai ʻia Tevita ʻa ʻApina ʻi Hepeloni; he kuo ʻosi ʻa ʻene tukuange ia, pea kuo ʻalu ia ʻi he melino.
23 ੨੩ ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
Pea ʻi heʻene hoko mai ʻa Soape mo e kakai kotoa pē naʻe ʻiate ia, naʻa nau fakahā kia Soape, ʻo pehē, naʻe haʻu ʻa ʻApina ko e foha ʻo Nea ki he tuʻi, pea kuo ne tuku ia ke ʻalu, pea kuo ʻalu melino pe ia.
24 ੨੪ ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ।
Ko ia naʻe toki haʻu ai ʻa Soape ki he tuʻi ʻo ne pehē, “Ko e hā eni kuo ke fai? Vakai kuo haʻu ʻa ʻApina kiate koe; ko e hā kuo ke tuku ai ia ke ne ʻalu, pea kuo ne mole atu ʻaupito?
25 ੨੫ ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ।
‌ʻOku ke ʻilo ʻa ʻApina ko e foha ʻo Nea naʻa ne haʻu ke kākaaʻi koe, pea ke ne matakiʻi ʻa hoʻo feʻaluʻaki, pea ke ʻilo ʻaia kotoa pē ʻoku ke fai.”
26 ੨੬ ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ।
Pea hili ʻa ʻene haʻu ʻa Soape meia Tevita, naʻa ne kouna atu ʻae kau talafekau kia ʻApina, pea naʻa nau ʻomi ia mei he vaikeli ko Sila: ka naʻe ʻikai ʻilo ia ʻe Tevita.
27 ੨੭ ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ।
Pea ʻi heʻene liliu mai ʻa ʻApina ki Hepeloni, naʻe ʻave ia ʻe Soape ki he kau hala ʻi he matapā ke lea fakafufū kiate ia, pea naʻa ne hokaʻi ia ʻi ai ʻi hono kete ke ne mate, koeʻuhi ko e toto ʻo hono tokoua ko ʻAsaeli.
28 ੨੮ ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ।
Pea ʻi heʻene toki fanongo ki ai ʻa Tevita, naʻa ne pehē, “ʻOku ou ʻataʻatā au mo hoku puleʻanga ʻi he ʻao ʻo Sihova, ʻo taʻengata, ʻi he toto ʻo ʻApina ko e foha ʻo Nea:
29 ੨੯ ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ!
Tuku ke tō ia ki he ʻulu ʻo Soape, pea ki he fale kotoa ʻo ʻene tamai; pea ʻoua naʻa hala ʻae fale ʻo Soape ʻi ha kuonga, ʻi ha taha ʻoku mahaki kovi pe ha kilia, pe ha taha ʻoku faʻaki ki ha tokotoko, pe ha taha ʻoku tō ki he heletā, pe ha taha ʻoku masiva meʻakai.”
30 ੩੦ ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ।
Ko ia naʻe tāmateʻi ʻa ʻApina ʻe Soape mo ʻApisai ko hono tokoua, koeʻuhi ko ʻene tāmateʻi ʻa hona tokoua ko ʻAsaeli ʻi he tau ʻi Kipea.
31 ੩੧ ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ।
Pea naʻe pehē ʻa Tevita kia Soape, pea ki he kakai kotoa pē naʻe ʻiate ia, Haehae ʻa homou ngaahi kofu, pea nonoʻo ʻakimoutolu ʻaki ʻae tauangaʻa, pea tēngihia ʻa ʻApina. Pea naʻe muimui ʻe Tevita ko e tuʻi ki he fata [ʻoe pekia].
32 ੩੨ ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ।
Pea naʻa nau tanu ʻa ʻApina ʻi Hepeloni: pea naʻe hiki hake ʻe he tuʻi hono leʻo ʻo ne tangi ʻi he faʻitoka ʻo ʻApina; pea naʻe tangi ʻae kakai kotoa pē.
33 ੩੩ ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ?
Pea naʻe tēngihia ʻe he tuʻi ʻa ʻApina, ʻo ne pehē, “Ko e hā kuo mate ai ʻa ʻApina, ʻo hangē ko ha tangata kovi?
34 ੩੪ ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ।
Naʻe ʻikai haʻi ho nima, pea naʻe ʻikai fakamaʻu ho vaʻe ʻi he meʻa haʻi: ʻo hangē ko e tō ha tangata ʻi he ʻao ʻoe kakai angakovi, naʻe pehē ʻa hoʻo hinga.” Pea naʻe toe tēngihia ia ʻe he kakai kotoa pē.
35 ੩੫ ਤਾਂ ਸਭ ਲੋਕ ਉੱਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ। ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ!
Pea ʻi he haʻu ʻae kakai kotoa pē kia Tevita ke kole ia ke ne kai ha meʻa ʻi heʻene kei ʻaho, naʻe fuakava ʻe Tevita, ʻo pehē, “Ke pehē hono fai kiate au ʻe he ʻOtua, ʻo lahi hake, ʻo kapau te u kamata ha konga [mā], pe ha meʻa kehe, kaeʻoua ke tō hifo ʻae laʻā.”
36 ੩੬ ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ।
Pea naʻe tokanga ʻae kakai kotoa pē, pea naʻa nau leleiʻia ai: ʻo hangē foki ko e fiemālie ʻae kakai kotoa pē ʻi he meʻa kotoa pē naʻe fai ʻe he tuʻi.
37 ੩੭ ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ।
He naʻe ʻilo ʻi he ʻaho ko ia ʻe he kakai kotoa pē mo ʻIsileli kotoa pē, naʻe ʻikai ko e loto ʻoe tuʻi ke tāmateʻi ʻa ʻApina ko e foha ʻo Nea.
38 ੩੮ ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ?
Pea naʻe pehē ʻe he tuʻi ki heʻene kau tamaioʻeiki, “ʻIkai ʻoku mou ʻilo ko e ʻeiki mo e tangata ongoongo kuo tō hifo he ʻaho ni ʻi ʻIsileli?
39 ੩੯ ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ।
Pea kuo u vaivai he ʻaho ni, neongo kuo pani au ko e tuʻi: pea ʻoku faingataʻa fau kiate au ʻae kau tangata na ko e ngaahi tama ʻo Seluia: ʻe totongi ʻe Sihova ki he fai kovi ʻo fakatatau mo ʻene ngāue kovi.”

< 2 ਸਮੂਏਲ 3 >