< 2 ਸਮੂਏਲ 24 >
1 ੧ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫਿਰ ਭੜਕਿਆ, ਅਤੇ ਉਸ ਨੇ ਦਾਊਦ ਦੇ ਮਨ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਉਭਾਰਿਆ, ਕਿ ਜਾ ਇਸਰਾਏਲ ਅਤੇ ਯਹੂਦਾਹ ਦੀ ਗਿਣਤੀ ਕਰ।
૧ઈશ્વરનો કોપ ફરીથી ઇઝરાયલ ઉપર સળગ્યો, તેમણે દાઉદને તેઓની વિરુદ્ધ ઉશ્કેરીને કહ્યું, “જા, ઇઝરાયલ તથા યહૂદિયાની વસ્તી ગણતરી કર.”
2 ੨ ਇਸ ਲਈ ਰਾਜਾ ਨੇ ਯੋਆਬ ਸੈਨਾਪਤੀ ਨੂੰ ਜੋ ਉਹ ਦੇ ਨਾਲ ਸੀ ਆਖਿਆ, ਇਸਰਾਏਲ ਦੇ ਸਾਰੇ ਗੋਤਾਂ ਵਿੱਚ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਜਾ ਅਤੇ ਲੋਕਾਂ ਨੂੰ ਗਿਣ ਲੈ ਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਹੋਵੇ।
૨રાજાએ યોઆબ સેનાપતિને કે જે તેની સાથે હતો તેને કહ્યું, “દાનથી તે બેરશેબા સુધી ઇઝરાયલનાં સર્વ કુળોમાં ફરીને લોકોની ગણતરી કર કે, હું લોકોની કુલ સંખ્યા જાણું કે જેઓ યુદ્ધને માટે તૈયાર છે.”
3 ੩ ਯੋਆਬ ਨੇ ਰਾਜਾ ਨੂੰ ਆਖਿਆ, ਪਰਜਾ ਦੇ ਲੋਕ ਕਿੰਨ੍ਹੇ ਵੀ ਕਿਉਂ ਨਾ ਹੋਣ, ਤੁਹਾਡਾ ਪਰਮੇਸ਼ੁਰ ਯਹੋਵਾਹ ਲੋਕਾਂ ਨੂੰ ਸੌ ਗੁਣਾ ਵਧਾਵੇ, ਅਤੇ ਮੇਰੇ ਮਹਾਰਾਜ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ, ਪਰ ਇਹ ਤੁਸੀਂ ਕਿਉਂ ਚਾਹੁੰਦੇ ਹੋ?
૩યોઆબે રાજાને કહ્યું, “લોકો ગમે તેટલાં હોય, તો પણ તમારા પ્રભુ ઈશ્વર તેઓને સોગણાં વધારો અને તું મારો માલિક રાજા પોતાની આંખે તે જુએ. પણ હે રાજા આ વાતમાં તું કેમ આનંદ માને છે?”
4 ੪ ਫਿਰ ਵੀ ਰਾਜੇ ਦੀ ਆਗਿਆ ਯੋਆਬ ਉੱਤੇ ਅਤੇ ਦਲ ਦੇ ਪ੍ਰਧਾਨਾਂ ਉੱਤੇ ਪਰਬਲ ਹੋਈ। ਤਦ ਯੋਆਬ ਅਤੇ ਦਲ ਦੇ ਪ੍ਰਧਾਨ ਰਾਜਾ ਦੇ ਅੱਗਿਓਂ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨੂੰ ਨਿੱਕਲ ਗਏ।
૪તોપણ રાજાનું વચન યોઆબની તથા સૈન્યના સરદારોની ઉપર અસરકારક થયું. તેથી યોઆબ તથા સૈન્યના સરદારો ઇઝરાયલના લોકોની ગણતરી કરવાને રાજાની હજૂરમાંથી ગયા.
5 ੫ ਉਹ ਯਰਦਨ ਤੋਂ ਪਾਰ ਲੰਘੇ ਅਤੇ ਅਰੋਏਰ ਵਿੱਚ ਜੋ ਗਾਦ ਦੀ ਵਾਦੀ ਦੇ ਸ਼ਹਿਰ ਦੇ ਸੱਜੇ ਬੰਨੇ ਯਾਜ਼ੇਰ ਵੱਲ ਹੈ, ਤੰਬੂ ਲਾਏ ।
૫તેઓએ યર્દન ઊતરીને દક્ષિણ તરફના નગર અરોએરની ખીણમાં છાવણી કરી. પછી તેઓએ ગાદથી યાઝેર સુધી મુસાફરી કરી.
6 ੬ ਉੱਥੋਂ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਦਾਨ ਯਾਨ ਨੂੰ ਆਏ ਅਤੇ ਘੁੰਮ ਕੇ ਸੀਦੋਨ ਤੱਕ ਪਹੁੰਚੇ।
૬તેઓ ગિલ્યાદ તથા તાહતીમ-હોદશીના દેશમાં આવ્યા, પછી તેઓ દાન-યાઆનમાં આવ્યા અને ચારેબાજુ ફરીને તેઓ સિદોન ભણી ગયા.
7 ੭ ਅਤੇ ਉੱਥੋਂ ਸੂਰ ਦੇ ਗੜ੍ਹ ਤੱਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰਿਆਂ ਸ਼ਹਿਰਾਂ ਤੱਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸ਼ਬਾ ਤੱਕ ਨਿੱਕਲ ਗਏ।
૭તૂરના મજબૂત કિલ્લામાં, હિવ્વીઓના તથા કનાનીઓના સર્વ નગરોમાં તેઓ પહોંચ્યા. પછી તેઓ યહૂદિયાના નેગેબમાં બેરશેબામાં ગયા.
8 ੮ ਇਸ ਤਰ੍ਹਾਂ, ਓਹ ਸਾਰੇ ਦੇਸ਼ ਵਿੱਚੋਂ ਘੁੰਮ ਕੇ ਨੌ ਮਹੀਨੇ ਅਤੇ ਵੀਹ ਦਿਨਾਂ ਬਾਅਦ ਯਰੂਸ਼ਲਮ ਨੂੰ ਮੁੜ ਆਏ।
૮એમ આખા દેશમાં સ્થળે ફરીને વસ્તી ગણતરી કરી. નવ મહિના અને વીસ દિવસે તેઓ યરુશાલેમમાં પાછા આવ્યા.
9 ੯ ਅਤੇ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਲੇਖਾ ਰਾਜਾ ਨੂੰ ਦਿੱਤਾ ਅਤੇ ਇਸਰਾਏਲ ਦੇ ਅੱਠ ਲੱਖ ਮਨੁੱਖ ਸਨ ਅਤੇ ਯਹੂਦਾਹ ਦੇ ਪੰਜ ਲੱਖ ਮਨੁੱਖ ਸਨ।
૯પછી યોઆબે રાજા આગળ યોદ્ધાઓની ગણતરીની કુલ સંખ્યા રજૂ કરી. તે મુજબ ઇઝરાયલમાં તલવાર ચલાવનાર આઠ લાખ શૂરવીર પુરુષો તથા યહૂદિયામાં એવા પાંચ લાખ પુરુષો હતા.
10 ੧੦ ਲੋਕਾਂ ਦੀ ਗਿਣਤੀ ਕਰਨ ਤੋਂ ਬਾਅਦ ਦਾਊਦ ਦੇ ਮਨ ਨੇ ਉਹ ਨੂੰ ਸਤਾਇਆ ਅਤੇ ਦਾਊਦ ਨੇ ਯਹੋਵਾਹ ਨੂੰ ਆਖਿਆ ਕਿ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ! ਹੁਣ ਹੇ ਯਹੋਵਾਹ ਦਯਾ ਕਰ ਕੇ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ।
૧૦દાઉદે માણસોની ગણતરી કરાવ્યા પછી તે પોતાના હૃદયમાં ખિન્ન થયો. તેથી દાઉદે ઈશ્વરને કહ્યું, “મેં આ કરીને મોટું પાપ કર્યું છે. હવે, હે ઈશ્વર, કૃપા કરી તારા સેવકનો દોષ દૂર કર, કેમ કે મેં ઘણું મૂર્ખતાભર્યું કામ કર્યું છે.”
11 ੧੧ ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾਹ ਦਾ ਬਚਨ ਗਾਦ ਨਬੀ ਨੂੰ ਜੋ ਦਾਊਦ ਦਾ ਅਗੰਮ ਗਿਆਨੀ ਸੀ, ਆਇਆ ਅਤੇ ਉਹ ਨੂੰ ਆਖਿਆ।
૧૧જયારે દાઉદ સવારે ઊઠ્યો, તે અગાઉ દાઉદ અને ઈશ્વર વચ્ચેના મધ્યસ્થ ગાદ પ્રબોધકની પાસે ઈશ્વરનું વચન આવ્યું કે
12 ੧੨ ਜਾ ਕੇ ਦਾਊਦ ਨੂੰ ਆਖ ਕਿ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ।
૧૨તું દાઉદ પાસે જઈને તેને કહે ‘ઈશ્વર એમ કહે છે કે: હું તારી આગળ ત્રણ વિકલ્પો મૂકું છું. તેમાંથી એક તું પસંદ કર કે તે પ્રમાણે હું તને કરું.
13 ੧੩ ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ ਅਤੇ ਉਹ ਨੂੰ ਪੁੱਛਿਆ ਕਿ ਤੂੰ ਕਿ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਕਾਲ ਪਵੇ ਜਾਂ ਤਿੰਨ ਮਹੀਨਿਆਂ ਤੱਕ ਤੂੰ ਆਪਣੇ ਵੈਰੀਆਂ ਅੱਗਿਓਂ ਭੱਜੇਂ ਅਤੇ ਉਹ ਤੇਰੇ ਪਿੱਛੇ ਲੱਗਣ ਜਾਂ ਤੇਰੇ ਦੇਸ਼ ਵਿੱਚ ਤਿੰਨ ਦਿਨਾਂ ਤੱਕ ਮਹਾਂ ਮਰੀ ਪਵੇ? ਹੁਣ ਸਲਾਹ ਕਰ ਅਤੇ ਠਹਿਰਾ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕੀ ਉੱਤਰ ਦੇਵਾਂ।
૧૩માટે ગાદે દાઉદ પાસે આવીને તેને કહ્યું, “તારા અપરાધને લીધે દેશમાં સાત વર્ષ સુધી દુકાળ આવે? અથવા તારા શત્રુઓ તારી પાછળ લાગે અને તું ત્રણ મહિના સુધી તેઓની આગળ નાસી જાય? અથવા તારા દેશમાં ત્રણ દિવસ સુધી મરકી ચાલે? હવે આ ત્રણ બાબતોમાંથી કોઈ એકની પસંદગી કરીને જણાવ. તે પ્રમાણેનો જવાબ હું મને મોકલનાર ઈશ્વરને આપીશ.”
14 ੧੪ ਤਦ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੀ ਮੁਸੀਬਤ ਵਿੱਚ ਪਿਆ ਹਾਂ! ਹੁਣ ਅਸੀਂ ਯਹੋਵਾਹ ਦੇ ਹੱਥ ਵਿੱਚ ਪਈਏ ਕਿਉਂ ਜੋ ਉਸ ਦੀ ਦਯਾ ਵੱਡੀ ਹੈ ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ।
૧૪ત્યારે દાઉદે ગાદને કહ્યું, “હું ઘણી મુશ્કેલીમાં છું. માણસનાં હાથમાં પડવા કરતાં આપણે ઈશ્વરના હાથમાં જ પડીએ એ સારું છે. કેમ કે તેમની દયા પુષ્કળ છે.”
15 ੧੫ ਸੋ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਰੀ ਘੱਲੀ ਜਿਹੜੀ ਉਸ ਸਵੇਰ ਤੋਂ ਠਹਿਰਾਏ ਹੋਏ ਸਮੇਂ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਪਰਜਾ ਵਿੱਚੋਂ ਸੱਤਰ ਹਜ਼ਾਰ ਲੋਕ ਮਰ ਗਏ।
૧૫તેથી ઈશ્વરે ઇઝરાયલમાં સવારથી તે ઠરાવેલા સમય સુધી મરકી મોકલી દાનથી તે બેરશેબા સુધી લોકોમાંથી સિત્તેર હજાર માણસો મરણ પામ્યા.
16 ੧੬ ਜਦ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਵਧਾਇਆ ਤਾਂ ਯਹੋਵਾਹ ਉਸ ਸਾਰੀ ਬਿਪਤਾ ਦੇ ਕਾਰਨ ਪਛਤਾਇਆ ਅਤੇ ਉਸ ਦੂਤ ਨੂੰ ਜੋ ਲੋਕਾਂ ਨੂੰ ਮਾਰਦਾ ਸੀ ਆਖਿਆ, ਬਸ, ਬਹੁਤ ਹੋ ਗਿਆ, ਹੁਣ ਆਪਣਾ ਹੱਥ ਖਿੱਚ ਲੈ। ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਪਿੜ ਕੋਲ ਖੜ੍ਹਾ ਸੀ।
૧૬દૂતે યરુશાલેમનો નાશ કરવાને પોતાનો હાથ તેની તરફ લંબાવ્યો, ત્યારે ઈશ્વરે યરુશાલેમનું નુકસાન કરવાથી તેના મનને બદલી નાખ્યું જે દૂત લોકોનો નાશ કરતો હતો, તેને તેમણે કહ્યું, “હવે બસ! તારો હાથ પાછો લે.” તે સમયે ઈશ્વરનો દૂત અરાવ્નાહ યબૂસીની ખળી પાસે ઊભો હતો.
17 ੧੭ ਅਤੇ ਜਦ ਦਾਊਦ ਨੇ ਉਸ ਲੋਕਾਂ ਦੇ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਯਹੋਵਾਹ ਨੂੰ ਆਖਿਆ, ਵੇਖ, ਪਾਪ ਤਾਂ ਮੈਂ ਕੀਤਾ ਅਤੇ ਬੁਰਿਆਈ ਵੀ ਮੇਰੇ ਕੋਲੋਂ ਹੋਈ ਪਰ ਇਨ੍ਹਾਂ ਭੇਡਾਂ ਦਾ ਕੀ ਦੋਸ਼? ਸੋ ਮੇਰੇ ਪਿਤਾ ਦੇ ਘਰਾਣੇ ਉੱਤੇ ਆਪਣਾ ਹੱਥ ਚਲਾ!
૧૭અને જે દૂત લોકોને મારતો હતો તેને જોઈને દાઉદે ઈશ્વરને કહ્યું, “જો, મેં તો પાપ કર્યું છે તથા દુષ્ટ કામ પણ કર્યા છે. પણ આ ઘેટાંએ શું કર્યું છે? કૃપા કરી તમારો હાથ મારી વિરુદ્ધ તથા મારા પિતાના ઘરની વિરુદ્ધ કરો, ઘેટાંની વિરુદ્ધ નહિ.”
18 ੧੮ ਉਸ ਦਿਨ ਗਾਦ ਦਾਊਦ ਕੋਲ ਆਇਆ ਅਤੇ ਉਹ ਨੂੰ ਆਖਿਆ, ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾ।
૧૮તે દિવસે ગાદે દાઉદ પાસે આવીને કહ્યું, “જા અરાવ્નાહ યબૂસીની ખળીમાં ઈશ્વરને માટે વેદી બાંધ.”
19 ੧੯ ਦਾਊਦ ਨੇ ਗਾਦ ਦੇ ਆਖਣ ਅਨੁਸਾਰ ਜਿਵੇਂ ਯਹੋਵਾਹ ਦੀ ਆਗਿਆ ਸੀ ਉੱਥੇ ਗਿਆ।
૧૯માટે ગાદના કહેવા પ્રમાણે, ઈશ્વરે આજ્ઞા કરી હતી તે મુજબ, દાઉદ ગયો.
20 ੨੦ ਅਤੇ ਅਰਵਨਾਹ ਨੇ ਤੱਕਿਆ ਅਤੇ ਰਾਜਾ ਅਤੇ ਉਸ ਦੇ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਸੋ ਅਰਵਨਾਹ ਨਿੱਕਲਿਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।
૨૦અરાવ્નાહે બહાર નજર કરી, તો તેણે રાજાને તથા તેના ચાકરોને પોતાની નજીક આવતા જોયા. માટે અરાવ્નાહ તેઓની સામે ગયો. તેણે રાજાને સાષ્ટાંગ દંડવત્ પ્રણામ કર્યા.
21 ੨੧ ਅਤੇ ਅਰਵਨਾਹ ਨੇ ਆਖਿਆ, ਮਹਾਰਾਜ ਮੇਰਾ ਰਾਜਾ ਆਪਣੇ ਸੇਵਕ ਕੋਲ ਕਿਉਂ ਆਇਆ? ਦਾਊਦ ਨੇ ਆਖਿਆ, ਇਹ ਪਿੜ ਮੈਂ ਤੇਰੇ ਕੋਲੋਂ ਮੁੱਲ ਲੈਣ ਲਈ ਆਇਆ ਹਾਂ ਕਿ ਯਹੋਵਾਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਵਿੱਚੋਂ ਮਰੀ ਹਟ ਜਾਏ।
૨૧પછી અરાવ્નાહે કહ્યું, “મારો માલિક રાજા પોતાના ચાકરની પાસે કેમ આવ્યો છે?” દાઉદે કહ્યું, લોકોમાંથી મરકી બંધ થાય માટે ઈશ્વરને સારુ વેદી બાંધવા માટે તારી પાસેથી આ ખળી વેચાતી લેવાને હું આવ્યો છું.
22 ੨੨ ਅਰਵਨਾਹ ਨੇ ਦਾਊਦ ਨੂੰ ਆਖਿਆ, ਮੇਰਾ ਮਹਾਰਾਜ ਰਾਜਾ ਜੋ ਕੁਝ ਭੇਟ ਕਰਨ ਲਈ ਉਸ ਦੀ ਨਿਗਾਹ ਵਿੱਚ ਚੰਗਾ ਹੋਵੇ ਸੋ ਲਵੇ; ਹੋਮ ਦੀ ਭੇਟ ਲਈ ਬਲ਼ਦ ਹਨ, ਅਤੇ ਗਾਹ ਪਾਉਣ ਦਾ ਵਲੇਵਾ ਬਲ਼ਦਾਂ ਦੇ ਵਲੇਵੇ ਸਣੇ ਲੱਕੜ ਦੇ ਲਈ ਹੈ।
૨૨અરાવ્નાહે દાઉદને કહ્યું, “મારા માલિક રાજા, ખળી તારી પોતાની છે એમ સમજીને લે. તારી દ્રષ્ટિમાં જે સારું લાગે તે કર. જો, અહીં દહનીયાર્પણને માટે બળદો અને લાકડાને માટે ખળીના ઓજારો તથા બળદોનો સામાન છે.
23 ੨੩ ਇਹ ਸਭ ਕੁਝ ਅਰਵਨਾਹ ਨੇ ਰਾਜਾ ਨੂੰ ਦੇ ਦਿੱਤਾ। ਫਿਰ ਅਰਵਨਾਹ ਨੇ ਰਾਜਾ ਨੂੰ ਆਖਿਆ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਤੋਂ ਪਰਸੰਨ ਹੋਵੇ।
૨૩હે મારા રાજા, હું અરાવ્નાહ આ બધું તને આપું છું.” પછી અરાવ્નાહે રાજાને કહ્યું, “તારા પ્રભુ ઈશ્વર તને માન્ય કરો.”
24 ੨੪ ਰਾਜਾ ਨੇ ਅਰਵਨਾਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਨਹੀਂ, ਪਰ ਮੈਂ ਤੈਨੂੰ ਮੁੱਲ ਦੇ ਕੇ ਉਹ ਪਿੜ ਲਵਾਂਗਾ ਅਤੇ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਭੇਟ ਨਾ ਚੜ੍ਹਾਵਾਂਗਾ ਜਿਸ ਵਿੱਚ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ! ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲ਼ਦ ਚਾਂਦੀ ਦੇ ਪੰਜਾਹ ਸ਼ਕੇਲ ਰੁਪਏ ਦੇ ਕੇ ਮੁੱਲ ਲੈ ਲਿਆ।
૨૪રાજાએ અરાવ્નાહને કહ્યું, “એમ નહિ, હું નિશ્ચે મૂલ્ય આપીને તે તારી પાસેથી વેચાતું લઈશ. મેં જેની કિંમત ચૂકવી ન હોય તેનું હું મારા પ્રભુ ઈશ્વરની આગળ કેવી રીતે દહનીયાર્પણ કરું?” તેથી દાઉદે પચાસ શેકેલ 575 ગ્રામ ચાંદી આપીને ખળી તથા બળદોને ખરીદી લીધા.
25 ੨੫ ਤਦ ਦਾਊਦ ਨੇ ਉੱਥੇ ਯਹੋਵਾਹ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਸੋ ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਸੁਣ ਲਈਆਂ, ਤਦ ਇਸਰਾਏਲ ਵਿੱਚੋਂ ਮਰੀ ਹਟ ਗਈ।
૨૫દાઉદે ત્યાં ઈશ્વરને માટે વેદી બાંધી અને તેની ઉપર દહનીયાર્પણો તથા શાંત્યર્પણો ચઢાવ્યા. એમ ઈશ્વર દેશ ઉપર પ્રસન્ન થયા અને ઇઝરાયલમાંથી મરકી બંધ થઈ.