< 2 ਸਮੂਏਲ 20 >
1 ੧ ਅਜਿਹਾ ਹੋਇਆ ਉੱਥੇ ਇੱਕ ਸ਼ਬਾ ਨਾਮ ਦਾ ਬਿਨਯਾਮੀਨੀ ਮਨੁੱਖ ਸੀ, ਜੋ ਬੜਾ ਦੁਸ਼ਟ ਸੀ, ਉਹ ਮਨੁੱਖ ਬਿਕਰੀ ਦਾ ਪੁੱਤਰ ਸੀ। ਉਸ ਨੇ ਨਰਸਿੰਗਾ ਵਜਾ ਕੇ ਆਖਿਆ, ਨਾ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਸਾਡਾ ਭਾਗ ਹੈ। ਹੇ ਇਸਰਾਏਲ, ਆਪੋ ਆਪਣੇ ਤੰਬੂ ਨੂੰ ਜਾਓ!
А онде се деси неваљао човек, по имену Сева, син Вихријев, од Венијамина. Он затруби у трубу и рече: Ми немамо део с Давидом, ни наследство са сином Јесејевим; свак у свој шатор, о Израиљу!
2 ੨ ਸੋ ਸਾਰੇ ਇਸਰਾਏਲੀ ਮਨੁੱਖ ਦਾਊਦ ਦਾ ਪਿੱਛਾ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੱਕ ਆਪਣੇ ਰਾਜਾ ਦੇ ਨਾਲ ਲੱਗੇ ਰਹੇ।
Тако сви Израиљци одступише од Давида и отидоше за Севом сином Вихријевим; људи пак од Јуде држаше се цара свог и отпратише га од Јордана до Јерусалима.
3 ੩ ਦਾਊਦ ਯਰੂਸ਼ਲਮ ਨੂੰ ਆਪਣੇ ਮਹਿਲ ਵਿੱਚ ਆਇਆ ਅਤੇ ਰਾਜਾ ਨੇ ਆਪਣੀਆਂ ਉਨ੍ਹਾਂ ਦਸ ਰਖ਼ੈਲਾਂ ਨੂੰ ਫੜ੍ਹ ਕੇ ਕੈਦ ਕਰ ਦਿੱਤਾ ਜਿਨ੍ਹਾਂ ਨੂੰ ਉਹ ਆਪਣੇ ਮਹਿਲ ਦੀ ਰਾਖੀ ਲਈ ਛੱਡ ਗਿਆ ਸੀ ਅਤੇ ਉਨ੍ਹਾਂ ਦੇ ਲਈ ਰਸਤ ਠਹਿਰਾ ਦਿੱਤੀ ਪਰ ਉਨ੍ਹਾਂ ਦੇ ਕੋਲ ਨਾ ਗਿਆ ਸੋ ਓਹ ਆਪਣੇ ਮਰਨ ਦੇ ਦਿਨ ਤੱਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਰਹੀਆਂ।
А кад цар Давид дође у кућу своју у Јерусалим, узе цар десет жена иноча, које беше оставио да му чувају кућу, и метну их у затвор, где их храњаше али не легаше с њима, него осташе затворене до смрти своје и живљаху као удовице.
4 ੪ ਰਾਜਾ ਨੇ ਅਮਾਸਾ ਨੂੰ ਆਖਿਆ ਕਿ ਤਿੰਨਾਂ ਦਿਨਾਂ ਵਿੱਚ ਯਹੂਦਾਹ ਦੇ ਮਨੁੱਖਾਂ ਨੂੰ ਮੇਰੇ ਕੋਲ ਇਕੱਠਿਆਂ ਕਰ ਅਤੇ ਤੂੰ ਵੀ ਐਥੋਂ ਹੋਵੀਂ।
Потом рече цар Амаси: Сазови ми људе од Јуде до три дана, и нађи се и ти овде.
5 ੫ ਸੋ ਅਮਾਸਾ ਯਹੂਦਾਹ ਦੇ ਮਨੁੱਖਾਂ ਨੂੰ ਇਕੱਠਾ ਕਰਨ ਗਿਆ ਪਰ ਉਸ ਨੇ ਠਹਿਰਾਏ ਹੋਏ ਸਮੇਂ ਤੋਂ ਵੱਧ ਸਮਾਂ ਲਾ ਦਿੱਤਾ।
И отиде Амаса да сазове народ Јудин; али се забави преко рока који му беше одређен.
6 ੬ ਤਦ ਦਾਊਦ ਨੇ ਅਬੀਸ਼ਈ ਨੂੰ ਆਖਿਆ, ਹੁਣ ਸ਼ਬਾ ਬਿਕਰੀ ਦਾ ਪੁੱਤਰ ਸਾਡੇ ਨਾਲ ਅਬਸ਼ਾਲੋਮ ਨਾਲੋਂ ਵੀ ਵੱਧ ਬਦੀ ਕਰੇਗਾ ਸੋ ਤੂੰ ਆਪਣੇ ਮਾਲਕ ਦੇ ਸੇਵਕਾਂ ਨੂੰ ਲੈ ਕੇ ਉਸ ਦਾ ਪਿੱਛਾ ਕਰ ਅਜਿਹਾ ਨਾ ਹੋਵੇ ਜੋ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਕੇ ਸਾਡੀਆਂ ਨਜ਼ਰਾਂ ਤੋਂ ਬਚਣ।
А Давид рече Ависају: Сад ће нам Сева, син Вихријев, чинити горе него Авесалом. Него узми слуге господара свог, и гони га да не нађе за се који тврд град и не умакне нам из очију.
7 ੭ ਸੋ ਉਸ ਦੇ ਪਿੱਛੇ ਯੋਆਬ ਦੇ ਲੋਕ ਕਰੇਤੀ, ਫਲੇਤੀ ਅਤੇ ਸਾਰੇ ਸੂਰਮੇ ਨਿੱਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ।
Тако изиђоше за њим људи Јоавови, и Херетеји и Фелетеји и сви јунаци, изиђоше из Јерусалима да гоне Севу сина Вихријевог.
8 ੮ ਜਿਸ ਵੇਲੇ ਓਹ ਉਸ ਵੱਡੇ ਪੱਥਰ ਦੇ ਕੋਲ ਜੋ ਗਿਬਓਨ ਦੇ ਵਿੱਚ ਹੈ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਆ ਕੇ ਮਿਲਿਆ ਅਤੇ ਯੋਆਬ ਨੇ ਆਪਣੇ ਫ਼ੌਜੀ ਬਸਤਰਾਂ ਉੱਤੇ ਇੱਕ ਪਟਕਾ ਕੱਸਿਆ ਹੋਇਆ ਸੀ ਅਤੇ ਉਸ ਪਟਕੇ ਵਿੱਚ ਇੱਕ ਤਲਵਾਰ ਮਿਆਨ ਵਿੱਚ ਬੰਨ੍ਹੀ ਹੋਈ ਸੀ ਪੱਟਕਾ ਮਿਆਨ ਵਿੱਚ ਪਈ ਹੋਈ ਤਲਵਾਰ ਸਣੇ ਸੀ ਜੋ ਉਹ ਦੇ ਲੱਕ ਉੱਤੇ ਬੰਨਿਆ ਹੋਇਆ ਸੀ ਅਤੇ ਜਦ ਉਹ ਚੱਲਿਆ ਤਾਂ ਤਲਵਾਰ ਡਿੱਗ ਪਈ।
И кад беху код великог камена у Гаваону, срете их Амаса. А Јоав беше опасан преко хаљине коју имаше на себи, и озго беше припасао мач уз бедрицу у корицама. И кад пође, мач му испаде.
9 ੯ ਸੋ ਯੋਆਬ ਨੇ ਅਮਾਸਾ ਨੂੰ ਆਖਿਆ, ਹੇ ਮੇਰੇ ਭਾਈ, ਤੂੰ ਸੁੱਖ-ਸਾਂਦ ਨਾਲ ਹੈਂ? ਅਤੇ ਯੋਆਬ ਨੇ ਅਮਾਸਾ ਦੀ ਦਾੜ੍ਹੀ ਸੱਜੇ ਹੱਥ ਨਾਲ ਫੜ੍ਹ ਲਈ ਜੋ ਉਹ ਨੂੰ ਚੁੰਮੇ।
Тада рече Јоав Амаси: Јеси ли здраво брате? И дохвати се Јоав десном руком својом браде Амаси да га целује.
10 ੧੦ ਪਰ ਅਮਾਸਾ ਨੇ ਉਸ ਤਲਵਾਰ ਦਾ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਉਸ ਨੇ ਉਹ ਨੂੰ ਪਸਲੀ ਵਿੱਚ ਅਜਿਹਾ ਮਾਰਿਆ ਜੋ ਉਹ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆ ਅਤੇ ਉਸ ਨੇ ਦੂਜੀ ਵਾਰੀ ਉਸ ਨੂੰ ਨਾ ਮਾਰਿਆ ਸੋ ਉਹ ਮਰ ਗਿਆ। ਫਿਰ ਯੋਆਬ ਅਤੇ ਉਹ ਦਾ ਭਰਾ ਅਬੀਸ਼ਈ ਬਿਕਰੀ ਦੇ ਪੁੱਤਰ ਸ਼ਬਾ ਦੇ ਪਿੱਛੇ ਲੱਗ ਪਏ।
А Амаса не узимаше на ум мач, који беше Јоаву у руци; а он га удари њим под пето ребро, и просу му црева на земљу, те од једног ударца умре. Потом Јоав и Ависај, брат његов, отидоше у потеру за Севом сином Вихријевим.
11 ੧੧ ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਜਣਾ ਉਸ ਦੇ ਕੋਲ ਖੜਾ ਰਿਹਾ ਅਤੇ ਇਸ ਤਰ੍ਹਾਂ ਆਖਿਆ, ਜੋ ਕੋਈ ਯੋਆਬ ਦੇ ਪੱਖ ਨਾਲ ਰਾਜੀ ਹੈ ਅਤੇ ਦਾਊਦ ਦੀ ਵੱਲ ਹੈ ਸੋ ਯੋਆਬ ਨਾਲ ਤੁਰੇ।
А један од момака Јоавових стаде код њега и рече: Ко љуби Јоава и ко је Давидов, за Јоавом!
12 ੧੨ ਅਤੇ ਅਮਾਸਾ ਰਾਹ ਵਿੱਚ ਲਹੂ ਦੇ ਵਿਚਕਾਰ ਲੇਟਣੀਆਂ ਖਾਂਦਾ ਸੀ ਅਤੇ ਜਦ ਉਸ ਮਨੁੱਖ ਨੇ ਵੇਖਿਆ ਕਿ ਸਾਰੇ ਲੋਕ ਖੜ੍ਹੇ ਹੋ ਜਾਂਦੇ ਹਨ ਤਾਂ ਉਹ ਅਮਾਸਾ ਨੂੰ ਰਾਹ ਉੱਤੋਂ ਪੈਲੀ ਵਿੱਚ ਘਸੀਟ ਲੈ ਗਿਆ ਅਤੇ ਉਹ ਦੇ ਉੱਤੇ ਕੱਪੜਾ ਪਾ ਦਿੱਤਾ ਕਿਉਂ ਜੋ ਉਸਨੇ ਵੇਖਿਆ ਕਿ ਜਿਹੜਾ ਕੋਈ ਉਹ ਦੇ ਨੇੜੇ ਆਇਆ ਸੋ ਖੜ੍ਹਾ ਹੋ ਜਾਂਦਾ ਹੈ।
А Амаса се ваљаше у својој крви насред пута. И видећи онај човек где се зауставља сав народ, одвуче Амасу с пута у поље и баци хаљину на њ, кад виде где се зауставља сваки ко наиђе на њ.
13 ੧੩ ਜਦ ਉਹ ਰਾਹ ਵਿੱਚੋਂ ਉਹ ਨੂੰ ਚੁੱਕ ਲੈ ਗਿਆ ਤਾਂ ਸਭ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।
И кад би уклоњен с пута прођоше сви за Јоавом да терају Севу сина Вихријевог.
14 ੧੪ ਸੋ ਉਹ ਸਾਰੇ ਇਸਰਾਏਲ ਦੇ ਗੋਤਾਂ ਵਿੱਚੋਂ ਹੋ ਕੇ ਆਬੇਲ ਅਤੇ ਬੈਤ ਮਅਕਾਹ ਤੱਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋ ਕੇ ਉਹ ਦੇ ਪਿੱਛੇ ਤੁਰੇ।
И он прође кроз сва племена Израиљева до Авела и до Ветмахе са свим Виранима, који се окупише те иђаху за њим.
15 ੧੫ ਉਨ੍ਹਾਂ ਨੇ ਆ ਕੇ ਉਸ ਨੂੰ ਆਬੇਲ ਬੈਤ ਮਆਕਾਹ ਦੇ ਵਿੱਚ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਇੱਕ ਟੀਲਾ ਬਣਾਇਆ ਜੋ ਕੰਧ ਦੇ ਨਾਲ ਸੀ ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਸੋ ਕੰਧ ਨੂੰ ਢਾਉਣ ਦਾ ਜਤਨ ਕਰਦੇ ਸਨ।
И дошавши опколише га у Авел-Вет-Маси, и ископаше опкоп око града тако да стајаху пред зидом; и сав народ што беше с Јоавом наваљиваше да обори зид.
16 ੧੬ ਉਸ ਵੇਲੇ ਇੱਕ ਸਮਝਦਾਰ ਇਸਤਰੀ ਨੇ ਸ਼ਹਿਰ ਵਿੱਚੋਂ ਹਾਕਾਂ ਮਾਰ ਕੇ ਆਖਿਆ, ਸੁਣਿਓ, ਵੇ ਸੁਣਿਓ! ਯੋਆਬ ਨੂੰ ਆਖੋ ਕਿ ਐਥੇ ਨੇੜੇ ਆ ਕਿਉਂ ਜੋ ਮੈਂ ਤੇਰੇ ਨਾਲ ਗੱਲ ਕਰਨੀ ਹੈ।
Тада викну једна мудра жена из града: Чујте, чујте! Кажите Јоаву: Приступи овамо да говорим с тобом.
17 ੧੭ ਅਤੇ ਜਦ ਉਹ ਨੇੜੇ ਆਇਆ ਤਾਂ ਉਸ ਇਸਤਰੀ ਨੇ ਉਹ ਨੂੰ ਆਖਿਆ, ਤੂੰ ਯੋਆਬ ਹੈਂ? ਉਸ ਆਖਿਆ, ਜੀ ਮੈਂ ਉਹੋ ਹਾਂ ਤਾਂ ਉਸ ਨੇ ਉਹ ਨੂੰ ਆਖਿਆ, ਆਪਣੀ ਦਾਸੀ ਦੀ ਗੱਲ ਸੁਣ ਲੈ। ਉਹ ਬੋਲਿਆ, ਜੀ ਮੈਂ ਸੁਣਦਾ ਹਾਂ।
А кад он приступи к њој, рече жена: Јеси ли ти Јоав? А он рече: Јесам. А она рече: Послушај речи слушкиње своје. А он рече: Да чујем.
18 ੧੮ ਤਦ ਉਸ ਆਖਿਆ, ਕਿ ਪਿਛਲੇ ਸਮੇਂ ਵਿੱਚ ਇਹ ਕਹਾਉਤ ਆਖਦੇ ਸਨ ਜੋ ਓਹ ਜ਼ਰੂਰ ਆਬੇਲ ਤੋਂ ਸਲਾਹ ਪੁੱਛਣਗੇ ਅਤੇ ਇਸ ਤਰ੍ਹਾਂ ਓਹ ਕੰਮ ਨੂੰ ਮੁਕਾਉਂਦੇ ਸਨ।
А она рече говорећи: Од старине се говори: Ваља питати у Авелу. И тако се извршаваше.
19 ੧੯ ਮੈਂ ਇਸਰਾਏਲ ਵਿੱਚ ਸ਼ਾਂਤ ਸੁਭਾਓ ਅਤੇ ਭਲੀ ਮਾਣਸ ਹਾਂ। ਤੂੰ ਇੱਕ ਸ਼ਹਿਰ ਨੂੰ ਅਤੇ ਇੱਕ ਮਾਂ ਨੂੰ ਇਸਰਾਏਲ ਵਿੱਚ ਨਾਸ ਕਰਨਾ ਚਾਹੁੰਦਾ ਹੈਂ। ਭਲਾ, ਤੂੰ ਯਹੋਵਾਹ ਦੀ ਮਿਲਖ਼ ਨੂੰ ਕਿਉਂ ਨਿਗਲਣਾ ਚਾਹੁੰਦਾ ਹੈਂ।
Ја сам један од мирних и верних градова у Израиљу, а ти хоћеш да затреш град, и то мајку у Израиљу. Зашто хоћеш да прождреш наследство Господње?
20 ੨੦ ਯੋਆਬ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਮੇਰੇ ਤੋਂ ਦਫ਼ਾ ਦੂਰ ਹੋਵੇ ਜੋ ਨਿਗਲਾਂ ਜਾਂ ਨਾਸ ਕਰਾਂ!
А Јоав одговори и рече: Сачувај Боже! Сачувај Боже! Нећу да прождрем ни да раскопам.
21 ੨੧ ਗੱਲ ਇਹ ਨਹੀਂ ਹੈ ਸਗੋਂ ਇਫ਼ਰਾਈਮ ਦੇ ਪਰਬਤ ਦਾ ਇੱਕ ਮਨੁੱਖ ਸ਼ਬਾ ਨਾਮ ਦੇ ਬਿਕਰੀ ਦਾ ਪੁੱਤਰ ਹੈ। ਉਸ ਨੇ ਰਾਜਾ ਉੱਤੇ ਅਰਥਾਤ ਦਾਊਦ ਉੱਤੇ ਆਪਣਾ ਹੱਥ ਚੁੱਕਿਆ ਹੈ ਇਸ ਲਈ ਸਿਰਫ਼ ਉਸ ਨੂੰ ਮੇਰੇ ਹੱਥ ਸੌਂਪ ਦਿਉ ਤਾਂ ਮੈਂ ਸ਼ਹਿਰੋਂ ਚਲਾ ਜਾਂਵਾਂਗਾ। ਉਸ ਇਸਰਤੀ ਨੇ ਯੋਆਬ ਨੂੰ ਆਖਿਆ, ਵੇਖ ਉਹ ਦਾ ਸਿਰ ਕੰਧ ਉੱਤੋਂ ਤੇਰੇ ਕੋਲ ਸੁੱਟਿਆ ਜਾਵੇਗਾ!
Није тако; него један из горе Јефремове, по имену Сева син Вихријев, подигао је руку своју на цара Давида; дајте само њега, па ћу отићи од града. А жена рече Јоаву: Ево, глава његова бациће ти се преко зида.
22 ੨੨ ਤਦ ਉਹ ਇਸਤਰੀ ਆਪਣੀ ਬੁੱਧ ਨਾਲ ਸਾਰੇ ਲੋਕਾਂ ਦੇ ਕੋਲ ਗਈ ਸੋ ਉਨ੍ਹਾਂ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢ ਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ ਤਦ ਉਸ ਨੇ ਤੁਰ੍ਹੀ ਵਜਾਈ ਅਤੇ ਲੋਕ ਸ਼ਹਿਰ ਤੋਂ ਉੱਠ ਕੇ ਸਭ ਆਪੋ ਆਪਣੇ ਤੰਬੂਆਂ ਨੂੰ ਗਏ ਅਤੇ ਯੋਆਬ ਮੁੜ ਕੇ ਯਰੂਸ਼ਲਮ ਵਿੱਚ ਰਾਜਾ ਕੋਲ ਆਇਆ।
И жена отиде к свему народу с мудрошћу својом; и одсекоше главу Севи, сину Вихријевом, и бацише је Јоаву. А он затруби у трубу, те се разиђоше од града свак у свој шатор. А Јоав се врати у Јерусалим к цару.
23 ੨੩ ਯੋਆਬ ਇਸਰਾਏਲ ਦੀ ਸਾਰੀ ਸੈਨਾਂ ਉੱਤੇ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ।
А беше Јоав над свом војском Израиљевом; а Венаја син Јодајев беше над Хетејима и Фелетејима;
24 ੨੪ ਅਤੇ ਅਦੋਰਾਮ ਬੇਗ਼ਾਰੀਆਂ ਉੱਤੇ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਹਾਸ ਦਾ ਲਿਖਾਰੀ ਸੀ।
А Адорам беше над данцима; а Јосафат син Ахилудов беше паметар;
25 ੨੫ ਸ਼ਵਾ ਅਹੁਦੇਦਾਰ ਸੀ ਅਤੇ ਸਾਦੋਕ ਅਤੇ ਅਬਯਾਥਾਰ ਜਾਜਕ ਸਨ।
Сеја писар; а Садок и Авијатар свештеници.
26 ੨੬ ਅਤੇ ਈਰਾ ਯਾਇਰੀ ਵੀ ਦਾਊਦ ਦਾ ਸ਼ਾਹੀ ਜਾਜਕ ਸੀ।
И Ира Јаиранин беше кнез Давиду.