< 2 ਸਮੂਏਲ 2 >

1 ਇਹ ਤੋਂ ਬਾਅਦ ਦਾਊਦ ਨੇ ਯਹੋਵਾਹ ਕੋਲੋਂ ਪੁੱਛ-ਗਿੱਛ ਕੀਤੀ, ਕੀ ਮੈਂ ਯਹੂਦਾਹ ਦੇ ਨਗਰ ਵਿੱਚ ਜਾਂਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚਲਾ ਜਾ! ਫਿਰ ਦਾਊਦ ਨੇ ਪੁੱਛਿਆ, ਕਿੱਥੇ ਜਾਂਵਾਂ? ਉਸ ਨੇ ਆਖਿਆ ਹਬਰੋਨ ਵੱਲ,
וַיְהִ֣י אַֽחֲרֵי־כֵ֗ן וַיִּשְׁאַל֩ דָּוִ֨ד בַּֽיהוָ֤ה ׀ לֵאמֹר֙ הַאֶעֱלֶ֗ה בְּאַחַת֙ עָרֵ֣י יְהוּדָ֔ה וַיֹּ֧אמֶר יְהוָ֛ה אֵלָ֖יו עֲלֵ֑ה וַיֹּ֧אמֶר דָּוִ֛ד אָ֥נָה אֶעֱלֶ֖ה וַיֹּ֥אמֶר חֶבְרֹֽנָה׃
2 ਇਸ ਲਈ ਦਾਊਦ ਉੱਥੇ ਗਿਆ ਅਤੇ ਉਹ ਦੀਆਂ ਪਤਨੀਆਂ ਅਰਥਾਤ ਯਿਜ਼ਰਏਲ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਵੀ ਉਸ ਦੇ ਨਾਲ ਸਨ।
וַיַּ֤עַל שָׁם֙ דָּוִ֔ד וְגַ֖ם שְׁתֵּ֣י נָשָׁ֑יו אֲחִינֹ֙עַם֙ הַיִּזְרְעֵלִ֔ית וַאֲבִיגַ֕יִל אֵ֖שֶׁת נָבָ֥ל הַֽכַּרְמְלִֽי׃
3 ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ, ਉਨ੍ਹਾਂ ਦੇ ਘਰਾਣੇ ਸਮੇਤ ਲੈ ਆਇਆ ਸੋ ਉਹ ਹਬਰੋਨ ਦੇ ਪਿੰਡਾਂ ਵਿੱਚ ਆ ਵੱਸੇ।
וַאֲנָשָׁ֧יו אֲשֶׁר־עִמֹּ֛ו הֶעֱלָ֥ה דָוִ֖ד אִ֣ישׁ וּבֵיתֹ֑ו וַיֵּשְׁב֖וּ בְּעָרֵ֥י חֶבְרֹֽון׃
4 ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਰਾਜਾ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖ਼ਬਰ ਦਿੱਤੀ ਕਿ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਉਹ ਗਿਲਆਦ ਦੇ ਯਾਬੇਸ਼ ਨਗਰ ਦੇ ਲੋਕ ਹਨ।
וַיָּבֹ֙אוּ֙ אַנְשֵׁ֣י יְהוּדָ֔ה וַיִּמְשְׁחוּ־שָׁ֧ם אֶת־דָּוִ֛ד לְמֶ֖לֶךְ עַל־בֵּ֣ית יְהוּדָ֑ה וַיַּגִּ֤דוּ לְדָוִד֙ לֵאמֹ֔ר אַנְשֵׁי֙ יָבֵ֣ישׁ גִּלְעָ֔ד אֲשֶׁ֥ר קָבְר֖וּ אֶת־שָׁאֽוּל׃ ס
5 ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਦੂਤ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਵੱਲੋਂ ਤੁਸੀਂ ਆਪਣੇ ਮਾਲਕ ਸ਼ਾਊਲ ਉੱਤੇ ਵੱਡੀ ਦਯਾ ਕੀਤੀ ਜੋ ਉਹ ਨੂੰ ਦਫ਼ਨਾ ਦਿੱਤਾ।
וַיִּשְׁלַ֤ח דָּוִד֙ מַלְאָכִ֔ים אֶל־אַנְשֵׁ֖י יָבֵ֣ישׁ גִּלְעָ֑ד וַיֹּ֣אמֶר אֲלֵיהֶ֗ם בְּרֻכִ֤ים אַתֶּם֙ לַֽיהוָ֔ה אֲשֶׁ֨ר עֲשִׂיתֶ֜ם הַחֶ֣סֶד הַזֶּ֗ה עִם־אֲדֹֽנֵיכֶם֙ עִם־שָׁא֔וּל וַֽתִּקְבְּר֖וּ אֹתֹֽו׃
6 ਹੁਣ ਯਹੋਵਾਹ ਤੁਹਾਡੇ ਨਾਲ ਕਿਰਪਾ ਅਤੇ ਸਚਿਆਈ ਨਾਲ ਵਰਤਾਉ ਕਰੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਬਦਲਾ ਦਿਆਂਗਾ ਕਿਉਂ ਜੋ ਤੁਸੀਂ ਇਹ ਕੰਮ ਕੀਤਾ।
וְעַתָּ֕ה יַֽעַשׂ־יְהוָ֥ה עִמָּכֶ֖ם חֶ֣סֶד וֶאֱמֶ֑ת וְגַ֣ם אָנֹכִ֗י אֶעֱשֶׂ֤ה אִתְּכֶם֙ הַטֹּובָ֣ה הַזֹּ֔את אֲשֶׁ֥ר עֲשִׂיתֶ֖ם הַדָּבָ֥ר הַזֶּֽה׃
7 ਇਸ ਲਈ ਤੁਹਾਡੇ ਹੱਥ ਮਜ਼ਬੂਤ ਹੋਣ ਤੁਸੀਂ ਦਲੇਰ ਹੋਵੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਅਭਿਸ਼ੇਕ ਕੀਤਾ ਜੋ ਮੈਂ ਉਹਨਾਂ ਦਾ ਰਾਜਾ ਬਣਾਂ।
וְעַתָּ֣ה ׀ תֶּחֱזַ֣קְנָה יְדֵיכֶ֗ם וִֽהְיוּ֙ לִבְנֵי־חַ֔יִל כִּי־מֵ֖ת אֲדֹנֵיכֶ֣ם שָׁא֑וּל וְגַם־אֹתִ֗י מָשְׁח֧וּ בֵית־יְהוּדָ֛ה לְמֶ֖לֶךְ עֲלֵיהֶֽם׃ פ
8 ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਨਾਲ ਲੈ ਕੇ ਉਹ ਨੂੰ ਮਹਨਇਮ ਵਿੱਚ ਪਹੁੰਚਾ ਦਿੱਤਾ।
וְאַבְנֵ֣ר בֶּן־נֵ֔ר שַׂר־צָבָ֖א אֲשֶׁ֣ר לְשָׁא֑וּל לָקַ֗ח אֶת־אִ֥ישׁ בֹּ֙שֶׁת֙ בֶּן־שָׁא֔וּל וַיַּעֲבִרֵ֖הוּ מַחֲנָֽיִם׃
9 ਅਤੇ ਉਹ ਨੂੰ ਗਿਲਆਦ, ਅਸ਼ੂਰਿਆ, ਯਿਜ਼ਰਏਲ, ਇਫ਼ਰਾਈਮ, ਬਿਨਯਾਮੀਨ, ਅਤੇ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ।
וַיַּמְלִכֵ֙הוּ֙ אֶל־הַגִּלְעָ֔ד וְאֶל־הָאֲשׁוּרִ֖י וְאֶֽל־יִזְרְעֶ֑אל וְעַל־אֶפְרַ֙יִם֙ וְעַל־בִּנְיָמִ֔ן וְעַל־יִשְׂרָאֵ֖ל כֻּלֹּֽה׃ פ
10 ੧੦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੀ ਉਮਰ ਚਾਲ੍ਹੀ ਸਾਲ ਸੀ, ਜਿਸ ਵੇਲੇ ਉਹ ਇਸਰਾਏਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਪੱਖ ਵਿੱਚ ਰਿਹਾ।
בֶּן־אַרְבָּעִ֨ים שָׁנָ֜ה אִֽישׁ־בֹּ֣שֶׁת בֶּן־שָׁא֗וּל בְּמָלְכֹו֙ עַל־יִשְׂרָאֵ֔ל וּשְׁתַּ֥יִם שָׁנִ֖ים מָלָ֑ךְ אַ֚ךְ בֵּ֣ית יְהוּדָ֔ה הָי֖וּ אַחֲרֵ֥י דָוִֽד׃
11 ੧੧ ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਸੱਤ ਸਾਲ ਛੇ ਮਹੀਨੇ ਰਾਜ ਕੀਤਾ।
וַֽיְהִי֙ מִסְפַּ֣ר הַיָּמִ֔ים אֲשֶׁר֩ הָיָ֨ה דָוִ֥ד מֶ֛לֶךְ בְּחֶבְרֹ֖ון עַל־בֵּ֣ית יְהוּדָ֑ה שֶׁ֥בַע שָׁנִ֖ים וְשִׁשָּׁ֥ה חֳדָשִֽׁים׃ ס
12 ੧੨ ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਇਮ ਵਿੱਚੋਂ ਚੱਲ ਕੇ ਗਿਬਓਨ ਵਿੱਚ ਆਏ।
וַיֵּצֵא֙ אַבְנֵ֣ר בֶּן־נֵ֔ר וְעַבְדֵ֖י אִֽישׁ־בֹּ֣שֶׁת בֶּן־שָׁא֑וּל מִֽמַּחֲנַ֖יִם גִּבְעֹֽונָה׃
13 ੧੩ ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾਬ ਦੇ ਉਰਲੇ ਬੰਨ੍ਹੇ ਅਤੇ ਦੂਜਾ ਤਲਾਬ ਦੇ ਪਰਲੇ ਬੰਨ੍ਹੇ।
וְיֹואָ֨ב בֶּן־צְרוּיָ֜ה וְעַבְדֵ֤י דָוִד֙ יָֽצְא֔וּ וַֽיִּפְגְּשׁ֛וּם עַל־בְּרֵכַ֥ת גִּבְעֹ֖ון יַחְדָּ֑ו וַיֵּ֨שְׁב֜וּ אֵ֤לֶּה עַל־הַבְּרֵכָה֙ מִזֶּ֔ה וְאֵ֥לֶּה עַל־הַבְּרֵכָ֖ה מִזֶּֽה׃
14 ੧੪ ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਯੋਆਬ ਬੋਲਿਆ, ਉੱਠੋ।
וַיֹּ֤אמֶר אַבְנֵר֙ אֶל־יֹואָ֔ב יָק֤וּמוּ נָא֙ הַנְּעָרִ֔ים וִֽישַׂחֲק֖וּ לְפָנֵ֑ינוּ וַיֹּ֥אמֶר יֹואָ֖ב יָקֻֽמוּ׃
15 ੧੫ ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ।
וַיָּקֻ֖מוּ וַיַּעַבְר֣וּ בְמִסְפָּ֑ר שְׁנֵ֧ים עָשָׂ֣ר לְבִנְיָמִ֗ן וּלְאִ֥ישׁ בֹּ֙שֶׁת֙ בֶּן־שָׁא֔וּל וּשְׁנֵ֥ים עָשָׂ֖ר מֵעַבְדֵ֥י דָוִֽד׃
16 ੧੬ ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇਕੱਠੇ ਹੀ ਡਿੱਗ ਪਏ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ।
וַֽיַּחֲזִ֜קוּ אִ֣ישׁ ׀ בְּרֹ֣אשׁ רֵעֵ֗הוּ וְחַרְבֹּו֙ בְּצַ֣ד רֵעֵ֔הוּ וַֽיִּפְּל֖וּ יַחְדָּ֑ו וַיִּקְרָא֙ לַמָּקֹ֣ום הַה֔וּא חֶלְקַ֥ת הַצֻּרִ֖ים אֲשֶׁ֥ר בְּגִבְעֹֽון׃
17 ੧੭ ਅਤੇ ਉਸ ਦਿਨ ਵੱਡੀ ਲੜਾਈ ਹੋਈ ਅਤੇ ਅਬਨੇਰ ਅਤੇ ਇਸਰਾਏਲ ਦੇ ਲੋਕ ਦਾਊਦ ਦੇ ਲੋਕਾਂ ਕੋਲੋਂ ਹਾਰ ਗਏ।
וַתְּהִ֧י הַמִּלְחָמָ֛ה קָשָׁ֥ה עַד־מְאֹ֖ד בַּיֹּ֣ום הַה֑וּא וַיִּנָּ֤גֶף אַבְנֵר֙ וְאַנְשֵׁ֣י יִשְׂרָאֵ֔ל לִפְנֵ֖י עַבְדֵ֥י דָוִֽד׃
18 ੧੮ ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ।
וַיִּֽהְיוּ־שָׁ֗ם שְׁלֹשָׁה֙ בְּנֵ֣י צְרוּיָ֔ה יֹואָ֥ב וַאֲבִישַׁ֖י וַעֲשָׂהאֵ֑ל וַעֲשָׂהאֵל֙ קַ֣ל בְּרַגְלָ֔יו כְּאַחַ֥ד הַצְּבָיִ֖ם אֲשֶׁ֥ר בַּשָּׂדֶֽה׃
19 ੧੯ ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਸੱਜੇ ਨਾ ਹੀ ਖੱਬੇ ਪਾਸੇ ਮੁੜਿਆ
וַיִּרְדֹּ֥ף עֲשָׂהאֵ֖ל אַחֲרֵ֣י אַבְנֵ֑ר וְלֹֽא־נָטָ֣ה לָלֶ֗כֶת עַל־הַיָּמִין֙ וְעַֽל־הַשְּׂמֹ֔אול מֵאַחֲרֵ֖י אַבְנֵֽר׃
20 ੨੦ ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ!
וַיִּ֤פֶן אַבְנֵר֙ אַֽחֲרָ֔יו וַיֹּ֕אמֶר הַאַתָּ֥ה זֶ֖ה עֲשָׂהאֵ֑ל וַיֹּ֖אמֶר אָנֹֽכִי׃
21 ੨੧ ਤਦ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਅਤੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ੍ਹ ਲੈ ਅਤੇ ਉਹ ਦੇ ਸ਼ਸਤਰ ਲੁੱਟ ਲੈ, ਪਰ ਅਸਾਹੇਲ ਨੇ ਉਸ ਦਾ ਪਿੱਛਾ ਕਰਨਾ ਨਾ ਛੱਡਿਆ ਜੋ ਉਸ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਂਵਾਂ।
וַיֹּ֧אמֶר לֹ֣ו אַבְנֵ֗ר נְטֵ֤ה לְךָ֙ עַל־יְמִֽינְךָ֙ אֹ֣ו עַל־שְׂמֹאלֶ֔ךָ וֶאֱחֹ֣ז לְךָ֗ אֶחָד֙ מֵֽהַנְּעָרִ֔ים וְקַח־לְךָ֖ אֶת־חֲלִצָתֹ֑ו וְלֹֽא־אָבָ֣ה עֲשָׂהאֵ֔ל לָס֖וּר מֵאַחֲרָֽיו׃
22 ੨੨ ਅਬਨੇਰ ਨੇ ਅਸਾਹੇਲ ਨੂੰ ਫਿਰ ਆਖਿਆ, ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਤੇ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?
וַיֹּ֧סֶף עֹ֣וד אַבְנֵ֗ר לֵאמֹר֙ אֶל־עֲשָׂהאֵ֔ל ס֥וּר לְךָ֖ מֵאַֽחֲרָ֑י לָ֤מָּה אַכֶּ֙כָּה֙ אַ֔רְצָה וְאֵיךְ֙ אֶשָּׂ֣א פָנַ֔י אֶל־יֹואָ֖ב אָחִֽיךָ׃
23 ੨੩ ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪਿਛਲੇ ਸਿਰੇ ਨਾਲ ਉਸ ਦੇ ਢਿੱਡ ਵਿੱਚ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ, ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ। ਅਜਿਹਾ ਹੋਇਆ, ਜੋ ਕੋਈ ਉਸ ਸਥਾਨ ਉੱਤੇ ਆਉਂਦਾ ਸੀ ਜਿੱਥੇ ਅਸਾਹੇਲ ਮਰਿਆ ਪਿਆ ਸੀ, ਤਾਂ ਉਹ ਉੱਥੇ ਹੀ ਖੜ੍ਹਾ ਰਹਿੰਦਾ ਸੀ।
וַיְמָאֵ֣ן לָס֗וּר וַיַּכֵּ֣הוּ אַבְנֵר֩ בְּאַחֲרֵ֨י הַחֲנִ֜ית אֶל־הַחֹ֗מֶשׁ וַתֵּצֵ֤א הַֽחֲנִית֙ מֵאַחֲרָ֔יו וַיִּפָּל־שָׁ֖ם וַיָּ֣מָת תַּחַתֹו (תַּחְתָּ֑יו) וַיְהִ֡י כָּל־הַבָּ֣א אֶֽל־הַמָּקֹום֩ אֲשֶׁר־נָ֨פַל שָׁ֧ם עֲשָׂהאֵ֛ל וַיָּמֹ֖ת וַֽיַּעֲמֹֽדוּ׃
24 ੨੪ ਤਦ ਯੋਆਬ ਅਤੇ ਅਬੀਸ਼ਈ ਵੀ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਜਦ ਉਹ ਅੰਮਾਹ ਦੇ ਪਰਬਤ ਤੱਕ ਜੋ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਪਹੁੰਚੇ, ਤਦ ਸੂਰਜ ਡੁੱਬ ਗਿਆ।
וַֽיִּרְדְּפ֛וּ יֹואָ֥ב וַאֲבִישַׁ֖י אַחֲרֵ֣י אַבְנֵ֑ר וְהַשֶּׁ֣מֶשׁ בָּ֔אָה וְהֵ֗מָּה בָּ֚אוּ עַד־גִּבְעַ֣ת אַמָּ֔ה אֲשֶׁר֙ עַל־פְּנֵי־גִ֔יחַ דֶּ֖רֶךְ מִדְבַּ֥ר גִּבְעֹֽון׃
25 ੨੫ ਅਤੇ ਬਿਨਯਾਮੀਨੀ ਅਬਨੇਰ ਦੇ ਪਿੱਛੇ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਰਬਤ ਦੀ ਟੀਸੀ ਉੱਤੇ ਖੜ੍ਹੇ ਹੋ ਗਏ।
וַיִּֽתְקַבְּצ֤וּ בְנֵֽי־בִנְיָמִן֙ אַחֲרֵ֣י אַבְנֵ֔ר וַיִּהְי֖וּ לַאֲגֻדָּ֣ה אֶחָ֑ת וַיַּ֣עַמְד֔וּ עַ֥ל רֹאשׁ־גִּבְעָ֖ה אֶחָֽת׃
26 ੨੬ ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਭਲਾ ਤੂੰ ਨਹੀਂ ਜਾਣਦਾ ਜੋ ਇਸ ਦਾ ਫਲ ਬੁਰਾ ਹੋਵੇਗਾ ਅਤੇ ਕਦ ਤੱਕ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਂਗਾ?
וַיִּקְרָ֨א אַבְנֵ֜ר אֶל־יֹואָ֗ב וַיֹּ֙אמֶר֙ הֲלָנֶ֙צַח֙ תֹּ֣אכַל חֶ֔רֶב הֲלֹ֣וא יָדַ֔עְתָּה כִּֽי־מָרָ֥ה תִהְיֶ֖ה בָּאַחֲרֹונָ֑ה וְעַד־מָתַי֙ לֹֽא־תֹאמַ֣ר לָעָ֔ם לָשׁ֖וּב מֵאַחֲרֵ֥י אֲחֵיהֶֽם׃
27 ੨੭ ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਜੇ ਕਦੇ ਤੂੰ ਇਹ ਗੱਲ ਨਾ ਆਖਦਾ, ਤਾਂ ਲੋਕ ਸਵੇਰੇ ਹੀ ਮੁੜ ਜਾਂਦੇ ਅਤੇ ਆਪੋ ਆਪਣੇ ਭਰਾਵਾਂ ਦਾ ਪਿੱਛਾ ਨਾ ਕਰਦੇ।
וַיֹּ֣אמֶר יֹואָ֔ב חַ֚י הָֽאֱלֹהִ֔ים כִּ֥י לוּלֵ֖א דִּבַּ֑רְתָּ כִּ֣י אָ֤ז מֵֽהַבֹּ֙קֶר֙ נַעֲלָ֣ה הָעָ֔ם אִ֖ישׁ מֵאַחֲרֵ֥י אָחִֽיו׃
28 ੨੮ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖੜ੍ਹੇ ਹੋ ਗਏ ਅਤੇ ਫਿਰ ਇਸਰਾਏਲ ਦਾ ਪਿੱਛਾ ਨਾ ਕੀਤਾ ਅਤੇ ਲੜਾਈ ਵੀ ਨਾ ਕੀਤੀ।
וַיִּתְקַ֤ע יֹואָב֙ בַּשֹּׁופָ֔ר וַיַּֽעַמְדוּ֙ כָּל־הָעָ֔ם וְלֹֽא־יִרְדְּפ֥וּ עֹ֖וד אַחֲרֵ֣י יִשְׂרָאֵ֑ל וְלֹֽא־יָסְפ֥וּ עֹ֖וד לְהִלָּחֵֽם׃
29 ੨੯ ਅਬਨੇਰ ਅਤੇ ਉਹ ਦੇ ਲੋਕ ਉਸ ਸਾਰੀ ਰਾਤ ਮੈਦਾਨ ਵਿੱਚ ਤੁਰਦੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਉਹ ਸਾਰੇ ਦਿਨ ਚਲਦੇ ਰਹੇ ਅਤੇ ਮਹਨਇਮ ਵਿੱਚ ਆ ਗਏ।
וְאַבְנֵ֣ר וַֽאֲנָשָׁ֗יו הָֽלְכוּ֙ בָּֽעֲרָבָ֔ה כֹּ֖ל הַלַּ֣יְלָה הַה֑וּא וַיַּעַבְר֣וּ אֶת־הַיַּרְדֵּ֗ן וַיֵּֽלְכוּ֙ כָּל־הַבִּתְרֹ֔ון וַיָּבֹ֖אוּ מַחֲנָֽיִם׃
30 ੩੦ ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ; ਅਤੇ ਜਦ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਦ ਉਸ ਨੇ ਵੇਖਿਆ ਕਿ ਦਾਊਦ ਦੇ ਸੇਵਕਾਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।
וְיֹואָ֗ב שָׁ֚ב מֵאַחֲרֵ֣י אַבְנֵ֔ר וַיִּקְבֹּ֖ץ אֶת־כָּל־הָעָ֑ם וַיִּפָּ֨קְד֜וּ מֵעַבְדֵ֥י דָוִ֛ד תִּשְׁעָֽה־עָשָׂ֥ר אִ֖ישׁ וַעֲשָׂה־אֵֽל׃
31 ੩੧ ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਸੇਵਕਾਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ, ਜੋ ਤਿੰਨ ਸੋ ਸੱਠ ਮਨੁੱਖ ਮਰ ਗਏ।
וְעַבְדֵ֣י דָוִ֗ד הִכּוּ֙ מִבִּנְיָמִ֔ן וּבְאַנְשֵׁ֖י אַבְנֵ֑ר שְׁלֹשׁ־מֵאֹ֧ות וְשִׁשִּׁ֛ים אִ֖ישׁ מֵֽתוּ׃
32 ੩੨ ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਤਾ ਦੇ ਕਬਰਿਸਤਾਨ ਵਿੱਚ ਜੋ ਬੈਤਲਹਮ ਵਿੱਚ ਸੀ, ਉਹ ਨੂੰ ਦਫ਼ਨਾ ਦਿੱਤਾ ਅਤੇ ਯੋਆਬ ਅਤੇ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹਿਲੇ ਪਹਿਰ ਹਬਰੋਨ ਵਿੱਚ ਆ ਗਏ।
וַיִּשְׂאוּ֙ אֶת־עֲשָׂהאֵ֔ל וַֽיִּקְבְּרֻ֙הוּ֙ בְּקֶ֣בֶר אָבִ֔יו אֲשֶׁ֖ר בֵּ֣ית לָ֑חֶם וַיֵּלְכ֣וּ כָל־הַלַּ֗יְלָה יֹואָב֙ וַֽאֲנָשָׁ֔יו וַיֵּאֹ֥ר לָהֶ֖ם בְּחֶבְרֹֽון׃

< 2 ਸਮੂਏਲ 2 >