< 2 ਸਮੂਏਲ 18 >

1 ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ, ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਪ੍ਰਧਾਨ ਅਤੇ ਸੈਂਕੜਿਆਂ ਉੱਤੇ ਪ੍ਰਧਾਨ ਨਿਯੁਕਤ ਕਰ ਦਿੱਤੇ।
וַיִּפְקֹד דָּוִד אֶת־הָעָם אֲשֶׁר אִתּוֹ וַיָּשֶׂם עֲלֵיהֶם שָׂרֵי אֲלָפִים וְשָׂרֵי מֵאֽוֹת׃
2 ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰਕੇ ਉਨ੍ਹਾਂ ਨੂੰ ਬਾਹਰ ਭੇਜਿਆ। ਤਦ ਰਾਜਾ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ।
וַיְשַׁלַּח דָּוִד אֶת־הָעָם הַשְּׁלִשִׁית בְּיַד־יוֹאָב וְהַשְּׁלִשִׁית בְּיַד אֲבִישַׁי בֶּן־צְרוּיָה אֲחִי יוֹאָב וְהַשְּׁלִשִׁת בְּיַד אִתַּי הַגִּתִּי וַיֹּאמֶר הַמֶּלֶךְ אֶל־הָעָם יָצֹא אֵצֵא גַּם־אֲנִי עִמָּכֶֽם׃
3 ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ, ਪਰ ਹੁਣ ਤੁਸੀਂ ਸਾਡੇ ਲਈ ਦਸ ਹਜ਼ਾਰ ਮਨੁੱਖਾਂ ਵਰਗੇ ਹੋ। ਸੋ ਹੁਣ ਚੰਗੀ ਗੱਲ ਇਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ।
וַיֹּאמֶר הָעָם לֹא תֵצֵא כִּי אִם־נֹס נָנוּס לֹא־יָשִׂימוּ אֵלֵינוּ לֵב וְאִם־יָמֻתוּ חֶצְיֵנוּ לֹֽא־יָשִׂימוּ אֵלֵינוּ לֵב כִּֽי־עַתָּה כָמֹנוּ עֲשָׂרָה אֲלָפִים וְעַתָּה טוֹב כִּי־תִֽהְיֶה־לָּנוּ מֵעִיר לעזיר לַעְזֽוֹר׃
4 ਤਦ ਰਾਜਾ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਕਰਾਂਗਾ। ਸੋ ਰਾਜਾ ਸ਼ਹਿਰ ਦੇ ਫਾਟਕ ਦੇ ਕੋਲ ਖੜ੍ਹਾ ਹੋ ਗਿਆ ਅਤੇ ਸਾਰੇ ਲੋਕ ਸੌ-ਸੌ ਅਤੇ ਹਜ਼ਾਰ-ਹਜ਼ਾਰ ਕਰ ਕੇ ਨਿੱਕਲ ਪਏ।
וַיֹּאמֶר אֲלֵיהֶם הַמֶּלֶךְ אֲשֶׁר־יִיטַב בְּעֵינֵיכֶם אֶעֱשֶׂה וַיַּעֲמֹד הַמֶּלֶךְ אֶל־יַד הַשַּׁעַר וְכָל־הָעָם יָֽצְאוּ לְמֵאוֹת וְלַאֲלָפִֽים׃
5 ਉਸ ਵੇਲੇ ਰਾਜਾ ਨੇ ਯੋਆਬ ਅਤੇ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਕਿ ਮੇਰੇ ਕਾਰਨ ਉਸ ਜਵਾਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ ਅਤੇ ਜਿਸ ਵੇਲੇ ਰਾਜਾ ਨੇ ਸਾਰੇ ਪ੍ਰਧਾਨਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ।
וַיְצַו הַמֶּלֶךְ אֶת־יוֹאָב וְאֶת־אֲבִישַׁי וְאֶת־אִתַּי לֵאמֹר לְאַט־לִי לַנַּעַר לְאַבְשָׁלוֹם וְכָל־הָעָם שָׁמְעוּ בְּצַוֺּת הַמֶּלֶךְ אֶת־כָּל־הַשָּׂרִים עַל־דְּבַר אַבְשָׁלֽוֹם׃
6 ਲੋਕ ਮੈਦਾਨ ਦੇ ਵਿੱਚ ਨਿੱਕਲ ਕੇ ਇਸਰਾਏਲ ਦਾ ਸਾਹਮਣਾ ਕਰਨ ਲਈ ਆਏ ਅਤੇ ਇਫ਼ਰਾਈਮ ਨਾਮ ਦੇ ਜੰਗਲ ਵਿੱਚ ਲੜਾਈ ਹੋਈ।
וַיֵּצֵא הָעָם הַשָּׂדֶה לִקְרַאת יִשְׂרָאֵל וַתְּהִי הַמִּלְחָמָה בְּיַעַר אֶפְרָֽיִם׃
7 ਇਸਰਾਏਲ ਦੇ ਲੋਕ ਦਾਊਦ ਦੇ ਸੇਵਕਾਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਮਾਰ ਹੋਈ।
וַיִּנָּגְפוּ שָׁם עַם יִשְׂרָאֵל לִפְנֵי עַבְדֵי דָוִד וַתְּהִי־שָׁם הַמַּגֵּפָה גְדוֹלָה בַּיּוֹם הַהוּא עֶשְׂרִים אָֽלֶף׃
8 ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ਼ ਵਿੱਚ ਫੈਲ ਗਈ, ਜਿਹੜੇ ਜੰਗਲ ਵਿੱਚ ਨਾਸ ਹੋਏ ਉਨ੍ਹਾਂ ਨਾਲੋਂ ਬਹੁਤ ਜਿਆਦਾ ਸਨ, ਜਿਹੜੇ ਤਲਵਾਰ ਨਾਲ ਮਾਰੇ ਗਏ।
וַתְּהִי־שָׁם הַמִּלְחָמָה נפצית נָפֹצֶת עַל־פְּנֵי כָל־הָאָרֶץ וַיֶּרֶב הַיַּעַר לֶאֱכֹל בָּעָם מֵאֲשֶׁר אָכְלָה הַחֶרֶב בַּיּוֹם הַהֽוּא׃
9 ਉਸ ਵੇਲੇ ਅਬਸ਼ਾਲੋਮ ਦਾਊਦ ਦੇ ਸੇਵਕਾਂ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ। ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਫਸ ਗਿਆ ਅਤੇ ਉਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਲਟਕਦਾ ਰਹਿ ਗਿਆ ਅਤੇ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ।
וַיִּקָּרֵא אַבְשָׁלוֹם לִפְנֵי עַבְדֵי דָוִד וְאַבְשָׁלוֹם רֹכֵב עַל־הַפֶּרֶד וַיָּבֹא הַפֶּרֶד תַּחַת שׂוֹבֶךְ הָאֵלָה הַגְּדוֹלָה וַיֶּחֱזַק רֹאשׁוֹ בָאֵלָה וַיֻּתַּן בֵּין הַשָּׁמַיִם וּבֵין הָאָרֶץ וְהַפֶּרֶד אֲשֶׁר־תַּחְתָּיו עָבָֽר׃
10 ੧੦ ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖ਼ਬਰ ਦੱਸੀ ਕਿ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਨਾਲ ਫਸਿਆ ਹੋਇਆ ਵੇਖਿਆ!
וַיַּרְא אִישׁ אֶחָד וַיַּגֵּד לְיוֹאָב וַיֹּאמֶר הִנֵּה רָאִיתִי אֶת־אַבְשָׁלֹם תָּלוּי בָּאֵלָֽה׃
11 ੧੧ ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖ਼ਬਰ ਦੱਸੀ ਸੀ ਆਖਿਆ ਵਾਹ! ਤੂੰ ਉਹ ਨੂੰ ਵੇਖਿਆ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਦਿੱਤਾ? ਤਾਂ ਮੈਂ ਤੈਨੂੰ ਦਸ ਟੁੱਕੜੇ ਚਾਂਦੀ ਅਤੇ ਇੱਕ ਪੇਟੀ ਦਿੰਦਾ।
וַיֹּאמֶר יוֹאָב לָאִישׁ הַמַּגִּיד לוֹ וְהִנֵּה רָאִיתָ וּמַדּוּעַ לֹֽא־הִכִּיתוֹ שָׁם אָרְצָה וְעָלַי לָתֶת לְךָ עֲשָׂרָה כֶסֶף וַחֲגֹרָה אֶחָֽת׃
12 ੧੨ ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁੱਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜਾ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜਾ ਨੇ ਸਾਨੂੰ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇੱਤਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।
וַיֹּאמֶר הָאִישׁ אֶל־יוֹאָב ולא וְלוּא אָנֹכִי שֹׁקֵל עַל־כַּפַּי אֶלֶף כֶּסֶף לֹֽא־אֶשְׁלַח יָדִי אֶל־בֶּן־הַמֶּלֶךְ כִּי בְאָזְנֵינוּ צִוָּה הַמֶּלֶךְ אֹתְךָ וְאֶת־אֲבִישַׁי וְאֶת־אִתַּי לֵאמֹר שִׁמְרוּ־מִי בַּנַּעַר בְּאַבְשָׁלֽוֹם׃
13 ੧੩ ਜੇ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।
אֽוֹ־עָשִׂיתִי בנפשו בְנַפְשִׁי שֶׁקֶר וְכָל־דָּבָר לֹא־יִכָּחֵד מִן־הַמֶּלֶךְ וְאַתָּה תִּתְיַצֵּב מִנֶּֽגֶד׃
14 ੧੪ ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਜਿਆਦਾ ਸਮਾਂ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਬਲੂਤ ਦੇ ਵਿਚਕਾਰ ਜੀਉਂਦਾ ਹੀ ਸੀ, ਧਸਾ ਦਿੱਤੇ।
וַיֹּאמֶר יוֹאָב לֹא־כֵן אֹחִילָה לְפָנֶיךָ וַיִּקַּח שְׁלֹשָׁה שְׁבָטִים בְּכַפּוֹ וַיִּתְקָעֵם בְּלֵב אַבְשָׁלוֹם עוֹדֶנּוּ חַי בְּלֵב הָאֵלָֽה׃
15 ੧੫ ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ।
וַיָּסֹבּוּ עֲשָׂרָה נְעָרִים נֹשְׂאֵי כְּלֵי יוֹאָב וַיַּכּוּ אֶת־אַבְשָׁלוֹם וַיְמִיתֻֽהוּ׃
16 ੧੬ ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ।
וַיִּתְקַע יוֹאָב בַּשֹּׁפָר וַיָּשָׁב הָעָם מִרְדֹף אַחֲרֵי יִשְׂרָאֵל כִּֽי־חָשַׂךְ יוֹאָב אֶת־הָעָֽם׃
17 ੧੭ ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਜੰਗਲ ਦੇ ਵਿੱਚ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ।
וַיִּקְחוּ אֶת־אַבְשָׁלוֹם וַיַּשְׁלִיכוּ אֹתוֹ בַיַּעַר אֶל־הַפַּחַת הַגָּדוֹל וַיַּצִּבוּ עָלָיו גַּל־אֲבָנִים גָּדוֹל מְאֹד וְכָל־יִשְׂרָאֵל נָסוּ אִישׁ לאהלו לְאֹהָלָֽיו׃
18 ੧੮ ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਆਪਣੇ ਲਈ ਸ਼ਾਹੀ ਵਾਦੀ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਕਿ ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰਾ ਨਾਮ ਯਾਦ ਰੱਖਿਆ ਜਾਵੇ ਅਤੇ ਉਸ ਨੇ ਆਪਣੇ ਨਾਮ ਉੱਤੇ ਉਸ ਥੰਮ੍ਹ ਦਾ ਨਾਮ ਰੱਖਿਆ ਅਤੇ ਅੱਜ ਦੇ ਦਿਨ ਤੱਕ ਉਹ ਅਬਸ਼ਾਲੋਮ ਦਾ ਥੰਮ੍ਹ ਸਦਾਉਂਦਾ ਹੈ।
וְאַבְשָׁלֹם לָקַח וַיַּצֶּב־לוֹ בחיו בְחַיָּיו אֶת־מַצֶּבֶת אֲשֶׁר בְּעֵֽמֶק־הַמֶּלֶךְ כִּי אָמַר אֵֽין־לִי בֵן בַּעֲבוּר הַזְכִּיר שְׁמִי וַיִּקְרָא לַמַּצֶּבֶת עַל־שְׁמוֹ וַיִּקָּרֵא לָהּ יַד אַבְשָׁלֹם עַד הַיּוֹם הַזֶּֽה׃
19 ੧੯ ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜ ਕੇ ਰਾਜਾ ਨੂੰ ਇਹ ਖ਼ਬਰ ਦੇਣ ਲਈ ਜਾਣ ਦੇ ਕਿ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ ਹੈ।
וַאֲחִימַעַץ בֶּן־צָדוֹק אָמַר אָרוּצָה נָּא וַאֲבַשְּׂרָה אֶת־הַמֶּלֶךְ כִּי־שְׁפָטוֹ יְהוָה מִיַּד אֹיְבָֽיו׃
20 ੨੦ ਯੋਆਬ ਨੇ ਉਸ ਨੂੰ ਆਖਿਆ, ਅੱਜ ਦੇ ਦਿਨ ਤੂੰ ਖ਼ਬਰ ਨਾ ਦੱਸ। ਕਿਸੇ ਹੋਰ ਦਿਨ ਤੈਨੂੰ ਖ਼ਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਖ਼ਬਰ ਨਾ ਦੇਵੀਂ ਕਿਉਂ ਜੋ ਰਾਜਾ ਦਾ ਪੁੱਤਰ ਮਰ ਗਿਆ ਹੈ।
וַיֹּאמֶר לוֹ יוֹאָב לֹא אִישׁ בְּשֹׂרָה אַתָּה הַיּוֹם הַזֶּה וּבִשַּׂרְתָּ בְּיוֹם אַחֵר וְהַיּוֹם הַזֶּה לֹא תְבַשֵּׂר כִּֽי־על עַל־כֵּן בֶּן־הַמֶּלֶךְ מֵֽת׃
21 ੨੧ ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾ ਅਤੇ ਜੋ ਕੁਝ ਤੂੰ ਵੇਖਿਆ ਹੈ ਸੋ ਰਾਜਾ ਨੂੰ ਦੱਸ ਦੇ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ।
וַיֹּאמֶר יוֹאָב לַכּוּשִׁי לֵךְ הַגֵּד לַמֶּלֶךְ אֲשֶׁר רָאִיתָה וַיִּשְׁתַּחוּ כוּשִׁי לְיוֹאָב וַיָּרֹֽץ׃
22 ੨੨ ਫਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰੀ ਯੋਆਬ ਨੂੰ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਵੀ ਆਗਿਆ ਦੇ ਤਾਂ ਜੋ ਮੈਂ ਕੂਸ਼ੀ ਦੇ ਪਿੱਛੇ ਦੌੜਾਂ ਸੋ ਯੋਆਬ ਨੇ ਆਖਿਆ, ਮੇਰੇ ਪੁੱਤਰ, ਤੈਨੂੰ ਭੱਜਣ ਕੀ ਲੋੜ ਹੈ ਕਿਉਂ ਜੋ ਇਸ ਖ਼ਬਰ ਦਾ ਤੈਨੂੰ ਕੋਈ ਲਾਭ ਨਾ ਹੋਵੇਗਾ?
וַיֹּסֶף עוֹד אֲחִימַעַץ בֶּן־צָדוֹק וַיֹּאמֶר אֶל־יוֹאָב וִיהִי מָה אָרֻֽצָה־נָּא גַם־אָנִי אַחֲרֵי הַכּוּשִׁי וַיֹּאמֶר יוֹאָב לָֽמָּה־זֶּה אַתָּה רָץ בְּנִי וּלְכָה אֵין־בְּשׂוֹרָה מֹצֵֽאת׃
23 ੨੩ ਫਿਰ ਉਸ ਨੇ ਆਖਿਆ, ਜੋ ਵੀ ਹੋਵੇ, ਪਰ ਮੈਨੂੰ ਦੌੜਨ ਦੇ। ਉਹ ਨੇ ਆਖਿਆ ਦੌੜ! ਅਤੇ ਅਹੀਮਅਸ ਮੈਦਾਨ ਦੇ ਰਾਹ ਤੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਨਿੱਕਲ ਗਿਆ
וִיהִי־מָה אָרוּץ וַיֹּאמֶר לוֹ רוּץ וַיָּרָץ אֲחִימַעַץ דֶּרֶךְ הַכִּכָּר וַֽיַּעֲבֹר אֶת־הַכּוּשִֽׁי׃
24 ੨੪ ਅਤੇ ਉਸ ਵੇਲੇ ਦਾਊਦ ਦੋਹਾਂ ਫਾਟਕਾਂ ਦੇ ਵਿਚਕਾਰ ਬੈਠਾ ਸੀ ਅਤੇ ਰਾਖ਼ਾ ਫਾਟਕ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਉਸ ਨੇ ਅੱਖਾਂ ਚੁੱਕ ਕੇ ਵੇਖਿਆ ਅਤੇ ਵੇਖੋ, ਇੱਕ ਜਣਾ ਇਕੱਲਾ ਦੌੜਿਆ ਆਉਂਦਾ ਸੀ।
וְדָוִד יוֹשֵׁב בֵּין־שְׁנֵי הַשְּׁעָרִים וַיֵּלֶךְ הַצֹּפֶה אֶל־גַּג הַשַּׁעַר אֶל־הַחוֹמָה וַיִּשָּׂא אֶת־עֵינָיו וַיַּרְא וְהִנֵּה־אִישׁ רָץ לְבַדּֽוֹ׃
25 ੨੫ ਰਾਖੇ ਨੇ ਪੁਕਾਰ ਕੇ ਰਾਜਾ ਨੂੰ ਖ਼ਬਰ ਕੀਤੀ ਸੋ ਰਾਜਾ ਨੇ ਆਖਿਆ, ਜੇ ਉਹ ਇਕੱਲਾ ਹੈ ਤਾਂ ਉਹ ਦੇ ਕੋਲ ਕੋਈ ਖ਼ਬਰ ਹੋਵੇਗੀ। ਉਹ ਭੱਜਦਾ-ਭੱਜਦਾ ਨੇੜੇ ਢੁੱਕਦਾ ਆਉਂਦਾ ਸੀ
וַיִּקְרָא הַצֹּפֶה וַיַּגֵּד לַמֶּלֶךְ וַיֹּאמֶר הַמֶּלֶךְ אִם־לְבַדּוֹ בְּשׂוֹרָה בְּפִיו וַיֵּלֶךְ הָלוֹךְ וְקָרֵֽב׃
26 ੨੬ ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਵੇਖਿਆ ਅਤੇ ਰਾਖੇ ਨੇ ਫਾਟਕ ਦੇ ਰਖਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਰਾਜਾ ਨੇ ਆਖਿਆ, ਉਹ ਵੀ ਖ਼ਬਰ ਲਿਆਉਂਦਾ ਹੋਵੇਗਾ
וַיַּרְא הַצֹּפֶה אִישׁ־אַחֵר רָץ וַיִּקְרָא הַצֹּפֶה אֶל־הַשֹּׁעֵר וַיֹּאמֶר הִנֵּה־אִישׁ רָץ לְבַדּוֹ וַיֹּאמֶר הַמֶּלֶךְ גַּם־זֶה מְבַשֵּֽׂר׃
27 ੨੭ ਤਦ ਰਾਖੇ ਨੇ ਆਖਿਆ, ਮੈਨੂੰ ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤਰ ਅਹੀਮਅਸ ਦੇ ਭੱਜਣ ਵਰਗਾ ਲੱਗਦਾ ਹੈ। ਤਦ ਰਾਜਾ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖ਼ਬਰ ਲਿਆਉਂਦਾ ਹੋਵੇਗਾ।
וַיֹּאמֶר הַצֹּפֶה אֲנִי רֹאֶה אֶת־מְרוּצַת הָרִאשׁוֹן כִּמְרֻצַת אֲחִימַעַץ בֶּן־צָדוֹק וַיֹּאמֶר הַמֶּלֶךְ אִֽישׁ־טוֹב זֶה וְאֶל־בְּשׂוֹרָה טוֹבָה יָבֽוֹא׃
28 ੨੮ ਅਹੀਮਅਸ ਨੇ ਪੁਕਾਰ ਕੇ ਰਾਜਾ ਨੂੰ ਆਖਿਆ, ਸਭ ਸੁੱਖ ਹੈ ਅਤੇ ਰਾਜਾ ਦੇ ਅੱਗੇ ਮੂੰਹ ਭਰ ਡਿੱਗ ਪਿਆ ਅਤੇ ਮੱਥਾ ਟੇਕ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਹਾਰਾਜ ਰਾਜਾ ਉੱਤੇ ਹੱਥ ਚੁੱਕਿਆ ਸੀ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
וַיִּקְרָא אֲחִימַעַץ וַיֹּאמֶר אֶל־הַמֶּלֶךְ שָׁלוֹם וַיִּשְׁתַּחוּ לַמֶּלֶךְ לְאַפָּיו אָרְצָה וַיֹּאמֶר בָּרוּךְ יְהוָה אֱלֹהֶיךָ אֲשֶׁר סִגַּר אֶת־הָאֲנָשִׁים אֲשֶׁר־נָשְׂאוּ אֶת־יָדָם בַּֽאדֹנִי הַמֶּֽלֶךְ׃
29 ੨੯ ਤਾਂ ਰਾਜਾ ਨੇ ਪੁੱਛਿਆ, ਕੀ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਰਾਜਾ ਦੇ ਸੇਵਕ ਨੂੰ ਭੇਜਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖ਼ਬਰ ਨਹੀਂ ਸੀ ਜੋ ਕੀ ਹੋਇਆ ਹੈ।
וַיֹּאמֶר הַמֶּלֶךְ שָׁלוֹם לַנַּעַר לְאַבְשָׁלוֹם וַיֹּאמֶר אֲחִימַעַץ רָאִיתִי הֶהָמוֹן הַגָּדוֹל לִשְׁלֹחַ אֶת־עֶבֶד הַמֶּלֶךְ יוֹאָב וְאֶת־עַבְדֶּךָ וְלֹא יָדַעְתִּי מָֽה׃
30 ੩੦ ਤਦ ਰਾਜਾ ਨੇ ਆਖਿਆ, ਇੱਕ ਪਾਸੇ ਹੋ ਕੇ ਖੜ੍ਹਾ ਹੋ ਜਾ, ਤਦ ਉਹ ਇੱਕ ਪਾਸੇ ਹੋ ਕੇ ਖੜ੍ਹਾ ਹੋ ਗਿਆ।
וַיֹּאמֶר הַמֶּלֶךְ סֹב הִתְיַצֵּב כֹּה וַיִּסֹּב וַֽיַּעֲמֹֽד׃
31 ੩੧ ਤਦ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਹਾਰਾਜ ਰਾਜਾ ਮੈਂ ਚੰਗੀ ਖ਼ਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਾਰਿਆਂ ਤੋਂ ਜੋ ਤੁਹਾਡੇ ਵਿਰੁੱਧ ਉੱਠੇ ਸਨ, ਤੁਹਾਡਾ ਬਦਲਾ ਲਿਆ।
וְהִנֵּה הַכּוּשִׁי בָּא וַיֹּאמֶר הַכּוּשִׁי יִתְבַּשֵּׂר אֲדֹנִי הַמֶּלֶךְ כִּֽי־שְׁפָטְךָ יְהוָה הַיּוֹם מִיַּד כָּל־הַקָּמִים עָלֶֽיךָ׃
32 ੩੨ ਜਦ ਰਾਜਾ ਨੇ ਉਸ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜੁਆਨ ਠੀਕ-ਠਾਕ ਹੈ? ਤਦ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਹਾਰਾਜ ਰਾਜਾ ਦੇ ਵੈਰੀ ਅਤੇ ਓਹ ਸੱਭੇ ਜੋ ਰਾਜਾ ਦੇ ਵਿਰੋਧ ਵਿੱਚ ਤੁਹਾਡੀ ਹਾਨੀ ਕਰਨ ਲਈ ਉੱਠਦੇ ਹਨ ਸੋ ਉਸ ਜੁਆਨ ਵਰਗੇ ਹੋ ਜਾਣ!
וַיֹּאמֶר הַמֶּלֶךְ אֶל־הַכּוּשִׁי הֲשָׁלוֹם לַנַּעַר לְאַבְשָׁלוֹם וַיֹּאמֶר הַכּוּשִׁי יִהְיוּ כַנַּעַר אֹֽיְבֵי אֲדֹנִי הַמֶּלֶךְ וְכֹל אֲשֶׁר־קָמוּ עָלֶיךָ לְרָעָֽה׃
33 ੩੩ ਤਦ ਰਾਜਾ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਫਾਟਕ ਦੇ ਉੱਤੇ ਸੀ ਰੋਂਦਾ-ਰੋਂਦਾ ਚੜ੍ਹ ਗਿਆ ਅਤੇ ਚੜ੍ਹਦੇ ਹੋਏ ਇਸ ਤਰ੍ਹਾਂ ਆਖਦਾ ਜਾਂਦਾ ਸੀ ਹਾਏ ਮੇਰੇ ਪੁੱਤਰ ਅਬਸ਼ਾਲੋਮ! ਹੇ ਮੇਰੇ ਪੁੱਤਰ, ਮੇਰੇ ਪੁੱਤਰ ਅਬਸ਼ਾਲੋਮ! ਚੰਗਾ ਹੁੰਦਾ ਜੇਕਰ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤਰ, ਮੇਰੇ ਪੁੱਤਰ!
וַיִּרְגַּז הַמֶּלֶךְ וַיַּעַל עַל־עֲלִיַּת הַשַּׁעַר וַיֵּבְךְּ וְכֹה ׀ אָמַר בְּלֶכְתּוֹ בְּנִי אַבְשָׁלוֹם בְּנִי בְנִי אַבְשָׁלוֹם מִֽי־יִתֵּן מוּתִי אֲנִי תַחְתֶּיךָ אַבְשָׁלוֹם בְּנִי בְנִֽי׃

< 2 ਸਮੂਏਲ 18 >