< 2 ਸਮੂਏਲ 16 >
1 ੧ ਜਦ ਦਾਊਦ ਪਰਬਤ ਦੀ ਟੀਸੀ ਤੋਂ ਕੁਝ ਅੱਗੇ ਵਧਿਆ ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ, ਕਾਠੀ ਕੱਸੇ ਹੋਏ ਦੋ ਗਧੇ ਜਿਨ੍ਹਾਂ ਉੱਤੇ ਦੋ ਸੋ ਰੋਟੀਆਂ, ਸੌ ਦਾਖਾਂ ਦੇ ਗੁੱਛੇ, ਸੌ ਹੰਜ਼ੀਰ ਦੇ ਫਲ ਅਤੇ ਇੱਕ ਮੇਸ਼ੇਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ।
A gdy Dawid zszedł trochę z wierzchu góry, oto Syba, sługa Mefiboseta, zaszedł mu drogę z parą osłów osiodłanych, na których było dwieście chlebów, i sto wiązanek rodzynków, i sto wiązanek fig, i łagiew wina.
2 ੨ ਰਾਜੇ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ? ਸੀਬਾ ਨੇ ਆਖਿਆ, ਇਹ ਗਧੇ ਰਾਜਾ ਦੇ ਘਰਾਣੇ ਦੀ ਸਵਾਰੀ ਲਈ ਹਨ ਅਤੇ ਰੋਟੀਆਂ ਅਤੇ ਹੰਜ਼ੀਰ ਦੇ ਫਲ ਜੁਆਨਾਂ ਦੇ ਖਾਣ ਲਈ ਹਨ ਅਤੇ ਇਹ ਮਧ ਇਸ ਲਈ ਹੈ ਕਿ ਜੋ ਉਜਾੜ ਵਿੱਚ ਥੱਕ ਜਾਣ, ਉਹ ਇਸ ਨੂੰ ਪੀ ਲੈਣ।
Tedy rzekł król do Syby: Na cóż to? I odpowiedział Syba: Osły te dla czeladzi królewskiej, aby na nich jeździła, a chleby i figi, aby jedli słudzy, a wino, aby pił, ktoby ustał na puszczy.
3 ੩ ਰਾਜਾ ਨੇ ਪੁੱਛਿਆ, ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ? ਸੀਬਾ ਨੇ ਰਾਜਾ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਹੈ, ਕਿਉਂ ਜੋ ਉਹ ਆਖਦਾ ਹੈ ਕਿ ਇਸਰਾਏਲ ਦਾ ਘਰਾਣਾ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ।
I rzekł mu król: A gdzież jest syn pana twego? I odpowiedział Syba królowi: Oto został w Jeruzalemie; albowiem mówił: Dziś mi przywróci dom Izraelski królestwo ojca mego.
4 ੪ ਤਦ ਰਾਜਾ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ, ਉਹ ਸਭ ਕੁਝ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।
Zatem rzekł król do Syby: Oto twoje jest wszystko, cokolwiek miał Mefiboset. I rzekł Syba, pokłon uczyniwszy: Niech znajdę łaskę przed oczyma twemi, królu, panie mój.
5 ੫ ਫਿਰ ਉੱਥੋਂ ਦਾਊਦ ਰਾਜਾ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨਿੱਕਲਿਆ ਜੋ ਗੇਰਾ ਦਾ ਪੁੱਤਰ ਸ਼ਿਮਈ ਸੀ ਅਤੇ ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ।
I przyszedł król Dawid aż do Bahurym, a oto, stamtąd mąż wyszedł z rodu domu Saulowego, a imię jego było Semej, syn Giery; który wyszedłszy, idąc złorzeczył.
6 ੬ ਉਸ ਨੇ ਦਾਊਦ ਉੱਤੇ ਅਤੇ ਦਾਊਦ ਰਾਜਾ ਦੇ ਸਾਰਿਆਂ ਸੇਵਕਾਂ ਨੂੰ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਾਰੇ ਲੋਕ ਉਹ ਦੇ ਸੱਜੇ ਖੱਬੇ ਸਨ।
A ciskał kamieńmi na Dawida, i na wszystkie sługi króla Dawida, choć wszystek lud, i wszystko rycerstwo szło po prawej stronie jego, i po lewej stronie jego.
7 ੭ ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖੂਨੀ ਮਨੁੱਖ! ਹੇ ਦੁਸ਼ਟ ਮਨੁੱਖ!
I tak mówił Semej, złorzecząc mu: Wynijdź, wynijdź mężu krwi, i mężu niezbożny.
8 ੮ ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖੂਨ ਨੂੰ ਤੇਰੇ ਉੱਤੇ ਮੋੜ ਦਿੱਤਾ ਹੈ, ਜਿਸ ਦੇ ਸਥਾਨ ਤੇ ਤੂੰ ਰਾਜਾ ਬਣਿਆ ਹੈਂ ਅਤੇ ਯਹੋਵਾਹ ਨੇ ਤੇਰਾ ਰਾਜ, ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਹੈ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ, ਕਿਉਂ ਜੋ ਤੂੰ ਖੂਨੀ ਮਨੁੱਖ ਹੈਂ!
Obrócił na cię Pan wszystkę krew domu Saulowego, na któregoś miejscu królował, a podał Pan królestwo w ręce Absaloma, syna twego; a otoś ty we złem twojem, boś jest mężem krwi.
9 ੯ ਤਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਰਾਜਾ ਨੂੰ ਆਖਿਆ, ਇਹ ਮਰਿਆ ਹੋਇਆ ਕੁੱਤਾ ਕਿਉਂ ਮੇਰੇ ਮਹਾਰਾਜ ਨੂੰ ਸਰਾਪ ਦੇਵੇ? ਜੇ ਹੁਕਮ ਕਰੋ ਤਾਂ ਮੈਂ ਉਸਦਾ ਸਿਰ ਵੱਢ ਦੇਵਾਂ!
I rzekł Abisaj, syn Sarwii, do króla: Czemuż złorzeczy ten zdechły pies królowi, panu memu? Niech idę proszę, a utnę głowę jego.
10 ੧੦ ਰਾਜਾ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋਂ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ, ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਕਿ ਦਾਊਦ ਨੂੰ ਸਰਾਪ ਦੇ। ਫਿਰ ਕੌਣ ਆਖ ਸਕਦਾ ਹੈ ਕਿ ਤੂੰ ਅਜਿਹਾ ਕਿਉਂ ਕੀਤਾ?
Ale król rzekł: Cóż wam do tego, synowie Sarwii, że złorzeczy? Ponieważ mu Pan rzekł: Złorzecz Dawidowi, i któżby śmiał rzec: Czemu tak czynisz?
11 ੧੧ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, ਵੇਖੋ, ਮੇਰਾ ਪੁੱਤਰ ਹੀ, ਜੋ ਮੈਥੋਂ ਜੰਮਿਆ ਸੀ ਮੈਨੂੰ ਮਾਰਨ ਨੂੰ ਫਿਰਦਾ ਹੈ, ਤਾਂ ਭਲਾ, ਇਹ ਬਿਨਯਾਮੀਨੀ ਹੁਣ ਅਜਿਹਾ ਨਾ ਕਰੇਗਾ? ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ।
Nadto rzekł Dawid do Abisajego i do wszystkich sług swoich: Oto syn mój, który wyszedł z żywota mego, szuka duszy mojej, jakoż daleko więcej teraz syn Jemini? Zaniechajcie go, niech złorzeczy; boć mu Pan rozkazał.
12 ੧੨ ਕੀ ਪਤਾ, ਯਹੋਵਾਹ ਉਸ ਬੁਰਿਆਈ ਵੱਲ ਵੇਖੇ, ਜੋ ਮੇਰੇ ਉੱਤੇ ਆਈ ਹੈ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਬਦਲੇ ਮੇਰੇ ਨਾਲ ਭਲਿਆਈ ਕਰੇ?
Snać wejrzy Pan na utrapienie moje, a odda mi Pan dobrem za złorzeczenia jego dzisiejsze.
13 ੧੩ ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ, ਤਦ ਸ਼ਿਮਈ ਪਰਬਤ ਦੇ ਬੰਨ੍ਹੇ ਉੱਤੇ ਉਸ ਦੇ ਨਾਲ ਲੰਘ ਰਿਹਾ ਸੀ, ਅਤੇ ਉਹ ਸਰਾਪ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਮਿੱਟੀ ਸੁੱਟਦਾ ਸੀ।
A tak szedł Dawid, i mężowie jego drogą, a Semej szedł stroną góry przeciwko niemu, a idąc złorzeczył, i ciskał kamieńmi przeciw niemu, i miotał prochem.
14 ੧੪ ਰਾਜਾ ਅਤੇ ਉਹ ਦੇ ਨਾਲ ਦੇ ਸਾਰੇ ਥੱਕੇ ਹੋਏ ਸਨ ਅਤੇ ਉੱਥੇ ਉਨ੍ਹਾਂ ਨੇ ਆਰਾਮ ਕੀਤਾ।
I przyszedł król ze wszystkim ludem, który był przy nim spracowany, i tamże odpoczął.
15 ੧੫ ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ।
Lecz Absalom i wszystek lud mężów Izraelskich, przyszli do Jeruzalemu, także i Achitofel z nim.
16 ੧੬ ਤਦ ਅਜਿਹਾ ਹੋਇਆ ਕਿ ਜਦ ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਰਾਜਾ ਜੀਉਂਦਾ ਰਹੇ, ਰਾਜਾ ਜੀਉਂਦਾ ਰਹੇ!
A gdy szedł Chusaj Arachita, przyjaciel Dawida, do Absaloma, rzekł Chusaj do Absaloma: Niech żyje król, niech żyje król!
17 ੧੭ ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ? ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ?
Tedy rzekł Absalom do Chusaja: A takaż to miłość twoja ku przyjacielowi twemu? przeczżeś nie szedł z przyjacielem twoim?
18 ੧੮ ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਅਜਿਹਾ ਨਹੀਂ ਹੈ, ਸਗੋਂ ਜਿਸ ਨੂੰ ਯਹੋਵਾਹ ਅਤੇ ਇਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉਸੇ ਦਾ ਹੋਵਾਂਗਾ ਅਤੇ ਉਸ ਦੇ ਨਾਲ ਰਹਾਂਗਾ।
Odpowiedział Chusaj Absalomowi: Nie; ale którego obrał Pan, i lud ten, i wszyscy mężowie Izraelscy, tego będę, i z nim zostanę.
19 ੧੯ ਫਿਰ ਮੈਂ ਕਿਸ ਦੀ ਸੇਵਾ ਟਹਿਲ ਕਰਾਂ? ਭਲਾ, ਉਹ ਦੇ ਪੁੱਤਰ ਦੀ ਨਹੀਂ, ਜਿਵੇਂ ਮੈਂ ਤੁਹਾਡੇ ਪਿਤਾ ਦੇ ਅੱਗੇ ਸੇਵਾ ਟਹਿਲ ਕੀਤੀ, ਉਸੇ ਤਰ੍ਹਾਂ ਤੁਹਾਡੇ ਅੱਗੇ ਵੀ ਕਰਾਂਗਾ।
Do tego, komuż ja będę służył? izali nie synowi jego? Jakom służył ojcu twemu, tak będę i tobie.
20 ੨੦ ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪਸ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ?
Rzekł potem Absalom do Achitofela: Radźcież, co mam czynić?
21 ੨੧ ਸੋ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਆਪਣੇ ਪਿਤਾ ਦੀਆਂ ਉਨ੍ਹਾਂ ਰਖ਼ੈਲਾਂ ਦੇ ਨਾਲ ਸੰਗ ਕਰ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਕਿ ਤੁਹਾਡਾ ਪਿਤਾ ਤੁਹਾਡੇ ਤੋਂ ਘਿਰਣਾ ਕਰਦਾ ਹੈ ਤਾਂ ਜੋ ਤੁਹਾਡੇ ਨਾਲ ਹਨ, ਉਨ੍ਹਾਂ ਸਾਰਿਆਂ ਦੇ ਹੱਥ ਤਕੜੇ ਹੋਣਗੇ।
Odpowiedział Achitofel Absalomowi: Wnijdź do założnic ojca twego, które zostały, aby strzegły domu; a usłyszawszy wszystek Izrael, żeś się omierzył ojcu twemu, zmocnią się ręce wszystkich, którzy są z tobą.
22 ੨੨ ਉਨ੍ਹਾਂ ਨੇ ਮਹਿਲ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖ਼ੈਲਾਂ ਨਾਲ ਸੰਗ ਕੀਤਾ।
Przetoż rozbili Absalomowi namiot na dachu. I szedł Absalom do założnic ojca swego przed oczyma wszystkiego Izraela.
23 ੨੩ ਅਹੀਥੋਫ਼ਲ ਦੀ ਸਲਾਹ, ਜੋ ਉਹ ਉਨ੍ਹਾਂ ਦਿਨਾਂ ਵਿੱਚ ਦਿੰਦਾ ਸੀ, ਅਜਿਹੀ ਮੰਨੀ ਜਾਂਦੀ ਸੀ, ਜਾਣੋ ਜਿਵੇਂ ਕੋਈ ਪਰਮੇਸ਼ੁਰ ਦਾ ਬਚਨ ਪਾਉਂਦਾ ਹੈ। ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਇਸ ਤਰ੍ਹਾਂ ਦੀ ਸੀ।
A rada Achitofelowa, którą dawał, była na on czas w takiej wadze, jakoby się kto radził Boga. Takować była wszelka rada Achitofelowa, jako u Dawida, tak u Absaloma.