< 2 ਸਮੂਏਲ 15 >
1 ੧ ਇਸ ਤੋਂ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।
१यानंतर अबशालोमने स्वत: साठी रथ आणि घोड्यांची तयारी केली, तो रथातून जात असताना पन्नास माणसे त्याच्यापुढे धावत असत.
2 ੨ ਅਬਸ਼ਾਲੋਮ ਸਵੇਰੇ ਉੱਠਦੇ ਸਾਰ ਹੀ ਫਾਟਕ ਦੇ ਰਾਹ ਕੋਲ ਖੜ੍ਹਾ ਜੋ ਜਾਂਦਾ ਸੀ ਅਤੇ ਜਦ ਕੋਈ ਫ਼ਰਿਆਦੀ ਰਾਜਾ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਪੁਕਾਰ ਕੇ ਪੁੱਛਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈ? ਜੇਕਰ ਉਹ ਆਖਦਾ, ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ।
२रोज लवकर ऊठून सकाळीच तो वेशीपाशी जाई. आपल्या अडचणी घेऊन निवाड्यासाठी राजाकडे जायला निघालेल्या लोकांस भेटून त्यांच्याशी बोलत असे. चौकशी करून तो विचारी, तू कोणत्या शहरातून आलास? तो सांगत असे, मी इस्राएलच्या अमुक वंशातला.
3 ੩ ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜਾ ਦੀ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।
३तेव्हा अबशालोम म्हणे, तुमचे म्हणणे खरे आहे, पण राजा तुमच्या अडचणीत लक्ष घालणार नाही.
4 ੪ ਫਿਰ ਅਬਸ਼ਾਲੋਮ ਇਹ ਵੀ ਆਖਦਾ ਹੁੰਦਾ ਸੀ, ਜੇਕਰ ਮੈਨੂੰ ਨਿਆਈਂ ਨਿਯੁਕਤ ਕੀਤਾ ਜਾਂਦਾ ਤਾਂ ਜੋ ਕੋਈ ਫ਼ਰਿਆਦੀ ਮੇਰੇ ਕੋਲ ਆਉਂਦਾ ਤਾਂ ਮੈਂ ਜ਼ਰੂਰ ਹੀ ਉਸ ਦਾ ਨਿਆਂ ਕਰਦਾ!
४अबशालोम पुढे म्हणे, मला कोणी येथे न्यायाधीश म्हणून नेमले तर किती बरे होईल. तसे झाले तर फिर्याद घेऊन येणाऱ्या प्रत्येकाला मी मदत करू शकेन. यांच्या प्रकरणांना मी न्याय देऊ शकेन.
5 ੫ ਅਤੇ ਇਸ ਤਰ੍ਹਾਂ ਹੁੰਦਾ ਸੀ ਕਿ ਜੇਕਰ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣੀਆਂ ਬਾਹਾਂ ਫੈਲਾ ਕੇ ਉਹ ਨੂੰ ਗਲੇ ਲਾ ਕੇ ਚੁੰਮ ਲੈਂਦਾ ਸੀ।
५अशावेळी कोणी त्याच्याजवळ येऊन त्यास आभिवादन करू लागला, तर अबशालोम त्या मनुष्यास मित्रासारखी वागणूक देई. आपला हात पुढे करून तो त्यास स्पर्श करी त्याचे चुंबन घेई.
6 ੬ ਅਬਸ਼ਾਲੋਮ ਸਾਰੇ ਇਸਰਾਏਲ ਨਾਲ ਜੋ ਰਾਜਾ ਕੋਲ ਫ਼ਰਿਆਦ ਲੈ ਕੇ ਆਉਂਦੇ ਸਨ ਇਸੇ ਤਰ੍ਹਾਂ ਹੀ ਕਰਦਾ ਸੀ। ਇਸ ਤਰ੍ਹਾਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਜਿੱਤ ਲਏ।
६राजा दावीदाकडे न्याय मागण्यासाठी आलेल्या सर्व इस्राएलांना त्याने अशाच प्रकारची वागणुक देऊन सर्व इस्राएलांची मने जिंकली.
7 ੭ ਚਾਰ ਸਾਲ ਬਾਅਦ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਰਾਜਾ ਨੂੰ ਆਖਿਆ, ਮੈਨੂੰ ਇਜ਼ਾਜਤ ਦਿਓ ਕਿ ਮੈਂ ਜਾਂਵਾਂ ਤਾਂ ਕਿ ਜੋ ਸੁੱਖਣਾ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ, ਉਸ ਨੂੰ ਹਬਰੋਨ ਵਿੱਚ ਪੂਰੀ ਕਰਾਂ।
७पुढे चार वर्षानी अबशालोम राजा दावीदाला म्हणाला, हेब्रोनमध्ये मी परमेश्वरास नवस बोललो होतो. तो फेडण्यासाठी मला जाऊ द्या.
8 ੮ ਕਿਉਂ ਜੋ ਤੁਹਾਡਾ ਦਾਸ ਜਦ ਅਰਾਮ ਦੇ ਗਸ਼ੂਰ ਵਿੱਚ ਸੀ ਤਾਂ ਇਹ ਸੁੱਖਣਾ ਸੁੱਖੀ ਸੀ ਕਿ ਜੇਕਰ ਯਹੋਵਾਹ ਮੈਨੂੰ ਸੱਚ-ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
८अराममधील गशूर येथे राहत असताना मी तो बोललो होतो, परमेश्वराने मला पुन्हा यरूशलेमेला नेले, तर मी परमेश्वराच्या सेनेला वाहून घेईन असे मी बोललो होतो.
9 ੯ ਤਦ ਰਾਜਾ ਨੇ ਉਹ ਨੂੰ ਆਖਿਆ, ਸੁੱਖ ਨਾਲ ਜਾ, ਤਦ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ।
९तेव्हा राजा दावीदाने त्यास निश्चिंत होऊन जाण्यास सांगितले. अबशालोम हेब्रोन येथे आला.
10 ੧੦ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਸ ਤਰ੍ਹਾਂ ਅਖਵਾ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਾਲੋਮ ਹਬਰੋਨ ਵਿੱਚ ਰਾਜਾ ਹੈ!
१०पण त्याने इस्राएलच्या सर्व वंशामध्ये हेर पाठवून लोकांस कळवले रणशिंग फुंकल्याचे ऐकल्यावर अबशालोम हेब्रोनचा राजा झाला आहे असा तुम्ही घोष करा.
11 ੧੧ ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ, ਜੋ ਸੱਦੇ ਗਏ ਸਨ। ਉਹ ਆਪਣੇ ਸਹਿਜ ਸੁਭਾਅ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖ਼ਬਰ ਨਹੀਂ ਸੀ।
११अबशालोमने स्वत: बरोबर दोनशे माणसे घेतली यरूशलेम सोडून ती त्याच्या बरोबर निघाली. पण त्यांना त्याच्या बेताची कल्पना नव्हती.
12 ੧੨ ਅਬਸ਼ਾਲੋਮ ਨੇ ਦਾਊਦ ਦੇ ਮੰਤਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ, ਸੱਦ ਲਿਆ ਅਤੇ ਸਭਾ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਨਾਲ ਜੁੜਦੇ ਜਾਂਦੇ ਸਨ।
१२अहिथोफेल हा तेव्हा दावीदाचा एक सल्लागार होता. हा गिलो या गावाचा होता. यज्ञ करत असताना अबशालोमने अहिथोफेलला गिलोहून बोलावून घेतले. सर्व काही अबशालोमच्या योजने प्रमाणे सुरळीत चालले होते. त्यास अधिकाधिक पाठिंबा मिळत होता.
13 ੧੩ ਤਦ ਕਿਸੇ ਨੇ ਦਾਊਦ ਨੂੰ ਆ ਕੇ ਦੱਸਿਆ ਕਿ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਪਿੱਛੇ ਲੱਗੇ ਹੋਏ ਹਨ।
१३एका निरोप्याने दाविदास वर्तमान सांगितले की इस्राएलच्या लोकांचा कल अबशालोमकडे झुकत आहे.
14 ੧੪ ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਸੇਵਕਾਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਅਸੀਂ ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਹੀਂ ਬਚਾਂਗੇ! ਛੇਤੀ ਤੁਰੋ, ਅਜਿਹਾ ਨਾ ਹੋਵੇ ਕਿ ਉਹ ਤੁਰੰਤ ਆ ਕੇ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬੁਰਿਆਈ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ!
१४तेव्हा यरूशलेमेमध्ये आपल्या भोवती असलेल्या सर्व सेवकांना दावीद म्हणाला, आता आपण पळ काढला पाहिजे. आपण येथून निसटलो नाही तर अबशालोमच्या तावडीत सापडू. त्याने पकडायच्या आतच आपण तातडीने निघून जाऊ. नाही तर तो आपल्यापैकी कोणालाही शिल्लक ठेवणार नाही. यरूशलेमेच्या लोकांस तो मारून टाकेल.
15 ੧੫ ਰਾਜਾ ਦੇ ਸੇਵਕਾਂ ਨੇ ਰਾਜਾ ਨੂੰ ਆਖਿਆ, ਵੇਖੋ, ਤੁਹਾਡੇ ਸੇਵਕ ਜੋ ਕੁਝ ਮਹਾਰਾਜ ਰਾਜਾ ਆਖੇ ਉਹੋ ਕਰਨ ਨੂੰ ਤਿਆਰ ਹਨ।
१५तेव्हा राजाचे सेवक त्यास म्हणाले, तुम्ही म्हणाल ते करायला आम्ही तयार आहोत.
16 ੧੬ ਤਦ ਰਾਜਾ ਨਿੱਕਲਿਆ ਅਤੇ ਉਹ ਦਾ ਸਾਰਾ ਟੱਬਰ ਉਹ ਦੇ ਪਿੱਛੇ ਗਿਆ ਅਤੇ ਰਾਜਾ ਨੇ ਦਸ ਇਸਤਰੀਆਂ ਨੂੰ ਜੋ ਰਖ਼ੈਲਾਂ ਸਨ, ਪਿੱਛੇ ਛੱਡ ਦਿੱਤਾ ਤਾਂ ਜੋ ਓਹ ਘਰ ਦੀ ਰਾਖੀ ਕਰਨ।
१६आपल्या कुटुंबातील सर्वांसह राजा बाहेर पडला. आपल्या दहा उपपत्नी होत्या त्यांना त्याने घराचे रक्षण करायला म्हणून मागे ठेवले.
17 ੧੭ ਤਦ ਰਾਜਾ ਨਿੱਕਲਿਆ ਅਤੇ ਸਭ ਲੋਕ ਉਹ ਦੇ ਪਿੱਛੇ-ਪਿੱਛੇ ਗਏ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ,
१७राजा आणि त्याच्या मागोमाग सर्व लोक निघून गेले अगदी शेवटच्या घरापाशी ते थांबले.
18 ੧੮ ਅਤੇ ਉਹ ਦੇ ਸਾਰੇ ਸੇਵਕ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ, ਫਲੇਤੀ ਅਤੇ ਛੇ ਸੌ ਗਿੱਤੀ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਰਾਜਾ ਦੇ ਅੱਗੇ-ਅੱਗੇ ਪਾਰ ਲੰਘ ਗਏ।
१८त्याचे सर्व सेवक तसेच एकूणएक करेथी, पलेथी आणि सहाशे गित्ती राजामागोमाग चालत गेले.
19 ੧੯ ਤਦ ਰਾਜਾ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈ? ਤੂੰ ਮੁੜ ਜਾ ਅਤੇ ਰਾਜਾ ਨਾਲ ਰਹਿ ਕਿਉਂ ਜੋ ਤੂੰ ਪਰਦੇਸੀ ਹੈਂ ਅਤੇ ਆਪਣੇ ਦੇਸ਼ ਵਿੱਚੋਂ ਕੱਢਿਆ ਹੋਇਆ ਵੀ ਹੈਂ
१९गथ येथील इत्तयला राजा म्हणाला, तू ही आमच्याबरोबर कशाला येतोस? मागे फिर आणि नवीन राजा अबशालोम याला साथ दे. तू परकाच आहेस ही तुझी माय भूमी नव्हे.
20 ੨੦ ਆਪਣੇ ਸਥਾਨ ਨੂੰ ਮੁੜ ਜਾ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਉੱਧਰ ਲੈ ਕੇ ਫਿਰਾਂ ਕਿਉਂ ਜੋ ਮੇਰੇ ਲਈ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਜਾਂਵਾਂ? ਸੋ ਤੂੰ ਮੁੜ ਜਾ ਅਤੇ ਆਪਣੇ ਭਰਾਵਾਂ ਨੂੰ ਵੀ ਲੈ ਜਾ ਅਤੇ ਦਯਾ ਅਤੇ ਸਚਿਆਈ ਤੇਰੇ ਨਾਲ ਹੋਵੇ।
२०तू कालच येऊन मला मिळालास. आम्ही वाट फुटेल तिकडे जाणार तू कशाला भटकत फिरतोस? तेव्हा तुझ्या बांधवांसह परत फिर, तुला प्रेमाची आणि न्यायाची वागणूक मिळो.
21 ੨੧ ਤਦ ਇੱਤਈ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਰਾਜਾ ਦੀ ਜਿੰਦ ਦੀ ਸਹੁੰ ਜਿੱਥੇ ਕਿਤੇ ਮੇਰਾ ਰਾਜਾ ਜਾਵੇ, ਭਾਵੇਂ ਮਰਿਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਦਾਸ ਵੀ ਜ਼ਰੂਰ ਨਾਲ ਜਾਵੇਗਾ।
२१पण इत्तय राजाला म्हणाला परमेश्वराची शपथ, तुम्ही जिवंत असेपर्यंत मी तुमची साथ सोडणार नाही. आता जगणे मरणे तुमच्याबरोबरच.
22 ੨੨ ਤਦ ਦਾਊਦ ਨੇ ਇੱਤਈ ਨੂੰ ਆਖਿਆ, ਚੱਲ ਪਾਰ ਲੰਘ, ਅਤੇ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ, ਸਭ ਬੱਚੇ ਜੋ ਉਸ ਦੇ ਨਾਲ ਸਨ, ਪਾਰ ਲੰਘ ਗਏ।
२२दावीद इत्तयला म्हणाला, मग चल तर, किद्रोन ओहोळा पलीकडे आपण जाऊ. तेव्हा इत्तय आपल्या बरोबरच्या सर्व मुला-मनुष्यांसह किद्रोन ओहोळा पलीकडे गेला.
23 ੨੩ ਅਤੇ ਸਾਰਾ ਦੇਸ਼ ਭੁੱਬਾਂ ਮਾਰ-ਮਾਰ ਕੇ ਰੋਇਆ ਅਤੇ ਸਭ ਲੋਕ ਪਾਰ ਹੋ ਗਏ ਅਤੇ ਰਾਜਾ ਆਪ ਵੀ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਚੱਲ ਪਏ।
२३सर्व लोक मोठ्याने आकांत करत होते. राजाने ही किद्रोन झरा ओलांडला मग सर्वजण वाळवंटाकडे निघाले.
24 ੨੪ ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ, ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਨੇ ਭੇਂਟ ਚੜਾਈ ਜਦ ਤੱਕ ਕਿ ਸਾਰੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਆ ਗਏ।
२४सादोक आणि त्याच्या बरोबरचे सर्व लेवी देवाचा कोश घेऊन निघाले होते. त्यांनी देवाचा कराराचा कोश खाली ठेवला. यरूशलेमेमधून सर्व लोक बाहेर पडेपर्यंत अब्याथार कोशाजवळ उभा राहून अर्पणे अर्पित होता.
25 ੨੫ ਤਦ ਰਾਜੇ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਹ ਦੇ ਸਥਾਨ ਦੇ ਦਰਸ਼ਣ ਮੈਨੂੰ ਫਿਰ ਕਰਾਵੇਗਾ।
२५राजा दावीद सादोकाला म्हणाला, हा देवाचा कोश यरूशलेमेला परत घेऊन जा. परमेश्वराची कृपा असेल तर तो मला पुन्हा येथे आणेल. यरूशलेम आणि हे त्याचे मंदिर मला पुन्हा पाहता येईल.
26 ੨੬ ਪਰ ਜੇ ਉਹ ਆਖੇ ਕਿ ਮੈਂ ਹੁਣ ਤੇਰੇ ਤੋਂ ਪ੍ਰਸੰਨ ਨਹੀਂ ਹਾਂ ਤਾਂ ਮੈਂ ਹਾਜ਼ਰ ਹਾਂ! ਜੋ ਕੁਝ ਉਸ ਦੀ ਨਿਗਾਹ ਵਿੱਚ ਚੰਗਾ ਹੈ, ਸੋ ਮੇਰੇ ਨਾਲ ਕਰੇ।
२६पण तो माझ्यावर प्रसन्न नसेल तर त्याच्या मनात असेल ते माझे होईल.
27 ੨੭ ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ, ਮੁੜ ਜਾਣ।
२७पुढे राजा सादोक याजकाला म्हणाला, तू द्रष्टा आहेस तू सुखरुप नगरात परत जा. तुझा पुत्र अहीमास आणि अब्याथारचा मुलगा योनाथान यांनाही घेऊन जा.
28 ੨੮ ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ
२८हा प्रदेश ओलांडून वाळवंट लागते, त्याठिकाणी मी तुझा संदेश येईपर्यंत थांबतो.
29 ੨੯ ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।
२९तेव्हा देवाचा कोश घेऊन सादोक आणि अब्याथार यरूशलेमेला परतले आणि तिथेच राहिले.
30 ੩੦ ਦਾਊਦ ਜ਼ੈਤੂਨ ਦੇ ਪਰਬਤ ਨੂੰ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰਾਹ ਵਿੱਚ ਰੋਂਦਾ ਜਾਂਦਾ ਸੀ, ਉਸਦਾ ਸਿਰ ਢੱਕਿਆ ਹੋਇਆ ਅਤੇ ਉਹ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕ ਲਏ ਅਤੇ ਚੜ੍ਹਦੇ ਹੋਏ ਰਾਹ ਵਿੱਚ ਰੋਂਦੇ ਜਾਂਦੇ ਸਨ।
३०दावीद शोक करत जैतूनाच्या डोंगरावर गेला. मस्तक झाकून, अनवाणी तो चालत राहिला त्याच्याबरोबरच्या लोकांनीही त्याचे अनुकरण केले तेही रडत होते.
31 ੩੧ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।
३१एकाने दावीदाला सांगितले अहिथोफेल हा अबशालोम बरोबर कारस्थाने करणाऱ्यांपैकी आहे. तेव्हा दावीदाने देवाची करूणा भाकली तो म्हणाला, परमेश्वरा, अहिथोफेलचा सल्ला निष्फळ ठरु दे.
32 ੩੨ ਫਿਰ ਜਦ ਦਾਊਦ ਉਸ ਪਰਬਤ ਦੀ ਟੀਸੀ ਉੱਤੇ ਪਹੁੰਚਿਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ ਸੀ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਨੂੰ ਮਿਲਣ ਲਈ ਆਇਆ।
३२दावीद डोंगरमाथ्यावर पोहोचला येथे तो अनेकदा देवाची आराधना करत असे. त्या वेळी हूशय अर्की त्यास भेटायला आला. त्याचा अंगरखा फाटलेला होता. त्याने डोक्यात माती घालून घेतलेली होती.
33 ੩੩ ਤਦ ਦਾਊਦ ਨੇ ਉਹ ਨੂੰ ਆਖਿਆ, ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ,
३३दावीद हूशयला म्हणाला, तू माझ्याबरोबर आलास तर एवढे लोक आहेत त्यामध्ये आणखी तुझा भार.
34 ੩੪ ਪਰ ਜੇਕਰ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇ, ਹੇ ਰਾਜਾ, ਮੈਂ ਤੁਹਾਡਾ ਹਾਂ। ਜਿਵੇਂ ਮੈਂ ਤੁਹਾਡੇ ਪਿਤਾ ਦਾ ਸੇਵਕ ਸੀ, ਉਸੇ ਤਰ੍ਹਾਂ ਹੁਣ ਤੁਹਾਡਾ ਸੇਵਕ ਹਾਂ, ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਨਿਸਫਲ ਕਰ ਸਕਦਾ ਹੈਂ।
३४पण तू यरूशलेमेला परतलास तर अहिथोफेलची मसलत तू धुळीला मिळवू शकशील. अबशालोमला सांग, महाराज मी तुमचा दास आहे. मी तुमच्या वडीलांच्या सेवेत होतो, पण आता तुमची सेवा करीन.
35 ੩੫ ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਹਨ? ਜੋ ਕੁਝ ਤੂੰ ਰਾਜਾ ਦੇ ਘਰ ਵਿੱਚ ਸੁਣੇਗਾ, ਸੋ ਸਾਦੋਕ ਅਤੇ ਅਬਯਥਾਰ ਜਾਜਕਾਂ ਨੂੰ ਦੱਸ ਦੇਵੀਂ।
३५सादोक आणि अब्याथार हे याजक तुझ्याबरोबर असतील. राजाच्या घरी जे ऐकशील ते सगळे त्यांच्या कानावर घालत जा.
36 ੩੬ ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ ਅਰਥਾਤ ਸਾਦੋਕ ਦਾ ਪੁੱਤਰ ਅਹੀਮਅਸ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਾਨ। ਫਿਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਘੱਲਣਾ।
३६सादोकाचा मुलगा अहीमास आणि अब्याथारचा योनाथान हे ही त्यांच्या बरोबर आहेत. त्यांच्या मार्फत तू मला खबर कळवत जा.
37 ੩੭ ਸੋ ਹੂਸ਼ਈ, ਦਾਊਦ ਦਾ ਮਿੱਤਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਸ਼ਹਿਰ ਵਿੱਚ ਆ ਪਹੁੰਚਿਆ।
३७तेव्हा दावीदाचा मित्र हूशय यरूशलेमेमध्ये परतला. अबशालोम ही तेथे आला.