< 2 ਸਮੂਏਲ 11 >
1 ੧ ਜਦ ਸਾਲ ਦੇ ਅਰੰਭ ਦੇ ਦਿਨ ਆ ਗਏ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ ਤਾਂ ਦਾਊਦ ਨੇ ਯੋਆਬ ਅਤੇ ਉਹ ਦੇ ਨਾਲ ਆਪਣੇ ਸੇਵਕਾਂ ਅਤੇ ਸਾਰੇ ਇਸਰਾਏਲ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਸੁੱਟਿਆ ਅਤੇ ਰੱਬਾਹ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
След една година, във времето когато царете отиват на война, Давид прати Иоава и слугите си с него и целия Израил; и те разбиха амонците, и обсадиха Рава. А Давид остана в Ерусалим.
2 ੨ ਇੱਕ ਦਿਨ ਸ਼ਾਮ ਦੇ ਵੇਲੇ ਅਜਿਹਾ ਹੋਇਆ ਕਿ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਤੁਰਨ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਇਸਤਰੀ ਨੂੰ ਨਹਾਉਂਦੇ ਦੇਖਿਆ ਅਤੇ ਉਹ ਇਸਤਰੀ ਵੇਖਣ ਵਿੱਚ ਬਹੁਤ ਸੋਹਣੀ ਸੀ।
И надвечер стана от леглото си и се разхождаше по покрива на царската къща; и от покрива видя една жена, която се къпеше; а жената бе много красива на глед.
3 ੩ ਤਦ ਦਾਊਦ ਨੇ ਉਸ ਇਸਤਰੀ ਦਾ ਪਤਾ ਕਰਨ ਲਈ ਸੇਵਕਾਂ ਨੂੰ ਭੇਜਿਆ। ਉਨ੍ਹਾਂ ਨੇ ਆਖਿਆ, ਭਲਾ, ਉਹ ਅਲੀਆਮ ਦੀ ਧੀ ਬਥ-ਸ਼ਬਾ ਹਿੱਤੀ ਊਰਿੱਯਾਹ ਦੀ ਇਸਤਰੀ ਨਹੀਂ?
И Давид прати да разпитат за жената; и рече един: Не е ли това Витсавее, дъщеря на Елиама, жена на хетееца Урия?
4 ੪ ਦਾਊਦ ਨੇ ਉਸ ਇਸਤਰੀ ਨੂੰ ਬੁਲਵਾ ਲਿਆ ਇਸ ਲਈ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹ ਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ ਤਾਂ ਉਹ ਆਪਣੇ ਘਰ ਚੱਲੀ ਗਈ।
И Давид прати човеци да я вземат, и когато дойде при него лежа с нея, (защото се бе очистила от нечистотата си); и тя се върна у дома си.
5 ੫ ਉਹ ਇਸਤਰੀ ਗਰਭਵਤੀ ਹੋ ਗਈ ਸੋ ਉਸ ਨੇ ਦਾਊਦ ਕੋਲ ਸੁਨੇਹਾ ਭੇਜਿਆ ਕਿ ਮੈਂ ਗਰਭਵਤੀ ਹਾਂ।
А жената зачна; и прати да известят на Давида, казвайки: Непразна съм.
6 ੬ ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ ਕਿ ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ ਸੋ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ।
Тогава Давид прати до Иоава да кажат: Изпрати ми хетееца Урия. И Иоав изпрати Урия при Давида.
7 ੭ ਜਦ ਊਰਿੱਯਾਹ ਆਇਆ ਤਾਂ ਦਾਊਦ ਨੇ ਪੁੱਛਿਆ, ਉਸ ਤੋਂ ਯੋਆਬ ਦੇ ਵਿਖੇ, ਸੈਨਾਂ ਦੇ ਵਿਖੇ ਅਤੇ ਯੁੱਧ ਦੇ ਹਲਾਤ ਬਾਰੇ ਪੁੱਛਿਆ?
И когато дойде Урия при него, Давид го попита как е Иоав, как са людете и как успява войната.
8 ੮ ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਜਾ ਆਪਣੇ ਘਰ ਪੈਰ ਧੋ। ਊਰਿੱਯਾਹ ਜਦ ਰਾਜੇ ਦੇ ਮਹਿਲ ਤੋਂ ਨਿੱਕਲਿਆ ਤਾਂ ਰਾਜੇ ਵੱਲੋਂ ਉਹ ਦੇ ਪਿੱਛੇ ਕੁਝ ਤੋਹਫ਼ੇ ਭੇਜੇ ਗਏ।
После Давид каза на Урия: Слез у дома си та умий нозете си. И Урия излезе из царската къща, а след него отиде дял от царската трапеза.
9 ੯ ਇਸ ਲਈ ਊਰਿੱਯਾਹ ਰਾਜਾ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸੇਵਕਾਂ ਨਾਲ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।
Но Урия спа при вратата на царската къща с всичките слуги на господаря си, и не слезе у дома си.
10 ੧੦ ਜਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦਿੱਤੀ ਕਿ ਊਰਿੱਯਾਹ ਆਪਣੇ ਘਰ ਨਹੀਂ ਗਿਆ ਤਾਂ ਦਾਊਦ ਨੇ ਊਰਿੱਯਾਹ ਨੂੰ ਆਖਿਆ, ਭਲਾ, ਤੂੰ ਸਫ਼ਰ ਕਰ ਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?
И когато известиха на Давида, казвайки: Урия не слезе у дома си, Давид каза на Урия: Не си ли дошъл от път? защо не слезе у дома си?
11 ੧੧ ਤਦ ਊਰਿੱਯਾਹ ਨੇ ਦਾਊਦ ਨੂੰ ਆਖਿਆ, ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਹਾਰਾਜ ਦੇ ਦਾਸ ਖੁੱਲ੍ਹੇ ਮੈਦਾਨ ਵਿੱਚ ਪਏ ਹੋਏ ਹਨ, ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਇਸਤਰੀ ਨਾਲ ਸੌਂ ਜਾਂਵਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!
И Урия каза на Давида: Ковчегът и Израил и Юда прекарват в шатри; и господарят ми Иоав и слугите на господаря ми са разположени в стан на открито поле; а аз ли да ида у дома си, за да ям и да пия и да спя с жена си? заклевам се в твоя живот и в живота на душата ти, не направям аз това нещо.
12 ੧੨ ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਅੱਜ ਵੀ ਏਥੇ ਰਹਿ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ। ਸੋ ਊਰਿੱਯਾਹ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿੱਚ ਹੀ ਠਹਿਰ ਗਿਆ।
Тогава Давид каза на Урия: Престой тук и днес, па утре ще те изпратя. И тъй, Урия престоя в Ерусалим през оня ден и през другия.
13 ੧੩ ਤਦ ਦਾਊਦ ਨੇ ਉਹ ਨੂੰ ਸੱਦਿਆ ਤਾਂ ਉਹ ਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹ ਨੂੰ ਮਤਵਾਲਾ ਕੀਤਾ ਅਤੇ ਉਹ ਸ਼ਾਮ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਸੇਵਕਾਂ ਦੇ ਨਾਲ ਮੰਜੇ ਉੱਤੇ ਸੁੱਤਾ ਰਿਹਾ, ਪਰ ਆਪਣੇ ਘਰ ਨਾ ਗਿਆ।
И Давид го покани, та яде пред него и пи; и опи го. Но вечерта Урия излезе да спи на леглото си със слугите си, а у дома си не слезе.
14 ੧੪ ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਊਰਿੱਯਾਹ ਦੇ ਹੱਥੀਂ ਉਹ ਨੂੰ ਭੇਜੀ।
Затова, на утринта Давид писа писмо на Иоава и го прати чрез Уриева ръка.
15 ੧੫ ਅਤੇ ਉਸ ਨੇ ਚਿੱਠੀ ਵਿੱਚ ਇਹ ਲਿਖਿਆ ਕਿ ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਅੱਗੇ ਰੱਖਿਓ ਅਤੇ ਉਹ ਦੇ ਕੋਲੋਂ ਪਿੱਛੇ ਹੱਟ ਜਾਇਓ ਤਾਂ ਜੋ ਉਹ ਮਾਰਿਆ ਜਾਵੇ।
А в писмото написа, казвайки: Поставете Урия там, гдето сражението е най-люто; сетне се оттеглете от него, за да бъде ударен и да умре.
16 ੧੬ ਤਦ ਅਜਿਹਾ ਹੋਇਆ ਕਿ ਯੋਆਬ ਨੇ ਸ਼ਹਿਰ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਉਸ ਨੇ ਊਰਿੱਯਾਹ ਨੂੰ ਅਜਿਹੇ ਥਾਂ ਵਿੱਚ ਠਹਿਰਾ ਦਿੱਤਾ ਜਿੱਥੇ ਉਸ ਨੇ ਜਾਣਿਆ ਕਿ ਉੱਥੇ ਸੂਰਮੇ ਹਨ।
И така, Иоав, като държеше града в обсада, определи Урия на едно място, гдето знаеше, че има храбри мъже.
17 ੧੭ ਤਦ ਉਸ ਸ਼ਹਿਰ ਦੇ ਲੋਕ ਨਿੱਕਲੇ ਅਤੇ ਯੋਆਬ ਦੇ ਨਾਲ ਲੜਾਈ ਕੀਤੀ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ
И когато мъжете излязоха от града та се биха с Иоава, паднаха неколцина от людете, ще каже, от Давидовите слуги; умря и хетеецът Урия.
18 ੧੮ ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਸਾਰੀ ਖ਼ਬਰ ਦਾਊਦ ਨੂੰ ਦੱਸੀ।
Тогава Иоав прати да известят на Давида всичко, що се бе случило във войната.
19 ੧੯ ਉਸ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, ਜਦ ਤੂੰ ਰਾਜਾ ਨੂੰ ਲੜਾਈ ਦੀ ਗੱਲ ਸੁਣਾ ਦੇਵੇਂ।
И заповяда на вестителя, казвайки: Когато разкажеш на царя всичко, що се е случило във войната,
20 ੨੦ ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇਨ੍ਹਾਂ ਨੇੜੇ ਕਿਉਂ ਗਏ? ਭਲਾ ਤੁਸੀਂ ਨਹੀਂ ਜਾਣਦੇ ਸੀ ਜੋ ਉਹ ਕੰਧ ਉੱਤੋਂ ਦੀ ਤੀਰ ਚਲਾਉਣਗੇ?
ако пламне гневът на царя и той ти рече: Защо се приближихте толкоз до града да се биете? не знаехте ли, че щяха да стрелят от стената?
21 ੨੧ ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸ ਨੇ ਮਾਰਿਆ? ਕੀ, ਇੱਕ ਇਸਤਰੀ ਨੇ ਚੱਕੀ ਦਾ ਉੱਪਰਲਾ ਹਿੱਸਾ ਉਹ ਦੇ ਉੱਤੇ ਕੱਢ ਕਿ ਮਾਰਿਆ ਜੋ ਉਹ ਤੇਬੇਸ ਵਿੱਚ ਮਰ ਗਿਆ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਿਉਂ ਗਏ ਸੀ? ਤਦ ਆਖਿਓ, ਜੋ ਤੇਰਾ ਸੇਵਕ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ।
Кой порази Авимелеха син на Ерувесета? Една жена не хвърли ли върху него от стената горен воденичен камък, та умря в Тевес? Защо се приближихте толкоз при стената? Тогава ти кажи: Умря и слугата ти хетееца Урия.
22 ੨੨ ਸੋ ਦੂਤ ਚਲਾ ਗਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਖ ਸੁਣਾਇਆ।
И така, вестителят замина и, като дойде, извести на Давида всичко, за което Иоав го беше изпратил.
23 ੨੩ ਅਤੇ ਦੂਤ ਨੇ ਦਾਊਦ ਨੂੰ ਆਖਿਆ ਕਿ ਸੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਕੋਲ ਆਏ ਸੋ ਅਸੀਂ ਉਨ੍ਹਾਂ ਨੂੰ ਫਾਟਕ ਤੱਕ ਮਾਰਦੇ ਗਏ।
Вестителят рече на Давида: Мъжете надделяха над нас та излязоха против нас на полето; а ние ги прогонихме дори до входа на портата;
24 ੨੪ ਤਦ ਤੀਰ-ਅੰਦਾਜ਼ਾਂ ਨੇ ਕੰਧ ਉੱਤੇ ਦੀ ਤੁਹਾਡੇ ਲੋਕਾਂ ਤੇ ਨਿਸ਼ਾਨਾ ਲਾਇਆ। ਰਾਜਾ ਦੇ ਕਈ ਸਿਪਾਹੀ ਮਰ ਗਏ ਅਤੇ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਮਰ ਗਿਆ।
но стрелците стреляха от стената върху слугите ти, и неколцина от слугите на царя, умряха; умря и слугата ти хетеецът Урия.
25 ੨੫ ਸੋ ਦਾਊਦ ਨੇ ਦੂਤ ਨੂੰ ਆਖਿਆ, ਕਿ ਯੋਆਬ ਨੂੰ ਜਾ ਕੇ ਇਸ ਤਰ੍ਹਾਂ ਆਖ ਜੋ ਇਹ ਗੱਲ ਤੈਨੂੰ ਬੁਰੀ ਨਾ ਲੱਗੇ ਕਿਉਂ ਜੋ ਤਲਵਾਰ ਹਰੇਕ ਨੂੰ ਇੱਕੋ ਜਿਹਾ ਵੱਢਦੀ ਹੈ। ਤੂੰ ਸ਼ਹਿਰ ਦੇ ਵਿਰੁੱਧ ਦਲੇਰੀ ਨਾਲ ਲੜਾਈ ਕਰ ਅਤੇ ਉਹ ਨੂੰ ਢਾਹ ਦੇਹ। ਸੋ ਤੂੰ ਉਹ ਨੂੰ ਹੋਂਸਲਾ ਦੇਵੀਂ।
Тогава Давид каза на вестителя: Така да кажеш на Иоава: Да те не смущава това нещо, защото мечът пояжда някога едного и някога другиго; зависи още повече нападението си против града и съсипи го Също и ти го насърчи.
26 ੨੬ ਜਦ ਊਰਿੱਯਾਹ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਬਾਰੇ ਜਾਣਿਆ ਤਦ ਉਹ ਅਫ਼ਸੋਸ ਵਿੱਚ ਬੈਠੀ।
И когато чу Уриевата жена, че мъжът й Урия умрял, плака за мъжа си.
27 ੨੭ ਅਤੇ ਜਦ ਵਿਰਲਾਪ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਵਿੱਚ ਸੱਦਿਆ ਅਤੇ ਉਹ ਉਸ ਦੀ ਪਤਨੀ ਬਣੀ ਅਤੇ ਉਹ ਨੇ ਉਸ ਦੇ ਲਈ ਪੁੱਤਰ ਨੂੰ ਜਨਮ ਦਿੱਤਾ ਪਰ ਜੋ ਕੰਮ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ।
И като премина жалейката, Давид прати та я взе у дома си, и тя му стана жена, и му роди син. Но делото, което Давид бе сторил, беше зло пред Господа.