< 2 ਪਤਰਸ 1 >

1 ਸ਼ਮਊਨ ਪਤਰਸ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ। ਅੱਗੇ ਯੋਗ ਜਿਨ੍ਹਾਂ ਨੂੰ ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਧਾਰਮਿਕਤਾ ਦੇ ਰਾਹੀਂ ਸਾਡੇ ਵਾਂਗੂੰ ਵਡਮੁੱਲਾ ਵਿਸ਼ਵਾਸ ਪ੍ਰਾਪਤ ਹੋਇਆ ਹੈ ।
Šimun Petar, sluga i apostol Isusa Krista, onima koje pravednošću Boga našega i Spasitelja Isusa Krista zapade ista dragocjena vjera kao i nas.
2 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਕਿਰਪਾ ਅਤੇ ਸ਼ਾਂਤੀ ਤੁਹਾਡੇ ਲਈ ਵੱਧ ਤੋਂ ਵੱਧ ਹੁੰਦੀ ਜਾਵੇ।
Punina vam milosti i mira po spoznaji Boga i Isusa, Gospodina našega!
3 ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ ।
Doista, po spoznaji njega, koji nas pozva slavom svojom i krepošću, božanska nas je snaga njegova obdarila svime za život i pobožnost.
4 ਜਿਹਨਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਵਡਮੁੱਲੇ ਵੱਡੇ-ਵੱਡੇ ਵਾਅਦੇ ਦਿੱਤੇ ਹਨ ਕਿ ਤੁਸੀਂ ਉਸ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾਂ ਦੇ ਕਾਰਨ ਸੰਸਾਰ ਵਿੱਚ ਹੈ, ਉਹਨਾਂ ਦੇ ਦੁਆਰਾ ਪਰਮੇਸ਼ੁਰਤਾਈ ਦੇ ਸੁਭਾਅ ਵਿੱਚ ਸਾਂਝੀ ਹੋ ਜਾਓ ।
Time smo obdareni dragocjenim, najvećim obećanjima da po njima postanete zajedničari božanske naravi umakavši pokvarenosti koja je u svijetu zbog požude.
5 ਸੋ ਇਸੇ ਕਾਰਨ ਤੁਸੀਂ ਆਪਣੇ ਵੱਲੋਂ ਵੱਡਾ ਯਤਨ ਕਰ ਕੇ ਆਪਣੇ ਵਿਸ਼ਵਾਸ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ
Zbog toga svim marom prionite: vjerom osigurajte krepost, krepošću spoznaje,
6 ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਭਗਤੀ
spoznanjem uzdržljivost, uzdržljivošću postojanost, postojanošću pobožnost,
7 ਅਤੇ ਭਗਤੀ ਨਾਲ ਭਾਈਚਾਰੇ ਦੇ ਪਿਆਰ ਨਾਲ ਪਿਆਰ ਨੂੰ ਵਧਾਈ ਜਾਓ ।
pobožnošću bratoljublje, bratoljubljem ljubav.
8 ਕਿਉਂ ਜੋ ਇਹ ਗੁਣ ਜੋ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਬੇਫਲ ਨਾ ਹੋਣ ਦੇਣਗੇ ।
Jer ako to imate i u tom napredujete, nećete biti besposleni i neplodni za spoznanje Isusa Krista.
9 ਪਰ ਜਿਸ ਦੇ ਵਿੱਚ ਇਹ ਗੱਲਾਂ ਨਹੀਂ ਉਹ ਅੰਨ੍ਹਾ ਹੈ, ਉਹ ਨੂੰ ਧੁੰਦਲਾ ਵਿਖਾਈ ਦਿੰਦਾ ਹੈ ਅਤੇ ਭੁੱਲ ਗਿਆ ਹੈ ਕਿ ਮੈਂ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸੀ ।
A tko toga nema, slijep je, kratkovidan; zaboravio je da je očišćen od svojih prijašnjih grijeha.
10 ੧੦ ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੋਕਰ ਨਾ ਖਾਓਗੇ ।
Zato, braćo, to revnije uznastojte učvrstiti svoj poziv i izabranje: to čineći - ne, nećete posrnuti nikada!
11 ੧੧ ਕਿਉਂ ਜੋ ਇਸੇ ਪ੍ਰਕਾਰ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਦਾਖਿਲ ਹੋ ਸਕੋਗੇ। (aiōnios g166)
Tako će vam se bogato osigurati ulazak u vječno kraljevstvo Gospodina našega i Spasitelja Isusa Krista. (aiōnios g166)
12 ੧੨ ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ, ਭਾਵੇਂ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਅਤੇ ਉਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ, ਸਥਿਰ ਕੀਤੇ ਹੋਏ ਹੋ ।
Zato ću vas uvijek na to podsjećati premda to znate i utvrđeni ste u primljenoj istini.
13 ੧੩ ਪਰ ਮੈਂ ਇਹ ਯੋਗ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ ਵਿੱਚ ਹਾਂ, ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ ।
Pravo je, mislim, da vas dok sam u ovom šatoru, budim opomenom,
14 ੧੪ ਕਿਉਂ ਜੋ ਮੈਂ ਜਾਣਦਾ ਹਾਂ ਜੋ ਮੇਰੇ ਤੰਬੂ ਦੇ ਡਿੱਗਣ ਦਾ ਸਮਾਂ ਆ ਗਿਆ ਹੈ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਇਹ ਪਹਿਲਾਂ ਹੀ ਪਰਗਟ ਕੀਤਾ ਸੀ ।
svjestan da ću brzo napustiti svoj šator, kako mi i Gospodin naš Isus Krist očitova.
15 ੧੫ ਸਗੋਂ ਮੈਂ ਯਤਨ ਕਰਾਂਗਾ ਜੋ ਤੁਸੀਂ ਮੇਰੇ ਜਾਣ ਦੇ ਮਗਰੋਂ ਇਹਨਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ।
A pobrinut ću se da se i nakon mojeg izlaska uvijek toga sjećate.
16 ੧੬ ਕਿਉਂ ਜੋ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ ।
Ta nismo vam navijestili snagu i Dolazak Gospodina našega Isusa Krista slijedeći izmudrene priče, nego kao očevici njegova veličanstva.
17 ੧੭ ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਿਸ ਵੇਲੇ ਉਸ ਪਰਤਾਪੀ ਮਹਿਮਾ ਤੋਂ ਉਹ ਨੂੰ ਇਹ ਸ਼ਬਦ ਆਇਆ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ।
Od Oca je doista primio čast i slavu kad mu ono od uzvišene Slave doprije ovaj glas: Ovo je Sin moj, Ljubljeni moj, u njemu mi sva milina!
18 ੧੮ ਅਤੇ ਅਸੀਂ ਇਹ ਸ਼ਬਦ ਸਵਰਗ ਤੋਂ ਆਉਂਦਾ ਸੁਣਿਆ ਜਿਸ ਵੇਲੇ ਅਸੀਂ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸੀ ।
Taj glas, koji s neba dopiraše, čusmo mi koji bijasmo s njime na Svetoj gori.
19 ੧੯ ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ
Tako nam je potvrđena proročka riječ te dobro činite što uza nju prianjate kao uza svjetiljku što svijetli na mrklu mjestu - dok Dan ne osvane i Danica se ne pomoli u srcima vašim.
20 ੨੦ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ ।
Ponajprije znajte ovo: nijedno se proroštvo Pisma ne može tumačiti samovoljno
21 ੨੧ ਕਿਉਂਕਿ ਕੋਈ ਭਵਿੱਖਬਾਣੀ ਮਨੁੱਖ ਦੀ ਮਰਜ਼ੀ ਤੋਂ ਕਦੇ ਨਹੀਂ ਹੋਈ ਸਗੋਂ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।
jer nikada proroštvo ne bi ljudskom voljom doneseno, nego su Duhom Svetim poneseni ljudi od Boga govorili.

< 2 ਪਤਰਸ 1 >