< 2 ਰਾਜਿਆਂ 8 >

1 ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜ਼ਿੰਦਾ ਕੀਤਾ ਸੀ ਆਖਿਆ ਕਿ ਉੱਠ ਅਤੇ ਆਪਣੇ ਪਰਿਵਾਰ ਸਮੇਤ ਜਾ ਅਤੇ ਜਿੱਥੇ ਕਿਤੇ ਤੂੰ ਵੱਸ ਸਕੇਂ ਉੱਥੇ ਵੱਸ ਜਾ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਅਤੇ ਉਹ ਇਸ ਦੇਸ਼ ਉੱਤੇ ਸੱਤ ਸਾਲ ਰਹੇਗਾ।
Ensuite, Elisée parla à la femme dont il avait ressuscité le fils, disant: Lève-toi; pars, toi et ta maison; va, demeure où tu pourras; car le Seigneur a appelé sur cette terre la famine; elle y est venue pour sept ans.
2 ਤਦ ਉਸ ਔਰਤ ਨੇ ਉੱਠ ਕੇ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਆਪਣੇ ਪਰਿਵਾਰ ਸਮੇਤ ਸਫ਼ਰ ਕੀਤਾ ਅਤੇ ਫ਼ਲਿਸਤੀਆਂ ਦੇ ਦੇਸ਼ ਵਿੱਚ ਜਾ ਕੇ ਸੱਤ ਸਾਲ ਉੱਥੇ ਵੱਸੀ।
Et la femme se leva; elle fit selon la parole d'Élisée, elle et toute sa maison; puis, elle demeura sept ans au pays des Philistins.
3 ਸੱਤਾਂ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਇਆ ਕਿ ਉਹ ਔਰਤ ਫ਼ਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਅਤੇ ਆਪਣੇ ਘਰ ਦੇ ਲਈ ਅਤੇ ਆਪਣੀ ਜ਼ਮੀਨ ਦੇ ਲਈ ਰਾਜਾ ਕੋਲ ਦੁਹਾਈ ਦੇਣ ਲਈ ਗਈ।
A la fin des sept ans, la femme revint du pays des Philistins en sa ville, et elle alla réclamer du roi sa maison et ses champs.
4 ਤਦ ਰਾਜਾ ਪਰਮੇਸ਼ੁਰ ਦੇ ਜਨ ਦੇ ਸੇਵਕ ਗੇਹਾਜੀ ਨਾਲ ਗੱਲਾਂ ਕਰਦਾ ਸੀ ਅਤੇ ਉਸ ਨੇ ਆਖਿਆ ਕਿ ਉਹ ਸਾਰੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ।
Or, le roi avait parlé à Giézi, serviteur d'Elisée, homme de Dieu, disant: Raconte-moi toutes les grandes choses qu'a faites Elisée.
5 ਤਦ ਅਜਿਹਾ ਹੋਇਆ ਕਿ ਜਦ ਉਹ ਰਾਜਾ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ, ਤਦ ਵੇਖੋ, ਉਹ ਔਰਤ ਜਿਸ ਦੇ ਪੁੱਤਰ ਨੂੰ ਉਹ ਨੇ ਜ਼ਿੰਦਾ ਕੀਤਾ ਸੀ ਉਹ ਰਾਜਾ ਦੇ ਕੋਲ ਆਪਣੇ ਘਰ ਤੇ ਆਪਣੀ ਜ਼ਮੀਨ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ! ਹੇ ਰਾਜਾ! ਇਹ ਓਹੀ ਔਰਤ ਅਤੇ ਇਸ ਦਾ ਪੁੱਤਰ ਇਹ ਹੀ ਹੈ, ਜਿਹ ਨੂੰ ਅਲੀਸ਼ਾ ਨੇ ਜ਼ਿੰਦਾ ਕੀਤਾ।
Et ceci advint: tandis qu'il racontait au roi comment il avait ressuscité l'enfant mort, la femme dont Elisée avait ressuscité le fils entra pour réclamer du roi sa maison et ses champs. Et Giézi s'écria: O roi mon maître, voici la femme, et voici son fils qu'Elisée a ressuscité.
6 ਜਦ ਰਾਜਾ ਨੇ ਉਸ ਔਰਤ ਨੂੰ ਉਸ ਦੇ ਪੁੱਤਰ ਬਾਰੇ ਪੁੱਛਿਆ, ਤਦ ਉਹ ਨੇ ਉਸ ਨੂੰ ਦੱਸਿਆ। ਇਸ ਲਈ ਰਾਜਾ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾ ਕੇ ਉਸ ਨੂੰ ਆਖਿਆ, “ਸਭ ਕੁਝ ਜੋ ਇਸ ਦਾ ਸੀ ਜਦ ਤੋਂ ਇਸ ਨੇ ਇਹ ਦੇਸ ਛੱਡਿਆ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇ।”
Le roi questionna la femme, qui lui raconta tout; et le roi lui donna un eunuque, à qui il dit: Rends-lui tout ce qui était à elle, et tous les produits de ses champs, depuis le jour où elle les a quittés jusqu'à ce jour.
7 ਤਦ ਅਲੀਸ਼ਾ ਦੰਮਿਸ਼ਕ ਵਿੱਚ ਆਇਆ। ਉਸ ਸਮੇਂ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ ਅਤੇ ਉਹ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਦਾ ਜਨ ਇੱਥੇ ਤੱਕ ਆਇਆ ਹੈ।
Et Elisée alla à Damas, où Ben-Ader, roi de Syrie, était malade; on alla dire à ce dernier: L'homme de Dieu est venu jusqu'ici.
8 ਰਾਜਾ ਨੇ ਹਜ਼ਾਏਲ ਅਧਿਕਾਰੀ ਨੂੰ ਆਖਿਆ, ਆਪਣੇ ਹੱਥ ਵਿੱਚ ਭੇਟ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾ ਅਤੇ ਉਸ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?”
Et le roi dit à Azaël: Prends en ta main un présent; va trouver l'homme de Dieu, et, par lui, demande au Seigneur si je guérirai de cette maladie.
9 ਤਦ ਹਜ਼ਾਏਲ ਉਹ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੀ ਹਰ ਉੱਤਮ ਵਸਤੂ ਦਾ ਚੜ੍ਹਾਵਾ ਚਾਲੀਆਂ ਊਠਾਂ ਉੱਤੇ ਲੱਦ ਕੇ ਆਪਣੇ ਨਾਲ ਲੈ ਆਇਆ ਅਤੇ ਉਹ ਦੇ ਸਾਹਮਣੇ ਆਖਿਆ, ਤੇਰੇ ਪੁੱਤਰ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖ ਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?
Azaël partit à la rencontre du prophète, ayant en la main un présent, et, de tout ce qu'il y avait de bon à Damas, la charge de quarante chameaux; il marcha, s'arrêta devant Elisée, et il lui dit: Ton fils Ben-Ader, roi de Syrie, m'envoie t'interroger, disant: Guérirai-je de cette maladie?
10 ੧੦ ਅਲੀਸ਼ਾ ਨੇ ਉਸ ਨੂੰ ਆਖਿਆ, ਜਾ ਕੇ ਉਸ ਨੂੰ ਆਖ, ਤੂੰ ਚੰਗਾ ਹੋ ਜਾਵੇਂਗਾ ਤਾਂ ਵੀ ਯਹੋਵਾਹ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।
Elisée dit: Retourne-t'en, et dis-lui: Tu vivras certainement; mais le Seigneur m'a appris qu'il mourrait.
11 ੧੧ ਅਤੇ ਉਹ ਉਸ ਦੀ ਵੱਲ ਧਿਆਨ ਲਾ ਕੇ ਵੇਖਦਾ ਰਿਹਾ ਇੱਥੋਂ ਤੱਕ ਕਿ ਉਹ ਸ਼ਰਮਿੰਦਾ ਹੋ ਗਿਆ ਅਤੇ ਪਰਮੇਸ਼ੁਰ ਦਾ ਜਨ ਰੋ ਪਿਆ।
Or, l'homme de Dieu était en présence d'Hazaël; il lui parla tout confus, et il se prit à pleurer.
12 ੧੨ ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ? ਅੱਗੋਂ ਉਸ ਨੇ ਉੱਤਰ ਦਿੱਤਾ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ। ਤੂੰ ਉਨ੍ਹਾਂ ਦੇ ਕਿਲ੍ਹਿਆਂ ਨੂੰ ਅੱਗ ਲਾਵੇਂਗਾ, ਉਨ੍ਹਾਂ ਦੇ ਚੰਗੇ ਗੱਭਰੂਆਂ ਨੂੰ ਤਲਵਾਰ ਨਾਲ ਮਾਰੇਗਾ, ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਟੋਟੇ-ਟੋਟੇ ਕਰੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਸੁੱਟੇਂਗਾ।
Et Azaël lui dit: Pourquoi mon seigneur pleure-t-il? Il répondit: Parce que je sais combien de malheurs tu causeras aux fils d'Israël; tu livreras aux flammes leurs forteresses, tu feras périr par l'épée leurs plus vaillants, tu écraseras leurs enfants à la mamelle, et tu feras avorter les femmes enceintes.
13 ੧੩ ਹਜ਼ਾਏਲ ਨੇ ਆਖਿਆ, ਪਰ ਤੇਰਾ ਦਾਸ ਕੁੱਤੇ ਸਮਾਨ ਹੈ। ਉਹ ਹੈ ਹੀ ਕੀ ਕਿ ਉਹ ਇੰਨ੍ਹਾਂ ਵੱਡਾ ਕੰਮ ਕਰੇ? ਪਰ ਅਲੀਸ਼ਾ ਨੇ ਆਖਿਆ, ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਦੇ ਉੱਤੇ ਰਾਜਾ ਹੋਵੇਂਗਾ।
Et Azaël répondit: Qu'est donc ce chien mort, ton serviteur, pour accomplir de telles choses? Et le prophète reprit: Le Seigneur m'a montré que tu serais roi de Syrie.
14 ੧੪ ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਆ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ।
Et il se sépara d'Elisée pour rentrer chez son maître; celui-ci lui demanda: Que t'a dit Elisée? Il répondit: Que tu vivras.
15 ੧੫ ਅਗਲੇ ਦਿਨ ਅਜਿਹਾ ਹੋਇਆ ਕਿ ਉਹ ਨੇ ਇੱਕ ਚਾਦਰ ਲਈ ਤੇ ਉਹ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਉੱਤੇ ਪਾ ਦਿੱਤੀ ਤੇ ਉਹ ਮਰ ਗਿਆ ਅਤੇ ਹਜ਼ਾਏਲ ਉਸ ਦੇ ਥਾਂ ਰਾਜ ਕਰਨ ਲੱਗਾ।
Et, quand vint l'aurore, il prit un manteau épais, le plongea dans l'eau, et en couvrit la figure du roi qui mourut, et Azaël régna à sa place.
16 ੧੬ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਪੰਜਵੇਂ ਸਾਲ ਜਦ ਯਹੋਸ਼ਾਫ਼ਾਤ ਯਹੂਦਾਹ ਦਾ ਰਾਜਾ ਸੀ, ਤਾਂ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦਾ ਪੁੱਤਰ ਯੋਰਾਮ ਯਹੂਦਾਹ ਤੇ ਰਾਜ ਕਰਨ ਲੱਗਾ।
La cinquième année du règne de Joram en Israël, et, du vivant de Josaphat, roi de Juda, Joram, fils de Josaphat, commença à régner.
17 ੧੭ ਜਦ ਉਹ ਰਾਜ ਕਰਨ ਲੱਗਾ ਤਦ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।
Il avait trente-deux ans, et il régna huit ans en Jérusalem.
18 ੧੮ ਅਤੇ ਉਹ ਅਹਾਬ ਦੇ ਘਰਾਣੇ ਵਾਂਗੂੰ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਸ ਦੀ ਰਾਣੀ ਬਣ ਗਈ ਅਤੇ ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ।
Il marcha dans la voie des rois d'Israël comme avait fait la maison d'Achab, parce que la fille d'Achab était sa femme, et il fit le mal devant le Seigneur.
19 ੧੯ ਫੇਰ ਵੀ ਯਹੋਵਾਹ ਨੇ ਆਪਣੇ ਦਾਸ ਦਾਊਦ ਦੇ ਕਾਰਨ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ ਜਿਵੇਂ ਉਸ ਨੇ ਉਹ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਵੰਸ਼ ਨੂੰ ਸਦਾ ਲਈ ਇੱਕ ਵਾਰਿਸ ਦਿਆਂਗਾ।
Mais le Seigneur ne voulut pas détruire Juda, à cause de David, son serviteur; car il avait promis de lui donner un flambeau, et de le conserver toujours à ses fils.
20 ੨੦ ਉਸ ਦੇ ਦਿਨਾਂ ਵਿੱਚ ਅਦੋਮੀ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ।
Sous le règne de Joram, Edom s'affranchit du joug de Juda, et se donna un roi.
21 ੨੧ ਤਦ ਯੋਰਾਮ ਸੇਈਰ ਨੂੰ ਚਲਾ ਗਿਆ ਅਤੇ ਸਾਰੇ ਰੱਥ ਉਸ ਦੇ ਨਾਲ ਸਨ, ਅਜਿਹਾ ਹੋਇਆ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਘੇਰਿਆ ਹੋਇਆ ਸੀ, ਰੱਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ।
Et Joram marcha sur Séir avec tous ses chars; il tailla en pièces Edom, qui l'avait enveloppé lui et les chefs des chars; et ce peuple s'enfuit chacun en sa demeure.
22 ੨੨ ਇਸ ਕਰਕੇ ਅਦੋਮ ਅੱਜ ਤੱਕ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੈ ਅਤੇ ਉਸੇ ਵੇਲੇ ਲਿਬਨਾਹ ਸ਼ਹਿਰ ਦੇ ਵਾਸੀ ਵੀ ਬਾਗੀ ਹੋ ਗਿਆ।
Toutefois, Edom s'affranchit pour toujours du joug de Juda; en ce même temps-là, Lobna s'affranchit pareillement.
23 ੨੩ ਯੋਰਾਮ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
Quant au reste de l'histoire de Joram, n'est-il pas écrit au livre des Faits et gestes des rois de Juda?
24 ੨੪ ਯੋਰਾਮ ਮਰ ਕੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੇ ਨਾਲ ਦੱਬਿਆ ਗਿਆ। ਉਹ ਦਾ ਪੁੱਤਰ ਅਹਜ਼ਯਾਹ ਉਹ ਦੇ ਥਾਂ ਰਾਜ ਕਰਨ ਲੱਗਾ।
Et Joram s'endormit avec ses pères; il fut enseveli auprès d'eux dans la ville de David, son aïeul; et Ochozias, son fils, régna à sa place.
25 ੨੫ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਰਾਜ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।
Son règne commença dans la onzième année du règne de Joram en Israël.
26 ੨੬ ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਅਥਲਯਾਹ ਸੀ ਜੋ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ।
Il avait vingt-deux ans, et il régna un an à Jérusalem, et sa mère était Athalie, issue d'Ambri, roi d'Israël.
27 ੨੭ ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਤੁਰਿਆ, ਉਹ ਨੇ ਅਹਾਬ ਦੇ ਘਰਾਣੇ ਵਾਂਗੂੰ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਕਿਉਂ ਜੋ ਉਹ ਅਹਾਬ ਦੇ ਘਰਾਣੇ ਦਾ ਜਵਾਈ ਸੀ।
Il marcha dans la voie de la maison d'Achab, et il fit le mal devant le Seigneur, comme la maison d'Achab.
28 ੨੮ ਉਹ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫੱਟੜ ਕੀਤਾ।
Il alla avec Joram, fils d'Achab, combattre Azaël, roi des Syriens, à Ramoth-Galaad, où les Syriens blessèrent Joram.
29 ੨੯ ਅਤੇ ਰਾਜਾ ਯੋਰਾਮ ਮੁੜ ਗਿਆ ਕਿ ਯਿਜ਼ਰਏਲ ਵਿੱਚ ਉਨ੍ਹਾਂ ਜ਼ਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਦੇ ਸਮੇਂ ਰਾਮਾਹ ਵਿੱਚ ਅਰਾਮੀਆਂ ਦੇ ਹੱਥੋਂ ਲੱਗੇ ਸਨ। ਅਤੇ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵਿੱਚ ਆਇਆ ਕਿਉਂ ਜੋ ਉਹ ਬਿਮਾਰ ਸੀ।
Et le roi Joram revint à Jezraël pour se guérir des blessures qu'il avait reçues à Ramoth-Galaad, dans la bataille livrée au roi de Syrie; et Ochozias, fils de Joram, alla voir Joram, fils d'Achab, parce qu'il était malade.

< 2 ਰਾਜਿਆਂ 8 >