< 2 ਰਾਜਿਆਂ 8 >
1 ੧ ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜ਼ਿੰਦਾ ਕੀਤਾ ਸੀ ਆਖਿਆ ਕਿ ਉੱਠ ਅਤੇ ਆਪਣੇ ਪਰਿਵਾਰ ਸਮੇਤ ਜਾ ਅਤੇ ਜਿੱਥੇ ਕਿਤੇ ਤੂੰ ਵੱਸ ਸਕੇਂ ਉੱਥੇ ਵੱਸ ਜਾ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਅਤੇ ਉਹ ਇਸ ਦੇਸ਼ ਉੱਤੇ ਸੱਤ ਸਾਲ ਰਹੇਗਾ।
Now Elisha had said to the woman whose son he had given back to life, Go now, with all the people of your house, and get a living-place for yourselves wherever you are able; for by the word of the Lord, there will be great need of food in the land; and this will go on for seven years.
2 ੨ ਤਦ ਉਸ ਔਰਤ ਨੇ ਉੱਠ ਕੇ ਪਰਮੇਸ਼ੁਰ ਦੇ ਜਨ ਦੇ ਕਹਿਣ ਅਨੁਸਾਰ ਆਪਣੇ ਪਰਿਵਾਰ ਸਮੇਤ ਸਫ਼ਰ ਕੀਤਾ ਅਤੇ ਫ਼ਲਿਸਤੀਆਂ ਦੇ ਦੇਸ਼ ਵਿੱਚ ਜਾ ਕੇ ਸੱਤ ਸਾਲ ਉੱਥੇ ਵੱਸੀ।
So the woman got up and did as the man of God said; and she and the people of her house were living in the land of the Philistines for seven years.
3 ੩ ਸੱਤਾਂ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਇਆ ਕਿ ਉਹ ਔਰਤ ਫ਼ਲਿਸਤੀਆਂ ਦੇ ਦੇਸ਼ ਤੋਂ ਮੁੜ ਆਈ ਅਤੇ ਆਪਣੇ ਘਰ ਦੇ ਲਈ ਅਤੇ ਆਪਣੀ ਜ਼ਮੀਨ ਦੇ ਲਈ ਰਾਜਾ ਕੋਲ ਦੁਹਾਈ ਦੇਣ ਲਈ ਗਈ।
And when the seven years were ended, the woman came back from the land of the Philistines and went to the king with a request for her house and her land.
4 ੪ ਤਦ ਰਾਜਾ ਪਰਮੇਸ਼ੁਰ ਦੇ ਜਨ ਦੇ ਸੇਵਕ ਗੇਹਾਜੀ ਨਾਲ ਗੱਲਾਂ ਕਰਦਾ ਸੀ ਅਤੇ ਉਸ ਨੇ ਆਖਿਆ ਕਿ ਉਹ ਸਾਰੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ।
Now the king was talking with Gehazi, the servant of the man of God, saying, Now, give me an account of all the great things Elisha has done.
5 ੫ ਤਦ ਅਜਿਹਾ ਹੋਇਆ ਕਿ ਜਦ ਉਹ ਰਾਜਾ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ, ਤਦ ਵੇਖੋ, ਉਹ ਔਰਤ ਜਿਸ ਦੇ ਪੁੱਤਰ ਨੂੰ ਉਹ ਨੇ ਜ਼ਿੰਦਾ ਕੀਤਾ ਸੀ ਉਹ ਰਾਜਾ ਦੇ ਕੋਲ ਆਪਣੇ ਘਰ ਤੇ ਆਪਣੀ ਜ਼ਮੀਨ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ! ਹੇ ਰਾਜਾ! ਇਹ ਓਹੀ ਔਰਤ ਅਤੇ ਇਸ ਦਾ ਪੁੱਤਰ ਇਹ ਹੀ ਹੈ, ਜਿਹ ਨੂੰ ਅਲੀਸ਼ਾ ਨੇ ਜ਼ਿੰਦਾ ਕੀਤਾ।
And while he was giving the king the story of how Elisha had given life to the dead, the woman whose son had come back to life came to the king with a request for her house and her land. And Gehazi said, My lord king, this is the woman and this is her son, whose life Elisha gave back to him.
6 ੬ ਜਦ ਰਾਜਾ ਨੇ ਉਸ ਔਰਤ ਨੂੰ ਉਸ ਦੇ ਪੁੱਤਰ ਬਾਰੇ ਪੁੱਛਿਆ, ਤਦ ਉਹ ਨੇ ਉਸ ਨੂੰ ਦੱਸਿਆ। ਇਸ ਲਈ ਰਾਜਾ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾ ਕੇ ਉਸ ਨੂੰ ਆਖਿਆ, “ਸਭ ਕੁਝ ਜੋ ਇਸ ਦਾ ਸੀ ਜਦ ਤੋਂ ਇਸ ਨੇ ਇਹ ਦੇਸ ਛੱਡਿਆ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇ।”
And in answer to the king's questions, the woman gave him all the story. So the king gave orders to one of his unsexed servants, saying, Give her back all her property, and all the produce of her fields from the day when she went away from the land up till now.
7 ੭ ਤਦ ਅਲੀਸ਼ਾ ਦੰਮਿਸ਼ਕ ਵਿੱਚ ਆਇਆ। ਉਸ ਸਮੇਂ ਅਰਾਮ ਦਾ ਰਾਜਾ ਬਨ-ਹਦਦ ਬਿਮਾਰ ਸੀ ਅਤੇ ਉਹ ਨੂੰ ਇਹ ਦੱਸਿਆ ਗਿਆ ਕਿ ਪਰਮੇਸ਼ੁਰ ਦਾ ਜਨ ਇੱਥੇ ਤੱਕ ਆਇਆ ਹੈ।
And Elisha came to Damascus; and Ben-hadad, king of Aram, was ill; and they said to him, The man of God has come.
8 ੮ ਰਾਜਾ ਨੇ ਹਜ਼ਾਏਲ ਅਧਿਕਾਰੀ ਨੂੰ ਆਖਿਆ, ਆਪਣੇ ਹੱਥ ਵਿੱਚ ਭੇਟ ਲੈ ਕੇ ਪਰਮੇਸ਼ੁਰ ਦੇ ਜਨ ਨੂੰ ਮਿਲਣ ਲਈ ਜਾ ਅਤੇ ਉਸ ਦੇ ਰਾਹੀਂ ਯਹੋਵਾਹ ਕੋਲੋਂ ਪੁੱਛ, “ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?”
Then the king said to Hazael, Take an offering with you, and go to see the man of God and get directions from the Lord by him, saying, Am I going to get better from my disease?
9 ੯ ਤਦ ਹਜ਼ਾਏਲ ਉਹ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੀ ਹਰ ਉੱਤਮ ਵਸਤੂ ਦਾ ਚੜ੍ਹਾਵਾ ਚਾਲੀਆਂ ਊਠਾਂ ਉੱਤੇ ਲੱਦ ਕੇ ਆਪਣੇ ਨਾਲ ਲੈ ਆਇਆ ਅਤੇ ਉਹ ਦੇ ਸਾਹਮਣੇ ਆਖਿਆ, ਤੇਰੇ ਪੁੱਤਰ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖ ਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਂਵਾਂਗਾ?
So Hazael went to see him, taking with him forty camels with offerings on their backs of every sort of good thing from Damascus; and when he came before him, he said, Your son Ben-hadad, king of Aram, has sent me to you, saying, Will I get better from this disease?
10 ੧੦ ਅਲੀਸ਼ਾ ਨੇ ਉਸ ਨੂੰ ਆਖਿਆ, ਜਾ ਕੇ ਉਸ ਨੂੰ ਆਖ, ਤੂੰ ਚੰਗਾ ਹੋ ਜਾਵੇਂਗਾ ਤਾਂ ਵੀ ਯਹੋਵਾਹ ਨੇ ਮੇਰੇ ਉੱਤੇ ਪਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।
And Elisha said to him, Go, say to him, You will certainly get better; but the Lord has made it clear to me that only death is before him.
11 ੧੧ ਅਤੇ ਉਹ ਉਸ ਦੀ ਵੱਲ ਧਿਆਨ ਲਾ ਕੇ ਵੇਖਦਾ ਰਿਹਾ ਇੱਥੋਂ ਤੱਕ ਕਿ ਉਹ ਸ਼ਰਮਿੰਦਾ ਹੋ ਗਿਆ ਅਤੇ ਪਰਮੇਸ਼ੁਰ ਦਾ ਜਨ ਰੋ ਪਿਆ।
And he kept his eyes fixed on him till he was shamed, and the man of God was overcome with weeping.
12 ੧੨ ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ? ਅੱਗੋਂ ਉਸ ਨੇ ਉੱਤਰ ਦਿੱਤਾ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ। ਤੂੰ ਉਨ੍ਹਾਂ ਦੇ ਕਿਲ੍ਹਿਆਂ ਨੂੰ ਅੱਗ ਲਾਵੇਂਗਾ, ਉਨ੍ਹਾਂ ਦੇ ਚੰਗੇ ਗੱਭਰੂਆਂ ਨੂੰ ਤਲਵਾਰ ਨਾਲ ਮਾਰੇਗਾ, ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਟੋਟੇ-ਟੋਟੇ ਕਰੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਸੁੱਟੇਂਗਾ।
And Hazael said, Why is my lord weeping? Then he said in answer, Because I see the evil which you will do to the children of Israel: burning down their strong towns, putting their young men to death with the sword, smashing their little ones against the stones, and cutting open the women who are with child.
13 ੧੩ ਹਜ਼ਾਏਲ ਨੇ ਆਖਿਆ, ਪਰ ਤੇਰਾ ਦਾਸ ਕੁੱਤੇ ਸਮਾਨ ਹੈ। ਉਹ ਹੈ ਹੀ ਕੀ ਕਿ ਉਹ ਇੰਨ੍ਹਾਂ ਵੱਡਾ ਕੰਮ ਕਰੇ? ਪਰ ਅਲੀਸ਼ਾ ਨੇ ਆਖਿਆ, ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਦੇ ਉੱਤੇ ਰਾਜਾ ਹੋਵੇਂਗਾ।
And Hazael said, How is it possible that your servant, who is only a dog, will do this great thing? And Elisha said, The Lord has made it clear to me that you will be king over Aram.
14 ੧੪ ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਆ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ।
Then he went away from Elisha and came in to his master, who said to him, What did Elisha say to you? And his answer was, He said that you would certainly get well.
15 ੧੫ ਅਗਲੇ ਦਿਨ ਅਜਿਹਾ ਹੋਇਆ ਕਿ ਉਹ ਨੇ ਇੱਕ ਚਾਦਰ ਲਈ ਤੇ ਉਹ ਨੂੰ ਪਾਣੀ ਨਾਲ ਭਿਉਂ ਕੇ ਉਸ ਦੇ ਮੂੰਹ ਉੱਤੇ ਪਾ ਦਿੱਤੀ ਤੇ ਉਹ ਮਰ ਗਿਆ ਅਤੇ ਹਜ਼ਾਏਲ ਉਸ ਦੇ ਥਾਂ ਰਾਜ ਕਰਨ ਲੱਗਾ।
Now on the day after, Hazael took the bed-cover, and making it wet with water, put it over Ben-hadad's face, causing his death: and Hazael became king in his place.
16 ੧੬ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਪੰਜਵੇਂ ਸਾਲ ਜਦ ਯਹੋਸ਼ਾਫ਼ਾਤ ਯਹੂਦਾਹ ਦਾ ਰਾਜਾ ਸੀ, ਤਾਂ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦਾ ਪੁੱਤਰ ਯੋਰਾਮ ਯਹੂਦਾਹ ਤੇ ਰਾਜ ਕਰਨ ਲੱਗਾ।
In the fifth year of Joram, the son of Ahab, king of Israel, Jehoram, the son of Jehoshaphat, king of Judah, became king.
17 ੧੭ ਜਦ ਉਹ ਰਾਜ ਕਰਨ ਲੱਗਾ ਤਦ ਉਹ ਬੱਤੀ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।
He was thirty-two years old when he became king; and he was ruling in Jerusalem for eight years.
18 ੧੮ ਅਤੇ ਉਹ ਅਹਾਬ ਦੇ ਘਰਾਣੇ ਵਾਂਗੂੰ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ ਕਿਉਂ ਜੋ ਅਹਾਬ ਦੀ ਧੀ ਉਸ ਦੀ ਰਾਣੀ ਬਣ ਗਈ ਅਤੇ ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ।
He went in the ways of the kings of Israel, as the family of Ahab did: for the daughter of Ahab was his wife; and he did evil in the eyes of the Lord.
19 ੧੯ ਫੇਰ ਵੀ ਯਹੋਵਾਹ ਨੇ ਆਪਣੇ ਦਾਸ ਦਾਊਦ ਦੇ ਕਾਰਨ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ ਜਿਵੇਂ ਉਸ ਨੇ ਉਹ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਵੰਸ਼ ਨੂੰ ਸਦਾ ਲਈ ਇੱਕ ਵਾਰਿਸ ਦਿਆਂਗਾ।
But it was not the Lord's purpose to send destruction on Judah, because of David his servant, to whom he had given his word that he would have a light for ever.
20 ੨੦ ਉਸ ਦੇ ਦਿਨਾਂ ਵਿੱਚ ਅਦੋਮੀ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਲਈ ਇੱਕ ਰਾਜਾ ਬਣਾ ਲਿਆ।
In his time, Edom made themselves free from the rule of Judah, and took a king for themselves.
21 ੨੧ ਤਦ ਯੋਰਾਮ ਸੇਈਰ ਨੂੰ ਚਲਾ ਗਿਆ ਅਤੇ ਸਾਰੇ ਰੱਥ ਉਸ ਦੇ ਨਾਲ ਸਨ, ਅਜਿਹਾ ਹੋਇਆ ਕਿ ਉਸ ਨੇ ਰਾਤ ਨੂੰ ਉੱਠ ਕੇ ਅਦੋਮੀਆਂ ਨੂੰ ਜਿਨ੍ਹਾਂ ਨੇ ਉਹ ਨੂੰ ਘੇਰਿਆ ਹੋਇਆ ਸੀ, ਰੱਥਾਂ ਦੇ ਸਰਦਾਰਾਂ ਨੂੰ ਮਾਰਿਆ ਅਤੇ ਲੋਕ ਤੰਬੂਆਂ ਨੂੰ ਭੱਜ ਗਏ।
Then Joram went over to Zair, with all his war-carriages; ... made an attack by night on the Edomites, whose forces were all round him, ... the captains of the war-carriages; and the people went in flight to their tents.
22 ੨੨ ਇਸ ਕਰਕੇ ਅਦੋਮ ਅੱਜ ਤੱਕ ਯਹੂਦਾਹ ਦੀ ਅਧੀਨਤਾਈ ਤੋਂ ਬਾਗੀ ਹੈ ਅਤੇ ਉਸੇ ਵੇਲੇ ਲਿਬਨਾਹ ਸ਼ਹਿਰ ਦੇ ਵਾਸੀ ਵੀ ਬਾਗੀ ਹੋ ਗਿਆ।
So Edom made themselves free from the rule of Judah to this day. And at the same time, Libnah made itself free.
23 ੨੩ ਯੋਰਾਮ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
Now the rest of the acts of Joram, and all he did, are they not recorded in the book of the history of the kings of Judah?
24 ੨੪ ਯੋਰਾਮ ਮਰ ਕੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਊਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੇ ਨਾਲ ਦੱਬਿਆ ਗਿਆ। ਉਹ ਦਾ ਪੁੱਤਰ ਅਹਜ਼ਯਾਹ ਉਹ ਦੇ ਥਾਂ ਰਾਜ ਕਰਨ ਲੱਗਾ।
And Joram went to rest with his fathers and was put into the earth with his fathers in the town of David: and Ahaziah his son became king in his place.
25 ੨੫ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਰਾਜ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।
In the twelfth year that Joram, the son of Ahab, was king of Israel, Ahaziah, the son of Jehoram, king of Judah, became king;
26 ੨੬ ਅਹਜ਼ਯਾਹ ਬਾਈ ਸਾਲਾਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਹ ਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਹ ਦੀ ਮਾਤਾ ਦਾ ਨਾਮ ਅਥਲਯਾਹ ਸੀ ਜੋ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ।
Ahaziah was twenty-two years old when he became king, and he was ruling in Jerusalem for one year. His mother's name was Athaliah, the daughter of Omri, king of Israel.
27 ੨੭ ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਉੱਤੇ ਤੁਰਿਆ, ਉਹ ਨੇ ਅਹਾਬ ਦੇ ਘਰਾਣੇ ਵਾਂਗੂੰ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਕਿਉਂ ਜੋ ਉਹ ਅਹਾਬ ਦੇ ਘਰਾਣੇ ਦਾ ਜਵਾਈ ਸੀ।
He went in the ways of the family of Ahab, and did evil in the eyes of the Lord as the family of Ahab did, for he was a son-in-law of the family of Ahab.
28 ੨੮ ਉਹ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫੱਟੜ ਕੀਤਾ।
He went with Joram, the son of Ahab, to make war on Hazael, king of Aram, at Ramoth-gilead: and Joram was wounded by the Aramaeans.
29 ੨੯ ਅਤੇ ਰਾਜਾ ਯੋਰਾਮ ਮੁੜ ਗਿਆ ਕਿ ਯਿਜ਼ਰਏਲ ਵਿੱਚ ਉਨ੍ਹਾਂ ਜ਼ਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਦੇ ਸਮੇਂ ਰਾਮਾਹ ਵਿੱਚ ਅਰਾਮੀਆਂ ਦੇ ਹੱਥੋਂ ਲੱਗੇ ਸਨ। ਅਤੇ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਵੇਖਣ ਲਈ ਯਿਜ਼ਰਏਲ ਵਿੱਚ ਆਇਆ ਕਿਉਂ ਜੋ ਉਹ ਬਿਮਾਰ ਸੀ।
So King Joram went back to Jezreel to get well from the wounds which the bowmen had given him at Ramah, when he was fighting against Hazael, king of Aram. And Ahaziah, the son of Jehoram, king of Judah, went down to see Joram, the son of Ahab, in Jezreel, because he was ill.