< 2 ਰਾਜਿਆਂ 7 >

1 ਤਦ ਅਲੀਸ਼ਾ ਨੇ ਆਖਿਆ, ਤੁਸੀਂ ਯਹੋਵਾਹ ਦਾ ਬਚਨ ਸੁਣੋ। ਯਹੋਵਾਹ ਅਜਿਹਾ ਫ਼ਰਮਾਉਂਦਾ ਹੈ ਕਿ ਕੱਲ ਇਸੇ ਸਮੇਂ ਸਾਮਰਿਯਾ ਦੇ ਫਾਟਕ ਤੇ ਦਸ ਸੇਰ ਮੈਦਾ ਇੱਕ ਰੁਪਏ ਦਾ ਅਤੇ ਵੀਹ ਸੇਰ ਜੌਂ ਇੱਕ ਰੁਪਏ ਦੇ ਹੋਣਗੇ।
ויאמר אלישע שמעו דבר יהוה כה אמר יהוה כעת מחר סאה סלת בשקל וסאתים שערים בשקל--בשער שמרון
2 ਤਦ ਉਸ ਅਹੁਦੇਦਾਰ ਨੇ ਜਿਹ ਦੇ ਹੱਥ ਤੇ ਰਾਜਾ ਢਾਸਣਾ ਲੈਂਦਾ ਸੀ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਕਿ ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਦ ਵੀ ਕੀ ਇਹ ਗੱਲ ਹੋ ਸਕਦੀ ਹੈ? ਉਸ ਨੇ ਆਖਿਆ, ਵੇਖ ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
ויען השליש אשר למלך נשען על ידו את איש האלהים ויאמר הנה יהוה עשה ארבות בשמים היהיה הדבר הזה ויאמר הנכה ראה בעיניך ומשם לא תאכל
3 ਹੁਣ ਫਾਟਕ ਦੇ ਰਸਤੇ ਤੇ ਚਾਰ ਕੋੜ੍ਹੀ ਸਨ, ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, “ਅਸੀਂ ਇੱਥੇ ਬੈਠੇ-ਬੈਠੇ ਕਿਉਂ ਮਰੀਏ?”
וארבעה אנשים היו מצרעים פתח השער ויאמרו איש אל רעהו מה אנחנו ישבים פה עד מתנו
4 ਜੇ ਅਸੀਂ ਆਖੀਏ ਕਿ ਚੱਲੋ ਸ਼ਹਿਰ ਵਿੱਚ ਚਲੀਏ ਤਾਂ ਅਸੀਂ ਉੱਥੇ ਮਰਾਂਗੇ ਕਿਉਂਕਿ ਉੱਥੇ ਕਾਲ ਹੈ ਅਤੇ ਜੇ ਅਸੀਂ ਇੱਥੇ ਹੀ ਬੈਠੇ ਰਹੀਏ ਤਾਂ ਵੀ ਅਸੀਂ ਮਰਾਂਗੇ। ਇਸ ਲਈ ਹੁਣ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਜਾਈਏ, ਜੇ ਉਹ ਸਾਨੂੰ ਜੀਉਂਦਾ ਛੱਡਣ ਤਾਂ ਅਸੀਂ ਜੀਵਾਂਗੇ ਅਤੇ ਜੇ ਉਹ ਸਾਨੂੰ ਮਾਰ ਸੁੱਟਣ ਤਾਂ ਅਸੀਂ ਮਰਨਾ ਹੀ ਹੈ।
אם אמרנו נבוא העיר והרעב בעיר ומתנו שם ואם ישבנו פה ומתנו ועתה לכו ונפלה אל מחנה ארם--אם יחינו נחיה ואם ימיתנו ומתנו
5 ਤਦ ਉਹ ਸ਼ਾਮ ਦੇ ਸਮੇਂ ਅਰਾਮੀਆਂ ਦੇ ਡੇਰੇ ਨੂੰ ਜਾਣ ਲਈ ਉੱਠੇ ਅਤੇ ਜਦ ਉਹ ਅਰਾਮੀਆਂ ਦੇ ਡੇਰੇ ਦੀ ਬਾਹਰਲੀ ਹੱਦ ਵਿੱਚ ਪਹੁੰਚੇ ਤਾਂ ਵੇਖਿਆ ਕਿ ਉੱਥੇ ਇੱਕ ਵੀ ਆਦਮੀ ਨਹੀਂ ਹੈ।
ויקמו בנשף לבוא אל מחנה ארם ויבאו עד קצה מחנה ארם והנה אין שם איש
6 ਅਜਿਹਾ ਇਸ ਲਈ ਹੋਇਆ ਕਿ ਪ੍ਰਭੂ ਨੇ ਅਰਾਮੀਆਂ ਦੀ ਫੌਜ ਨੂੰ ਰੱਥਾਂ ਦੀ ਅਵਾਜ਼, ਘੋੜਿਆਂ ਦੀ ਅਵਾਜ਼ ਅਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ, ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਵੇਖੋ, ਇਸਰਾਏਲ ਦੇ ਰਾਜਾ ਨੇ ਸਾਡੇ ਵਿਰੁੱਧ ਹਿੱਤੀਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ ਕਿ ਉਹ ਸਾਡੇ ਉੱਤੇ ਹਮਲਾ ਕਰਨ।
ואדני השמיע את מחנה ארם קול רכב קול סוס--קול חיל גדול ויאמרו איש אל אחיו הנה שכר עלינו מלך ישראל את מלכי החתים ואת מלכי מצרים--לבוא עלינו
7 ਇਸ ਲਈ ਸ਼ਾਮ ਨੂੰ ਉੱਠ ਕੇ ਭੱਜ ਤੁਰੇ ਅਤੇ ਆਪਣੇ ਤੰਬੂ, ਆਪਣੇ ਘੋੜੇ ਅਤੇ ਆਪਣੇ ਗਧੇ ਅਰਥਾਤ ਡੇਰੇ ਜਿਸ ਤਰ੍ਹਾਂ ਦੇ ਸੀ ਉਸੇ ਤਰ੍ਹਾਂ ਹੀ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਭੱਜੇ।
ויקומו וינוסו בנשף ויעזבו את אהליהם ואת סוסיהם ואת חמריהם המחנה כאשר היא וינסו אל נפשם
8 ਜਦ ਉਹ ਕੋੜ੍ਹੀ ਡੇਰੇ ਦੀ ਬਾਹਰਲੀ ਹੱਦ ਤੱਕ ਪਹੁੰਚੇ, ਤਦ ਉਨ੍ਹਾਂ ਨੇ ਇੱਕ ਤੰਬੂ ਵਿੱਚ ਵੜ ਕੇ ਖਾਧਾ ਪੀਤਾ ਅਤੇ ਉੱਥੋਂ ਚਾਂਦੀ, ਸੋਨਾ ਅਤੇ ਕੱਪੜੇ ਲੈ ਜਾ ਕੇ ਲੁਕਾ ਰੱਖੇ, ਫਿਰ ਮੁੜ ਕੇ ਦੂਜੇ ਤੰਬੂ ਵਿੱਚ ਵੜ ਕੇ ਉੱਥੋਂ ਵੀ ਲੈ ਗਏ ਅਤੇ ਜਾ ਕੇ ਲੁਕਾ ਦਿੱਤਾ।
ויבאו המצרעים האלה עד קצה המחנה ויבאו אל אהל אחד ויאכלו וישתו וישאו משם כסף וזהב ובגדים וילכו ויטמנו וישבו ויבאו אל אהל אחר וישאו משם וילכו ויטמנו
9 ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਜੋ ਅਸੀਂ ਕਰ ਰਹੇ ਹਾਂ ਉਹ ਚੰਗੀ ਗੱਲ ਨਹੀਂ ਹੈ। ਅੱਜ ਦਾ ਦਿਨ ਖੁਸ਼ੀ ਦੇ ਸਮਾਚਾਰ ਦਾ ਦਿਨ ਹੈ ਅਤੇ ਅਸੀਂ ਚੁੱਪ-ਚਾਪ ਹਾਂ। ਜੇ ਅਸੀਂ ਸਵੇਰ ਹੋਣ ਤੱਕ ਠਹਿਰੇ ਰਹੀਏ ਤਦ ਸਾਡੇ ਉੱਤੇ ਕੋਈ ਸਜ਼ਾ ਆਵੇਗੀ, ਹੁਣ ਆਓ, ਅਸੀਂ ਜਾ ਕੇ ਰਾਜੇ ਦੇ ਘਰਾਣੇ ਨੂੰ ਖ਼ਬਰ ਦੱਸੀਏ।
ויאמרו איש אל רעהו לא כן אנחנו עשים היום הזה יום בשרה הוא ואנחנו מחשים וחכינו עד אור הבקר ומצאנו עוון ועתה לכו ונבאה ונגידה בית המלך
10 ੧੦ ਤਦ ਉਨ੍ਹਾਂ ਨੇ ਸ਼ਹਿਰ ਦੇ ਦਰਬਾਨਾਂ ਨੂੰ ਜਾ ਕੇ ਅਵਾਜ਼ ਦੇ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਅਰਾਮੀਆਂ ਦੇ ਡੇਰੇ ਵਿੱਚ ਵੜੇ ਅਤੇ ਵੇਖੋ, ਉੱਥੇ ਨਾ ਆਦਮੀ ਸੀ, ਨਾ ਆਦਮੀ ਦੀ ਅਵਾਜ਼ ਕੇਵਲ ਘੋੜੇ ਅਤੇ ਗਧੇ ਬੰਨ੍ਹੇ ਹੋਏ ਸਨ ਅਤੇ ਤੰਬੂ ਉਸੇ ਤਰ੍ਹਾਂ ਸਨ।
ויבאו ויקראו אל שער העיר ויגידו להם לאמר באנו אל מחנה ארם והנה אין שם איש וקול אדם כי אם הסוס אסור והחמור אסור ואהלים כאשר המה
11 ੧੧ ਤਦ ਫਾਟਕ ਦੇ ਦਰਬਾਨਾਂ ਨੇ ਅਵਾਜ਼ ਦੇ ਕੇ ਰਾਜਾ ਦੇ ਘਰਾਣੇ ਨੂੰ ਖ਼ਬਰ ਦਿੱਤੀ।
ויקרא השערים ויגידו בית המלך פנימה
12 ੧੨ ਤਦ ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਨੌਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹਨਾਂ ਨੂੰ ਪਤਾ ਸੀ ਕਿ ਅਸੀਂ ਭੁੱਖੇ ਹਾਂ, ਇਸ ਲਈ ਉਹ ਇਹ ਆਖ ਕੇ ਡੇਰੇ ਤੋਂ ਨਿੱਕਲ ਕੇ ਖੇਤ ਵਿੱਚ ਲੁੱਕਣ ਲਈ ਗਏ ਹਨ ਕਿ ਜਦੋਂ ਅਸੀਂ ਸ਼ਹਿਰ ਤੋਂ ਨਿੱਕਲ ਕੇ ਬਾਹਰ ਜਾਈਏ, ਤਦ ਉਹ ਸਾਨੂੰ ਜੀਉਂਦਿਆਂ ਨੂੰ ਫੜ ਲੈਣ ਇਸ ਤਰ੍ਹਾਂ ਉਹ ਫੇਰ ਸ਼ਹਿਰ ਵਿੱਚ ਆ ਵੜਨਗੇ।
ויקם המלך לילה ויאמר אל עבדיו אגידה נא לכם את אשר עשו לנו ארם ידעו כי רעבים אנחנו ויצאו מן המחנה להחבה בהשדה (בשדה) לאמר כי יצאו מן העיר ונתפשם חיים ואל העיר נבא
13 ੧੩ ਤਦ ਰਾਜਾ ਦੇ ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ ਕਿ ਉਨ੍ਹਾਂ ਬਚਿਆਂ ਹੋਇਆਂ ਘੋੜਿਆਂ ਵਿੱਚੋਂ ਜਿਹੜੇ ਸ਼ਹਿਰ ਵਿੱਚ ਬਾਕੀ ਹਨ, ਲੋਕ ਪੰਜ ਘੋੜੇ ਲੈਣ ਅਤੇ ਅਸੀਂ ਉਨ੍ਹਾਂ ਨੂੰ ਘੱਲ ਕੇ ਵੇਖੀਏ (ਉਹ ਇਸਰਾਏਲ ਦੇ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਬਚ ਰਿਹਾ ਹੈ ਜਾਂ ਵੇਖੋ, ਉਹ ਇਸਰਾਏਲ ਦੇ ਉਸ ਸਾਰੇ ਦਲ ਦੀ ਤਰ੍ਹਾਂ ਹਨ ਜਿਹੜਾ ਨਸ਼ਟ ਹੋ ਗਿਆ ਹੈ)
ויען אחד מעבדיו ויאמר ויקחו נא חמשה מן הסוסים הנשארים אשר נשארו בה הנם ככל ההמון (המון) ישראל אשר נשארו בה הנם ככל המון ישראל אשר תמו ונשלחה ונראה
14 ੧੪ ਉਨ੍ਹਾਂ ਨੇ ਦੋ ਰੱਥ ਤੇ ਘੋੜੇ ਲਏ ਅਤੇ ਰਾਜਾ ਨੇ ਉਨ੍ਹਾਂ ਨੂੰ ਅਰਾਮੀਆਂ ਦੇ ਲਸ਼ਕਰ ਦੇ ਪਿੱਛੇ ਭੇਜਿਆ ਤੇ ਆਖਿਆ, ਜਾਓ ਅਤੇ ਵੇਖੋ।
ויקחו שני רכב סוסים וישלח המלך אחרי מחנה ארם לאמר--לכו וראו
15 ੧੫ ਤਦ ਉਹ ਯਰਦਨ ਤੱਕ ਉਨ੍ਹਾਂ ਦੇ ਪਿੱਛੇ ਗਏ ਅਤੇ ਵੇਖੋ, ਸਾਰਾ ਰਾਹ ਕੱਪੜਿਆਂ ਤੇ ਭਾਂਡਿਆਂ ਨਾਲ ਭਰਿਆ ਪਿਆ ਸੀ, ਜਿਨ੍ਹਾਂ ਨੂੰ ਅਰਾਮੀਆਂ ਨੇ ਘਬਰਾਹਟ ਦੇ ਕਾਰਨ ਸੁੱਟ ਦਿੱਤਾ ਸੀ ਅਤੇ ਸੰਦੇਸ਼ਵਾਹਕਾਂ ਨੇ ਮੁੜ ਕੇ ਰਾਜਾ ਨੂੰ ਖ਼ਬਰ ਦਿੱਤੀ।
וילכו אחריהם עד הירדן והנה כל הדרך מלאה בגדים וכלים אשר השליכו ארם בהחפזם (בחפזם) וישבו המלאכים ויגדו למלך
16 ੧੬ ਤਦ ਲੋਕਾਂ ਨੇ ਜਾ ਕੇ ਅਰਾਮੀਆਂ ਦੇ ਡੇਰੇ ਨੂੰ ਲੁੱਟਿਆ। ਤਾਂ ਯਹੋਵਾਹ ਦੇ ਬਚਨ ਦੇ ਅਨੁਸਾਰ ਮੈਦਾ ਇੱਕ ਰੁਪਏ ਦਾ ਦਸ ਸੇਰ ਅਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਹੋ ਗਏ।
ויצא העם--ויבזו את מחנה ארם ויהי סאה סלת בשקל וסאתים שערים בשקל--כדבר יהוה
17 ੧੭ ਰਾਜਾ ਨੇ ਉਸ ਅਹੁਦੇਦਾਰ ਨੂੰ ਜਿਹ ਦੇ ਹੱਥ ਦਾ ਉਹ ਢਾਸਣਾ ਲੈਂਦਾ ਸੀ, ਫਾਟਕ ਦੀ ਦੇਖਭਾਲ ਲਈ ਅਧਿਕਾਰੀ ਬਣਾ ਦਿੱਤਾ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਮਰ ਗਿਆ, ਜਿਵੇਂ ਪਰਮੇਸ਼ੁਰ ਦੇ ਜਨ ਨੇ ਆਖਿਆ ਸੀ, ਜਦ ਰਾਜਾ ਉਹ ਦੇ ਕੋਲ ਆਇਆ ਸੀ।
והמלך הפקיד את השליש אשר נשען על ידו על השער וירמסהו העם בשער וימת כאשר דבר איש האלהים אשר דבר ברדת המלך אליו
18 ੧੮ ਜਿਵੇਂ ਪਰਮੇਸ਼ੁਰ ਦੇ ਜਨ ਨੇ ਰਾਜਾ ਨੂੰ ਆਖਿਆ ਸੀ ਕਿ ਇਸ ਸਮੇਂ ਸਾਮਰਿਯਾ ਦੇ ਫਾਟਕ ਤੇ ਜੌਂ ਇੱਕ ਰੁਪਏ ਦੇ ਵੀਹ ਸੇਰ ਅਤੇ ਮੈਦਾ ਇੱਕ ਰੁਪਏ ਦਾ ਦਸ ਸੇਰ ਹੋਵੇਗਾ ਤਿਵੇਂ ਹੀ ਹੋਇਆ।
ויהי כדבר איש האלהים אל המלך לאמר סאתים שערים בשקל וסאה סלת בשקל יהיה כעת מחר בשער שמרון
19 ੧੯ ਉਸ ਅਹੁਦੇਦਾਰ ਨੇ ਪਰਮੇਸ਼ੁਰ ਦੇ ਜਨ ਨੂੰ ਉੱਤਰ ਦਿੱਤਾ ਸੀ ਕਿ ਵੇਖ, ਜੇ ਯਹੋਵਾਹ ਅਕਾਸ਼ ਦੀਆਂ ਖਿੜਕੀਆਂ ਵੀ ਖੋਲ੍ਹ ਦੇਵੇ ਤਾਂ ਵੀ ਕੀ ਇਹ ਗੱਲ ਹੋ ਸਕਦੀ ਹੈ? ਅਤੇ ਉਹ ਨੇ ਆਖਿਆ ਸੀ, ਵੇਖ, ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਹੀ ਵਾਲਾ ਹੈਂ, ਪਰ ਤੂੰ ਉਹ ਦੇ ਵਿੱਚੋਂ ਕੁਝ ਵੀ ਨਾ ਖਾਵੇਂਗਾ।
ויען השליש את איש האלהים ויאמר והנה יהוה עשה ארבות בשמים היהיה כדבר הזה ויאמר הנך ראה בעיניך ומשם לא תאכל
20 ੨੦ ਅਤੇ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੋਇਆ ਅਤੇ ਉਹ ਫਾਟਕ ਦੇ ਵਿਚਕਾਰ ਲੋਕਾਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਤੇ ਮਰ ਗਿਆ।
ויהי לו כן וירמסו אתו העם בשער וימת

< 2 ਰਾਜਿਆਂ 7 >