< 2 ਰਾਜਿਆਂ 6 >
1 ੧ ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਵੇਖ ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਤੰਗ ਹੈ।
И реша сынове пророчи ко Елиссею: се, убо место, идеже мы живем противу тебе, тесно нам:
2 ੨ ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ। ਉਸ ਨੇ ਆਖਿਆ, ਜਾਓ।
да идем ныне до Иордана, и да возмем оттуду кийждо муж по бервну единому и сотворим себе ту обиталища пребывати тамо. И рече: идите.
3 ੩ ਤਦ ਉਹਨਾਂ ਵਿੱਚੋਂ ਇੱਕ ਨੇ ਆਖਿਆ, ਕਿਰਪਾ ਕਰ ਕੇ ਤੂੰ ਆਪਣੇ ਦਾਸਾਂ ਨਾਲ ਚੱਲ।
И рече един кротце: гряди и сам с рабы твоими. И рече: аз пойду.
4 ੪ ਅਲੀਸ਼ਾ ਨੇ ਆਖਿਆ, ਮੈਂ ਚੱਲਾਂਗਾ, ਸੋ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਜਦ ਉਹ ਯਰਦਨ ਕੋਲ ਆਏ, ਉਹ ਲੱਕੜਾਂ ਵੱਢਣ ਲੱਗੇ।
И иде с ними: и приидоша ко Иордану, и секоша древа:
5 ੫ ਤਦ ਅਜਿਹਾ ਹੋਇਆ ਕਿ ਟਾਹਣਾ ਵੱਢਦਿਆਂ ਇੱਕ ਦੀ ਕੁਹਾੜੀ ਦਾ ਫਲ ਪਾਣੀ ਵਿੱਚ ਡਿੱਗ ਪਿਆ। ਇਸ ਲਈ ਉਹ ਨੇ ਦੁਹਾਈ ਦਿੱਤੀ ਕਿ ਹਾਏ ਮੇਰੇ ਸੁਆਮੀ ਜੀ, ਉਹ ਤਾਂ ਮੈਂ ਮੰਗ ਕੇ ਲਿਆਂਦੀ ਸੀ।
и егда един отсекаше бервно, и се, железо спаде с топорища и впаде в воду. И возопи: о, господине, и сие заемное.
6 ੬ ਤਦ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਕਿੱਥੇ ਡਿੱਗਿਆ?” ਉਹ ਨੇ ਉਸ ਨੂੰ ਉਹ ਥਾਂ ਵਿਖਾਇਆ ਅਤੇ ਉਸ ਨੇ ਲੱਕੜੀ ਦਾ ਇੱਕ ਡੰਡਾ ਵੱਢ ਕੇ ਉਸੇ ਥਾਂ ਪਾ ਦਿੱਤਾ, ਤਦ ਲੋਹਾ ਤੈਰਨ ਲੱਗ ਪਿਆ।
И рече человек Божий: где паде? И показа ему место. И отсече древо и вверже и тамо: и всплыве железо.
7 ੭ ਉਸ ਨੇ ਆਖਿਆ, “ਉਹ ਨੂੰ ਚੁੱਕ ਲੈ ਅਤੇ ਉਹ ਨੇ ਹੱਥ ਵਧਾ ਕੇ ਉਹ ਨੂੰ ਚੁੱਕ ਲਿਆ।”
И рече: возми себе. И простре руку свою и взят е.
8 ੮ ਅਰਾਮ ਦਾ ਰਾਜਾ ਇਸਰਾਏਲ ਨਾਲ ਲੜ ਰਿਹਾ ਸੀ। ਸੋ ਉਹ ਨੇ ਆਪਣੇ ਸੇਵਕਾਂ ਨਾਲ ਯੋਜਨਾ ਬਣਾਈ ਅਤੇ ਆਖਿਆ ਮੇਰਾ ਡੇਰਾ ਕਿੱਥੇ ਲੱਗੇਗਾ।
И царь Сирский бе воюя на Израиля, и совеща со отроки своими, глаголя: на месте некоем сокровеннем ополчуся.
9 ੯ ਫਿਰ ਪਰਮੇਸ਼ੁਰ ਦੇ ਜਨ ਨੇ ਇਸਰਾਏਲ ਦੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂ ਜੋ ਉੱਧਰ ਅਰਾਮੀ ਆ ਰਹੇ ਹਨ।
И посла Елиссей ко царю Израилеву, глаголя: блюдися не преити на место сие, яко ту Сиряне залягоша.
10 ੧੦ ਅਤੇ ਇਸਰਾਏਲ ਦੇ ਰਾਜਾ ਨੇ ਉਸ ਥਾਂ ਨੂੰ ਜਿਹ ਦੇ ਬਾਰੇ ਪਰਮੇਸ਼ੁਰ ਦੇ ਜਨ ਨੇ ਚੇਤਾਵਨੀ ਦਿੱਤੀ ਸੀ, ਆਦਮੀ ਭੇਜੇ ਅਤੇ ਉੱਥੇ ਕਈ ਵਾਰ ਆਪਣਾ ਬਚਾਓ ਕੀਤਾ।
И посла царь Израилев на место, о немже рече ему Елиссей, и соблюдеся оттуду не единою, ниже дважды.
11 ੧੧ ਤਦ ਇਸ ਗੱਲ ਦੇ ਕਾਰਨ ਅਰਾਮ ਦੇ ਰਾਜਾ ਦਾ ਮਨ ਘਬਰਾ ਗਿਆ ਅਤੇ ਉਹ ਨੇ ਆਪਣੇ ਸੇਵਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਕਿ ਸਾਡੇ ਵਿੱਚੋਂ ਕੌਣ ਆਦਮੀ ਇਸਰਾਏਲ ਦੇ ਰਾਜਾ ਵੱਲ ਹੈ?”
И смутися душа царя Сирска о словеси сем: и призва отроки своя и рече и ним: не возвестите ли мне, кто предает мя царю Израилеву?
12 ੧੨ ਤਦ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਆਖਿਆ, “ਮੇਰੇ ਸੁਆਮੀ ਤੇ ਰਾਜਾ ਕੋਈ ਨਹੀਂ, ਪਰ ਅਲੀਸ਼ਾ ਨਬੀ ਜੋ ਇਸਰਾਏਲ ਵਿੱਚ ਹੈ ਤੇਰੀਆਂ ਉਹ ਗੱਲਾਂ ਜੋ ਤੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਕਰਦਾ ਹੈਂ, ਇਸਰਾਏਲ ਦੇ ਰਾਜਾ ਨੂੰ ਦੱਸਦਾ ਹੈ।”
И рече един от отрок его: ни, господине мой царю: яко пророк Елиссей, иже во Израили, возвещает царю Израилеву вся словеса, яже аще глаголеши в сокровищи ложницы твоея.
13 ੧੩ ਤਦ ਉਹ ਬੋਲਿਆ, ਜਾ ਕੇ ਵੇਖੋ ਉਹ ਕਿੱਥੇ ਹੈ ਕਿ ਮੈਂ ਉਸ ਨੂੰ ਫੜ੍ਹ ਕੇ ਲੈ ਆਵਾਂ। ਫਿਰ ਉਹ ਨੂੰ ਦੱਸਿਆ ਗਿਆ ਕਿ ਵੇਖੋ ਉਹ ਦੋਥਾਨ ਵਿੱਚ ਹੈ।
И рече: идите, видите, где сей, и послав возму его. И возвестиша ему, глаголюще: се, есть в Дофаиме.
14 ੧੪ ਸੋ ਉਹ ਨੇ ਘੋੜਿਆਂ, ਰੱਥਾਂ ਤੇ ਇੱਕ ਤਕੜੀ ਫੌਜ ਨੂੰ ਉੱਧਰ ਭੇਜਿਆ ਅਤੇ ਉਨ੍ਹਾਂ ਨੇ ਰਾਤੋ ਰਾਤ ਆ ਕੇ ਸ਼ਹਿਰ ਨੂੰ ਘੇਰ ਲਿਆ।
И посла тамо кони и колесницы и силу тяжку: и приидоша нощию и окружиша град.
15 ੧੫ ਜਦ ਪਰਮੇਸ਼ੁਰ ਦੇ ਜਨ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਦ ਉਸ ਨੇ ਵੇਖਿਆ ਕਿ ਇੱਕ ਫੌਜ ਨੇ ਘੋੜਿਆਂ ਤੇ ਰੱਥਾਂ ਨਾਲ ਸ਼ਹਿਰ ਨੂੰ ਘੇਰਿਆ ਹੋਇਆ ਹੈ। ਤਦ ਉਸ ਦੇ ਸੇਵਕ ਨੇ ਉਸ ਨੂੰ ਆਖਿਆ, ਹਾਏ ਮੇਰੇ ਸੁਆਮੀ ਜੀ! ਅਸੀਂ ਕੀ ਕਰੀਏ?
И урани раб Елиссеев востати, и изыде: и се, сила обступи град, и кони и колесницы. И рече отрок его к нему: о, господине, что сотворим?
16 ੧੬ ਉਸ ਨੇ ਆਖਿਆ, “ਨਾ ਡਰ, ਕਿਉਂਕਿ ਜੋ ਸਾਡੇ ਵੱਲ ਹਨ, ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਹਨ।”
И рече Елиссей: не бойся, яко множае иже с нами, нежели с ними.
17 ੧੭ ਤਦ ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ ਕਿ ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਕਿ ਉਹ ਵੇਖੇ ਅਤੇ ਯਹੋਵਾਹ ਨੇ ਉਸ ਸੇਵਕ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਕਿ ਅਲੀਸ਼ਾ ਦੇ ਦੁਆਲੇ ਦਾ ਪਰਬਤ ਅਗਨ ਦੇ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੋਇਆ ਹੈ।
И помолися Елиссей и рече: Господи, отверзи ныне очи отрока, да узрит. И отверзе Господь очи его, и виде: и се, гора исполнь коней, и колесница огненна окрест Елиссеа.
18 ੧੮ ਜਦ ਉਹ ਅਲੀਸ਼ਾ ਵੱਲ ਆਉਣ ਲੱਗੇ ਤਦ ਅਲੀਸ਼ਾ ਨੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਅਤੇ ਆਖਿਆ ਕਿ ਇਸ ਕੌਮ ਨੂੰ ਅੰਨ੍ਹੀ ਕਰ ਦੇ। ਉਸ ਨੇ ਅਲੀਸ਼ਾ ਦੇ ਆਖੇ ਅਨੁਸਾਰ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ।
И снидоша к нему: и помолися Елиссей ко Господу и рече: порази убо язык сей невидением. И порази их невидением по глаголу Елиссееву.
19 ੧੯ ਤਦ ਅਲੀਸ਼ਾ ਨੇ ਉਨ੍ਹਾਂ ਨੂੰ ਆਖਿਆ, “ਇਹ ਉਹ ਰਾਹ ਨਹੀਂ, ਨਾ ਹੀ ਉਹ ਸ਼ਹਿਰ ਹੈ।” ਮੇਰੇ ਪਿੱਛੇ ਆਓ ਕਿ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਚੱਲਾਂ, ਜਿਹ ਨੂੰ ਤੁਸੀਂ ਲੱਭਦੇ ਹੋ, ਸੋ ਉਹ ਉਨ੍ਹਾਂ ਨੂੰ ਸਾਮਰਿਯਾ ਨੂੰ ਲੈ ਗਿਆ।
И рече к ним Елиссей: не сей путь и не сей град: грядите по мне, и отведу вы к мужу, егоже ищете. И отведе их в Самарию.
20 ੨੦ ਅਤੇ ਅਜਿਹਾ ਹੋਇਆ ਜਦ ਉਹ ਸਾਮਰਿਯਾ ਵਿੱਚ ਵੜੇ ਤਦ ਅਲੀਸ਼ਾ ਨੇ ਆਖਿਆ, ਹੇ ਯਹੋਵਾਹ, ਇਨ੍ਹਾਂ ਲੋਕਾਂ ਦੀਆਂ ਅੱਖੀਆਂ ਖੋਲ੍ਹ ਕਿ ਉਹ ਵੇਖਣ। ਤਦ ਯਹੋਵਾਹ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਨ੍ਹਾਂ ਨੇ ਵੇਖਿਆ ਕਿ ਅਸੀਂ ਸਾਮਰਿਯਾ ਦੇ ਵਿੱਚ ਹਾਂ।
И бысть егда внидоша в Самарию, и рече Елиссей: отверзи убо, Господи, очи их, и да видят. И отверзе Господь очи их, и видеша: и се, бяху посреде Самарии.
21 ੨੧ ਜਦ ਇਸਰਾਏਲ ਦੇ ਰਾਜਾ ਨੇ ਉਨ੍ਹਾਂ ਨੂੰ ਵੇਖਿਆ ਤਾਂ ਅਲੀਸ਼ਾ ਨੂੰ ਆਖਿਆ, ਹੇ ਮੇਰੇ ਪਿਤਾ, ਕੀ ਮੈਂ ਉਨ੍ਹਾਂ ਨੂੰ ਮਾਰਾਂ? ਮੈਂ ਉਨ੍ਹਾਂ ਨੂੰ ਮਾਰਾਂ?
И рече царь Израилев ко Елиссею, егда увиде я: аще поражу я поражением, отче?
22 ੨੨ ਅੱਗੋਂ ਉਸ ਨੇ ਆਖਿਆ, ਉਨ੍ਹਾਂ ਨੂੰ ਨਾ ਮਾਰੀਂ। ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਧਣੁੱਖ ਨਾਲ ਗੁਲਾਮ ਬਣਾਇਆ, ਕੀ ਤੂੰ ਉਨ੍ਹਾਂ ਨੂੰ ਮਾਰ ਸੁੱਟੇਂਗਾ? ਉਨ੍ਹਾਂ ਦੇ ਅੱਗੇ ਰੋਟੀ ਤੇ ਪਾਣੀ ਰੱਖ ਕਿ ਉਹ ਖਾਣ-ਪੀਣ ਅਤੇ ਆਪਣੇ ਸੁਆਮੀ ਕੋਲ ਵਾਪਸ ਚਲੇ ਜਾਣ।
И рече Елиссеи: да не поразиши: еда ли пленил еси их мечем твоим и луком твоим, да избиеши? И предложи им хлебы и воду, да ядят и да пиют и да отидут ко господину своему.
23 ੨੩ ਫਿਰ ਉਸ ਨੇ ਉਨ੍ਹਾਂ ਲਈ ਵੱਡਾ ਭੋਜਨ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਅਤੇ ਉਹ ਆਪਣੇ ਸੁਆਮੀ ਕੋਲ ਚੱਲੇ ਗਏ ਅਤੇ ਅਰਾਮ ਦੇ ਦਲ ਫੇਰ ਕਦੇ ਇਸਰਾਏਲ ਦੇ ਦੇਸ ਵਿੱਚ ਨਾ ਆਏ।
И предложи им предложение велие, и ядоша и пиша, и отпусти я, и идоша ко господину своему: и не приложиша ктому воини приходити из Сирии в землю Израилеву.
24 ੨੪ ਪਰ ਇਹ ਦੇ ਬਾਅਦ ਅਜਿਹਾ ਹੋਇਆ ਕਿ ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਫੌਜ ਨੂੰ ਇਕੱਠੀ ਕਰਕੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰ ਲਿਆ।
И бысть по сих, и собра сын Адеров царь Сирийский все ополчение свое, и взыде и обседе Самарию.
25 ੨੫ ਸਾਮਰਿਯਾ ਵਿੱਚ ਮਹਾਂ ਕਾਲ ਪੈ ਗਿਆ ਅਤੇ ਵੇਖੋ, ਉਹਨਾਂ ਨੇ ਉਹ ਨੂੰ ਘੇਰੀਂ ਰੱਖਿਆ, ਐਥੋਂ ਤੱਕ ਕਿ ਗਧੇ ਦਾ ਸਿਰ ਅੱਸੀ ਰੁਪਏ ਨੂੰ ਤੇ ਕਬੂਤਰ ਦੀ ਵਿੱਠ ਦਾ ਅੱਧਾ ਸੇਰ ਪੰਜ ਰੁਪਏ ਨੂੰ ਵਿਕਣ ਲੱਗ ਪਿਆ।
И бысть глад велик в Самарии: и се, обседоша ю, дондеже бысть глава ослова за пятьдесят сикль сребра, и четвертая часть меры гноя голубинаго за пять сикль сребра.
26 ੨੬ ਤਦ ਅਜਿਹਾ ਹੋਇਆ ਜਦ ਇਸਰਾਏਲ ਦਾ ਰਾਜਾ ਕੰਧ ਉੱਤੇ ਘੁੰਮ ਰਿਹਾ ਸੀ ਤਾਂ ਇੱਕ ਔਰਤ ਨੇ ਇਹ ਆਖ ਕੇ ਉਹ ਦੀ ਦੁਹਾਈ ਦਿੱਤੀ ਕਿ ਹੇ ਮੇਰੇ ਮਹਾਰਾਜ ਰਾਜਾ, ਬਚਾ ਲਓ।
И бысть царь Израилев обходяй по стенам: и жена (некая) возопи к нему, глаголющи: спаси мя, господине мой царю.
27 ੨੭ ਉਸ ਨੇ ਅੱਗੋਂ ਆਖਿਆ, “ਜੇ ਯਹੋਵਾਹ ਹੀ ਤੈਨੂੰ ਨਾ ਬਚਾਵੇ ਤਾਂ ਮੈਂ ਤੈਨੂੰ ਕਿੱਥੋਂ ਬਚਾਵਾਂ? ਕੀ ਖਲਵਾੜੇ ਤੋਂ ਜਾਂ ਦਾਖ ਦੇ ਚੁਬੱਚੇ ਤੋਂ?”
И рече ей: аще тебе не спасает Господь, како аз спасу тя? Еда от гумна или от точила?
28 ੨੮ ਰਾਜਾ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?” ਉਹ ਬੋਲੀ, “ਇਸ ਔਰਤ ਨੇ ਮੈਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਅਸੀਂ ਅੱਜ ਉਹ ਨੂੰ ਖਾਈਏ ਅਤੇ ਮੇਰੇ ਪੁੱਤਰ ਨੂੰ ਅਸੀਂ ਕੱਲ ਖਾ ਲਵਾਂਗੀਆਂ।
И рече ей царь: что ти есть? И рече: сия жена ко мне рече: даждь сына твоего, да съядим его днесь, а утро моего сына съядим:
29 ੨੯ ਸੋ ਮੇਰੇ ਪੁੱਤਰ ਨੂੰ ਅਸੀਂ ਪਕਾਇਆ ਤੇ ਖਾ ਲਿਆ ਅਤੇ ਅਗਲੇ ਦਿਨ ਮੈਂ ਉਹ ਨੂੰ ਆਖਿਆ ਕਿ ਆਪਣਾ ਪੁੱਤਰ ਦੇ ਕਿ ਉਹ ਨੂੰ ਖਾਈਏ, ਪਰ ਉਹ ਨੇ ਆਪਣੇ ਪੁੱਤਰ ਨੂੰ ਲੁਕਾ ਲਿਆ।”
и испекохом сына моего и снедохом его: и рех к ней в день вторый: даждь сына твоего, и съядим его: и скры сына своего.
30 ੩੦ ਜਦ ਰਾਜੇ ਨੇ ਉਸ ਔਰਤ ਦੀਆਂ ਗੱਲਾਂ ਸੁਣੀਆਂ ਤੇ ਉਹ ਨੇ ਕੰਧ ਉੱਤੋਂ ਦੀ ਲੰਘਦਿਆਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਨੇ ਵੇਖਿਆ ਕਿ ਉਹ ਦੇ ਸਰੀਰ ਉੱਤੇ ਟਾਟ ਹੈ।
И бысть егда услыша царь Израилев словеса жены, раздра ризы своя и сам хождаше по стене, и видеша людие вретище на плоти его внутрь.
31 ੩੧ ਉਹ ਨੇ ਆਖਿਆ ਕਿ ਜੇ ਅੱਜ ਸ਼ਾਫਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਉਹ ਦੇ ਤਨ ਉੱਤੇ ਰਹਿ ਜਾਵੇ ਤਾਂ ਪਰਮੇਸ਼ੁਰ ਮੇਰੇ ਨਾਲ ਇਸੇ ਤਰ੍ਹਾਂ ਸਗੋਂ ਇਹ ਦੇ ਨਾਲੋਂ ਵੀ ਵਧ ਕੇ ਕਰੇ।
И рече царь: сия да сотворит ми Бог и сия да приложит ми, аще будет глава Елиссеева на нем днесь.
32 ੩੨ ਜਦ ਅਲੀਸ਼ਾ ਆਪਣੇ ਘਰ ਬੈਠਾ ਸੀ, ਬਜ਼ੁਰਗ ਉਹ ਦੇ ਨਾਲ ਬੈਠੇ ਸਨ ਤਦ ਰਾਜਾ ਨੇ ਆਪਣੇ ਅੱਗੋਂ ਇੱਕ ਆਦਮੀ ਨੂੰ ਭੇਜਿਆ। ਇਸ ਤੋਂ ਪਹਿਲਾਂ ਕਿ ਸੰਦੇਸ਼ਵਾਹਕ ਉਸ ਦੇ ਕੋਲ ਪਹੁੰਚੇ, ਉਸ ਨੇ ਆਪ ਹੀ ਬਜ਼ੁਰਗਾਂ ਨੂੰ ਆਖਿਆ ਕਿ ਤੁਸੀਂ ਵੇਖਦੇ ਹੋ ਕਿ ਉਸ ਖੂਨੀ ਦੇ ਪੁੱਤਰ ਨੇ ਮੇਰਾ ਸਿਰ ਲੈਣ ਲਈ ਇੱਕ ਜਣੇ ਨੂੰ ਭੇਜਿਆ ਹੈ? ਵੇਖੋ, ਜਦ ਉਹ ਸੰਦੇਸ਼ਵਾਹਕ ਆਵੇ ਤਾਂ ਤੁਸੀਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਰੋਕੀ ਰੱਖਿਓ। ਕੀ ਉਸ ਦੇ ਪਿੱਛੋਂ ਉਸ ਦੇ ਸੁਆਮੀ ਦੇ ਪੈਰਾਂ ਦੀ ਅਵਾਜ਼? ਨਹੀਂ?
Елиссей же седяше в дому своем, и старцы седяху с ним. И посла царь мужа пред лицем своим. И прежде даже приити посланному к нему, и той рече ко старцем: не весте ли, яко посла сын убийцы сей, да отсечет главу мою? Видите, егда приидет вестник, заключите двери и стисните его во дверех: не топот ли ног господина его вслед его?
33 ੩੩ ਜਦੋਂ ਉਹ ਉਨ੍ਹਾਂ ਨਾਲ ਗੱਲਾਂ ਹੀ ਕਰਦਾ ਸੀ ਕਿ ਵੇਖੋ, ਉਹ ਸੰਦੇਸ਼ਵਾਹਕ ਉਹ ਦੇ ਕੋਲ ਆ ਪਹੁੰਚਿਆ ਅਤੇ ਆਖਿਆ ਕਿ ਵੇਖੋ, ਇਹ ਮੁਸੀਬਤ ਯਹੋਵਾਹ ਦੀ ਵੱਲੋਂ ਹੈ। ਹੁਣ ਮੈਂ ਅੱਗੇ ਨੂੰ ਯਹੋਵਾਹ ਦੀ ਉਡੀਕ ਕਿਉਂ ਕਰਾਂ?
И еще ему глаголющу с ними, и се, вестник сниде к нему и рече: се, сие зло от Господа: что потерплю Господеви ксему?