< 2 ਰਾਜਿਆਂ 3 >

1 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੇ ਰਾਜ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰ੍ਹਾਂ ਸਾਲ ਰਾਜ ਕੀਤਾ।
וִיהוֹרָם בֶּן־אַחְאָב מָלַךְ עַל־יִשְׂרָאֵל בְּשֹׁמְרוֹן בִּשְׁנַת שְׁמֹנֶה עֶשְׂרֵה לִיהוֹשָׁפָט מֶלֶךְ יְהוּדָה וַיִּמְלֹךְ שְׁתֵּים־עֶשְׂרֵה שָׁנָֽה׃
2 ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਮਾਂ ਪਿਉ ਵਾਂਗੂੰ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ।
וַיַּעֲשֶׂה הָרַע בְּעֵינֵי יְהֹוָה רַק לֹא כְאָבִיו וּכְאִמּוֹ וַיָּסַר אֶת־מַצְּבַת הַבַּעַל אֲשֶׁר עָשָׂה אָבִֽיו׃
3 ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ, ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।
רַק בְּחַטֹּאות יָרׇבְעָם בֶּֽן־נְבָט אֲשֶׁר־הֶחֱטִיא אֶת־יִשְׂרָאֵל דָּבֵק לֹא־סָר מִמֶּֽנָּה׃
4 ਮੋਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਰਾਜਾ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ।
וּמֵישַׁע מֶֽלֶךְ־מוֹאָב הָיָה נֹקֵד וְהֵשִׁיב לְמֶֽלֶךְ־יִשְׂרָאֵל מֵאָה־אֶלֶף כָּרִים וּמֵאָה אֶלֶף אֵילִים צָֽמֶר׃
5 ਜਦੋਂ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਰਾਜਾ ਤੋਂ ਬਾਗੀ ਹੋ ਗਿਆ।
וַיְהִי כְּמוֹת אַחְאָב וַיִּפְשַׁע מֶלֶךְ־מוֹאָב בְּמֶלֶךְ יִשְׂרָאֵֽל׃
6 ਉਸ ਦਿਨ ਯਹੋਰਾਮ ਰਾਜਾ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ।
וַיֵּצֵא הַמֶּלֶךְ יְהוֹרָם בַּיּוֹם הַהוּא מִשֹּׁמְרוֹן וַיִּפְקֹד אֶת־כׇּל־יִשְׂרָאֵֽל׃
7 ਉਹ ਨੇ ਜਾ ਕੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਨੂੰ ਸੁਨੇਹਾ ਭੇਜਿਆ ਕਿ ਮੋਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਂਗਾ? ਉਸ ਨੇ ਆਖਿਆ, “ਮੈਂ ਜਾਂਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ।”
וַיֵּלֶךְ וַיִּשְׁלַח אֶל־יְהוֹשָׁפָט מֶלֶךְ־יְהוּדָה לֵאמֹר מֶלֶךְ מוֹאָב פָּשַׁע בִּי הֲתֵלֵךְ אִתִּי אֶל־מוֹאָב לַמִּלְחָמָה וַיֹּאמֶר אֶֽעֱלֶה כָּמוֹנִי כָמוֹךָ כְּעַמִּי כְעַמֶּךָ כְּסוּסַי כְּסוּסֶֽיךָ׃
8 ਉਹ ਨੇ ਆਖਿਆ, “ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ?” ਉਸ ਨੇ ਆਖਿਆ, “ਅਦੋਮ ਦੀ ਉਜਾੜ ਵੱਲੋਂ।”
וַיֹּאמֶר אֵי־זֶה הַדֶּרֶךְ נַעֲלֶה וַיֹּאמֶר דֶּרֶךְ מִדְבַּר אֱדֽוֹם׃
9 ਤਦ ਇਸਰਾਏਲ ਦਾ ਰਾਜਾ, ਯਹੂਦਾਹ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ, ਜਦੋਂ ਸੱਤਾਂ ਦਿਨਾਂ ਦਾ ਸਫ਼ਰ ਕੀਤਾ ਤਾਂ ਉਨ੍ਹਾਂ ਦੀ ਸੈਨਾਂ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੇ ਸਨ, ਕਿਤੇ ਪਾਣੀ ਨਹੀਂ ਸੀ।
וַיֵּלֶךְ מֶלֶךְ יִשְׂרָאֵל וּמֶֽלֶךְ־יְהוּדָה וּמֶלֶךְ אֱדוֹם וַיָּסֹבּוּ דֶּרֶךְ שִׁבְעַת יָמִים וְלֹא־הָיָה מַיִם לַֽמַּחֲנֶה וְלַבְּהֵמָה אֲשֶׁר בְּרַגְלֵיהֶֽם׃
10 ੧੦ ਤਦ ਇਸਰਾਏਲ ਦੇ ਰਾਜਾ ਨੇ ਆਖਿਆ, “ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ, ਜੋ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
וַיֹּאמֶר מֶלֶךְ יִשְׂרָאֵל אֲהָהּ כִּי־קָרָא יְהֹוָה לִשְׁלֹשֶׁת הַמְּלָכִים הָאֵלֶּה לָתֵת אוֹתָם בְּיַד־מוֹאָֽב׃
11 ੧੧ ਪਰ ਯਹੋਸ਼ਾਫ਼ਾਤ ਬੋਲਿਆ ਕਿ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸ ਦੇ ਦੁਆਰਾ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਟ ਦਾ ਪੁੱਤਰ ਅਲੀਸ਼ਾ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ।
וַיֹּאמֶר יְהוֹשָׁפָט הַאֵין פֹּה נָבִיא לַיהֹוָה וְנִדְרְשָׁה אֶת־יְהֹוָה מֵאוֹתוֹ וַיַּעַן אֶחָד מֵעַבְדֵי מֶֽלֶךְ־יִשְׂרָאֵל וַיֹּאמֶר פֹּה אֱלִישָׁע בֶּן־שָׁפָט אֲשֶׁר־יָצַק מַיִם עַל־יְדֵי אֵלִיָּֽהוּ׃
12 ੧੨ ਤਦ ਯਹੋਸ਼ਾਫ਼ਾਤ ਨੇ ਆਖਿਆ, “ਯਹੋਵਾਹ ਦਾ ਬਚਨ ਉਹ ਦੇ ਕੋਲ ਹੈ।” ਸੋ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਤ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ।
וַיֹּאמֶר יְהוֹשָׁפָט יֵשׁ אוֹתוֹ דְּבַר־יְהֹוָה וַיֵּרְדוּ אֵלָיו מֶלֶךְ יִשְׂרָאֵל וִיהוֹשָׁפָט וּמֶלֶךְ אֱדֽוֹם׃
13 ੧੩ ਤਦ ਅਲੀਸ਼ਾ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ।” ਪਰ ਇਸਰਾਏਲ ਦੇ ਰਾਜਾ ਨੇ ਉਹ ਨੂੰ ਆਖਿਆ, “ਨਹੀਂ, ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
וַיֹּאמֶר אֱלִישָׁע אֶל־מֶלֶךְ יִשְׂרָאֵל מַה־לִּי וָלָךְ לֵךְ אֶל־נְבִיאֵי אָבִיךָ וְאֶל־נְבִיאֵי אִמֶּךָ וַיֹּאמֶר לוֹ מֶלֶךְ יִשְׂרָאֵל אַל כִּֽי־קָרָא יְהֹוָה לִשְׁלֹשֶׁת הַמְּלָכִים הָאֵלֶּה לָתֵת אוֹתָם בְּיַד־מוֹאָֽב׃
14 ੧੪ ਤਦ ਅਲੀਸ਼ਾ ਬੋਲਿਆ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ, ਜੇ ਮੈਨੂੰ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ।”
וַיֹּאמֶר אֱלִישָׁע חַי־יְהֹוָה צְבָאוֹת אֲשֶׁר עָמַדְתִּי לְפָנָיו כִּי לוּלֵי פְּנֵי יְהוֹשָׁפָט מֶֽלֶךְ־יְהוּדָה אֲנִי נֹשֵׂא אִם־אַבִּיט אֵלֶיךָ וְאִם־אֶרְאֶֽךָּ׃
15 ੧੫ ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ।
וְעַתָּה קְחוּ־לִי מְנַגֵּן וְהָיָה כְּנַגֵּן הַֽמְנַגֵּן וַתְּהִי עָלָיו יַד־יְהֹוָֽה׃
16 ੧੬ ਤਦ ਉਹ ਨੇ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ।
וַיֹּאמֶר כֹּה אָמַר יְהֹוָה עָשֹׂה הַנַּחַל הַזֶּה גֵּבִים ׀ גֵּבִֽים׃
17 ੧੭ ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ।
כִּי־כֹה ׀ אָמַר יְהֹוָה לֹא־תִרְאוּ רוּחַ וְלֹא־תִרְאוּ גֶשֶׁם וְהַנַּחַל הַהוּא יִמָּלֵא מָיִם וּשְׁתִיתֶם אַתֶּם וּמִקְנֵיכֶם וּֽבְהֶמְתְּכֶֽם׃
18 ੧੮ ਇਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ। ਉਹ ਮੋਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ।
וְנָקַל זֹאת בְּעֵינֵי יְהֹוָה וְנָתַן אֶת־מוֹאָב בְּיֶדְכֶֽם׃
19 ੧੯ ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾਹ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ।
וְהִכִּיתֶם כׇּל־עִיר מִבְצָר וְכׇל־עִיר מִבְחוֹר וְכׇל־עֵץ טוֹב תַּפִּילוּ וְכׇל־מַעְיְנֵי־מַיִם תִּסְתֹּמוּ וְכֹל הַחֶלְקָה הַטּוֹבָה תַּכְאִבוּ בָּאֲבָנִֽים׃
20 ੨੦ ਇਸ ਤਰ੍ਹਾਂ ਹੋਇਆ ਜਦੋਂ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ, ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ।
וַיְהִי בַבֹּקֶר כַּעֲלוֹת הַמִּנְחָה וְהִנֵּה־מַיִם בָּאִים מִדֶּרֶךְ אֱדוֹם וַתִּמָּלֵא הָאָרֶץ אֶת־הַמָּֽיִם׃
21 ੨੧ ਜਦ ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ।
וְכׇל־מוֹאָב שָֽׁמְעוּ כִּֽי־עָלוּ הַמְּלָכִים לְהִלָּחֶם בָּם וַיִּצָּעֲקוּ מִכֹּל חֹגֵר חֲגֹרָה וָמַעְלָה וַיַּעַמְדוּ עַֽל־הַגְּבֽוּל׃
22 ੨੨ ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਗੂੰ ਦਿਸਦਾ ਸੀ।
וַיַּשְׁכִּימוּ בַבֹּקֶר וְהַשֶּׁמֶשׁ זָרְחָה עַל־הַמָּיִם וַיִּרְאוּ מוֹאָב מִנֶּגֶד אֶת־הַמַּיִם אֲדֻמִּים כַּדָּֽם׃
23 ੨੩ ਇਸ ਲਈ ਉਹ ਬੋਲੇ, “ਇਹ ਤਾਂ ਲਹੂ ਹੈ ਰਾਜਾ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ।”
וַיֹּֽאמְרוּ דָּם זֶה הׇחֳרֵב נֶֽחֶרְבוּ הַמְּלָכִים וַיַּכּוּ אִישׁ אֶת־רֵעֵהוּ וְעַתָּה לַשָּׁלָל מוֹאָֽב׃
24 ੨੪ ਜਦ ਉਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਉਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ।
וַיָּבֹאוּ אֶל־מַחֲנֵה יִשְׂרָאֵל וַיָּקֻמוּ יִשְׂרָאֵל וַיַּכּוּ אֶת־מוֹאָב וַיָּנֻסוּ מִפְּנֵיהֶם (ויבו) [וַיַּכּוּ־]בָהּ וְהַכּוֹת אֶת־מוֹאָֽב׃
25 ੨੫ ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ-ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ, ਪਾਣੀ ਦੇ ਸਾਰੇ ਸੋਤੇ ਉਨ੍ਹਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਨ੍ਹਾਂ ਨੇ ਵੱਢ ਦਿੱਤੇ, ਜਦੋਂ ਤੱਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ, ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ।
וְהֶעָרִים יַהֲרֹסוּ וְכׇל־חֶלְקָה טוֹבָה יַשְׁלִיכוּ אִישׁ־אַבְנוֹ וּמִלְאוּהָ וְכׇל־מַעְיַן־מַיִם יִסְתֹּמוּ וְכׇל־עֵֽץ־טוֹב יַפִּילוּ עַד־הִשְׁאִיר אֲבָנֶיהָ בַּקִּיר חֲרָשֶׂת וַיָּסֹבּוּ הַקַּלָּעִים וַיַּכּֽוּהָ׃
26 ੨੬ ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ।
וַיַּרְא מֶלֶךְ מוֹאָב כִּֽי־חָזַק מִמֶּנּוּ הַמִּלְחָמָה וַיִּקַּח אוֹתוֹ שְׁבַע־מֵאוֹת אִישׁ שֹׁלֵֽף חֶרֶב לְהַבְקִיעַ אֶל־מֶלֶךְ אֱדוֹם וְלֹא יָכֹֽלוּ׃
27 ੨੭ ਤਦ ਉਹ ਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਿਹੜਾ ਉਹ ਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਸ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।
וַיִּקַּח אֶת־בְּנוֹ הַבְּכוֹר אֲשֶׁר־יִמְלֹךְ תַּחְתָּיו וַיַּעֲלֵהוּ עֹלָה עַל־הַחֹמָה וַיְהִי קֶֽצֶף־גָּדוֹל עַל־יִשְׂרָאֵל וַיִּסְעוּ מֵעָלָיו וַיָּשֻׁבוּ לָאָֽרֶץ׃

< 2 ਰਾਜਿਆਂ 3 >