< 2 ਰਾਜਿਆਂ 3 >

1 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੇ ਰਾਜ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰ੍ਹਾਂ ਸਾਲ ਰਾਜ ਕੀਤਾ।
Now Jehoram the son of Ahab began to reign over Israel in Samaria in the eighteenth year of Jehoshaphat king of Judah, and reigned twelve years.
2 ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਮਾਂ ਪਿਉ ਵਾਂਗੂੰ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ।
He did that which was evil in the LORD’s sight, but not like his father and like his mother, for he put away the pillar of Baal that his father had made.
3 ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ, ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।
Nevertheless he held to the sins of Jeroboam the son of Nebat, with which he made Israel to sin. He didn’t depart from them.
4 ਮੋਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਰਾਜਾ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ।
Now Mesha king of Moab was a sheep breeder; and he supplied the king of Israel with one hundred thousand lambs and the wool of one hundred thousand rams.
5 ਜਦੋਂ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਰਾਜਾ ਤੋਂ ਬਾਗੀ ਹੋ ਗਿਆ।
But when Ahab was dead, the king of Moab rebelled against the king of Israel.
6 ਉਸ ਦਿਨ ਯਹੋਰਾਮ ਰਾਜਾ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ।
King Jehoram went out of Samaria at that time, and mustered all Israel.
7 ਉਹ ਨੇ ਜਾ ਕੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਨੂੰ ਸੁਨੇਹਾ ਭੇਜਿਆ ਕਿ ਮੋਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਂਗਾ? ਉਸ ਨੇ ਆਖਿਆ, “ਮੈਂ ਜਾਂਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ।”
He went and sent to Jehoshaphat the king of Judah, saying, “The king of Moab has rebelled against me. Will you go with me against Moab to battle?” He said, “I will go up. I am as you are, my people as your people, my horses as your horses.”
8 ਉਹ ਨੇ ਆਖਿਆ, “ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ?” ਉਸ ਨੇ ਆਖਿਆ, “ਅਦੋਮ ਦੀ ਉਜਾੜ ਵੱਲੋਂ।”
Then he said, “Which way shall we go up?” Jehoram answered, “The way of the wilderness of Edom.”
9 ਤਦ ਇਸਰਾਏਲ ਦਾ ਰਾਜਾ, ਯਹੂਦਾਹ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ, ਜਦੋਂ ਸੱਤਾਂ ਦਿਨਾਂ ਦਾ ਸਫ਼ਰ ਕੀਤਾ ਤਾਂ ਉਨ੍ਹਾਂ ਦੀ ਸੈਨਾਂ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੇ ਸਨ, ਕਿਤੇ ਪਾਣੀ ਨਹੀਂ ਸੀ।
So the king of Israel went with the king of Judah and the king of Edom, and they marched for seven days along a circuitous route. There was no water for the army or for the animals that followed them.
10 ੧੦ ਤਦ ਇਸਰਾਏਲ ਦੇ ਰਾਜਾ ਨੇ ਆਖਿਆ, “ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ, ਜੋ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
The king of Israel said, “Alas! For the LORD has called these three kings together to deliver them into the hand of Moab.”
11 ੧੧ ਪਰ ਯਹੋਸ਼ਾਫ਼ਾਤ ਬੋਲਿਆ ਕਿ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸ ਦੇ ਦੁਆਰਾ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਟ ਦਾ ਪੁੱਤਰ ਅਲੀਸ਼ਾ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ।
But Jehoshaphat said, “Isn’t there a prophet of the LORD here, that we may enquire of the LORD by him?” One of the king of Israel’s servants answered, “Elisha the son of Shaphat, who poured water on the hands of Elijah, is here.”
12 ੧੨ ਤਦ ਯਹੋਸ਼ਾਫ਼ਾਤ ਨੇ ਆਖਿਆ, “ਯਹੋਵਾਹ ਦਾ ਬਚਨ ਉਹ ਦੇ ਕੋਲ ਹੈ।” ਸੋ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਤ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ।
Jehoshaphat said, “The LORD’s word is with him.” So the king of Israel and Jehoshaphat and the king of Edom went down to him.
13 ੧੩ ਤਦ ਅਲੀਸ਼ਾ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ।” ਪਰ ਇਸਰਾਏਲ ਦੇ ਰਾਜਾ ਨੇ ਉਹ ਨੂੰ ਆਖਿਆ, “ਨਹੀਂ, ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
Elisha said to the king of Israel, “What have I to do with you? Go to the prophets of your father, and to the prophets of your mother.” The king of Israel said to him, “No, for the LORD has called these three kings together to deliver them into the hand of Moab.”
14 ੧੪ ਤਦ ਅਲੀਸ਼ਾ ਬੋਲਿਆ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ, ਜੇ ਮੈਨੂੰ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ।”
Elisha said, “As the LORD of Hosts lives, before whom I stand, surely, were it not that I respect the presence of Jehoshaphat the king of Judah, I would not look towards you, nor see you.
15 ੧੫ ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ।
But now bring me a musician.” When the musician played, the LORD’s hand came on him.
16 ੧੬ ਤਦ ਉਹ ਨੇ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ।
He said, “The LORD says, ‘Make this valley full of trenches.’
17 ੧੭ ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ।
For the LORD says, ‘You will not see wind, neither will you see rain, yet that valley will be filled with water, and you will drink, both you and your livestock and your other animals.
18 ੧੮ ਇਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ। ਉਹ ਮੋਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ।
This is an easy thing in the LORD’s sight. He will also deliver the Moabites into your hand.
19 ੧੯ ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾਹ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ।
You shall strike every fortified city and every choice city, and shall fell every good tree, and stop all springs of water, and mar every good piece of land with stones.’”
20 ੨੦ ਇਸ ਤਰ੍ਹਾਂ ਹੋਇਆ ਜਦੋਂ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ, ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ।
In the morning, about the time of offering the sacrifice, behold, water came by the way of Edom, and the country was filled with water.
21 ੨੧ ਜਦ ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ।
Now when all the Moabites heard that the kings had come up to fight against them, they gathered themselves together, all who were able to put on armour, young and old, and stood on the border.
22 ੨੨ ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਗੂੰ ਦਿਸਦਾ ਸੀ।
They rose up early in the morning, and the sun shone on the water, and the Moabites saw the water opposite them as red as blood.
23 ੨੩ ਇਸ ਲਈ ਉਹ ਬੋਲੇ, “ਇਹ ਤਾਂ ਲਹੂ ਹੈ ਰਾਜਾ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ।”
They said, “This is blood. The kings are surely destroyed, and they have struck each other. Now therefore, Moab, to the plunder!”
24 ੨੪ ਜਦ ਉਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਉਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ।
When they came to the camp of Israel, the Israelites rose up and struck the Moabites, so that they fled before them; and they went forward into the land attacking the Moabites.
25 ੨੫ ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ-ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ, ਪਾਣੀ ਦੇ ਸਾਰੇ ਸੋਤੇ ਉਨ੍ਹਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਨ੍ਹਾਂ ਨੇ ਵੱਢ ਦਿੱਤੇ, ਜਦੋਂ ਤੱਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ, ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ।
They beat down the cities; and on every good piece of land each man cast his stone, and filled it. They also stopped all the springs of water and cut down all the good trees, until in Kir Hareseth all they left was its stones; however the men armed with slings went around it and attacked it.
26 ੨੬ ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ।
When the king of Moab saw that the battle was too severe for him, he took with him seven hundred men who drew a sword, to break through to the king of Edom; but they could not.
27 ੨੭ ਤਦ ਉਹ ਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਿਹੜਾ ਉਹ ਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਸ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।
Then he took his oldest son who would have reigned in his place, and offered him for a burnt offering on the wall. There was great wrath against Israel; and they departed from him, and returned to their own land.

< 2 ਰਾਜਿਆਂ 3 >