< 2 ਰਾਜਿਆਂ 24 >
1 ੧ ਉਹ ਦੇ ਦਿਨੀਂ ਬਾਬਲ ਦਾ ਰਾਜਾ ਨਬੂਕਦਨੱਸਰ ਚੜ੍ਹ ਆਇਆ ਅਤੇ ਯਹੋਯਾਕੀਮ ਤਿੰਨ ਸਾਲ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬਾਗੀ ਹੋ ਗਿਆ
Anih tue vaengah te Babylon manghai Nebukhanezar loh a muk. Te dongah Jehoiakim tah sal la kum thum om coeng dae mael tih Nebukhadnezzar te a tloelh.
2 ੨ ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ।
BOEIPA loh anih taengla Khalden caem neh Aram caem khaw, Moab caem rhoek neh Ammon koca kah caem khaw a tuieh pah. BOEIPA ol bangla anih milh sak ham amih te Judah la a tueih. Te a sal tonghma rhoek kut ah a thui coeng.
3 ੩ ਸੱਚ-ਮੁੱਚ ਯਹੋਵਾਹ ਦੇ ਹੁਕਮ ਕਰਕੇ ਹੀ ਇਹ ਯਹੂਦਾਹ ਨਾਲ ਹੋਇਆ ਤਾਂ ਜੋ ਮਨੱਸ਼ਹ ਦੇ ਪਾਪਾਂ ਕਰਕੇ ਉਹ ਦੀਆਂ ਸਾਰੀਆਂ ਕਰਨੀਆਂ ਅਨੁਸਾਰ ਉਹਨਾਂ ਨੂੰ ਆਪਣੇ ਅੱਗਿਓਂ ਪਰੇ ਹਟਾ ਦੇਵੇ।
Manasseh kah tholhnah cungkuem a saii dongah BOEIPA ol bangla a mikhmuh lamloh khoe ham Judah taengah rhep thoeng coeng.
4 ੪ ਨਾਲੇ ਉਨ੍ਹਾਂ ਬੇਦੋਸ਼ਿਆਂ ਦੇ ਲਹੂ ਦੇ ਕਾਰਨ ਵੀ ਜੋ ਉਹ ਨੇ ਬਹਾਇਆ ਸੀ ਕਿਉਂ ਜੋ ਉਹ ਨੇ ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ ਛੱਡਿਆ ਸੀ ਅਤੇ ਯਹੋਵਾਹ ਮਾਫ਼ ਕਰਨਾ ਨਹੀਂ ਸੀ ਚਾਹੁੰਦਾ।
Ommongsitoe thii khaw a long sak tih Jerusalem te ommongsitoe thii loh a li. Te dongah BOEIPA loh khodawkngai ham huem pawh.
5 ੫ ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
Jehoiakim kah ol noi neh a saii boeih te Judah manghai rhoek kah khokhuen olka cabu dongah a daek uh moenih a?
6 ੬ ਸੋ ਯਹੋਯਾਕੀਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜ ਕਰਨ ਲੱਗਾ।
Jehoiakim te a napa rhoek taengla a khoem uh vaengah tah a capa Jehoiakhin te anih yueng la manghai.
7 ੭ ਅਤੇ ਮਿਸਰ ਦਾ ਰਾਜਾ ਫੇਰ ਕਦੀ ਆਪਣੇ ਦੇਸੋਂ ਬਾਹਰ ਨਾ ਨਿੱਕਲਿਆ ਕਿਉਂ ਜੋ ਬਾਬਲ ਦੇ ਰਾਜਾ ਨੇ ਮਿਸਰ ਦੇ ਨਾਲੇ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੱਕ ਸਭ ਕੁਝ ਜੋ ਮਿਸਰ ਦੇ ਰਾਜਾ ਦਾ ਸੀ ਲੈ ਲਿਆ।
Te vaengah Egypt manghai taengah aka om boeih te Egypt soklong lamloh Perath tuiva hil te Babylon manghai loh a loh pah coeng dongah Egypt manghai loh a khohmuen lamkah mop hamla koep khoep voel pawh.
8 ੮ ਜਦ ਯਹੋਯਾਕੀਨ ਰਾਜ ਕਰਨ ਲੱਗਾ ਤਾਂ ਉਹ ਅਠਾਰਾਂ ਵਰਿਹਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ।
Jehoiakhin he kum hlai rhet a lo ca vaengah manghai tih Jerusalem ah hla thum manghai. A manu ming tah Jerusalem lamkah Elnathan canu Nehushta ni.
9 ੯ ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਸੱਭੋ ਕੁਝ ਕੀਤਾ ਓਵੇਂ ਉਸ ਨੇ ਵੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
A napa rhoek kah a saii bang boeih la BOEIPA mikhmuh ah boethae a saii bal.
10 ੧੦ ਉਸ ਵੇਲੇ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਸੇਵਕਾਂ ਨੇ ਯਰੂਸ਼ਲਮ ਦੇ ਉੱਤੇ ਚੜ੍ਹਾਈ ਕੀਤੀ ਅਤੇ ਸ਼ਹਿਰ ਘੇਰਿਆ ਗਿਆ।
Te vaeng tue ah Babylon manghai Nebukhanezar kah sal rhoek te Jerusalem la cet, cet uh tih khopuei te vongup ah a om sak.
11 ੧੧ ਅਤੇ ਬਾਬਲ ਦਾ ਰਾਜਾ ਨਬੂਕਦਨੱਸਰ ਸ਼ਹਿਰ ਤੇ ਚੜ੍ਹ ਆਇਆ ਜਦ ਕਿ ਉਹ ਦੇ ਚਾਕਰ ਉਸ ਨੂੰ ਘੇਰ ਰਹੇ ਸਨ।
Te dongah khopuei la Babylon manghai Nebukhanezar a pawk vaengah tah a sal rhoek loh khopuei te ana dum uh coeng.
12 ੧੨ ਤਦ ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਚਾਕਰਾਂ, ਆਪਣੇ ਸਰਦਾਰਾਂ ਅਤੇ ਆਪਣੇ ਦਰਬਾਰੀਆਂ ਸਣੇ ਨਿੱਕਲ ਕੇ ਬਾਬਲ ਦੇ ਰਾਜਾ ਕੋਲ ਆਇਆ ਅਤੇ ਬਾਬਲ ਦੇ ਰਾਜਾ ਨੇ ਆਪਣੇ ਰਾਜ ਦੇ ਅੱਠਵੇਂ ਸਾਲ ਉਹ ਨੂੰ ਫੜ ਲਿਆ।
Judah manghai Jehoiakhin loh a manu khaw, a sal rhoek khaw, a mangpa rhoek khaw, a imkhoem rhoek khaw Babylon manghai taengla a kun puei. Te dongah anih te a manghai nah kum rhet vaengah Babylon manghai loh a khuen.
13 ੧੩ ਤਾਂ ਉਹ ਯਹੋਵਾਹ ਦੇ ਭਵਨ ਦਾ ਸਾਰਾ ਖਜ਼ਾਨਾ ਉੱਥੋਂ ਲੈ ਗਿਆ ਅਤੇ ਸੋਨੇ ਦੇ ਸੱਭੋ ਭਾਂਡੇ ਜੋ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਵਿੱਚ ਬਣਾਏ ਸਨ ਉਸ ਨੇ ਕੱਟ ਕੇ ਯਹੋਵਾਹ ਦੇ ਕਹੇ ਅਨੁਸਾਰ ਟੁੱਕੜੇ-ਟੁੱਕੜੇ ਕਰ ਦਿੱਤੇ।
Te lamlong tah BOEIPA im kah thakvoh neh manghai im kah thakvoh khaw boeih a phueih pah. BOEIPA kah a thui bangla BOEIPA bawkim ham Israel manghai Solomon loh a saii sui hnopai cungkuem te khaw a khuen.
14 ੧੪ ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਯੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਦੀ ਨਾਲੇ ਸਾਰੇ ਕਾਰੀਗਰਾਂ ਅਤੇ ਲੁਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨ੍ਹਾਂ ਹੋਰ ਕੋਈ ਬਾਕੀ ਨਾ ਰਿਹਾ।
Jerusalem boeih neh mangpa boeih te khaw a poelyoe tih tatthai hlangrhalh rhoek thawng rha boeih a poelyoe. Khohmuen pilnam kah khodaeng bueng phoeiah tah kutthai neh thidae khaw boeih paih pawh.
15 ੧੫ ਨਾਲੇ ਉਹ ਯਹੋਯਾਕੀਨ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਰਾਜਾ ਦੀ ਮਾਤਾ, ਰਾਜਾ ਦੀਆਂ ਰਾਣੀਆਂ, ਉਹ ਦੇ ਦਰਬਾਰੀਆਂ ਅਤੇ ਦੇਸ ਦੇ ਮਹਾਂਪੁਰਸ਼ਾਂ ਨੂੰ ਗ਼ੁਲਾਮ ਕਰ ਕੇ ਯਰੂਸ਼ਲਮ ਤੋਂ ਬਾਬਲ ਨੂੰ ਲੈ ਗਿਆ।
Te vaengah Jehoiakhin te khaw, manghai manu khaw, manghai yuu rhoek khaw, a imkhoem rhoek neh khohmuen kah tutal hlang ang rhoek khaw, Babylon la a poelyoe tih Jerusalem lamloh Babylon ah vangsawn la a khuen.
16 ੧੬ ਅਤੇ ਸਾਰੇ ਸੂਰਬੀਰਾਂ ਨੂੰ ਜੋ ਸੱਤ ਹਜ਼ਾਰ ਸਨ, ਕਾਰੀਗਰਾਂ, ਲੁਹਾਰਾਂ ਨੂੰ ਜੋ ਇੱਕ ਹਜ਼ਾਰ ਸਨ ਅਤੇ ਸਾਰੇ ਗੁਣੀ ਯੋਧੇ ਸਨ ਉਨ੍ਹਾਂ ਨੂੰ ਬਾਬਲ ਦਾ ਰਾਜਾ ਗ਼ੁਲਾਮ ਕਰ ਕੇ ਬਾਬਲ ਵਿੱਚ ਲੈ ਆਇਆ।
Te vaengah tatthai hlang boeih thawng rhih, kutthai neh thidae thawng khat, caemtloek aka noeng hlangrhalh boeih khaw Babylon manghai loh Babylon ah vangsawn la a khuen.
17 ੧੭ ਅਤੇ ਬਾਬਲ ਦੇ ਰਾਜਾ ਨੇ ਉਹ ਦੇ ਚਾਚੇ ਮੱਤਨਯਾਹ ਨੂੰ ਉਸ ਦੇ ਥਾਂ ਰਾਜਾ ਬਣਾਇਆ ਅਤੇ ਉਸ ਦਾ ਨਾਮ ਬਦਲ ਕੇ ਸਿਦਕੀਯਾਹ ਰੱਖ ਦਿੱਤਾ।
Babylon manghai loh Jehoiakhin yueng la a napanoe Mattaniah a manghai sak tih a ming te Zedekiah la a hoi pah.
18 ੧੮ ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ ਦੀ ਧੀ ਸੀ।
Zedekiah he kum kul kum khat a lo ca vaengah manghai tih Jerusalem ah kum hlai khat manghai. A manu ming Hamutal tah Libnah lamkah Jeremiah canu Hamutal ni.
19 ੧੯ ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉਸੇ ਦੇ ਅਨੁਸਾਰ ਉਸ ਨੇ ਵੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
Anih khaw Jehoiakim kah a saii bang boeih la BOEIPA mikhmuh ah boethae a saii.
20 ੨੦ ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁੱਖ ਹੋ ਗਿਆ।
Amih te a mikhmuh lamloh a voeih hil BOEIPA kah thintoek he Jerusalem taeng neh Judah taengah om pueng. Tedae Zedekiah loh Babylon manghai te a tloelh.