< 2 ਰਾਜਿਆਂ 20 >
1 ੧ ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ ਕਿ ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ।
In those days Hezekiah was ill and near death. And Isaiah the prophet, the son of Amoz, came to him, and said to him, The Lord says, Put your house in order, for your death is near.
2 ੨ ਤਦ ਉਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਕੋਲੋਂ ਇਹ ਪ੍ਰਾਰਥਨਾ ਕੀਤੀ।
Then, turning his face to the wall, he made his prayer to the Lord, saying,
3 ੩ ਹੇ ਯਹੋਵਾਹ, ਮੈਂ ਤੇਰੀ ਮਿੰਨਤ ਕਰਦਾ ਹਾਂ ਯਾਦ ਕਰੀਂ ਕਿ ਮੈਂ ਕਿਵੇਂ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਤੇਰੇ ਹਜ਼ੂਰ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ, ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।
O Lord, keep in mind how I have been true to you with all my heart, and have done what is good in your eyes. And Hezekiah gave way to bitter weeping.
4 ੪ ਤਾਂ ਇਸ ਤਰ੍ਹਾਂ ਕਿ ਯਸਾਯਾਹ ਨਿੱਕਲ ਕੇ ਵਿਹੜੇ ਦੇ ਵਿੱਚਕਾਰ ਵੀ ਨਹੀਂ ਗਿਆ ਸੀ, ਕਿ ਯਹੋਵਾਹ ਦਾ ਬਚਨ ਉਸ ਨੂੰ ਮਿਲਿਆ।
Now before Isaiah had gone out of the middle of the town, the word of the Lord came to him, saying,
5 ੫ ਕਿ ਮੁੜ ਜਾ ਅਤੇ ਤੂੰ ਮੇਰੀ ਪਰਜਾ ਦੇ ਪ੍ਰਧਾਨ ਹਿਜ਼ਕੀਯਾਹ ਨੂੰ ਆਖ ਯਹੋਵਾਹ ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ। ਮੈਂ ਤੇਰੇ ਅੱਥਰੂ ਵੇਖ ਲਏ ਹਨ। ਵੇਖ, ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਤੀਜੇ ਦਿਹਾੜੇ ਤੂੰ ਯਹੋਵਾਹ ਦੇ ਭਵਨ ਵਿੱਚ ਜਾਏਂਗਾ।
Go back and say to Hezekiah, the ruler of my people, The Lord, the God of David your father, says, Your prayer has come to my ears, and I have seen your weeping; see, I will make you well: on the third day you will go up to the house of the Lord.
6 ੬ ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾਵਾਂਗਾ ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਦੀ ਰੱਖਿਆ ਕਰਾਂਗਾ।
I will give you fifteen more years of life; and I will keep you and this town safe from the hands of the king of Assyria; I will keep this town safe, for my honour, and for the honour of my servant David.
7 ੭ ਤਾਂ ਯਸਾਯਾਹ ਨੇ ਆਖਿਆ, ਤੁਸੀਂ ਹੰਜ਼ੀਰਾਂ ਦੀ ਇੱਕ ਲੁਪਰੀ ਲਓ। ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਬੰਨੀ ਅਤੇ ਉਹ ਚੰਗਾ ਹੋ ਗਿਆ।
Then Isaiah said, Take a cake of figs. So they took it and put it on his wound, and he got better.
8 ੮ ਫੇਰ ਹਿਜ਼ਕੀਯਾਹ ਨੇ ਯਸਾਯਾਹ ਤੋਂ ਪੁੱਛਿਆ ਕਿ ਕੀ ਨਿਸ਼ਾਨ ਹੈ ਜੋ ਯਹੋਵਾਹ ਮੈਨੂੰ ਚੰਗਾ ਕਰ ਦੇਵੇਗਾ ਅਤੇ ਮੈਂ ਤੀਜੇ ਦਿਹਾੜੇ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ?
And Hezekiah said to Isaiah, What is to be the sign that the Lord will make me well, and that I will go up to the house of the Lord on the third day?
9 ੯ ਤਦ ਯਸਾਯਾਹ ਨੇ ਆਖਿਆ ਕਿ ਇਸ ਗੱਲ ਦਾ ਕਿ ਯਹੋਵਾਹ ਨੇ ਜੋ ਕੰਮ ਕਰਨ ਨੂੰ ਆਖਿਆ ਹੈ, ਉਹ ਨੂੰ ਕਰੇਗਾ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ, ਕੀ ਪਰਛਾਵਾਂ ਦਸ ਦਰਜੇ ਅਗਾਹਾਂ ਨੂੰ ਜਾਏ ਜਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ?
And Isaiah said, This is the sign the Lord will give you, that he will do what he has said; will the shade go forward ten degrees or back?
10 ੧੦ ਤਾਂ ਹਿਜ਼ਕੀਯਾਹ ਬੋਲਿਆ ਕਿ ਪਰਛਾਵੇਂ ਦਾ ਦਸ ਦਰਜੇ ਅਗਾਹਾਂ ਜਾਣਾ ਤਾਂ ਨਿੱਕੀ ਜਿਹੀ ਗੱਲ ਹੈ। ਨਹੀਂ ਸਗੋਂ ਪਰਛਾਵਾਂ ਦਸ ਦਰਜੇ ਪਿਛਾਹਾਂ ਨੂੰ ਮੁੜੇ।
And Hezekiah said in answer, It is a simple thing for the shade to go forward; but let it go back ten degrees.
11 ੧੧ ਫਿਰ ਯਸਾਯਾਹ ਨਬੀ ਨੇ ਯਹੋਵਾਹ ਨੂੰ ਪੁਕਾਰਿਆ ਸੋ ਉਸ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਦਰਜੇ ਅਰਥਾਤ ਜਿੰਨ੍ਹਾਂ ਉਹ ਢੱਲ਼ ਚੁੱਕਿਆ ਸੀ, ਓਨ੍ਹਾਂ ਹੀ ਪਿੱਛੇ ਨੂੰ ਮੋੜ ਦਿੱਤਾ।
Then Isaiah the prophet made prayer to the Lord, and he made the shade go back ten degrees from its position on the steps of Ahaz.
12 ੧੨ ਉਸ ਸਮੇਂ ਬਾਬਲ ਦੇ ਰਾਜੇ ਬਲਦਾਨ ਦੇ ਪੁੱਤਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਸੁਗ਼ਾਤ ਭੇਜੀ, ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬਿਮਾਰ ਹੋ ਗਿਆ ਸੀ।
At that time, Merodach-baladan, the son of Baladan, king of Babylon, sent letters with an offering to Hezekiah, because he had news that Hezekiah had been ill.
13 ੧੩ ਅਤੇ ਹਿਜ਼ਕੀਯਾਹ ਨੇ ਉਨ੍ਹਾਂ ਦੀ ਸੁਣੀ ਅਤੇ ਆਪਣਾ ਸਾਰਾ ਤੋਸ਼ਾ-ਖ਼ਾਨਾ ਉਨ੍ਹਾਂ ਨੂੰ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸ਼ਸਤਰ-ਖ਼ਾਨਾ ਅਤੇ ਸਭ ਕੁਝ ਜੋ ਉਹ ਦੇ ਖਜ਼ਾਨਿਆਂ ਵਿੱਚ ਸੀ। ਉਹ ਦੇ ਮਹਿਲ ਵਿੱਚ ਅਤੇ ਉਹ ਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਨਹੀਂ ਸੀ, ਜਿਸ ਨੂੰ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਹੀਂ ਵਿਖਾਇਆ।
And Hezekiah was glad at their coming and let them see all his store of wealth, the silver and the gold and the spices and the oil of great price, and the house of his arms, and everything there was in his stores; there was nothing in all his house or his kingdom which Hezekiah did not let them see.
14 ੧੪ ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਕੋਲ ਆਇਆ ਅਤੇ ਉਸ ਨੂੰ ਪੁੱਛਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ਹਨ? ਹਿਜ਼ਕੀਯਾਹ ਨੇ ਅੱਗੋਂ ਉੱਤਰ ਦਿੱਤਾ, ਉਹ ਇੱਕ ਦੂਰ ਦੇਸ ਤੋਂ ਆਏ, ਅਰਥਾਤ ਬਾਬਲ ਤੋਂ।
Then Isaiah the prophet came to King Hezekiah and said to him, What did these men say and where did they come from? And Hezekiah said, They came from a far country, even from Babylon.
15 ੧੫ ਤਾਂ ਉਸ ਆਖਿਆ ਕਿ ਉਨ੍ਹਾਂ ਨੇ ਤੇਰੇ ਮਹਿਲ ਵਿੱਚ ਕੀ-ਕੀ ਵੇਖਿਆ? ਤਦ ਹਿਜ਼ਕੀਯਾਹ ਨੇ ਆਖਿਆ ਕਿ ਜੋ ਕੁਝ ਮੇਰੇ ਮਹਿਲ ਵਿੱਚ ਹੈ ਉਹ ਸਭ ਉਨ੍ਹਾਂ ਨੇ ਵੇਖਿਆ ਹੈ। ਮੇਰਿਆਂ ਖਜ਼ਾਨਿਆਂ ਵਿੱਚ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਹੀਂ ਵਿਖਾਈ।
And he said, What have they seen in your house? And Hezekiah said in answer, They saw everything in my house: there is nothing among my stores which I did not let them see.
16 ੧੬ ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ ਕਿ ਤੂੰ ਯਹੋਵਾਹ ਦਾ ਬਚਨ ਸੁਣ ਲੈ!
And Isaiah said to Hezekiah, Give ear to the word of the Lord.
17 ੧੭ ਵੇਖ ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ।
Truly, days are coming when everything in your house, and whatever your fathers have put in store till this day, will be taken away to Babylon: all will be gone, says the Lord.
18 ੧੮ ਅਤੇ ਤੇਰਿਆਂ ਪੁੱਤਰਾਂ ਵਿੱਚੋਂ ਜੋ ਤੇਰੇ ਤੋਂ ਪੈਦਾ ਹੋਣਗੇ ਅਤੇ ਜੋ ਤੇਰੇ ਤੋਂ ਜੰਮਣਗੇ, ਕਈਆਂ ਨੂੰ ਓਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ।
And your sons, the offspring of your body, they will take away to be unsexed servants in the house of the king of Babylon.
19 ੧੯ ਅੱਗੋਂ ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਹੈ ਉਹ ਚੰਗਾ ਹੈ, ਕਿਉਂ ਜੋ ਉਸ ਨੇ ਸੋਚਿਆ ਕਿ ਮੇਰੇ ਦਿਨਾਂ ਵਿੱਚ ਤਾਂ ਸ਼ਾਂਤੀ ਅਤੇ ਅਮਨ ਰਹੇਗਾ?
Then Hezekiah said to Isaiah, Good is the word of the Lord which you have said. Then he said, ... if in my time there is peace and righteousness?
20 ੨੦ ਹਿਜ਼ਕੀਯਾਹ ਦੇ ਬਾਕੀ ਕੰਮ ਅਤੇ ਉਹ ਦੀ ਸਾਰੀ ਸਮਰੱਥਾ ਅਤੇ ਕਿਵੇਂ ਉਹ ਨੇ ਇੱਕ ਤਲਾਬ ਤੇ ਨਾਲੀ ਬਣਾ ਕੇ ਸ਼ਹਿਰ ਵਿੱਚ ਪਾਣੀ ਲਿਆਂਦਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ?
Now the rest of the acts of Hezekiah, and his power, and how he made the pool and the stream, to take water into the town, are they not recorded in the book of the history of the kings of Judah?
21 ੨੧ ਸੋ ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ।
And Hezekiah went to rest with his fathers; and Manasseh his son became king in his place.