< 2 ਰਾਜਿਆਂ 2 >
1 ੧ ਜਦੋਂ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।
И когато Господ щеше да възнесе Илия на небето с вихрушка, Илия отиде с Елисея от Голгал.
2 ੨ ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਇਸ ਲਈ ਉਹ ਬੈਤਏਲ ਨੂੰ ਚੱਲੇ ਗਏ।
И Илия рече на Елисея: Седи тука, моля, защото Господ ме прати до Ветил. А Елисей рече: Заклевам се в живота на Господа и в живота на душата ти, няма да те оставя. И така, слязоха във Ветил.
3 ੩ ਨਬੀਆਂ ਦੇ ਪੁੱਤਰ ਜਿਹੜੇ ਬੈਤਏਲ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਹ ਬੋਲਿਆ, “ਮੈਨੂੰ ਪਤਾ ਹੈ। ਚੁੱਪ ਰਹੋ।”
И пророческите ученици, които бяха във Ветил, излязоха при Елисея та му рекоха: Знаеш ли, че днес Господ ще ти вземе господаря, който е бил над тебе? А той каза: Да, зная това, мълчете.
4 ੪ ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ, ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਸੋ ਉਹ ਯਰੀਹੋ ਨੂੰ ਆਏ।
Тогава Илия му рече: Елисее, седи тук, моля, защото Господ ме прати в Ерихон. А той рече: Заклевам се в живота на Господа и в живота на душата ти, няма да те оставя. Така, дойдоха в Ерихон.
5 ੫ ਨਬੀਆਂ ਦੇ ਪੁੱਤਰ ਜਿਹੜੇ ਯਰੀਹੋ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਸ ਆਖਿਆ, “ਮੈਨੂੰ ਪਤਾ ਹੈ। ਚੁੱਪ ਰਹੋ।”
И пророческите ученици, които, бяха в Ерихон, дойдоха при Елисея та му рекоха: Знаеш ли, че днес Господ ще ти вземе господаря, който е бил над тебе? А той отговори: Да, зная това мълчете.
6 ੬ ਤਾਂ ਏਲੀਯਾਹ ਨੇ ਉਸ ਨੂੰ ਆਖਿਆ ਕਿ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਭੇਜਿਆ ਹੈ। ਪਰ ਉਹ ਬੋਲਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਸੋ ਓਹ ਦੋਵੇਂ ਤੁਰ ਪਏ।
Тогава Илия му рече: Седи тука, моля, защото Господ ме прати до Иордан. А той каза: Заклевам се в живота на Господа и в живота на душата ти, няма да те оставя. И тъй, отидоха и двамата.
7 ੭ ਨਬੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਜਣੇ ਆਏ, ਉਨ੍ਹਾਂ ਦੇ ਆਹਮੋ-ਸਾਹਮਣੇ ਦੂਰ ਜਾ ਖੜ੍ਹੇ ਹੋਏ ਅਤੇ ਉਹ ਦੋਵੇਂ ਯਰਦਨ ਦੇ ਕੰਢੇ ਉੱਤੇ ਖੜ੍ਹੇ ਰਹੇ।
И петдесет мъже от пророческите ученици отидоха та застанаха насреща им от далеч. А те двамата застанаха при Иордан.
8 ੮ ਤਦ ਏਲੀਯਾਹ ਨੇ ਆਪਣੀ ਚਾਦਰ ਲਈ, ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ, ਤਦ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਲੰਘ ਗਏ।
И като взе Илия кожуха си та го сгъна, удари водата; и тя се раздели на едната и на другата страна, така че двамата преминаха по сухо.
9 ੯ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਾਰ ਲੰਘ ਰਹੇ ਸਨ, ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਇਸ ਤੋਂ ਪਹਿਲਾ ਕਿ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ ਦੱਸ ਮੈਂ ਤੇਰੇ ਲਈ ਕੀ ਕਰਾਂ?” ਅਲੀਸ਼ਾ ਬੋਲਿਆ, “ਤੇਰੇ ਆਤਮਾ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ!”
И когато преминаха, Илия каза на Елисея: Искай какво да ти сторя преди да бъда отнет от тебе. И рече Елисей: Моля, нека бъде в мене двоен дял от духа ти.
10 ੧੦ ਉਹ ਨੇ ਆਖਿਆ, ਤੂੰ ਔਖੀ ਗੱਲ ਮੰਗੀ ਹੈ। ਜੇ ਤੂੰ ਮੈਨੂੰ ਉਸ ਸਮੇਂ ਵੇਖੇਂ ਜਦ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਾ ਵੇਖਿਆ ਤਾਂ ਐਉਂ ਨਹੀਂ ਹੋਵੇਗਾ।
А той рече: Мъчно нещо поиска ти; но, ако ме видиш, когато ме отнемат от тебе, ще ти бъде така; но ако не, не ще бъде.
11 ੧੧ ਤਾਂ ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋਹਾਂ ਵੱਖੋ-ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ।
И докато те още ходеха и се разговаряха, ето огнена колесница и огнени коне, които ги ръзделиха един от друг; и Илия възлезе с вихрушката на небето.
12 ੧੨ ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰੱਥ ਤੇ ਉਹ ਦੇ ਸਾਰਥੀ!” ਪਰ ਜਦ ਉਹ ਉਸ ਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਦੋ ਹਿੱਸੇ ਕੀਤੇ।
А Елисей, като гледаше, извика: Такко мой, татко мой, колесницата Израилева и конница негова! И не го видя вече. И хвана дрехите си та ги разкъса на две части.
13 ੧੩ ਉਸ ਨੇ ਏਲੀਯਾਹ ਦੀ ਗੋਦੜੀ ਵੀ ਜਿਹੜੀ ਉਹ ਦੇ ਉੱਤੋਂ ਡਿੱਗੀ ਸੀ, ਚੁੱਕ ਲਈ ਅਤੇ ਮੁੜ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ।
И като дигна кожуха на Илия, който падна от него, върна се и застана на брега на Иордан.
14 ੧੪ ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ, ਉਸ ਨੂੰ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ, “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਜਦੋਂ ਉਸ ਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।
И взе кожуха, който падна от Илия, та удари водата и рече: Где е Господ Израилевия Бог? И като удари и той водата, тя се раздели на едната и на другата страна; и Елисей премина.
15 ੧੫ ਜਦੋਂ ਨਬੀਆਂ ਦੇ ਪੁੱਤਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ-ਸਾਹਮਣੇ ਸਨ, ਉਸ ਨੂੰ ਦੇਖਿਆ ਤਾਂ ਉਹ ਬੋਲੇ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਸੋ ਉਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੱਕ ਝੁੱਕ ਕੇ ਉਸ ਨੂੰ ਮੱਥਾ ਟੇਕਿਆ।
А пророческите ученици, които бяха в Ерихон, като го видяха отсреща рекоха: Илиевият дух остава на Елисея. И дойдоха да го посрещнат, и му се поклониха до земята.
16 ੧੬ ਤਦ ਉਨ੍ਹਾਂ ਨੇ ਉਸ ਨੂੰ ਆਖਿਆ, “ਵੇਖ, ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਨ੍ਹਾਂ ਨੂੰ ਜਾਣ ਦੇ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਰਬਤ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ?” ਉਸ ਨੇ ਆਖਿਆ, “ਤੁਸੀਂ ਨਾ ਭੇਜੋ।”
Тогава му рекоха: Ето сега, между слугите ти има петдесет силни мъже; нека отидат, молим, да потърсят господаря ти, да не би да го е дигнал Господният Дух и го е хвърлил на някое бърдо или в някоя долина. А той каза: Не изпращайте.
17 ੧੭ ਪਰ ਜਦ ਉਨ੍ਹਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ, “ਭੇਜ ਦਿਓ।” ਸੋ ਉਨ੍ਹਾਂ ਨੇ ਪੰਜਾਹ ਮਨੁੱਖ ਭੇਜੇ ਤੇ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਨਾ ਲੱਭਿਆ।
Но като настояваха пред него толкоз щото се засрами, рече: Изпратете. Изпратиха, прочее, петдесет мъже, които търсиха три дена, но не го намериха.
18 ੧੮ ਜਦ ਉਹ ਮੁੜ ਕੇ ਉਸ ਦੇ ਕੋਲ ਆਏ, ਉਹ ਯਰੀਹੋ ਵਿੱਚ ਹੀ ਠਹਿਰਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ, ਜੋ ਨਾ ਜਾਇਓ।”
И когато се върнаха при него, (защото той беше останал в Ерихон); рече им: Не ви ли казах: Не отивайте?
19 ੧੯ ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਵੇਖੋ, ਇਹ ਸ਼ਹਿਰ ਕਿੰਨ੍ਹੇ ਚੰਗੇ ਥਾਂ ਉੱਤੇ ਹੈ, ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖ਼ਰਾਬ ਤੇ ਧਰਤੀ ਬੰਜਰ ਜਿਹੀ ਹੈ।”
След това, гражданите казаха на Елисея: Виж, молим ти се, местоположението на тоя град е добро, както вижда господарят ни; но водата е лоша, а земята е базплодна.
20 ੨੦ ਉਹ ਬੋਲਿਆ, “ਮੈਨੂੰ ਇੱਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ।” ਤਦ ਉਹ ਉਸ ਦੇ ਕੋਲ ਲਿਆਏ।
А той рече: Донесете ми ново блюдо, и турете в него сол. И донесоха му.
21 ੨੧ ਉਹ ਪਾਣੀ ਦੇ ਸੋਤੇ ਕੋਲ ਗਿਆ ਅਤੇ ਉਸ ਵਿੱਚ ਲੂਣ ਪਾ ਕੇ ਬੋਲਿਆ, “ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ, ਅੱਗੇ ਨੂੰ ਉਹ ਦੇ ਵਿੱਚੋਂ ਮੌਤ ਜਾਂ ਬੰਜਰਪਣ ਨਹੀਂ ਆਵੇਗਾ।”
Тогава слезе при извора на водата та хвърли солта в него, като рече: Така казва Господ: Изцерих тая вода; не ще има вече от нея ни смърт ни базпловие.
22 ੨੨ ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੈ।
Така водата биде изцерена, каквато е и до днес, според словото, което Елисей говори.
23 ੨੩ ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਤੇ ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖ਼ੌਲ ਕਰ ਕੇ ਉਹ ਨੂੰ ਆਖਿਆ, “ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ।”
И от там той възлезе във Ветил; и като се качваше по пътя, излязоха из града малки деца та му се присмиваха, като му казваха: Качи се, плешиве! качи се, плешиве!
24 ੨੪ ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ, ਤਾਂ ਉਹ ਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਜੰਗਲ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਿਆਲੀ ਮੁੰਡਿਆਂ ਨੂੰ ਪਾੜ ਛੱਡਿਆ।
А той, като се озърна назад и ги видя, прокле ги в Господното име. И излязоха из дъбравата две мечки та разкъсаха от тях четиридесет и две деца.
25 ੨੫ ਉੱਥੋਂ ਉਹ ਕਰਮਲ ਪਰਬਤ ਨੂੰ ਗਿਆ ਅਤੇ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ।
И от там отиде на планината Кармел, отгдето и се върна в Самария.