< 2 ਰਾਜਿਆਂ 18 >
1 ੧ ਫਿਰ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦੇ ਰਾਜ ਦੇ ਤੀਜੇ ਸਾਲ ਵਿੱਚ ਆਹਾਜ਼ ਦਾ ਪੁੱਤਰ ਹਿਜ਼ਕੀਯਾਹ ਯਹੂਦਾਹ ਦਾ ਰਾਜਾ ਰਾਜ ਕਰਨ ਲੱਗਾ।
İsrail Kralı Ela oğlu Hoşea'nın krallığının üçüncü yılında Ahaz oğlu Hizkiya Yahuda Kralı oldu.
2 ੨ ਜਦ ਉਹ ਰਾਜ ਕਰਨ ਲੱਗਾ ਤਾਂ ਪੱਚੀ ਸਾਲ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਅਬਿਯਾਹ ਸੀ, ਜੋ ਜ਼ਕਰਯਾਹ ਦੀ ਧੀ ਸੀ।
Hizkiya yirmi beş yaşında kral oldu ve Yeruşalim'de yirmi dokuz yıl krallık yaptı. Annesi Zekeriya'nın kızı Aviya'ydı.
3 ੩ ਅਤੇ ਸਭ ਕੁਝ ਜੋ ਉਸ ਦੇ ਪਿਉ ਦਾਊਦ ਨੇ ਕੀਤਾ ਸੀ ਉਸ ਨੇ ਉਸੇ ਤਰ੍ਹਾਂ ਉਹੋ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।
Atası Davut gibi, o da RAB'bin gözünde doğru olanı yaptı.
4 ੪ ਉਸ ਨੇ ਉੱਚਿਆਂ ਥਾਵਾਂ ਨੂੰ ਹਟਾ ਦਿੱਤਾ, ਥੰਮ੍ਹਾਂ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਟੁੰਡਾਂ ਨੂੰ ਵੱਢ ਸੁੱਟਿਆ ਅਤੇ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾ-ਚੂਰ ਕਰ ਦਿੱਤਾ, ਕਿਉਂ ਜੋ ਉਨ੍ਹਾਂ ਦਿਨਾਂ ਤੱਕ ਇਸਰਾਏਲੀ ਉਹ ਦੇ ਅੱਗੇ ਧੂਪ ਧੁਖਾਉਂਦੇ ਸਨ ਸੋ ਉਸ ਨੇ ਉਹ ਦਾ ਨਾਮ ਨਹੁਸ਼ਤਾਨ ਰੱਖਿਆ।
Alışılagelen tapınma yerlerini kaldırdı, dikili taşları, Aşera putlarını parçaladı. Musa'nın yapmış olduğu Nehuştan adındaki tunç yılanı da parçaladı. Çünkü İsrailliler o güne kadar ona buhur yakıyorlardı.
5 ੫ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ ਐਥੋਂ ਤੱਕ ਕਿ ਉਸ ਤੋਂ ਬਾਅਦ ਯਹੂਦਾਹ ਦੇ ਸਾਰੇ ਰਾਜਿਆਂ ਵਿੱਚੋਂ ਇੱਕ ਵੀ ਉਸ ਦੇ ਵਰਗਾ ਨਾ ਹੋਇਆ ਅਤੇ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ।
Hizkiya İsrail'in Tanrısı RAB'be güvendi. Kendisinden önceki ve sonraki Yahuda kralları arasında onun gibisi yoktu.
6 ੬ ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਤੇ ਉਹ ਦੇ ਪਿੱਛੋਂ ਤੁਰਨੋਂ ਨਾ ਹਟਿਆ, ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।
RAB'be çok bağlıydı, O'nun yolundan ayrılmadı, RAB'bin Musa'ya vermiş olduğu buyrukları yerine getirdi.
7 ੭ ਯਹੋਵਾਹ ਉਸ ਦੇ ਅੰਗ-ਸੰਗ ਰਿਹਾ ਅਤੇ ਜਿੱਥੇ ਕਿਤੇ ਉਹ ਗਿਆ ਉਸ ਦਾ ਜਾਣਾ ਸਫ਼ਲ ਹੋਇਆ ਅਤੇ ਉਹ ਅੱਸ਼ੂਰ ਦੇ ਰਾਜਾ ਤੋਂ ਬੇਮੁੱਖ ਹੋ ਗਿਆ ਅਤੇ ਉਹ ਦੇ ਅਧੀਨ ਨਾ ਰਿਹਾ।
RAB onunla birlikteydi. Yaptığı her işte başarılı oldu. Asur Kralı'na karşı ayaklandı ve ona kulluk etmedi.
8 ੮ ਉਸੇ ਨੇ ਹੀ ਫ਼ਲਿਸਤੀਆਂ ਨੂੰ ਅੱਜ਼ਾਹ ਅਤੇ ਉਹ ਦੀਆਂ ਹੱਦਾਂ ਤੱਕ ਪਹਿਰੇਦਾਰਾਂ ਦੇ ਬੁਰਜ ਤੋਂ ਗੜ੍ਹ ਵਾਲੇ ਸ਼ਹਿਰ ਤੱਕ ਮਾਰਿਆ।
Gazze ve çevresine, gözcü kulelerinden surlu kentlere kadar her yerde Filistliler'i bozguna uğrattı.
9 ੯ ਹਿਜ਼ਕੀਯਾਹ ਰਾਜਾ ਦੇ ਚੌਥੇ ਸਾਲ ਜੋ ਇਸਰਾਏਲ ਦੇ ਰਾਜਾ ਏਲਾਹ ਦੇ ਪੁੱਤਰ ਹੋਸ਼ੇਆ ਦੇ ਰਾਜ ਦਾ ਸੱਤਵਾਂ ਸਾਲ ਸੀ, ਇਸ ਤਰ੍ਹਾਂ ਹੋਇਆ ਕਿ ਅੱਸ਼ੂਰ ਦੇ ਰਾਜਾ ਸ਼ਲਮਨਸਰ ਨੇ ਸਾਮਰਿਯਾ ਉੱਤੇ ਚੜ੍ਹਾਈ ਕੀਤੀ ਅਤੇ ਉਹ ਨੂੰ ਘੇਰ ਲਿਆ।
Hizkiya'nın krallığının dördüncü yılında –İsrail Kralı Ela oğlu Hoşea'nın krallığının yedinci yılı– Asur Kralı Şalmaneser Samiriye'ye yürüyerek kenti kuşattı.
10 ੧੦ ਅਤੇ ਤਿੰਨਾਂ ਸਾਲਾਂ ਦੇ ਅੰਤ ਵਿੱਚ ਉਨ੍ਹਾਂ ਨੇ ਉਹ ਨੂੰ ਲੈ ਲਿਆ। ਹਿਜ਼ਕੀਯਾਹ ਦੇ ਰਾਜ ਦੇ ਛੇਵੇਂ ਸਾਲ ਜੋ ਇਸਰਾਏਲ ਦੇ ਰਾਜਾ ਹੋਸ਼ੇਆ ਦੇ ਰਾਜ ਦਾ ਨੌਵਾਂ ਸਾਲ ਸੀ, ਸਾਮਰਿਯਾ ਲੈ ਲਿਆ ਗਿਆ।
Kuşatma üç yıl sürdü. Sonunda Samiriye'yi ele geçirdiler. Hizkiya'nın krallığının altıncı yılı, İsrail Kralı Hoşea'nın krallığının dokuzuncu yılında Samiriye alındı.
11 ੧੧ ਸੋ ਅੱਸ਼ੂਰ ਦਾ ਰਾਜਾ ਇਸਰਾਏਲ ਨੂੰ ਅੱਸ਼ੂਰ ਵਿੱਚ ਗੁਲਾਮ ਬਣਾ ਕੇ ਲੈ ਗਿਆ ਅਤੇ ਉਹਨਾਂ ਨੂੰ ਹਲਹ ਵਿੱਚ ਅਤੇ ਗੋਜ਼ਾਨ ਦੀ ਨਦੀ ਦੇ ਕੋਲ ਹਾਬੋਰ ਵਿੱਚ ਅਤੇ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ।
Asur Kralı İsrailliler'i Asur'a sürerek Halah'a, Habur Irmağı kıyısındaki Gozan'a ve Med kentlerine yerleştirdi.
12 ੧੨ ਕਿਉਂ ਜੋ ਉਨ੍ਹਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਸਗੋਂ ਉਹ ਦੇ ਨੇਮ ਦਾ ਉਲੰਘਣ ਕੀਤਾ। ਉਹ ਸਭ ਕੁਝ ਜਿਸ ਦੀ ਆਗਿਆ ਯਹੋਵਾਹ ਦੇ ਦਾਸ ਮੂਸਾ ਨੇ ਦਿੱਤੀ ਉਹਨਾਂ ਨੇ ਨਾ ਤਾਂ ਮੰਨਿਆ ਅਤੇ ਨਾ ਹੀ ਉਹ ਨੂੰ ਪੂਰਾ ਕੀਤਾ।
Çünkü Tanrıları RAB'bin sözünü dinlememişler, O'nun antlaşmasını ve RAB'bin kulu Musa'nın buyruklarını çiğnemişlerdi. Ne kulak asmışlar, ne de buyrukları yerine getirmişlerdi.
13 ੧੩ ਹਿਜ਼ਕੀਯਾਹ ਰਾਜਾ ਦੇ ਸ਼ਾਸਨ ਦੇ ਚੌਧਵੇਂ ਸਾਲ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ।
Hizkiya'nın krallığının on dördüncü yılında Asur Kralı Sanherib, Yahuda'nın surlu kentlerine saldırıp hepsini ele geçirdi.
14 ੧੪ ਤਦ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜਾ ਨੂੰ ਲਾਕੀਸ਼ ਵਿੱਚ ਸੁਨੇਹਾ ਭੇਜਿਆ ਕਿ ਮੇਰੇ ਕੋਲੋਂ ਪਾਪ ਹੋਇਆ। ਮੇਰੇ ਕੋਲੋਂ ਮੁੜ ਜਾ। ਜੋ ਕੁਝ ਤੂੰ ਮੇਰੇ ਉੱਤੇ ਰੱਖੇਂ ਉਹ ਨੂੰ ਮੈਂ ਚੁੱਕਾਂਗਾ। ਸੋ ਅੱਸ਼ੂਰ ਦੇ ਰਾਜਾ ਨੇ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਲਈ ਠਹਿਰਾ ਦਿੱਤਾ।
Yahuda Kralı Hizkiya, Lakiş Kenti'ndeki Asur Kralı'na şu haberi gönderdi: “Suçluyum, üzerimden kuvvetlerini çek, ne istersen ödeyeceğim.” Asur Kralı Yahuda Kralı Hizkiya'yı üç yüz talant gümüş ve otuz talant altın ödemekle yükümlü kıldı.
15 ੧੫ ਅਤੇ ਹਿਜ਼ਕੀਯਾਹ ਨੇ ਸਾਰੀ ਚਾਂਦੀ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੀ ਉਹ ਨੂੰ ਦੇ ਦਿੱਤੀ।
Hizkiya RAB'bin Tapınağı'nda ve kral sarayının hazinelerinde bulunan bütün gümüşü ona verdi.
16 ੧੬ ਉਸ ਵੇਲੇ ਹਿਜ਼ਕੀਯਾਹ ਨੇ ਯਹੋਵਾਹ ਦੀ ਹੈਕਲ ਦੇ ਬੂਹਿਆਂ ਦਾ ਅਤੇ ਥਮ੍ਹਾਂ ਦਾ ਸੋਨਾ ਜੋ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਮੜ੍ਹਵਾਇਆ ਸੀ, ਲਹਾ ਲਿਆ ਅਤੇ ਅੱਸ਼ੂਰ ਦੇ ਰਾਜਾ ਨੂੰ ਦੇ ਦਿੱਤਾ।
Daha önce yaptırmış olduğu RAB'bin Tapınağı'nın kapılarıyla kapı pervazlarının üzerindeki altın kaplamaları da çıkarıp Asur Kralı'na verdi.
17 ੧੭ ਤਾਂ ਅੱਸ਼ੂਰ ਦੇ ਰਾਜਾ ਨੇ ਤਰਤਾਨ, ਰਬਸਾਰੀਸ ਅਤੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਵੱਡੀ ਫੌਜ ਦੇ ਨਾਲ ਹਿਜ਼ਕੀਯਾਹ ਰਾਜਾ ਵੱਲ ਯਰੂਸ਼ਲਮ ਨੂੰ ਭੇਜਿਆ। ਸੋ ਉਹ ਚੜ੍ਹੇ ਤੇ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਉਪਰਲੇ ਤਲਾਬ ਦੀ ਖਾਲੀ ਦੇ ਕੋਲ ਜੋ ਧੋਬੀਆਂ ਦੇ ਮੈਦਾਨ ਦੇ ਰਾਹ ਉੱਤੇ ਹੈ, ਖੜ੍ਹੇ ਹੋ ਗਏੇ
Asur Kralı başkomutan, askeri danışman ve komutanını büyük bir orduyla Lakiş'ten Yeruşalim'e, Kral Hizkiya'ya gönderdi. Yeruşalim'e varan ordu Çırpıcı Tarlası yolunda, Yukarı Havuz'un su yolunun yanında durdu.
18 ੧੮ ਤਦ ਉਨ੍ਹਾਂ ਨੇ ਰਾਜਾ ਨੂੰ ਆਵਾਜ਼ ਦਿੱਤੀ ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਲਿਖਾਰੀ ਉਨ੍ਹਾਂ ਕੋਲ ਨਿੱਕਲ ਕੇ ਆਏ।
Haber gönderip Kral Hizkiya'yı çağırdılar. Saray sorumlusu Hilkiya oğlu Elyakim, Yazman Şevna ve devlet tarihçisi Asaf oğlu Yoah Asurlular'ı karşılamaya çıktı.
19 ੧੯ ਤਾਂ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਆਖਦਾ ਹੈ ਕਿ ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈਂ?
Komutan onlara şöyle dedi: “Hizkiya'ya söyleyin. ‘Büyük kral, Asur Kralı diyor ki: Güvendiğin şey ne, neye güveniyorsun?
20 ੨੦ ਤੂੰ ਆਖਿਆ ਤਾਂ ਹੈ, ਪਰ ਇਹ ਮੂੰਹ ਦੀਆਂ ਹੀ ਗੱਲਾਂ ਹਨ, ਕਿ ਯੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ। ਹੁਣ ਤੈਨੂੰ ਕਿਸ ਦੇ ਉੱਤੇ ਭਰੋਸਾ ਹੈ, ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ?
Savaş tasarıların ve gücün olduğunu söylüyorsun, ama bunlar boş sözler. Kime güveniyorsun da bana karşı ayaklanıyorsun?
21 ੨੧ ਹੁਣ ਵੇਖ ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ, ਅਜਿਹਾ ਹੀ ਕਰਦਾ ਹੈ।
İşte sen şu kırık kamış değneğe, Mısır'a güveniyorsun. Bu değnek kendisine yaslanan herkesin eline batar, deler. Firavun da kendisine güvenenler için böyledir.
22 ੨੨ ਪਰ ਜੇ ਤੁਸੀਂ ਮੈਨੂੰ ਆਖੋ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਹੈ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਯਰੂਸ਼ਲਮ ਵਿੱਚ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ?
Yoksa bana, Tanrımız RAB'be güveniyoruz mu diyeceksiniz? Hizkiya'nın Yahuda ve Yeruşalim halkına, yalnız Yeruşalim'de, bu sunağın önünde tapınacaksınız diyerek tapınma yerlerini, sunaklarını ortadan kaldırdığı Tanrı değil mi bu?’
23 ੨੩ ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ।
“Haydi, efendim Asur Kralı'yla bahse giriş. Binicileri sağlayabilirsen sana iki bin at veririm.
24 ੨੪ ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਛੋਟੇ ਤੋਂ ਛੋਟੇ ਨੌਕਰਾਂ ਵਿੱਚੋਂ ਇੱਕ ਕਪਤਾਨ ਦਾ ਵੀ ਮੂੰਹ ਫੇਰ ਸਕੇਂਗਾ? ਜਦ ਕਿ ਤੂੰ ਆਪਣੀ ਵੱਲੋਂ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ?
Mısır'ın savaş arabalarıyla atlıları sağlayacağına güvensen bile, efendimin en küçük rütbeli komutanlarından birini yenemezsin!
25 ੨੫ ਕੀ ਮੈਂ ਯਹੋਵਾਹ ਦੇ ਹੁਕਮ ਤੋਂ ਬਾਹਰ ਹੋ ਕੇ ਇਸ ਥਾਂ ਨੂੰ ਨਾਸ ਕਰਨ ਲਈ ਇਹ ਦੇ ਉੱਤੇ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪ ਹੀ ਮੈਨੂੰ ਆਖਿਆ ਕਿ ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ!
Dahası var: RAB'bin buyruğu olmadan mı saldırıp burayı yıkmak için yola çıktığımı sanıyorsun? RAB, ‘Git, o ülkeyi yık’ dedi.”
26 ੨੬ ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ ਕਿ ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ, ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।
Hilkiya oğlu Elyakim, Şevna ve Yoah, “Lütfen biz kullarınla Aramice konuş” diye karşılık verdiler, “Çünkü biz bu dili anlarız. Yahudi dilinde konuşma. Surların üzerindeki halk bizi dinliyor.”
27 ੨੭ ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਦੇ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ, ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ?
Komutan, “Efendim bu sözleri yalnız size ve efendinize söyleyeyim diye mi gönderdi beni?” dedi, “Surların üzerinde oturan bu halka, sizin gibi dışkısını yemek, idrarını içmek zorunda kalacak olan herkese gönderdi.”
28 ੨੮ ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਬੋਲੀ ਵਿੱਚ ਉੱਚੀ ਦੇ ਕੇ ਬੋਲਿਆ ਅਤੇ ਇਹ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦਾ ਬਚਨ ਸੁਣ ਲਵੋ!
Sonra ayağa kalkıp Yahudi dilinde bağırdı: “Büyük kralın, Asur Kralı'nın söylediklerini dinleyin!
29 ੨੯ ਰਾਜਾ ਇਸ ਤਰ੍ਹਾਂ ਆਖਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ, ਕਿਉਂ ਜੋ ਉਹ ਤੁਹਾਨੂੰ ਮੇਰੇ ਹੱਥੋਂ ਛੁਡਾ ਨਹੀਂ ਸਕੇਗਾ।
Kral diyor ki, ‘Hizkiya sizi aldatmasın, o sizi benim elimden kurtaramaz.
30 ੩੦ ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ ਇਸ ਲਈ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।
RAB bizi mutlaka kurtaracak, bu kent Asur Kralı'nın eline geçmeyecek diyen Hizkiya'ya kanmayın, RAB'be güvenmeyin.
31 ੩੧ ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ। ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਹਰ ਕੋਈ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ।
Hizkiya'yı dinlemeyin.’ Çünkü Asur Kralı diyor ki, ‘Teslim olun, bana gelin. Böylece ben gelip sizi zeytinyağı ve bal ülkesi olan kendi ülkeniz gibi bir ülkeye –tahıl ve yeni şarap, ekmek ve üzüm dolu bir ülkeye– götürene kadar herkes kendi asmasından, kendi incir ağacından yiyecek, kendi sarnıcından içecek. Yaşamı seçin, ölümü değil. RAB bizi kurtaracak diyerek sizi aldatmaya çalışan Hizkiya'yı dinlemeyin.
32 ੩੨ ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜੋ ਤੁਹਾਡੇ ਦੇਸ ਵਾਂਗੂੰ ਅਨਾਜ ਤੇ ਨਵੀਂ ਮਧ ਦਾ ਦੇਸ, ਰੋਟੀ ਤੇ ਅੰਗੂਰੀ ਬਾਗ਼ਾਂ ਦਾ ਦੇਸ, ਜ਼ੈਤੂਨ ਦੇ ਤੇਲ ਅਤੇ ਸ਼ਹਿਦ ਦਾ ਦੇਸ ਹੈ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਮਰ ਨਾ ਜਾਓ। ਪਰ ਹਿਜ਼ਕੀਯਾਹ ਦੀ ਨਾ ਸੁਣਿਓ, ਕਿਉਂ ਜੋ ਉਹ ਤੁਹਾਨੂੰ ਇਹ ਆਖ ਕੇ ਭਰਮਾਵੇਗਾ ਕਿ ਯਹੋਵਾਹ ਸਾਨੂੰ ਛੁਡਾਵੇਗਾ।
33 ੩੩ ਕੀ ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜਾ ਦੇ ਹੱਥੋਂ ਕਦੀ ਛੁਡਾਇਆ ਹੈ?
Ulusların ilahları ülkelerini Asur Kralı'nın elinden kurtarabildi mi?
34 ੩੪ ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ, ਹੇਨਾ ਅਤੇ ਇੱਵਾਹ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?
Hani nerede Hama'nın, Arpat'ın ilahları? Sefarvayim'in, Hena ve İvva'nın ilahları nerede? Samiriye'yi elimden kurtarabildiler mi?
35 ੩੫ ਦੇਸ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਕਿ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ?
Bütün ülkelerin ilahlarından hangisi ülkesini elimden kurtardı ki, RAB Yeruşalim'i elimden kurtarabilsin?’”
36 ੩੬ ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਦੇਣਾ ਹੀ ਨਹੀਂ।
Halk sustu, komutana tek sözle bile karşılık veren olmadı. Çünkü Kral Hizkiya, “Karşılık vermeyin” diye buyurmuştu.
37 ੩੭ ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।
Sonra saray sorumlusu Hilkiya oğlu Elyakim, Yazman Şevna ve devlet tarihçisi Asaf oğlu Yoah giysilerini yırttılar ve gidip komutanın söylediklerini Hizkiya'ya bildirdiler.