< 2 ਰਾਜਿਆਂ 11 >

1 ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ ਕਿ ਉਹ ਦਾ ਪੁੱਤਰ ਮਰ ਗਿਆ ਤਾਂ ਉਸ ਨੇ ਉੱਠ ਕੇ ਸਾਰੇ ਰਾਜਵੰਸ਼ ਦਾ ਨਾਸ ਕਰ ਦਿੱਤਾ।
जब अहज्याह की माता अतल्याह ने देखा, कि उसका पुत्र मर गया, तब उसने पूरे राजवंश को नाश कर डाला।
2 ਪਰ ਯੋਰਾਮ ਰਾਜਾ ਦੀ ਧੀ ਯਹੋਸ਼ਬਾ ਨੇ ਜੋ ਅਹਜ਼ਯਾਹ ਦੀ ਭੈਣ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਬਚਾ ਲਿਆ। ਉਹ ਨੇ ਉਹ ਦੀ ਦਾਈ ਸਮੇਤ ਅੱਗੋਂ ਅਜਿਹਾ ਲੁਕਾਇਆ ਕਿ ਉਹ ਮਾਰਿਆ ਨਾ ਗਿਆ।
परन्तु यहोशेबा जो राजा योराम की बेटी, और अहज्याह की बहन थी, उसने अहज्याह के पुत्र योआश को घात होनेवाले राजकुमारों के बीच में से चुराकर दाई समेत बिछौने रखने की कोठरी में छिपा दिया। और उन्होंने उसे अतल्याह से ऐसा छिपा रखा, कि वह मारा न गया।
3 ਪਰਮੇਸ਼ੁਰ ਦੇ ਭਵਨ ਵਿੱਚ ਉਸ ਦੇ ਨਾਲ ਛੇ ਸਾਲ ਲੁੱਕਿਆ ਰਿਹਾ ਅਤੇ ਅਥਲਯਾਹ ਦੇਸ ਉੱਤੇ ਰਾਜ ਕਰਦੀ ਰਹੀ।
और वह उसके पास यहोवा के भवन में छः वर्ष छिपा रहा, और अतल्याह देश पर राज्य करती रही।
4 ਪਰੰਤੂ ਸੱਤਵੇਂ ਸਾਲ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ ਸੌ-ਸੌ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਅਤੇ ਉਨ੍ਹਾਂ ਨੂੰ ਆਪਣੇ ਕੋਲ ਯਹੋਵਾਹ ਦੇ ਭਵਨ ਵਿੱਚ ਲਿਆਇਆ। ਜਦ ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਅਤੇ ਯਹੋਵਾਹ ਦੇ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਖਵਾਈ ਤਦ ਉਸ ਨੇ ਉਨ੍ਹਾਂ ਨੂੰ ਰਾਜਾ ਦਾ ਪੁੱਤਰ ਵਿਖਾਇਆ।
सातवें वर्ष में यहोयादा ने अंगरक्षकों और पहरुओं के शतपतियों को बुला भेजा, और उनको यहोवा के भवन में अपने पास ले आया; और उनसे वाचा बाँधी और यहोवा के भवन में उनको शपथ खिलाकर, उनको राजपुत्र दिखाया।
5 ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਇਹ ਕੰਮ ਕਰਨਾ। ਤੁਹਾਡੇ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਰਾਜਾ ਦੇ ਮਹਿਲ ਉੱਤੇ ਪਹਿਰਾ ਦੇਣਗੇ।
और उसने उन्हें आज्ञा दी, “एक काम करो: अर्थात् तुम में से एक तिहाई लोग जो विश्रामदिन को आनेवाले हों, वे राजभवन का पहरा दें।
6 ਇੱਕ ਤਿਹਾਈ ਸੂਰ ਨਾਮਕ ਫਾਟਕ ਉੱਤੇ ਅਤੇ ਇੱਕ ਤਿਹਾਈ ਪਹਿਰੇਦਾਰਾਂ ਦੇ ਪਿੱਛਲੇ ਪਾਸੇ ਦੇ ਫਾਟਕ ਉੱਤੇ। ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ।
और एक तिहाई लोग सूर नामक फाटक में ठहरे रहें, और एक तिहाई लोग पहरुओं के पीछे के फाटक में रहें; अतः तुम भवन की चौकसी करके लोगों को रोके रहना;
7 ਅਤੇ ਤੁਹਾਡੇ ਦੋ ਜੱਥੇ ਉਹ ਸਭ ਜਿਹੜੇ ਸਬਤ ਨੂੰ ਬਾਹਰ ਨਿੱਕਲਦੇ ਹਨ, ਰਾਜਾ ਦੇ ਨੇੜੇ ਰਹਿ ਕੇ ਯਹੋਵਾਹ ਦੇ ਭਵਨ ਦੀ ਰਾਖੀ ਕਰਨ।
और तुम्हारे दो दल अर्थात् जितने विश्रामदिन को बाहर जानेवाले हों वह राजा के आस-पास होकर यहोवा के भवन की चौकसी करें।
8 ਇਸ ਤਰ੍ਹਾਂ ਤੁਸੀਂ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜੇ ਨੂੰ ਚੁਫ਼ੇਰਿਓਂ ਘੇਰੀਂ ਰੱਖਿਓ ਅਤੇ ਜੇ ਕੋਈ ਕਤਾਰਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਤੁਸੀਂ ਰਾਜੇ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਣਾ।
तुम अपने-अपने हाथ में हथियार लिये हुए राजा के चारों और रहना, और जो कोई पाँतियों के भीतर घुसना चाहे वह मार डाला जाए, और तुम राजा के आते-जाते समय उसके संग रहना।”
9 ਤਦ ਸੌ-ਸੌ ਦੇ ਸਰਦਾਰਾਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਲਿਆ ਅਤੇ ਯਹੋਯਾਦਾ ਜਾਜਕ ਕੋਲ ਆਏ।
यहोयादा याजक की इन सब आज्ञाओं के अनुसार शतपतियों ने किया। वे विश्रामदिन को आनेवाले और जानेवाले दोनों दलों के अपने-अपने जनों को संग लेकर यहोयादा याजक के पास गए।
10 ੧੦ ਅਤੇ ਜਾਜਕ ਨੇ ਦਾਊਦ ਰਾਜਾ ਦੇ ਬਰਛੇ ਅਤੇ ਢਾਲਾਂ ਜੋ ਯਹੋਵਾਹ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ।
१०तब याजक ने शतपतियों को राजा दाऊद के बर्छे, और ढालें जो यहोवा के भवन में थीं दे दीं।
11 ੧੧ ਪਹਿਰੇਦਾਰ ਆਪਣੇ-ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਖੂੰਜੇ ਦੇ ਨੇੜੇ ਰਾਜਾ ਦੇ ਚੁਫ਼ੇਰੇ ਖੜ੍ਹੇ ਹੋ ਗਏ।
११इसलिए वे पहरुए अपने-अपने हाथ में हथियार लिए हुए भवन के दक्षिणी कोने से लेकर उत्तरी कोने तक वेदी और भवन के पास, राजा के चारों ओर उसको घेरकर खड़े हुए।
12 ੧੨ ਤਦ ਉਸ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਪੱਤਰ ਵੀ ਦਿੱਤਾ ਇਸ ਲਈ ਉਨ੍ਹਾਂ ਨੇ ਉਸ ਨੂੰ ਰਾਜਾ ਬਣਾਇਆ ਅਤੇ ਉਹ ਨੂੰ ਮਸਹ ਕੀਤਾ, ਤਾੜੀਆਂ ਵਜਾਈਆਂ ਅਤੇ ਆਖਿਆ, “ਰਾਜਾ ਜੀਉਂਦਾ ਰਹੇ!।”
१२तब उसने राजकुमार को बाहर लाकर उसके सिर पर मुकुट, और साक्षीपत्र रख दिया; तब लोगों ने उसका अभिषेक करके उसको राजा बनाया; फिर ताली बजा-बजाकर बोल उठे, “राजा जीवित रहे!”
13 ੧੩ ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲ਼ਾ ਸੁਣਿਆ ਤਦ ਉਹ ਲੋਕਾਂ ਕੋਲ ਯਹੋਵਾਹ ਦੇ ਭਵਨ ਵਿੱਚ ਆਈ।
१३जब अतल्याह को पहरुओं और लोगों की हलचल सुनाई पड़ी, तब वह उनके पास यहोवा के भवन में गई;
14 ੧੪ ਜਦ ਨਿਗਾਹ ਕੀਤੀ ਤਾਂ ਵੇਖੋ, ਰੀਤੀ ਅਨੁਸਾਰ ਰਾਜਾ ਥੰਮ੍ਹ ਦੇ ਕੋਲ ਖੜ੍ਹਾ ਸੀ, ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ, ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
१४और उसने क्या देखा कि राजा रीति के अनुसार खम्भे के पास खड़ा है, और राजा के पास प्रधान और तुरही बजानेवाले खड़े हैं। और सब लोग आनन्द करते और तुरहियां बजा रहे हैं। तब अतल्याह अपने वस्त्र फाड़कर, “राजद्रोह! राजद्रोह!” पुकारने लगी।
15 ੧੫ ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ, ਆਗਿਆ ਦਿੱਤੀ ਅਤੇ ਉਨ੍ਹਾਂ ਨੂੰ ਆਖਿਆ, ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਅਤੇ ਜੋ ਕੋਈ ਉਹ ਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਕਿ ਉਹ ਯਹੋਵਾਹ ਦੇ ਭਵਨ ਵਿੱਚ ਮਾਰੀ ਨਾ ਜਾਵੇ।
१५तब यहोयादा याजक ने दल के अधिकारी शतपतियों को आज्ञा दी, “उसे अपनी पाँतियों के बीच से निकाल ले जाओ; और जो कोई उसके पीछे चले उसे तलवार से मार डालो।” क्योंकि याजक ने कहा, “वह यहोवा के भवन में न मार डाली जाए।”
16 ੧੬ ਉਨ੍ਹਾਂ ਨੇ ਉਹ ਦੇ ਲਈ ਰਾਹ ਛੱਡ ਦਿੱਤਾ ਅਤੇ ਉਹ ਉਸੇ ਰਸਤੇ ਗਈ, ਜਿਸ ਰਾਹ ਘੋੜੇ ਰਾਜਾ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਅਤੇ ਉਹ ਉੱਥੇ ਮਾਰੀ ਗਈ।
१६इसलिए उन्होंने दोनों ओर से उसको जगह दी, और वह उस मार्ग के बीच से चली गई, जिससे घोड़े राजभवन में जाया करते थे; और वहाँ वह मार डाली गई।
17 ੧੭ ਯਹੋਯਾਦਾ ਨੇ ਯਹੋਵਾਹ, ਰਾਜਾ ਅਤੇ ਲੋਕਾਂ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ, ਰਾਜਾ ਅਤੇ ਲੋਕਾਂ ਦੇ ਵਿਚਕਾਰ ਵੀ ਨੇਮ ਬੰਨ੍ਹਿਆ।
१७तब यहोयादा ने यहोवा के, और राजा-प्रजा के बीच यहोवा की प्रजा होने की वाचा बँधाई, और उसने राजा और प्रजा के मध्य भी वाचा बँधाई।
18 ੧੮ ਦੇਸ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ। ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ ਅਤੇ ਜਾਜਕ ਨੇ ਯਹੋਵਾਹ ਦੇ ਭਵਨ ਉੱਤੇ ਦੇਖਭਾਲ ਕਰਨ ਵਾਲੇ ਠਹਿਰਾਏ
१८तब सब लोगों ने बाल के भवन को जाकर ढा दिया, और उसकी वेदियाँ और मूरतें भली भाँति तोड़ दीं; और मत्तान नामक बाल के याजक को वेदियों के सामने ही घात किया। याजक ने यहोवा के भवन पर अधिकारी ठहरा दिए।
19 ੧੯ ਉਹ ਨੇ ਸੌ-ਸੌ ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ। ਉਹ ਰਾਜਾ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਰਾਜਾ ਦੇ ਮਹਿਲ ਵਿੱਚ ਆਏ ਫਿਰ ਉਹ ਰਾਜਾ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ।
१९तब वह शतपतियों, अंगरक्षकों और पहरुओं और सब लोगों को साथ लेकर राजा को यहोवा के भवन से नीचे ले गया, और पहरुओं के फाटक के मार्ग से राजभवन को पहुँचा दिया। और राजा राजगद्दी पर विराजमान हुआ।
20 ੨੦ ਅਤੇ ਦੇਸ ਦੇ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ, ਜਦ ਉਨ੍ਹਾਂ ਨੇ ਅਥਲਯਾਹ ਨੂੰ ਰਾਜਾ ਦੇ ਮਹਿਲ ਵਿੱਚ ਤਲਵਾਰ ਨਾਲ ਵੱਢ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ।
२०तब सब लोग आनन्दित हुए, और नगर में शान्ति हुई। अतल्याह तो राजभवन के पास तलवार से मार डाली गई थी।
21 ੨੧ ਜਦ ਯੋਆਸ਼ ਰਾਜ ਕਰਨ ਲੱਗਾ ਤਦ ਉਹ ਸੱਤ ਸਾਲਾਂ ਦਾ ਸੀ।
२१जब योआश राजा हुआ उस समय वह सात वर्ष का था।

< 2 ਰਾਜਿਆਂ 11 >